ਸੋਨੀਪਤ : ਕੋਰੋਨਾ ਮਹਾਂਮਾਰੀ ਦੀ ਪਹਿਲੀ ਲਹਿਰ ਤੋਂ ਬਾਅਦ ਪਰਿਵਾਰਾਂ ਵਿੱਚ ਆਰਗੈਨਿਕ ਸਬਜ਼ੀਆਂ ਅਤੇ ਫ਼ਲਾਂ ਦੀ ਵਰਤੋਂ ਵਧ ਗਈ ਹੈ। ਕੋਰੋਨਾ ਮਹਾਂਮਾਰੀ ਦੌਰਾਨ ਬਹੁਤ ਸਾਰੇ ਨੌਜਵਾਨਾਂ ਨੂੰ ਆਪਣੀ ਨੌਕਰੀ ਤੋਂ ਵੀ ਹੱਥ ਧੋਣਾ ਪਿਆ ਸੀ ਪਰ ਕੁਝ ਨੌਜਵਾਨ ਜਿਨ੍ਹਾਂ ਦੀ ਨੌਕਰੀ ਚਲੀ ਗਈ ਹੈ ਜਾਂ ਕੋਰੋਨਾ ਦੌਰਾਨ ਤਬਾਦਲੇ ਕਰਕੇ ਨੌਕਰੀ ਛੱਡ ਦਿੱਤੀ ਹੈ। 

 

ਉਨ੍ਹਾਂ ਨੇ ਆਪਣੀਆਂ ਕੋਸ਼ਿਸ਼ਾਂ ਨਾਲ ਹੋਰ ਨੌਜਵਾਨਾਂ ਨੂੰ ਵੀ ਇੱਕ ਨਵੀਂ ਸੋਚ ਦਿੱਤੀ ਕਿ ਉਹ ਨੌਕਰੀਆਂ ਕਰਨ ਦੀ ਬਜਾਏ ਦੂਜੇ ਨੌਜਵਾਨਾਂ ਨੂੰ ਵੀ ਨੌਕਰੀਆਂ ਦੇ ਸਕਦੇ ਹਨ। ਅੱਜ ਅਸੀਂ ਸੋਨੀਪਤ ਦੇ ਪਿੰਡ ਸ਼ਹਿਜ਼ਾਦਪੁਰ ਦੇ ਰਹਿਣ ਵਾਲੇ ਕਪਿਲ ਨਾਂਅ ਦੀ ਨੌਜਵਾਨ ਦੀ ਗੱਲ ਕਰਦੇ ਹਾਂ , ਜਿਸ ਨੇ ਕੋਰੋਨਾ ਕਾਲ ਦੌਰਾਨ ਮਿਹਨਤ ਕਰਕੇ ਆਪਣਾ ਖੁਦ ਦਾ ਇੱਕ ਕਾਰੋਬਾਰ ਸਥਾਪਿਤ ਕੀਤਾ ਹੈ ਅਤੇ ਮਹੀਨੇ ਦਾ ਲੱਖਾਂ ਰੁਪਏ ਕਮਾ ਰਿਹਾ ਹੈ।

 

ਕਪਿਲ ਕੋਰੋਨਾ ਦੀ ਭਿਆਨਕ ਲਹਿਰ ਆਉਣ ਤੋਂ ਪਹਿਲਾਂ ਬੈਂਕਿੰਗ ਖੇਤਰ 'ਚ ਨੌਕਰੀ ਕਰਦਾ ਸੀ ਪਰ ਕੋਰੋਨਾ ਕਾਲ ਦੌਰਾਨ ਉਸਦਾ ਤਬਾਦਲਾ ਸੋਨੀਪਤ ਤੋਂ ਗੁਜਰਾਤ ਕਰ ਦਿੱਤਾ ਗਿਆ ਸੀ ਪਰ ਇਸ ਵਿਅਕਤੀ ਨੇ ਗੁਜਰਾਤ ਜਾਣ ਦੀ ਬਜਾਏ ਸੋਨੀਪਤ 'ਚ ਹੀ ਰਹਿ ਕੇ ਆਪਣਾ ਕੋਈ ਬਿਜਨੈੱਸ ਕਰਨ ਦਾ ਸੋਚਿਆ ਅਤੇ ਆਪਣੇ ਖੇਤਾਂ ਵਿੱਚ ਆਰਗੈਨਿਕ ਅਮਰੂਦਾਂ ਦਾ ਇੱਕ ਬਾਗ ਲਗਾ ਦਿੱਤਾ ਅਤੇ ਦੇਖਦੇ -ਦੇਖਦੇ ਉਸਦੀ ਆਮਦਨ ਨੌਕਰੀ ਤੋਂ ਮਿਲਣ ਵਾਲੇ ਪੈਸੇ ਨਾਲੋਂ 4 ਗੁਣਾ ਵੱਧ ਹੋ ਗਈ।

 

ਤੁਹਾਨੂੰ ਹੈਰਾਨੀ ਹੋਵੇਗੀ ਕਿ ਕਪਿਲ ਆਪਣੇ ਇਸ ਬਾਗ ਵਿੱਚ ਅਮਰੂਦ ਦੀਆਂ 8 ਕਿਸਮਾਂ ਉਗਾਉਂਦੇ ਹੈ ਅਤੇ ਕਈ ਅਮਰੂਦਾਂ ਦੀ ਕੁਆਲਿਟੀ ਤਾਂ ਤਾਈਵਾਨ ਦੇ ਅਮਰੂਦਾਂ ਨੂੰ ਵੀ ਮਾਤ ਦੇ ਰਹੀ ਹੈ। ਕਪਿਲ ਨੂੰ ਆਪਣਾ ਅਮਰੂਦ ਸਬਜ਼ੀ ਮੰਡੀ ਵਿੱਚ ਭੇਜਣ ਦੀ ਵੀ ਜ਼ਰੂਰਤ ਨਹੀਂ ਪੈਂਦੀ ,ਬਲਕਿ ਖ਼ਰੀਦਦਾਰ ਇਥੋਂ ਹੀ ਉਸਦੇ ਅਮਰੂਦ ਨੂੰ ਖਰੀਦ ਕੇ ਲੈ ਜਾਂਦੇ ਹਨ। ਕਪਿਲ ਦੀ ਮੰਨੀਏ ਤਾਂ ਉਸ ਨੇ ਨੌਕਰੀ ਛੱਡ ਕੇ ਆਪਣਾ ਬਾਗ ਲਗਾ ਲਿਆ ਸੀ ਅਤੇ ਇਸ ਤੋਂ ਉਹ ਹੁਣ ਲੱਖਾਂ ਰੁਪਏ ਮਹੀਨਾ ਕਮਾ ਰਿਹਾ ਹੈ ਅਤੇ ਕਪਿਲ ਹੋਰ ਨੌਜਵਾਨ ਕਿਸਾਨਾਂ ਲਈ ਪ੍ਰੇਰਨਾ ਸਰੋਤ ਬਣਿਆ ਹੋਇਆ ਹੈ।

 


ਇਹ ਵੀ ਪੜ੍ਹੋ : Ludhiana Court Blast : ਲੁਧਿਆਣਾ ਕੋਰਟ ਬੰਬ ਧਮਾਕੇ 'ਤੇ ਬੋਲੇ DGP - ਅਸੀਂ 24 ਘੰਟਿਆਂ 'ਚ ਇਹ ਕੇਸ ਸੁਲਝਾ ਲਿਆ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490