World Rose Day 2021: ਅੱਜ ਦੁਨੀਆ ਭਰ ਵਿੱਚ ਰੋਜ਼ ਡੇ ਮਨਾਇਆ ਜਾ ਰਿਹਾ ਹੈ। ਵਰਲਡ ਰੋਜ਼ ਡੇ ਹਰ ਸਾਲ 22 ਸਤੰਬਰ ਨੂੰ ਕੈਂਸਰ ਤੋਂ ਪੀੜਤ ਲੋਕਾਂ ਦੇ ਜੀਵਨ ਵਿੱਚ ਖੁਸ਼ੀਆਂ ਲਿਆਉਣ ਤੇ ਜੀਵਨ ਦੀ ਮਹੱਤਤਾ ਨੂੰ ਸਮਝਾਉਣ ਲਈ ਮਨਾਇਆ ਜਾਂਦਾ ਹੈ।

ਸਰੀਰਕ ਪ੍ਰਭਾਵਾਂ ਤੋਂ ਇਲਾਵਾ, ਕੈਂਸਰ ਤਣਾਅ, ਮਨੋਵਿਗਿਆਨਕ ਪ੍ਰਭਾਵਾਂ ਤੇ ਦੁੱਖਾਂ ਦਾ ਕਾਰਨ ਬਣਦਾ ਹੈ। ਬਿਮਾਰੀ ਨਾਲ ਲੜਨਾ ਭਾਵਨਾਤਮਕ ਤੌਰ ਉਤੇ ਥਕਾ ਦੇਣ ਵਾਲਾ ਹੋ ਸਕਦਾ ਹੈ, ਕੈਂਸਰ ਤੋਂ ਬਚਣ ਵਾਲਿਆਂ ਨੂੰ ਮੁਸ਼ਕਲ ਸਮਿਆਂ ਵਿੱਚੋਂ ਲੰਘਣ ਲਈ ਬਹਾਦਰੀ ਤੇ ਸਕਾਰਾਤਮਕਤਾ ਦੀ ਜ਼ਰੂਰਤ ਹੁੰਦੀ ਹੈ, ਰੋਜ਼ ਡੇ ਉਨ੍ਹਾਂ ਦਾ ਸਮਰਥਨ ਕਰਨ ਤੇ ਉਨ੍ਹਾਂ ਵਿੱਚ ਉਮੀਦ ਪੈਦਾ ਕਰਨ ਲਈ ਮਨਾਇਆ ਜਾਂਦਾ ਹੈ।

ਕੈਂਸਰ ਦੇ ਮਰੀਜ਼ਾਂ ਦੇ ਸੰਘਰਸ਼ ਨੂੰ ਸਲਾਮ ਕਰਨ ਤੇ ਉਤਸ਼ਾਹਤ ਕਰਨ ਲਈ ਦੁਨੀਆ ਭਰ ਵਿੱਚ ਰੋਜ਼ ਡੇ ਮਨਾਇਆ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਵਿਸ਼ਵ ਰੋਜ਼ ਡੇ ਦੇ ਇਤਿਹਾਸ, ਮਹੱਤਤਾ ਅਤੇ ਵਿਸ਼ੇ ਬਾਰੇ ਦੱਸਾਂਗੇ।

 

World Rose Day ਇਤਿਹਾਸ
ਵਰਲਡ ਰੋਜ਼ ਡੇ 12 ਸਾਲਾ ਕੈਨੇਡੀਅਨ ਲੜਕੀ ਮੇਲਿੰਡਾ ਰੋਜ਼ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਮੇਲਿੰਡਾ ਨੂੰ ਅਸਕਿਨਸ ਟਿਊਮਰ, ਇੱਕ ਅਸਾਧਾਰਣ ਕਿਸਮ ਦੇ ਬਲੱਡ ਕੈਂਸਰ ਸੀ। ਮੇਲਿੰਡਾ ਨੇ ਬਹਾਦਰੀ ਨਾਲ ਇਸ ਬਿਮਾਰੀ ਨਾਲ ਲੜੀ।

ਡਾਕਟਰਾਂ ਨੇ ਮੇਲਿੰਡਾ ਦੀ ਬਿਮਾਰੀ ਦਾ ਪਤਾ ਲਗਾਇਆ ਅਤੇ ਕਿਹਾ ਕਿ ਉਹ ਸਿਰਫ ਦੋ ਹਫਤੇ ਤੱਕ ਜਿਊਂਦੀ ਰਹੇਗੀ, ਪਰ ਉਸ ਦੇ ਸਕਾਰਾਤਮਕ ਵਿਚਾਰਾਂ ਅਤੇ ਸੰਘਰਸ਼ ਦੇ ਕਾਰਨ, ਮੇਲਿੰਡਾ ਛੇ ਮਹੀਨਿਆਂ ਤੱਕ ਬਚੀ ਰਹੀ। ਇਸ ਦੌਰਾਨ ਉਸਨੇ ਬਹੁਤ ਸਾਰੀਆਂ ਕਵਿਤਾਵਾਂ ਅਤੇ ਚਿੱਠੀਆਂ ਲਿਖੀਆਂ।

 

World Rose Day ਦਾ ਮਹੱਤਵ  
ਵਰਲਡ ਰੋਜ਼ ਡੇ ਕੈਂਸਰ ਦੇ ਮਰੀਜ਼ਾਂ ਨੂੰ ਸਮਰਪਿਤ ਹੈ ਜੋ ਬਹਾਦਰੀ ਨਾਲ ਇਸ ਘਾਤਕ ਬਿਮਾਰੀ ਨਾਲ ਲੜੇ। ਵਰਲਡ ਰੋਜ਼ ਡੇ ਮਨਾਉਣਾ ਉਨ੍ਹਾਂ ਦੇ ਜੀਵਨ ਵਿੱਚ ਖੁਸ਼ੀਆਂ ਲਿਆਉਣ ਦਾ ਪ੍ਰਤੀਕ ਹੈ। ਵਰਲਡ ਰੋਜ਼ ਡੇ 'ਤੇ ਲੋਕ ਕੈਂਸਰ ਦੇ ਮਰੀਜ਼ਾਂ ਨੂੰ ਗੁਲਾਬ ਦਿੰਦੇ ਹਨ। ਇਹ ਦਿਨ ਕੈਂਸਰ ਬਾਰੇ ਜਾਗਰੂਕਤਾ ਫੈਲਾਉਣ ਤੇ ਉਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਠੀਕ ਕਰਨ ਵਿੱਚ ਕਿਵੇਂ ਮਦਦ ਕਰਦਾ ਹੈ, ਇਸ ਬਾਰੇ ਇੱਕ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ।