ਪੈਟਰੋਲ ਪੰਪਾਂ ਉਤੇ ਅਕਸਰ ਮੋਬਾਈਲ ਫੋਨ ਦੀ ਵਰਤੋਂ ਨਾ ਕਰਨ ਬਾਰੇ ਚਿਤਾਵਨੀ ਲਿਖੀ ਹੁੰਦੀ ਹੈ। ਖਾਸ ਕਰਕੇ ਉਸ ਖੇਤਰ ਦੇ ਆਲੇ-ਦੁਆਲੇ ਜਿੱਥੇ ਵਾਹਨ ਵਿਚ ਤੇਲ ਪਾਇਆ ਜਾ ਰਿਹਾ ਹੈ।


ਦਰਅਸਲ ਦੇਸ਼ ਵਿਚ ਕਈ ਵਾਰ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ, ਜਿੱਥੇ ਪੈਟਰੋਲ ਪੰਪ ਉਤੇ ਮੋਬਾਈਲ ਫੋਨ ਦੀ ਵਰਤੋਂ ਕਾਰਨ ਅੱਗ ਲੱਗ ਗਈ ਹੋਵੇ। ਹਰ ਕੋਈ ਜਾਣਦਾ ਹੈ ਕਿ ਪੈਟਰੋਲ ਇੱਕ ਬਹੁਤ ਹੀ ਜਲਣਸ਼ੀਲ ਤਰਲ ਹੈ। 
ਕਾਰ ਦੀ ਟੈਂਕੀ ਵਿੱਚ ਤੇਲ ਪਾਉਂਦੇ ਸਮੇਂ ਤੁਸੀਂ ਅਕਸਰ ਨੋਜ਼ਲ ਦੇ ਨੇੜੇ ਅਤੇ ਆਪਣੇ ਟੈਂਕ ਦੇ ਆਲੇ-ਦੁਆਲੇ ਭਾਫ਼ ਵਰਗੀਆਂ ਲਹਿਰਾਂ ਦੇਖੀਆਂ ਹੋਣਗੀਆਂ। ਇਹ ਭਾਫ਼ ਵਰਗੀ ਚੀਜ਼ ਸਿਰਫ਼ ਪੈਟਰੋਲ ਦੇ ਬਰੀਕ ਕਣ ਹਨ। ਉਨ੍ਹਾਂ ਦੇ ਆਲੇ-ਦੁਆਲੇ ਥੋੜ੍ਹੀ ਜਿਹੀ ਚੰਗਿਆੜੀ ਵੀ ਧਮਾਕਾ ਕਰਨ ਲਈ ਕਾਫੀ ਹੁੰਦੀ ਹੈ।


ਬਾਇਲ ਰੇਡੀਏਸ਼ਨ ਹੈ ਖ਼ਤਰਨਾਕ
ਸਮਾਰਟ ਹੋਵੇ ਜਾਂ ਸਾਧਾਰਨ ਮੋਬਾਈਲ ਹਰ ਤਰ੍ਹਾਂ ਦੇ ਫ਼ੋਨ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਛੱਡਦੇ ਹਨ। ਜਦੋਂ ਇਹ ਲਹਿਰਾਂ ਆਲੇ-ਦੁਆਲੇ ਦੀਆਂ ਵਸਤੂਆਂ ਨਾਲ ਟਕਰਾਉਂਦੀਆਂ ਹਨ ਤਾਂ ਚੰਗਿਆੜੀਆਂ ਪੈਦਾ ਹੋਣ ਦਾ ਖ਼ਤਰਾ ਹੁੰਦਾ ਹੈ। ਇਹ ਰੇਡੀਏਸ਼ਨ ਜੇਕਰ ਪੈਟਰੋਲ ਵਾਸ਼ਪ ਵਰਗੀ ਕਿਸੇ ਚੀਜ਼ ਦੇ ਸੰਪਰਕ ਵਿੱਚ ਆਉਂਦੀ ਹੈ ਤਾਂ ਧਮਾਕਾ ਹੋ ਸਕਦਾ ਹੈ। ਬਹੁਤ ਜ਼ਿਆਦਾ ਮੋਬਾਈਲ ਰੇਡੀਏਸ਼ਨ ਤੁਹਾਡੀ ਸਿਹਤ ਉਤੇ ਵੀ ਗੰਭੀਰ ਪ੍ਰਭਾਵ ਪਾਉਂਦੀ ਹੈ।


ਕਾਲ ਕਰਨ ਵੇਲੇ ਸਭ ਤੋਂ ਵੱਧ ਖ਼ਤਰਾ
ਜਦੋਂ ਤੁਸੀਂ ਕਾਲ ਕਰਦੇ ਹੋ ਤਾਂ ਮੋਬਾਈਲ ਤੋਂ ਇਹ ਰੇਡੀਏਸ਼ਨ ਜ਼ਿਆਦਾ ਖਤਰਨਾਕ ਹੁੰਦੀ ਹੈ। ਇਸ ਲਈ ਪੈਟਰੋਲ ਪੰਪ ‘ਤੇ ਤੇਲ ਭਰਵਾਉਣ ਸਮੇਂ ਮੋਬਾਈਲ ਕਾਲ ਨਾ ਕਰਨ ਦੀ ਚਿਤਾਵਨੀ ਦਿੱਤੀ ਜਾਂਦੀ ਹੈ। ਹੁਣ ਤੱਕ ਪੈਟਰੋਲ ਪੰਪਾਂ ਉਤੇ ਮੋਬਾਈਲਾਂ ਨੂੰ ਅੱਗ ਲੱਗਣ ਦੀਆਂ ਸਾਰੀਆਂ ਘਟਨਾਵਾਂ ਫ਼ੋਨ ਉਤੇ ਗੱਲ ਕਰਦਿਆਂ ਵਾਪਰੀਆਂ ਹਨ। ਇਸ ਲਈ ਜੇਕਰ ਤੇਲ ਭਰਦੇ ਸਮੇਂ ਗੱਲ ਕਰਨੀ ਪਵੇ ਤਾਂ ਪੰਪ ਦੀ ਨੋਜ਼ਲ ਤੋਂ ਮੋਬਾਈਲ ਫ਼ੋਨ ਦੀ ਸਹੀ ਦੂਰੀ ਹੋਣੀ ਚਾਹੀਦੀ ਹੈ, ਜੋ ਕਿ ਲਗਭਗ 6 ਫੁੱਟ ਦੱਸੀ ਜਾਂਦੀ ਹੈ।