Father's Day: ਹਰ ਕਿਸੇ ਦੀ ਜ਼ਿੰਦਗੀ ਵਿੱਚ ਪਿਤਾ ਦੀ ਅਹਿਮੀਅਤ ਹੁੰਦੀ ਹੈ ਤੇ ਪਿਤਾ ਲਈ ਦਿਲ ਵਿਚ ਖਾਸ ਜਗ੍ਹਾ ਹੁੰਦੀ ਹੈ। ਫਾਦਰਜ਼ ਡੇਅ ਇਕ ਅਜਿਹਾ ਅਵਸਰ ਹੈ ਜੋ ਤੁਹਾਡੇ ਪਿਤਾ ਨੂੰ ਖੁਸ਼ ਰੱਖਣ, ਸਨਮਾਨਿਤ ਕਰਨ ਤੇ ਖਾਸ ਮਹਿਸੂਸ ਕਰਵਾਉਣ ਤੇ ਪੂਰੇ ਪਰਿਵਾਰ ਲਈ ਉਨ੍ਹਾਂ ਦੇ ਯੋਗਦਾਨ ਦਾ ਅਹਿਸਾਨ ਮਨਾਉਣ ਤੇ ਸਨਮਾਨਿਤ ਕਰਨ ਦਾ ਅਵਸਰ ਦਿੰਦਾ ਹੈ। ਫਾਦਰਜ਼ ਡੇਅ ਵਾਲੇ ਦਿਨ ਬੱਚੇ ਆਪਣੇ ਪਿਤਾ ਜਾਂ ਪਿਤਾ ਸਮਾਨ ਮੰਨਣ ਵਾਲੇ ਕਿਸੇ ਪੁਰਸ਼ ਨੂੰ ਅਲੱਗ-ਅਲੱਗ ਤਰ੍ਹਾਂ ਦੇ ਤੋਹਫ਼ੇ ਦਿੰਦੇ ਹਨ।


ਭਾਰਤ ਸਮੇਤ ਵਿਸ਼ਵ ਦੇ ਕਈ ਦੇਸ਼ਾਂ ਜਿਵੇਂ ਅਮਰੀਕਾ, ਕੈਨੇਡਾ, ਬ੍ਰਿਟੇਨ, ਆਸਟ੍ਰੇਲੀਆ, ਨਿਊਜ਼ਲੈਂਡ ਤੇ ਬਾਕੀ ਦੇਸ਼ਾਂ ਵਿਚ ਫਾਦਰਜ਼ ਡੇਅ ਜੂਨ ਦੇ ਤੀਸਰੇ ਐਤਵਾਰ ਨੂੰ ਮਨਾਇਆ ਜਾਂਦਾ ਹੈ। ਬਹੁਤ ਸਾਰੇ ਬੱਚੇ ਇਸ ਦਿਨ ਨੂੰ ਪਿਤਾ ਤੋਂ ਕੇਕ ਕੱਟਵਾ ਕੇ ਮਨਾਉਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਫਾਦਰਜ਼ ਡੇਅ ਕਿਉਂ ਮਨਾਇਆ ਜਾਂਦਾ ਹੈ? ਫਾਦਰਜ਼ ਡੇਅ ਦੀ ਸ਼ੁਰੂਆਤ ਕਦੋਂ, ਕਿਵੇਂ ਤੇ ਕਿੱਥੇ ਹੋਈ ਸੀ? 


ਵੈਸੇ ਤਾਂ ਫਾਦਰਜ਼ ਡੇਅ ਮਨਾਉਣ ਪਿੱਛੇ ਕਈ ਕਹਾਣੀਆਂ ਮਸ਼ਹੂਰ ਹਨ, ਪਰ ਇਕ ਮਾਨਤਾ ਇਹ ਵੀ ਹੈ ਕਿ ਫਾਦਰਜ਼ ਡੇਅ ਪਹਿਲੀ ਵਾਰ 19 ਜੂਨ 1990 ਨੂੰ ਅਮਰੀਕਾ 'ਚ Ms. Sonora Smart Dodd ਨੇ ਆਪਣੇ ਪਿਤਾ ਨੂੰ ਸਨਮਾਨਿਤ ਕਰਨ ਲਈ ਮਨਾਇਆ ਸੀ। Sonora ਦੇ ਪਿਤਾ William's Smart ਅਮਰੀਕਾ 'ਚ ਖਾਨਾਜੰਗੀ ਦੇ ਘੁਲਾਟੀਏ ਸਨ ਤੇ ਉਨ੍ਹਾਂ ਦੀ ਪਤਨੀ ਦੀ ਮੌਤ ਉਨ੍ਹਾਂ ਦੇ ਛੇਵੇਂ ਬੱਚੇ ਨੂੰ ਜਨਮ ਦਿੰਦੇ ਸਮੇਂ ਹੋਈ ਸੀ। ਆਪਣੀ ਪਤਨੀ ਦੇ ਗੁਜ਼ਰ ਜਾਣ ਤੋਂ ਬਾਅਦ ਉਨ੍ਹਾਂ ਇਕੱਲੇ ਆਪਣੇ ਛੇ ਬੱਚਿਆਂ ਦਾ ਪਾਲਣ-ਪੋਸ਼ਣ ਕੀਤਾ ਸੀ।


ਇਹ ਵੀ ਪੜ੍ਹੋ: Health News: ਕੀ ਤੁਸੀਂ ਵੀ ਗਰਮੀਆਂ 'ਚ ਪੀਂਦੇ ਹੋ ਠੰਡੀ ਬੀਅਰ ਤਾਂ ਜਾਣ ਲਓ ਇਸ ਤੋਂ ਹੋਣ ਵਾਲੇ ਨੁਕਸਾਨ ਬਾਰੇ


ਵਿਲੀਅਮਸ ਸਮਾਰਟ ਦੇ ਗੁਜ਼ਰ ਜਾਣ ਤੋਂ ਬਾਅਦ ਉਨ੍ਹਾਂ ਦੀ ਬੇਟੀ Sonora ਚਾਹੁੰਦੀ ਸੀ ਕਿ ਜਿਸ ਦਿਨ ਉਨ੍ਹਾਂ ਦੇ ਪਿਤਾ ਦੀ ਮੌਤ ਹੋਈ ਸੀ, ਉਸ ਦਿਨ ਨੂੰ ਫਾਦਰਜ਼ ਡੇਅ ਦੇ ਰੂਪ 'ਚ ਮਨਾਇਆ ਜਾਵੇ ਤੇ ਉਸ ਦਿਨ 5 ਜੂਨ ਸੀ। ਇਸ ਤੋਂ ਬਾਅਦ ਕੁਝ ਕਾਰਨਾਂ ਦੀ ਵਜ੍ਹਾ ਨਾਲ ਇਹ ਦਿਨ ਜੂਨ ਦੇ ਤੀਸਰੇ ਐਤਵਾਰ ਨੂੰ ਕਰ ਦਿੱਤਾ ਗਿਆ ਸੀ। ਉਸੇ ਦਿਨ ਤੋਂ ਵਿਸ਼ਵ ਭਰ ਵਿਚ ਜੂਨ ਦੇ ਤੀਸਰੇ ਐਤਵਾਰ ਨੂੰ ਫਾਦਰਜ਼ ਡੇਅ ਮਨਾਇਆ ਜਾਂਦਾ ਹੈ।


ਇਕ ਪਿਤਾ ਬੇਸ਼ਕ ਆਪਣੇ ਬੱਚਿਆਂ ਪ੍ਰਤੀ ਸਖ਼ਤ ਰਵੱਈਆ ਰੱਖਦਾ ਹੋਵੇ ਪਰ ਉਹ ਨਾਰੀਅਲ ਵਾਂਗ ਹੁੰਦਾ ਹੈ, ਉੱਪਰੋਂ ਸਖ਼ਤ ਤੇ ਅੰਦਰੋਂ ਕੋਮਲ। ਇਸ ਲਈ ਮਾਂ ਦੀ ਹੀ ਤਰ੍ਹਾਂ ਸਾਡੇ ਜੀਵਨ ਵਿਚ ਪਿਤਾ ਦਾ ਵੀ ਮਹੱਤਵ ਹੁੰਦਾ ਹੈ। ਪਿਤਾ ਆਪਣੇ ਬੱਚਿਆਂ ਦੀ ਹਰ ਖਾਹਿਸ਼ ਪੂਰੀ ਕਰਦਾ ਹੈ, ਇਸ ਲਈ ਉਨ੍ਹਾਂ ਨੂੰ ਪਾਲਣਹਾਰ ਕਿਹਾ ਜਾਂਦਾ ਹੈ। ਦੁਨੀਆ ਭਰ ਵਿਚ ਪਿਤਾ ਨੂੰ ਸਨਮਾਨਿਤ ਕਰਨ, ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਤੇ ਧੰਨਵਾਦ ਦੇਣ ਲਈ ਫਾਦਰਜ਼ ਡੇਅ ਮਨਾਇਆ ਜਾਂਦਾ ਹੈ। ਸਭ ਤੋਂ ਪਹਿਲਾਂ ਫਾਦਰਜ਼ ਡੇਅ ਪੱਛਮੀ ਵਰਜ਼ੀਨੀਆ ਦੇ ਫੇਅਰਮੋਂਟ 'ਚ 5 ਜੁਲਾਈ, 1908 ਨੂੰ ਮਨਾਇਆ ਗਿਆ ਸੀ।


ਇਹ ਵੀ ਪੜ੍ਹੋ: Health: ਡਾਕਟਰ ਪੇਟ ਦਬਾ ਕੇ ਕਿਉਂ ਦੇਖਦੇ? ਆਹ ਬਿਮਾਰੀ ਬਾਰੇ ਲੱਗ ਜਾਂਦਾ ਪਤਾ