Shah Rukh Khan Dunki Movie Review: 'ਪਿਕਚਰ ਅਭੀ ਬਾਕੀ ਹੈ ਮੇਰੇ ਦੋਸਤ'... ਜਦੋਂ ਮੈਂ ਡੰਕੀ ਦਾ ਟ੍ਰੇਲਰ ਦੇਖਿਆ ਤਾਂ ਸੋਚਿਆ ਨਹੀਂ ਸੀ ਕਿ ਇਹ ਫ਼ਿਲਮ ਇੰਨੀ ਸ਼ਾਨਦਾਰ ਹੋਵੇਗੀ। ਪਰ ਸ਼ਾਹਰੁਖ ਖਾਨ ਨੇ ਆਪਣੇ ਹੀ ਡਾਇਲਾਗ ਨੂੰ ਸਹੀ ਸਾਬਤ ਕੀਤਾ... ਰਾਜ ਕੁਮਾਰ ਹਿਰਾਨੀ ਕਿਉਂ ਹਨ ਰਾਜ ਕੁਮਾਰ ਹਿਰਾਨੀ ਇਹ ਗੱਲ ਇੱਕ ਵਾਰ ਫਿਰ ਸਾਬਤ ਹੋ ਗਈ ਹੈ। ਇਹ ਫਿਲਮ ਹਿਰਾਨੀ ਦੀ ਫਿਲਮ ਹੈ ਅਤੇ ਸ਼ਾਹਰੁਖ ਨੇ ਇਸ ਨੂੰ ਹਿਰਾਨੀ ਦੀ ਫਿਲਮ ਬਣਾਉਣ ਦੀ ਇਜਾਜ਼ਤ ਦਿੱਤੀ ਸੀ, ਇਹ ਇਸ ਦੀ ਸਭ ਤੋਂ ਖਾਸ ਗੱਲ ਹੈ।


ਫਿਲਮ ਦੀ ਕਹਾਣੀ ਕੀ ਹੈ?
ਪੰਜਾਬ ਦੇ ਇੱਕ ਪਿੰਡ ਵਿੱਚ ਰਹਿੰਦੇ ਕੁਝ ਦੋਸਤ ਲੰਡਨ ਜਾਣਾ ਚਾਹੁੰਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਉੱਥੇ ਜਾ ਕੇ ਉਨ੍ਹਾਂ ਦੀ ਗਰੀਬੀ ਖਤਮ ਹੋ ਜਾਵੇਗੀ। ਇੱਕ ਨੂੰ ਆਪਣੀ ਪੁਰਾਣੀ ਪ੍ਰੇਮਿਕਾ ਨੂੰ ਲੈਣ ਜਾਣਾ ਹੈ, ਜਿਸਦਾ ਪਤੀ ਉਸਨੂੰ ਕੁੱਟਦਾ ਹੈ। ਉਹ IELTS ਪੇਪਰ ਦੀ ਤਿਆਰੀ ਕਰਦੇ ਹਨ, ਪਰ ਅੰਗਰੇਜ਼ੀ ਨਹੀਂ ਸਿੱਖ ਪਾਉਂਦੇ। ਫਿਰ ਉਹ ਗੈਰ-ਕਾਨੂੰਨੀ ਢੰਗ ਨਾਲ ਡੌਂਕੀ ਲਗਾ ਕੇ ਲੰਡਨ ਜਾਣ ਦਾ ਪਲਾਨ ਬਣਾਉਂਦੇ ਹਨ ਅਤੇ ਫਿਰ ਕੀ ਹੁੰਦਾ ਹੈ? ਇਹ ਦੇਖਣ ਲਈ ਥੀਏਟਰ ਵਿੱਚ ਜਾਓ।


ਫਿਲਮ ਕਿਵੇਂ ਦੀ ਹੈ?
ਫਿਲਮ ਸ਼ੁਰੂ ਤੋਂ ਲੈ ਕੇ ਅੰਤ ਤੱਕ ਸ਼ਾਨਦਾਰ ਹੈ। ਫਿਲਮ ਦਾ ਇੱਕ ਸੀਨ ਵੀ ਅਜਿਹਾ ਨਹੀਂ ਹੈ, ਜਿਸ ਨੂੰ ਤੁਸੀਂ ਮਿਸ ਕਰਨਾ ਚਾਹੋਗੇ। ਇਹ ਫਿਲਮ ਤੁਹਾਨੂੰ ਕਿਤੇ ਵੀ ਬੋਰ ਨਹੀਂ ਕਰਦੀ। ਇਹ ਫਿਲਮ ਫਲੋਅ ਨਾਲ ਚੱਲਦੀ ਰਹਿੰਦੀ ਹੈ ਅਤੇ ਤੁਹਾਨੂੰ ਵੀ ਆਪਣੇ ਨਾਲ ਲੈਕੇ ਚੱਲਦੀ ਹੈ। ਇਸ ਫਿਲਮ ਨੂੰ ਦੇਖ ਕੇ ਤੁਸੀਂ ਹੱਸੋਗੇ ਅਤੇ ਰੋਵੋਗੇ ਵੀ। ਕਿਉਂਕਿ ਕਈ ਜਗ੍ਹਾ ;ਤੇ ਫਿਲਮ ਦੇ ਕਈ ਸੀਨਜ਼ ਤੁਹਾਨੂੰ ਭਾਵੁਕ ਕਰ ਦੇਣਗੇ। ਪੂਰੀ ਫਿਲਮ 'ਚ ਸ਼ਾਹਰੁਖ ਦਾ ਦਬਦਬਾ ਨਹੀਂ ਹੈ। ਤੁਸੀਂ ਇਸ ਨੂੰ ਸਹੀ ਪੜ੍ਹਿਆ। ਬਾਕੀ ਕਿਰਦਾਰਾਂ ਨੂੰ ਵੀ ਬਰਾਬਰ ਦਾ ਮੌਕਾ ਮਿਲਿਆ ਹੈ ਅਤੇ ਇਸ ਕਾਰਨ ਫਿਲਮ ਹੋਰ ਵੀ ਵਧੀਆ ਬਣ ਜਾਂਦੀ ਹੈ। ਤੁਸੀਂ ਫਿਲਮ ਦੇ ਇੱਕ ਇੱਕ ਕਿਰਦਾਰ ਨਾਲ ਜੁੜ ਜਾਂਦੇ ਹੋ। ਇਹ ਪੂਰੀ ਤਰ੍ਹਾਂ ਸਾਫ ਸੁਥਰੀ ਫਿਲ਼ਮ ਹੈ। ਤੁਸੀਂ ਇਸ ਫਿਲਮ ਨੂੰ ਪੂਰੀ ਫੈਮਿਲੀ ਦੇ ਨਾਲ ਅਰਾਮ ਨਾਲ ਦੇਖ ਸਕਦੇ ਹੋ।


ਐਕਟਿੰਗ
ਸ਼ਾਹਰੁਖ ਖਾਨ ਨੇ ਹਮੇਸ਼ਾ ਦੀ ਤਰ੍ਹਾਂ ਕਮਾਲ ਦੀ ਐਕਟਿੰਗ ਕੀਤੀ ਹੈ, ਪਰ ਫਿਰ ਵੀ ਕਿੰਗ ਖਾਨ ਇਸ ਫਿਲਮ 'ਚ ਅਲੱਗ ਹੀ ਨਜ਼ਰ ਆਏ ਹਨ। ਇਸ ਫਿਲਮ ਨੂੰ ਸ਼ਾਹਰੁਖ ਦੀ ਬੈਸਟ ਫਿਲਮਾਂ ਦੀ ਸ਼ੇ੍ਰਣੀ 'ਚ ਰੱਖਿਆ ਜਾਵੇਗਾ। ਫਿਲਮ ਦਾ ਇੱਕ ਇੱਕ ਕਿਰਦਾਰ ਤੁਹਾਡੇ ਦਿਲ 'ਚ ਉੱਤਰਦਾ ਹੈ। ਇੱਥੇ ਇੱਕ ਜਵਾਨ ਸ਼ਾਹਰੁਖ ਦਿਖਦਾ ਹੈ ਤੇ ਇੱਕ ਬਜ਼ੁਰਗ। ਮੇਕਅੱਪ ਥੋੜਾ ਹੋਰ ਵਧੀਆ ਹੋ ਸਕਦਾ ਸੀ, ਪਰ ਫਿਲਮ ਦੇ ਫਲੋਅ ਨਾਲ ਇਹ ਮਾਇਣੇ ਨਹੀਂ ਰਖਵਾਉਂਦਾ। ਤਾਪਸੀ ਪੰਨੂੰ ਨੇ ਸ਼ਾਨਦਾਰ ਕੰਮ ਕੀਤਾ ਹੈ। ਸ਼ਾਹਰੁਖ ਦੇ ਨਾਲ ਉਹ ਕਾਫੀ ਵਧੀਆ ਲੱਗ ਰਹੀ ਹੈ। ਬੁਢਾਪੇ ਵਾਲੇ ਕਿਰਦਾਰ 'ਚ ਵੀ ਉਹ ਖੂਬ ਜਚਦੀ ਹੈ।


ਵਿੱਕੀ ਕੌਸ਼ਲ ਨੇ ਦਿਖਾਇਆ ਹੈ ਕਿ ਉਹ ਛੋਟੇ ਕਿਰਦਾਰ ਨਾਲ ਵੀ ਵੱਡਾ ਪ੍ਰਭਾਵ ਛੱਡ ਸਕਦਾ ਹੈ। ਵਿੱਕੀ ਤੁਹਾਨੂੰ ਹਸਾਉਂਦਾ ਵੀ ਹੈ ਤੇ ਰੁਆਉਂਦਾ ਵੀ ਹੈ। ਵਿਕਰਮ ਕੋਚਰ ਸ਼ਾਨਦਾਰ ਹੈ। ਉਹ ਫਿਲਮ 'ਚ ਵੱਖਰੇ ਤੌਰ 'ਤੇ ਸਾਹਮਣੇ ਆਉਂਦਾ ਹੈ ਅਤੇ ਦਿਲ ਜਿੱਤਦਾ ਹੈ। ਅਨਿਲ ਗਰੋਵਰ ਨੇ ਵੀ ਕਮਾਲ ਦੀ ਐਕਟਿੰਗ ਕੀਤੀ ਹੈ। ਬੋਮਨ ਇਰਾਨੀ ਅਤੇ ਹਿਰਾਨੀ ਦੀ ਜੋੜੀ ਸਾਲਾਂ ਤੋਂ ਚੱਲ ਰਹੀ ਹੈ ਅਤੇ ਇੱਥੇ ਵੀ ਬੋਮਨ ਨੇ ਸ਼ਾਨਦਾਰ ਕੰਮ ਕੀਤਾ ਹੈ।


ਡਾਇਰੈਕਸ਼ਨ
ਇਹ ਹਿਰਾਨੀ ਦੀ ਫਿਲਮ ਹੈ। ਸ਼ਾਹਰੁਖ ਖਾਨ ਹਿਰਾਨੀ 'ਤੇ ਹਾਵੀ ਨਹੀਂ ਹੋ ਸਕੇ ਅਤੇ ਇਸੇ ਲਈ ਇਹ ਫਿਲਮ ਸ਼ਾਨਦਾਰ ਬਣ ਗਈ ਹੈ। ਉਸ ਦਾ ਕਹਾਣੀ ਕਹਿਣ ਦਾ ਤਰੀਕਾ ਕਾਫੀ ਭਾਵੁਕ ਹੈ ਅਤੇ ਤੁਸੀਂ ਇਸ ਨਾਲ ਜੁੜ ਜਾਂਦੇ ਹੋ। 'ਡੰਕੀ' ਨੂੰ ਉਨ੍ਹਾਂ ਦੀਆਂ ਬਿਹਤਰੀਨ ਫਿਲਮਾਂ 'ਚ ਗਿਣਿਆ ਜਾਵੇਗਾ।


ਮਿਊਜ਼ਿਕ
ਪ੍ਰੀਤਮ ਦਾ ਸੰਗੀਤ ਦਿਲ ਨੂੰ ਛੂਹਣ ਵਾਲਾ ਹੈ। 'ਕਭੀ ਹਮ ਘਰ ਸੇ' ਗੀਤ ਫਿਲਮ 'ਚ ਜਦੋਂ ਜਦੋਂ ਚੱਲਦਾ ਹੈ। ਤੁਹਾਡੀਆਂ ਅੱਖਾਂ ਨਮ ਹੋ ਜਾਂਦੀਆਂ ਹਨ। ਅਮਨ ਪੰਤ ਦਾ ਬੈਕਗ੍ਰਾਊਂਡ ਸਕੋਰ ਬਹੁਤ ਵਧੀਆ ਹੈ।


ਮੁਕੇਸ਼ ਛਾਬੜਾ ਦੀ ਕਾਸਟਿੰਗ ਸ਼ਾਨਦਾਰ ਹੈ, ਅਤੇ ਇਹ ਇਸ ਫਿਲਮ ਦੇ ਇੰਨੇ ਸ਼ਾਨਦਾਰ ਬਣਨ ਦਾ ਇੱਕ ਵੱਡਾ ਕਾਰਨ ਹੈ। ਅਜਿਹੇ ਐਕਟਰ ਜੋ ਸ਼ਾਹਰੁਖ ਦੇ ਸਾਹਮਣੇ ਨਾ ਸਿਰਫ ਟਿਕੇ ਬਲਕਿ ਕਮਾਲ ਕਰ ਗਏ। ਅਜਿਹੇ ਐਕਟਰ ਨੂੰ ਲੱਭਣਾ ਆਪਣੇ ਆਪ ਵਿੱਚ ਕਮਾਲ ਹੈ। ਕੁੱਲ ਮਿਲਾ ਕੇ ਇਹ ਸਾਲ 2023 ਦੀ ਬੇਹਤਰੀਨ ਫਿਲਮ ਹੈ।