ਨਵੀਂ ਦਿੱਲੀ: 8 ਸਾਲਾਂ ਵਾਤਾਵਰਣ ਐਕਟਿਵਿਸਟ ਨੇ ਪ੍ਰਧਾਨ ਮੰਤਰੀ ਮੋਦੀ ਤੋਂ ਸਨਮਾਨ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਮਣੀਪੁਰ ਦੀ ਲਿਸਿਪ੍ਰਿਆ ਕੰਗੁਜਮ ਅੰਤਰਾਸ਼ਟਰੀ ਮਹਿਲਾ ਦਿਵਸ 'ਤੇ ਪ੍ਰਧਾਨ ਮੰਤਰੀ ਮੋਦੀ ਦੇ ਸਮਾਗਮ ਦਾ ਹਿੱਸਾ ਨਹੀਂ ਬਣੇਗੀ। ਲਿਸਿਪ੍ਰਿਆ ਵਾਤਾਵਰਣ ਸੁਧਾਰ 'ਤੇ ਆਪਣੀ ਮੰਗ ਨੂੰ ਨਾ ਸੁਣੇ ਜਾਣ ਤੋਂ ਨਾਰਾਜ਼ ਹੈ।


ਸਮਾਜ ਲਈ ਪ੍ਰੇਰਣਾ ਬਣੀਆਂ ਦੇਸ਼ ਦੀਆਂ ਮਹਿਲਾਵਾਂ ਦੇ ਸਨਮਾਨ ਲਈ ਪੀਐਮ ਨੇ ਟਵੀਟਰ 'ਤੇ ਹੈਸ਼ਟੈਗ ਚਲਾਇਆ ਹੈ। ਸ਼ੁਕੱਰਵਾਰ ਨੂੰ 8 ਸਾਲਾਂ ਲਿਸਿਪ੍ਰਿਆ ਕੰਗੁਜਮ ਦੇ ਸੰਘਰਸ਼ ਦੀ ਕਹਾਣੀ ਟਵੀਟਰ 'ਤੇ ਸਾਂਝੀ ਕਰ ਉਨ੍ਹਾਂ ਨੂੰ ਪ੍ਰੇਰਣਾ ਸਰੋਤ ਦੱਸਿਆ ਹੈ।


ਇਸ ਦੇ ਜਵਾਬ 'ਚ ਕੰਗੁਜਮ ਨੇ ਲਿਿਖਆ,"ਮਾਣਯੋਗ ਪ੍ਰਧਾਨ ਮੰਤਰੀ! ਕਿਰਪਾ ਕਰਕੇ ਮੈਨੂੰ ਸਨਮਾਨਿਤ ਨਾ ਕਰੋ ਜਦਕਿ ਤੁਸੀਂ ਮੇਰੀ ਗੱਲ ਨਹੀਂ ਸੁਣ ਰਹੇ। ਤੁਹਾਡਾ ਬਹੁਤ ਧੰਨਵਾਦ ਮੈਨੂੰ ਪ੍ਰੇਰਣਾਦਾਇਕ ਮਹਿਲਾਵਾਂ ਦੀ ਲਿਸਟ 'ਚ ਰੱਖਣ ਲਈ। ਕਾਫੀ ਸੋਚ-ਵਿਚਾਰ ਤੋਂ ਬਾਅਦ ਮੈਂ ਇਸ ਨਤੀਜੇ 'ਤੇ ਪਹੁੰਚੀ ਹਾਂ ਕਿ ਇਹ ਸਨਮਾਨ ਮੈਨੂੰ ਨਹੀਂ ਚਾਹੀਦਾ।"

ਸੁਰੱਖਿਅਤ ਵਾਤਾਵਰਣ ਲਈ ਕੰਮ ਕਰਨ ਵਾਲੀ ਬਾਲ ਐਕਟਿਵਿਸਟ ਕਾਰਬਨ ਨਿਕਾਸ ਤੇ ਗ੍ਰੀਨ ਹਾਊਸ ਗੈਸਾਂ 'ਤੇ ਕੰਮ ਕਰਨ ਵਾਲੇ ਕਨੂੰਨ ਦੀ ਮੰਗ ਕਰਦੀ ਰਹੀ ਹੈ।

ਇਹ ਵੀ ਪੜ੍ਹੋ:

ਮੋਦੀ ਔਰਤਾਂ ਕਰਕੇ ਛੱਡ ਰਹੇ ਸੋਸ਼ਲ ਮੀਡੀਆ, ਖੁਦ ਕੀਤਾ ਖੁਲਾਸਾ

ਹੁਣ ਭਗਵਾਨ ਜਗਨਨਾਥ ਦੇ 545 ਕਰੋੜ ਰੁਪਏ ਫਸੇ ਯੈੱਸ ਬੈਂਕ 'ਚ, ਲੋਕਾਂ ਨੇ ਪੀਐਮ ਮੋਦੀ ਤੋਂ ਕੀਤੀ ਮਦਦ ਦੀ ਅਪੀਲ