ਨਵੀਂ ਦਿੱਲੀ: ਆਮ ਤੌਰ 'ਤੇ 100 ਰੁਪਏ ਦੇ ਨੋਟ ਦਾ ਲੈਣ-ਦੇਣ ਸਭ ਤੋਂ ਵੱਧ ਹੁੰਦਾ ਹੈ। ਇਸੇ ਕਾਰਨ ਏਟੀਐਮ 'ਚ ਇਸ ਦੀ ਕਾਫੀ ਮੰਗ ਬਣੀ ਰਹਿੰਦੀ ਹੈ। ਮੌਜੂਦਾ ਸਮੇਂ 'ਚ ਇਹ ਨੋਟ ਘੱਟ ਨਿਕਲ ਰਹੇ ਹਨ। ਇਸ ਕਰਕੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


ਦਰਅਸਲ ਏਟੀਐਮ 'ਚੋਂ 100 ਰੁਪਏ ਦਾ ਨੋਟ ਨਾ ਨਿਕਲਣ ਪਿੱਛੇ ਨੋਟਾਂ ਦਾ ਸਾਈਜ਼ ਵੱਡੀ ਸਮੱਸਿਆ ਹੈ। ਨਵੇਂ ਨੋਟ ਦਾ ਸਾਈਜ਼ ਛੋਟਾ ਤੇ ਪੁਰਾਣੇ ਦਾ ਵੱਡਾ ਹੋਣ ਕਾਰਨ ਏਟੀਐਮ ਆਪਰੇਟਰਸ ਨੂੰ ਇਨ੍ਹਾਂ ਨੋਟਾਂ ਦੀ ਕੈਸੇਟ ਸੈੱਟ ਕਰਨ 'ਚ ਸਮੱਸਿਆ ਆ ਰਹੀ ਹੈ।

ਇਹ ਵੀ ਪੜ੍ਹੋ:

1 ਮਾਰਚ ਤੋਂ ਇੰਡੀਅਨ ਬੈਂਕ ਦੇ ATM ਤੋਂ ਨਹੀਂ ਨਿਕਲੇਗਾ ਦੋ ਹਜ਼ਾਰ ਦਾ ਨੋਟ, ਜਾਣੋ ਕਿਉਂ

ਹੁਣ ਏਟੀਐਮ 'ਚੋਂ ਪੈਸੇ ਕੱਢਾਉਣਾ ਵੀ ਮਹਿੰਗਾ ਸੌਦਾ

ਇਸ ਤੋਂ ਇਲਾਵਾ ਏਟੀਐਮ ਆਪਰੇਟਰਸ ਨੂੰ ਇਹ ਲਿਸਟ ਬਣਾਉਣੀ ਪੈ ਰਹੀ ਹੈ ਕਿ ਕਿਸ ਮਸ਼ੀਨ 'ਚ ਕਿਹੜੇ ਨੋਟ ਦੀ ਕੈਸੇਟ ਹੈ। ਇਸ ਲਿਸਟ ਦੇ ਆਧਾਰ 'ਤੇ ਹੀ ਏਟੀਐਮ ਆਪਰੇਟਰਸ ਕੈਸ਼ ਵੈਨ ਨੂੰ ਮਸ਼ੀਨਾਂ 'ਚ ਨੋਟ ਜਮਾ ਕਰਾਉਣ ਲਈ ਭੇਜ ਰਹੇ ਹਨ।

ਇਹ ਵੀ ਪੜ੍ਹੋ:

ਲਓ ਜੀ ਹੁਣ 2000 ਹਜ਼ਾਰ ਦੀ ਨੋਟਬੰਦੀ !