ਨਵੀਂ ਦਿੱਲੀ: ਭਾਰਤ ਵਿੱਚ ਹਵਾ ਪ੍ਰਦੂਸ਼ਣ ਨਾਲ ਸਬੰਧਤ ਮੌਤਾਂ ਦਾ ਇੱਕ ਚੌਥਾਈ ਹਿੱਸਾ ਘਰੇਲੂ ਨਿਕਾਸ ਕਾਰਨ ਹੋਇਆ ਹੈ। ਇਹ ਦਾਅਵਾ ਪਹਿਲੇ ਗਲੋਬਲ ਸੋਰਸ ਮੁਲਾਂਕਣ ਅਧਿਐਨ ਵਿੱਚ ਕੀਤਾ ਗਿਆ ਹੈ। ਨੇਚਰ ਕਮਿਊਨੀਕੇਸ਼ਨਜ਼ ਵਿਚ ਪ੍ਰਕਾਸ਼ਤ ਇਸ ਅਧਿਐਨ ਵਿਚ 2017 ਅਤੇ 2019 ਵਿਚ ਸਪੇਸੀਫਿਕ ਸੋਰਸ ਤੋਂ ਹਵਾ ਪ੍ਰਦੂਸ਼ਣ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ।
ਅਧਿਐਨ ਨੇ ਬਾਇਓਫਿਊਲ (ਖਾਣਾ ਪਕਾਉਣ, ਹੀਟਿੰਗ ਤੋਂ ਨਿਕਾਸੀ ਕਾਰਨ ਘਰੇਲੂ ਹਵਾ ਪ੍ਰਦੂਸ਼ਣ) ਕਰਕੇ ਘਰਾਂ ਦੇ ਨਿਕਾਸ ਦੇ ਪ੍ਰਦੂਸ਼ਿਤ ਸਰੋਤਾਂ ਦੀ ਪਛਾਣ ਕੀਤੀ। ਇਸ ਵਿਚੋਂ, ਸਾਲ 2017 ਅਤੇ 2019 ਵਿਚ ਪਾਰਟਿਊਕੁਲੇਟ ਮੈਟਰ 2.5 (ਪੀਐਮ 2.5) ਦੇ ਲਗਭਗ ਇਕ ਚੌਥਾਈ (25.7%) ਰਿਹਾ। ਇਸ ਤੋਂ ਬਾਅਦ ਉਦਯੋਗ (14.8%) ਅਤੇ ਊਰਜਾ (12.5%), ਖੇਤੀਬਾੜੀ (9.4%), ਆਵਾਜਾਈ (6.7%) ਦਾ ਨੰਬਰ ਰਿਹਾ।
ਦੇਸ਼ ਵਿੱਚ ਪੀਐਮ 2.5 ਦੇ ਕਾਰਨ ਹੋਣ ਵਾਲੀਆਂ ਕੁੱਲ ਮੌਤਾਂ ਦਾ ਅਨੁਮਾਨ 2017 ਅਤੇ 2019 ਵਿੱਚ ਕ੍ਰਮਵਾਰ 866,566 ਅਤੇ 953,857 ਹੈ। ਵਿਸ਼ਲੇਸ਼ਣ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ 'ਚੋਂ ਇੱਕ ਚੌਥਾਈ ਮੌਤਾਂ ਨੂੰ ਠੋਸ ਬਾਇਓਫਿਊਲਜ਼ ਨੂੰ ਖਤਮ ਕਰਕੇ ਦੂਰ ਕੀਤਾ ਜਾ ਸਕਦਾ ਸੀ, ਜਿਹੜੀ ਮੁੱਖ ਤੌਰ 'ਤੇ ਘਰੇਲੂ ਹੀਟਿੰਗ ਅਤੇ ਖਾਣਾ ਬਣਾਉਣ ਲਈ ਵਰਤੀ ਜਾਂਦੀ ਹੈ।
ਅਧਿਐਨ ਦਾ ਦਾਅਵਾ ਕੀਤਾ ਗਿਆ ਹੈ ਕਿ ਵਿਸ਼ਵਵਿਆਪੀ ਪੱਧਰ 'ਤੇ 2017 ਵਿੱਚ, ਜੀਵਸ਼ੱਧ ਬਾਲਣ ਨੂੰ ਖਤਮ ਕਰਕੇ 10 ਲੱਖ ਮੌਤਾਂ ਤੋਂ ਬਚਿਆ ਜਾ ਸਕਦਾ ਸੀ, ਜਿਸ ਵਿੱਚੋਂ ਕੋਲੇ ਦਾ ਅੱਧੇ ਤੋਂ ਵੱਧ ਯੋਗਦਾਨ ਸੀ। ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਵਿਸ਼ਵ ਪੱਧਰ 'ਤੇ 58%ਪੀਐਮ ਲਈ ਚੀਨ ਅਤੇ ਭਾਰਤ ਜ਼ਿੰਮੇਵਾਰ ਹਨ, ਜਿਸ ਨਾਲ ਵੱਡੀ ਗਿਣਤੀ ਮੌਤਾਂ ਹੁੰਦੀਆਂ ਹਨ।
ਉਦਾਹਰਣਾਂ ਦਾ ਹਵਾਲਾ ਦਿੰਦੇ ਹੋਏ, ਇਹ ਕਿਹਾ ਕਿ ਘਰੇਲੂ ਨਿਕਾਸ ਚੀਨ ਅਤੇ ਭਾਰਤ ਵਿਚ ਔਸਤਨ ਪੀਐਮ 2.5 ਦੇ ਜੋਖਮ ਦਾ ਸਭ ਤੋਂ ਵੱਡਾ ਸਰੋਤ ਹਨ। ਬੀਜਿੰਗ ਅਤੇ ਸਿੰਗਰੌਲੀ (ਮੱਧ ਪ੍ਰਦੇਸ਼) ਦੇ ਆਸ ਪਾਸ ਦੇ ਇਲਾਕਿਆਂ ਵਿਚ ਊਰਜਾ ਅਤੇ ਉਦਯੋਗ ਦੇ ਖੇਤਰਾਂ ਦਾ ਮੁਕਾਬਲਤਨ ਵੱਡਾ ਯੋਗਦਾਨ ਹੈ।