Punjab Exit Poll Result 2022 Live: ਪੰਜਾਬ ਦੇ ਐਗਜ਼ਿਟ ਪੋਲ ਦੇ ਅੰਕੜੇ ਆਏ ਸਾਹਮਣੇ, ਸੂਬੇ 'ਚ ਇਸ ਵਾਰ 'ਆਪ' ਨੂੰ ਮਿਲ ਰਿਹਾ ਬਹੁਮਤ

ABP CVoter Exit Poll 2022 News and Highlights: ਆਖਰਕਾਰ ਯੂਪੀ ਸਮੇਤ ਪੰਜ ਸੂਬਿਆਂ ਵਿੱਚ ਕਿਸ ਦੀ ਬਣੇਗੀ ਸਰਕਾਰ ਤੇ ਕਿਸ ਦੀ ਹਾਰ ਹੋਵੇਗੀ? ਅੱਜ ਸ਼ਾਮ 4 ਵਜੇ ਤੋਂ ABP ਨਿਊਜ਼ 'ਤੇ ਸਭ ਤੋਂ ਸਟੀਕ ਐਗਜ਼ਿਟ ਪੋਲ ਲਾਈਵ ਦੇਖ ਸਕਦੇ ਹੋ।

ਏਬੀਪੀ ਸਾਂਝਾ Last Updated: 07 Mar 2022 07:06 PM
UP Exit Poll: ਯੂਪੀ 'ਚ ਕਿਸ ਨੂੰ ਕਿੰਨੀਆਂ ਸੀਟਾਂ?

ਐਗਜ਼ਿਟ ਪੋਲ ਮੁਤਾਬਕ ਯੂਪੀ ਦੀਆਂ 403 ਸੀਟਾਂ 'ਚੋਂ ਭਾਜਪਾ 228 ਤੋਂ 244 ਸੀਟਾਂ 'ਤੇ ਜਿੱਤ ਹਾਸਲ ਕਰ ਸਕਦੀ ਹੈ। ਇਸ ਤੋਂ ਇਲਾਵਾ ਅਖਿਲੇਸ਼ ਯਾਦਵ ਦੀ ਸਮਾਜਵਾਦੀ ਪਾਰਟੀ ਨੂੰ 132 ਤੋਂ 148 ਸੀਟਾਂ, ਬਸਪਾ ਨੂੰ 13 ਤੋਂ 21 ਸੀਟਾਂ, ਕਾਂਗਰਸ ਨੂੰ 4 ਤੋਂ 8 ਸੀਟਾਂ ਅਤੇ ਹੋਰਨਾਂ ਨੂੰ 2 ਤੋਂ 6 ਸੀਟਾਂ ਮਿਲਣ ਦਾ ਅਨੁਮਾਨ ਹੈ।

ਏਬੀਪੀ ਨਿਊਜ਼ ਅਤੇ ਸੀ ਵੋਟਰ ਦਾ ਐਗਜ਼ਿਟ ਪੋਲ ਸਾਹਮਣੇ ਆਇਆ ਹੈ, ਜਿਸ ਵਿੱਚ ਆਮ ਆਦਮੀ ਪਾਰਟੀ ਨੂੰ 51 ਤੋਂ 61 ਸੀਟਾਂ ਮਿਲਣ ਦੀ ਉਮੀਦ ਹੈ। ਯਾਨੀ ਉਹ ਸੂਬੇ ਵਿੱਚ ਸਰਕਾਰ ਬਣਾਉਣ ਦੇ ਕਰੀਬ ਹੈ। ਪੰਜਾਬ ਵਿਧਾਨ ਸਭਾ ਵਿੱਚ ਬਹੁਮਤ ਦਾ ਅੰਕੜਾ 59 ਹੈ। ਇਸ ਦੌਰਾਨ ‘ਆਪ’ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਕਿਹਾ ਹੈ ਕਿ ਨਤੀਜਾ ਜੋ ਵੀ ਹੋਵੇ, ਅਸੀਂ ਲੋਕਾਂ ਦੇ ਫਤਵੇ ਦੀ ਪਾਲਣਾ ਕਰਾਂਗੇ।
ਮੁਸ਼ਕਲ ਵਿੱਚ ਹੈ ਬਲਬੀਰ ਰਾਜੇਵਾਲ ਦੀ ਸੀਟ

Punjab Exit Poll Results: ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਏਬੀਪੀ ਨਿਊਜ਼ ਅਤੇ ਸੀ ਵੋਟਰ ਦੇ ਐਗਜ਼ਿਟ ਪੋਲ ਮੁਤਾਬਕ ਆਮ ਆਦਮੀ ਪਾਰਟੀ ਸਰਕਾਰ ਬਣਾਉਂਦੀ ਨਜ਼ਰ ਆ ਰਹੀ ਹੈ। ਸਾਂਝੇ ਮੋਰਚੇ ਵਲੋਂ ਪੰਜਾਬ ਦੀਆਂ 102 ਸੀਟਾਂ 'ਤੇ ਉਮੀਦਵਾਰ ਖੜ੍ਹੇ ਕੀਤੇ ਗਏ ਸੀ। ਸੰਯੁਕਤ ਸਮਾਜ ਮੋਰਚਾ ਪਾਰਟੀ ਵਜੋਂ ਰਜਿਸਟਰਡ ਨਾ ਹੋਣ ਕਾਰਨ ਇਸ ਦੇ ਉਮੀਦਵਾਰ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਸੀ। ਐਗਜ਼ਿਟ ਪੋਲ ਦੇ ਨਤੀਜਿਆਂ ਵਿੱਚ ਪੰਜਾਬ ਨੂੰ ਇੱਕ ਤੋਂ ਪੰਜ ਸੀਟਾਂ ਮਿਲ ਸਕਦੀਆਂ ਹਨ। ਇਸ ਤੋਂ ਸਾਫ਼ ਹੈ ਕਿ ਸਾਂਝੇ ਮੋਰਚੇ ਦੀ ਹਾਲਤ ਬਹੁਤ ਖ਼ਰਾਬ ਹੋਣ ਵਾਲੀ ਹੈ।

ਸੀਐਮ ਚੰਨੀ ਨੇ ਐਗਜ਼ਿਟ ਪੋਲ 'ਤੇ ਦਿੱਤੀ ਇਹ ਪ੍ਰਤੀਕਿਰਿਆ

Punjab Exit Poll 2022: ਪੰਜਾਬ 'ਚ ਵਿਧਾਨ ਸਭਾ ਚੋਣਾਂ ਖ਼ਤਮ ਹੋਣ ਤੋਂ ਬਾਅਦ ਸੋਮਵਾਰ ਨੂੰ ਸੂਬਿਆਂ ਦੇ ਐਗਜ਼ਿਟ ਪੋਲ ਸਾਹਮਣੇ ਆਏ। ਏਬੀਪੀ ਸੀਵੋਟਰ ਦੇ ਸਰਵੇਖਣ ਮੁਤਾਬਕ ਸੂਬੇ ਵਿੱਚ ਆਮ ਆਦਮੀ ਪਾਰਟੀ (ਆਪਦੀ ਸਰਕਾਰ ਬਣ ਸਕਦੀ ਹੈ। ਏਬੀਪੀ ਸੀ ਵੋਟਰ ਸਰਵੇ ਮੁਤਾਬਕ ਸੂਬੇ ਵਿੱਚ ਆਮ ਆਦਮੀ ਪਾਰਟੀ ਨੂੰ 51 ਤੋਂ 61 ਸੀਟਾਂਕਾਂਗਰਸ ਨੂੰ ਸਿਰਫ਼ 22 ਤੋਂ 28 ਅਤੇ ਸ਼੍ਰੋਮਣੀ ਅਕਾਲੀ ਦਲ ਨੂੰ 19 ਤੋਂ 26 ਸੀਟਾਂ ਮਿਲਣ ਦੀ ਉਮੀਦ ਹੈ। ਇਸ ਦੇ ਨਾਲ ਹੀ ਸੂਬੇ ਦੇ ਸੀਐਮ ਚਰਨਜੀਤ ਸਿੰਘ ਚੰਨੀ ਨੇ ਐਗਜ਼ਿਟ ਪੋਲ 'ਤੇ ਪ੍ਰਤੀਕਿਰਿਆ ਦਿੱਤੀ ਹੈ। ਸੀਐਮ ਨੇ ਕਿਹਾ ਹੈ ਕਿ ਹੁਣ ਇਹ ਡੱਬੇ ਹੀ ਦੱਸਣਗੇ ਕਿ ਕੀ ਹੋਣਾ ਹੈਇਸ ਲਈ 10 ਮਾਰਚ ਤੱਕ ਇੰਤਜ਼ਾਰ ਕਰੋ।

Election Result 2022: ਕਿਸਦੀ ਵੋਟ ਪ੍ਰਤੀਸ਼ਤਤਾ?


Punjab Exit Poll: ਕਾਂਗਰਸ ਨੇ ਖੇਡਿਆ ਦਲਿਤ ਕਾਰਡ ਦਾ ਕਿੰਨਾ ਫਾਇਦਾ ਹੋਇਆ?

ਪੰਜਾਬ ਵਿੱਚ ਨਵਜੋਤ ਸਿੰਘ ਸਿੱਧੂ ਅਤੇ ਚਰਨਜੀਤ ਸਿੰਘ ਚੰਨੀ ਵਿਚਾਲੇ ਦਲਿਤ ਕਾਰਡ ਖੇਡਦੇ ਹੋਏ ਕਾਂਗਰਸ ਨੇ ਚੰਨੀ ਨੂੰ ਮੁੱਖ ਮੰਤਰੀ ਚੁਣਿਆ। ਐਗਜ਼ਿਟ ਪੋਲ ਦੇ ਅੰਕੜੇ ਦੱਸਦੇ ਹਨ ਕਿ ਪੰਜਾਬ ਵਿੱਚ ਜਾਤਪਾਤ ਇੱਕ ਵੱਡੀ ਗੱਲ ਹੈ। ਦਲਿਤ ਨੂੰ ਸੀਐਮ ਬਣਾਏ ਜਾਣ ਕਾਰਨ ਜੱਟ ਸਿੱਖਾਂ ਦੀ ਨਰਾਜ਼ਗੀ ਇਸ ਰੁਝਾਨ ਵਿੱਚ ਦੇਖਣ ਨੂੰ ਮਿਲੀ।

Punjab Exit Poll: ਪੰਜਾਬ ਐਗਜ਼ਿਟ ਪੋਲ


Exit Poll Update: ਪੰਜਾਬ 'ਚ ਕਿਸਾਨਾਂ ਨੇ ਵੀ ਖੇਡੀ ਸਿਆਸੀ ਪਾਰੀ

ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਿਸਾਨ ਅੰਦੋਲਨ ਵਿੱਚੋਂ ਨਿਕਲੇ ਆਗੂ ਵੀ ਆਪਣੀ ਕਿਸਮਤ ਅਜ਼ਮਾ ਰਹੇ ਹਨ। ਬਲਵੀਰ ਸਿੰਘ ਰਾਜੇਵਾਲ ਦੀ ਅਗਵਾਈ ਵਿੱਚ ਕਿਸਾਨ ਅੰਦੋਲਨ ਵਿੱਚੋਂ ਨਿਕਲੇ ਆਗੂਆਂ ਨੇ ਸਾਂਝਾ ਸਾਂਝਾ ਮੋਰਚਾ ਬਣਾਇਆ। ਵਿਧਾਨ ਸਭਾ ਚੋਣਾਂ ਲਈ ਸੰਯੁਕਤ ਸਮਾਜ ਮੋਰਚਾ ਨੇ ਗੁਰਨਾਮ ਸਿੰਘ ਚੜੂਨੀ ਦੀ ਸਾਂਝੀ ਸੰਘਰਸ਼ ਪਾਰਟੀ ਦੇ ਨਾਲ-ਨਾਲ ਸੀ.ਪੀ.ਆਈ. ਨਾਲ ਵੀ ਗਠਜੋੜ ਕੀਤਾ ਸੀ।

Punjab Exit Poll Update: 'ਆਪ' ਆਗੂ ਨੇ ਕਿਹਾ- ਲੋਕਾਂ ਨੇ ਖੁੱਲ੍ਹ ਕੇ 'ਆਪ' ਨੂੰ ਦਿੱਤੀ ਵੋਟ

‘ਆਪ’ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਲੋਕਾਂ ਨੇ ਸਿਸਟਮ ਬਦਲਣ ਲਈ ਵੋਟਾਂ ਪਾਈਆਂ ਹਨ। ਸਿੱਖਿਆ ਦੇ ਨਾਂ 'ਤੇ, ਸਿਹਤ ਦੇ ਨਾਂ 'ਤੇ, ਚੰਗੇ ਸ਼ਾਸਨ ਦੇ ਨਾਂ 'ਤੇ ਵੋਟਾਂ ਲਈਆਂ ਹਨ। ਦਿੱਲੀ ਮਾਡਲ ਨੂੰ ਧਿਆਨ ਵਿੱਚ ਰੱਖ ਕੇ ਵੋਟਿੰਗ ਕੀਤੀ।

Punjab Exit Poll 2022: ਜਾਣੋ ਕਿਸ ਪਾਰਟੀ ਨੂੰ ਮਿਲ ਸਕਦੀਆਂ ਹਨ ਕਿੰਨੀਆਂ ਸੀਟਾਂ?

ਪੰਜਾਬ ਐਗਜ਼ਿਟ ਪੋਲ ਦੇ ਅੰਕੜਿਆਂ ਮੁਤਾਬਕ ਕਾਂਗਰਸ ਨੂੰ 22-28, ਆਪ ਨੂੰ 51-61, ਸ਼੍ਰੋਮਣੀ ਅਕਾਲੀ ਦਲ ਨੂੰ 20-26, ਭਾਜਪਾ ਨੂੰ 07-13, ਹੋਰਾਂ ਨੂੰ 01-05 ਸੀਟਾਂ ਮਿਲ ਰਹੀਆਂ ਹਨ। ਪੰਜਾਬ ਵਿੱਚ ਕੁੱਲ 117 ਵਿਧਾਨ ਸਭਾ ਸੀਟਾਂ ਹਨ।

Punjab Exit Poll- ਪੰਜਾਬ 'ਚ ਕਿਸ ਨੂੰ ਮਿਲ ਸਕਦੀ ਕਿੰਨੀ ਸੀਟ!


Punjab Voter: ਥੋੜ੍ਹੇ ਸਮੇਂ ਵਿੱਚ ਪੰਜਾਬ ਦੇ ਵੋਟਰਾਂ ਦਾ ਰੁਝਾਨ

ਪੰਜਾਬ ਦੇ ਵੋਟਰਾਂ ਦਾ ਰੁਝਾਨ ਕੀ ਹੈ, ਇਹ ਤਾਂ ਕੁਝ ਹੀ ਸਮੇਂ ਵਿੱਚ ਪਤਾ ਲੱਗ ਜਾਵੇਗਾ। ਕਾਂਗਰਸ ਇੱਕ ਵਾਰ ਫਿਰ ਸੱਤਾ ਵਿੱਚ ਆਵੇਗੀ ਜਾਂ ਕੋਈ ਹੋਰ ਪਾਰਟੀ? ਪੰਜ ਸੂਬਿਆਂ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਪੰਜਾਬ ਹੀ ਇੱਕ ਅਜਿਹਾ ਸੂਬਾ ਹੈ ਜਿੱਥੇ ਕਾਂਗਰਸ ਪਾਰਟੀ ਦੀ ਸਰਕਾਰ ਹੈ, ਜਦਕਿ ਬਾਕੀ ਚਾਰ ਸੂਬਿਆਂ ਵਿੱਚ ਭਾਜਪਾ ਦੀ ਸਰਕਾਰ ਹੈ।

ਪੰਜਾਬ ਚੋਣਾਂ 'ਚ ਇਸ ਵਾਰ ਮੁਕਾਬਲਾ ਕਿਹੋ ਜਿਹਾ ਹੈ?

Punjab Exit Poll: ਪੰਜਾਬ ਵਿੱਚ ਮੁੱਖ ਮੁਕਾਬਲਾ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦਰਮਿਆਨ ਮੰਨਿਆ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਹਾਲਾਂਕਿ ਬਸਪਾ ਨਾਲ ਗਠਜੋੜ ਕਰਕੇ ਚੋਣਾਂ ਲੜੀਆਂ ਹਨ, ਜਦਕਿ ਕਾਂਗਰਸ ਅਤੇ 'ਆਪ' ਨੇ ਸਾਰੀਆਂ 117 ਸੀਟਾਂ 'ਤੇ ਉਮੀਦਵਾਰ ਖੜ੍ਹੇ ਕੀਤੇ ਹਨ। ਇਸ ਤੋਂ ਇਲਾਵਾ ਭਾਜਪਾ ਨੇ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ (ਯੂਨਾਈਟਿਡ) ਨਾਲ ਗਠਜੋੜ ਕਰਕੇ ਚੋਣਾਂ ਲੜੀਆਂ ਹਨ।

ਪੰਜਾਬ ਵਿਧਾਨ ਸਭਾ ਚੋਣਾਂ ਲਈ 20 ਫਰਵਰੀ ਨੂੰ ਵੋਟਾਂ ਪਈਆਂ ਸੀ

Punjab Exit Poll Result Live: ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਸਾਰੀਆਂ 117 ਸੀਟਾਂ ਦੇ ਐਗਜ਼ਿਟ ਪੋਲ ਸਾਹਮਣੇ ਆਉਣ ਵਾਲੇ ਹਨ। ਪੰਜਾਬ ਵਿਧਾਨ ਸਭਾ ਚੋਣਾਂ ਲਈ 20 ਫਰਵਰੀ ਨੂੰ ਵੋਟਾਂ ਪਈਆਂ ਸੀ। ਹਾਲਾਂਕਿ ਯੂਪੀ ਵਿੱਚ ਚੋਣਾਂ ਹੋਣ ਕਾਰਨ ਐਗਜ਼ਿਟ ਪੋਲ ਦੇ ਅੰਕੜੇ ਜਾਰੀ ਕਰਨ ਵਿੱਚ ਦੇਰੀ ਹੋਈ ਹੈ। ਪਰ ਯੂਪੀ ਵਿੱਚ ਸਾਰੇ ਪੜਾਵਾਂ ਲਈ ਵੋਟਿੰਗ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਐਗਜ਼ਿਟ ਪੋਲ ਦੇ ਅੰਕੜੇ ਸਾਹਮਣੇ ਆਉਣ ਵਾਲੇ ਹਨ।

Uttarakhand Exit Poll Live: ਉੱਤਰਾਖੰਡ 'ਚ ਪਿਛਲੀਆਂ ਚੋਣਾਂ ਵਿੱਚ ਬੀਜੇਪੀ ਨੂੰ ਮਿਲੀਆਂ ਸੀ ਬੰਪਰ ਸੀਟਾਂ

ਉੱਤਰਾਖੰਡ ਵਿੱਚ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੇ ਖਾਤੇ ਵਿੱਚ ਬੰਪਰ ਸੀਟਾਂ ਆਈਆਂ ਸੀ। ਭਾਜਪਾ ਨੇ 56 ਸੀਟਾਂ 'ਤੇ ਕਬਜ਼ਾ ਕੀਤਾ ਸੀ। ਇਸ ਤੋਂ ਇਲਾਵਾ ਕਾਂਗਰਸ ਨੇ 11 ਸੀਟਾਂ ਜਿੱਤੀਆਂ ਸੀ ਅਤੇ ਤਿੰਨ ਸੀਟਾਂ ਹੋਰਨਾਂ ਦੇ ਖਾਤੇ ਵਿਚ ਗਈਆਂ ਸਨ। ਉੱਤਰਾਖੰਡ 'ਚ ਸਾਲ 2017 '65.56 ਫੀਸਦੀ ਵੋਟਿੰਗ ਹੋਈ ਸੀ, ਜਦਕਿ ਇਸ ਵਾਰ 65.37 ਫੀਸਦੀ ਵੋਟਿੰਗ ਹੋਈ ਹੈ।

Punjab Election 2017: ਪੰਜਾਬ 'ਚ ਕਿਸ ਨੂੰ ਮਿਲੀਆਂ ਸੀ ਕਿੰਨੀਆਂ ਸੀਟਾਂ?

117 ਸੀਟਾਂ ਵਾਲੇ ਪੰਜਾਬ ਵਿੱਚ ਪਿਛਲੀਆਂ ਚੋਣਾਂ ਵਿੱਚ ਕਾਂਗਰਸ ਨੇ 77 ਸੀਟਾਂ ਜਿੱਤੀਆਂ ਸਨ, ਜਦੋਂ ਕਿ ਅਕਾਲੀ ਦਲ ਨੂੰ 15, ਭਾਜਪਾ ਨੂੰ ਤਿੰਨ ਅਤੇ ਆਮ ਆਦਮੀ ਪਾਰਟੀ ਨੂੰ 20 ਸੀਟਾਂ ਮਿਲੀਆਂ ਸਨ। ਬਾਕੀਆਂ ਨੇ ਦੋ ਸੀਟਾਂ ਜਿੱਤੀਆਂ ਸੀ।

Russia Ukraine War: ਰੂਸ ਦੇ ਦੁਸ਼ਮਣ ਦੇਸ਼ਾਂ ਦੀ ਸੂਚੀ

ਚੀਨੀ ਮੀਡੀਆ CGTN ਨੇ ਦਾਅਵਾ ਕੀਤਾ ਹੈ ਕਿ ਰੂਸ ਨੇ ਆਪਣੇ ਦੁਸ਼ਮਣ ਦੇਸ਼ਾਂ ਦੀ ਸੂਚੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਸੂਚੀ ਵਿੱਚ ਯੂਕਰੇਨ ਤੋਂ ਇਲਾਵਾ ਅਮਰੀਕਾ, ਬ੍ਰਿਟੇਨ, ਜਾਪਾਨ ਅਤੇ ਯੂਰਪੀ ਸੰਘ ਦੇ ਮੈਂਬਰ ਦੇਸ਼ ਸ਼ਾਮਲ ਹਨ। ਯੂਰਪੀਅਨ ਯੂਨੀਅਨ ਵਿੱਚ 27 ਦੇਸ਼ ਹਨ।





Goa Election 2017: ਪਿਛਲੀ ਵਾਰ ਗੋਆ 'ਚ ਕਿਸਨੇ ਮਾਰੀ ਸੀ ਬਾਜੀ?

40 ਸੀਟਾਂ ਵਾਲੇ ਗੋਆ ਵਿੱਚ ਸਾਲ 2017 ਵਿੱਚ 13 ਸੀਟਾਂ ਭਾਜਪਾ ਦੇ ਖਾਤੇ ਵਿੱਚ ਗਈਆਂ ਅਤੇ ਕਾਂਗਰਸ ਨੇ 17 ਸੀਟਾਂ ਜਿੱਤੀਆਂ। ਹਾਲਾਂਕਿ, ਫਿਰ ਵੀ ਭਾਜਪਾ ਗਠਜੋੜ ਕਰਕੇ ਸਰਕਾਰ ਬਣਾਉਣ ਵਿੱਚ ਸਫਲ ਰਹੀ। ਐਮਜੀਪੀ ਨੇ ਫਿਰ 3 ਸੀਟਾਂ ਜਿੱਤੀਆਂ ਅਤੇ ਬਾਕੀਆਂ ਨੇ 7 ਸੀਟਾਂ ਜਿੱਤੀਆਂ।

UP Election 2017: 2017 'ਚ ਕਿਸ ਕੋਲ ਕਿੰਨੀਆਂ ਸੀਟਾਂ ਹਨ?

ABP CVoter Exit Poll 2022: 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ, ਭਾਰਤੀ ਜਨਤਾ ਪਾਰਟੀ ਗਠਜੋੜ ਨੇ ਯੂਪੀ ਵਿੱਚ 325 ਸੀਟਾਂ ਜਿੱਤੀਆਂ ਸਨ। ਸਮਾਜਵਾਦੀ ਪਾਰਟੀ ਨੇ 47 ਸੀਟਾਂ ਜਿੱਤੀਆਂ ਸਨ, ਜਦਕਿ ਬਸਪਾ ਨੂੰ ਸਿਰਫ਼ 19 ਸੀਟਾਂ ਨਾਲ ਹੀ ਸਬਰ ਕਰਨਾ ਪਿਆ ਸੀ। ਕਾਂਗਰਸ ਦੇ ਖਾਤੇ ਵਿੱਚ 7 ​​ਸੀਟਾਂ ਆਈਆਂ, ਜਦੋਂ ਕਿ ਆਰਐਲਡੀ ਨੇ ਇੱਕ ਸੀਟ ਜਿੱਤੀ। ਬਾਕੀਆਂ ਨੂੰ 4 ਸੀਟਾਂ ਮਿਲੀਆਂ।

Punjab News: ਭਗਵੰਤ ਮਾਨ ਨੇ ਸਟਰਾਂਗ ਰੂਮ ਦਾ ਦੌਰਾ ਕੀਤਾ

ABP CVoter Exit Poll Results 2022: ਭਗਵੰਤ ਮਾਨ ਨੇ ਸਟਰਾਂਗ ਰੂਮ ਦਾ ਦੌਰਾ ਕੀਤਾ ਜਿੱਥੇ ਈਵੀਐਮ ਮਸ਼ੀਨ ਨੂੰ ਧੂਰੀ ਦੇ ਕਾਲਜ ‘ਚ ਰੱਖਿਆ ਗਿਆ ਹੈ। ਇਸ ਦੌਰਾਨ ਮਾਨ ਨੇ ਕਿਹਾ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ  ਨੂੰ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਈਵੀਐਮ ਦੀ ਰਾਖੀ ਕੀਤੀ ਹੈ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਨਾਲ ਗਠਜੋੜ 'ਤੇ ਬੀਬੀ ਰਜਿੰਦਰ ਕੌਰ ਭੱਠਲ ਦੇ ਬਿਆਨ 'ਤੇ ਚੁਟਕੀ ਲਈ। ਉਨ੍ਹਾਂ ਕਿਹਾ ਸਾਡੀ ਸਰਕਾਰ ਬਣਨ ਜਾ ਰਹੀ ਹੈ, 80 ਤੋਂ ਵੱਧ ਸੀਟਾਂ ਆ ਰਹੀਆਂ ਹਨ, ਕਾਂਗਰਸ ਨੂੰ ਚਾਹੀਦਾ ਹੈ ਕਿ ਉਹ ਹੋਰ ਪਾਰਟੀਆਂ ਨਾਲ ਗੱਠਜੋੜ ਕਰਕੇ ਵਿਆਹ-ਸ਼ਾਦੀਆਂ ਅਤੇ ਭੋਗ ‘ਚ ਜਾਣ ਲਈ ਪੈ ਜਾਣ।

ABP CVoter Exit Poll: ਚੋਣ ਨਤੀਜਿਆਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਨੇ ਅਮਿਤ ਸ਼ਾਹ ਨਾਲ ਬੈਠ ਕੀਤੀ ਪਲਾਨਿੰਗ

ਪੰਜਾਬ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਚੋਣਾਂ ਦੇ ਨਤੀਜੇ 10 ਮਾਰਚ ਨੂੰ ਆਉਣ ਵਾਲੇ ਹਨ ਤੇ ਅਜਿਹੇ 'ਚ ਕੈਪਟਨ ਦੀ ਅਮਿਤ ਸ਼ਾਹ ਨਾਲ ਮੁਲਾਕਾਤ ਬੇਹੱਦ ਅਹਿਮ ਮੰਨੀ ਜਾ ਰਹੀ ਹੈ। ਇਹ ਮੀਟਿੰਗ ਗ੍ਰਹਿ ਮੰਤਰੀ ਦੀ ਰਿਹਾਇਸ਼ 'ਤੇ ਹੋਈ। ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਮੀਡੀਆ ਨਾਲ ਵੀ ਗੱਲਬਾਤ ਕੀਤੀ।

ABP CVoter Exit Poll 2022: ਕਈ ਕਾਂਗਰਸੀ ਆਗੂ ਆਪਣੇ ਵਿਧਾਨ ਸਭਾ ਹਲਕਿਆਂ ਤੋਂ ਬਾਹਰ ਨਹੀਂ ਆਏ- ਰਵਨੀਤ ਬਿੱਟੂ

ਰਵਨੀਤ ਬਿੱਟੂ ਨੇ ਕਿਹਾ, ''ਸੀਨੀਅਰ ਆਗੂਆਂ ਨੂੰ ਕਈ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਸਨ ਪਰ ਕਈ ਕਾਂਗਰਸੀ ਆਗੂ ਆਪਣੇ ਵਿਧਾਨ ਸਭਾ ਹਲਕਿਆਂ ਤੋਂ ਬਾਹਰ ਨਹੀਂ ਆਏ। ਇਸ ਤੋਂ ਪਤਾ ਲੱਗਦਾ ਹੈ ਕਿ ਅਜਿਹੇ ਆਗੂ ਕਾਂਗਰਸ ਪਾਰਟੀ ਪ੍ਰਤੀ ਕਿੰਨੇ ਵਫ਼ਾਦਾਰ ਹਨ। 10 ਮਾਰਚ ਆਉਣ ਦਿਓ, ਮੈਂ ਅਜਿਹੇ ਨੇਤਾਵਾਂ ਦੇ ਨਾਂ ਸਭ ਦੇ ਸਾਹਮਣੇ ਲਿਆਵਾਂਗਾ।

ABP CVoter Exit Poll: ਨਤੀਜੇ ਆਉਣ ਤੋਂ ਪਹਿਲਾਂ ਕਾਂਗਰਸ 'ਚ ਅੰਦਰੂਨੀ ਕਲੇਸ਼

 ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਵਿਚ ਤਿੰਨ ਦਿਨ ਬਾਕੀ ਹਨ ਪਰ ਨਤੀਜੇ ਆਉਣ ਤੋਂ ਠੀਕ ਪਹਿਲਾਂ ਕਾਂਗਰਸ ਪਾਰਟੀ ਦਾ ਅੰਦਰੂਨੀ ਕਲੇਸ਼ ਹੋਰ ਵੀ ਵਧਦਾ ਦਿਖਾਈ ਦੇ ਰਿਹਾ ਹੈ। ਲੁਧਿਆਣਾ ਤੋਂ ਪਾਰਟੀ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਪਾਰਟੀ ਦੇ ਸੀਨੀਅਰ ਆਗੂਆਂ 'ਤੇ ਨਿਸ਼ਾਨਾ ਸਾਧਿਆ ਹੈ। ਰਵਨੀਤ ਬਿੱਟੂ ਨੇ ਦੋਸ਼ ਲਾਇਆ ਹੈ ਕਿ ਸੀਨੀਅਰ ਆਗੂਆਂ ਵੱਲੋਂ ਸਹਿਯੋਗ ਨਾ ਮਿਲਣ ਕਾਰਨ ਕਾਂਗਰਸ ਪਾਰਟੀ ਦੇ ਮੁੜ ਸੱਤਾ ਵਿੱਚ ਆਉਣ ਦੀਆਂ ਸੰਭਾਵਨਾਵਾਂ ਘੱਟ ਗਈਆਂ ਹਨ।

ABP CVoter Exit Poll 2022: ਮੁੱਖ ਮੰਤਰੀ ਚਰਨਜੀਤ ਚੰਨੀ ਨੇ ਅਮਿਤ ਸ਼ਾਹ ਤੋਂ ਸਮਾਂ ਮੰਗਿਆ

ਮੁੱਖ ਮੰਤਰੀ ਚਰਨਜੀਤ ਚੰਨੀ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚੋਂ ਪੰਜਾਬ ਦੀ ਸਥਾਈ ਮੈਂਬਰੀ ਖਤਮ ਕਰਨ ਦੇ ਮਾਮਲੇ ’ਤੇ ਚੁੱਪ ਤੋੜੀ ਹੈ। ਤਕਰੀਬਨ ਦੋ ਹਫਤਿਆਂ ਮਗਰੋਂ ਮੁੱਖ ਮੰਤਰੀ ਚੰਨੀ ਨੂੰ ਇਸ ਮਾਮਲੇ ਦਾ ਖਿਆਲ ਆਇਆ ਹੈ ਹੈ। ਮੁੱਖ ਮੰਤਰੀ ਚੰਨੀ ਨੇ ਬੀਬੀਐਮਬੀ ਮਾਮਲੇ ਤੇ ਯੂਕਰੇਨ ਵਿੱਚ ਫਸੇ ਵਿਦਿਆਰਥੀਆਂ ਦੇ ਮੁੱਦੇ ’ਤੇ ਗੱਲਬਾਤ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਸਮਾਂ ਮੰਗਿਆ ਹੈ।

ABP CVoter Exit Poll: ਚੋਣ ਨਤੀਜੇ ਆਉਣ ਤੋਂ ਪਹਿਲਾਂ ਹੀ ਕੇਂਦਰ ਤੇ ਪੰਜਾਬ ਵਿਚਾਲੇ ਮੁੜ ਖੜਕੀ

ਚੋਣ ਨਤੀਜੇ ਆਉਣ ਤੋਂ ਪਹਿਲਾਂ ਹੀ ਕੇਂਦਰ ਤੇ ਪੰਜਾਬ ਵਿਚਾਲੇ ਮੁੜ ਖੜਕ ਗਈ ਹੈ। ਮੋਦੀ ਸਰਕਾਰ ਵੱਲੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚ ਕੀਤੀਆਂ ਗਈਆਂ ਤਬਦੀਲੀਆਂ ਦਾ ਪੰਜਾਬ ਵਿੱਚ ਵਿਆਪਕ ਵਿਰੋਧ ਹੋ ਰਿਹਾ ਹੈ। ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਇਸ ਮੁੱਦੇ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਘੇਰ ਰਹੇ ਹਨ ਪਰ ਪੰਜਾਬ ਸਰਕਾਰ ਖਾਮੋਸ਼ ਨਜ਼ਰ ਆ ਰਹੀ ਸੀ।  

ਆਮ ਆਦਮੀ ਪਾਰਟੀ ਦੀ ਸਰਕਾਰ ਭਾਰੀ ਬਹੁਮਤ ਨਾਲ ਬਣਨ ਜਾ ਰਹੀ-ਹਰਪਾਲ ਚੀਮਾ

ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਨੇ ਬਦਲਾਅ ਲਈ ਵੋਟ ਕੀਤਾ ਹੈ ਤੇ ਉਨ੍ਹਾਂ ਦੀ ਪਾਰਟੀ ਨੂੰ ਪੂਰਾ ਭਰੋਸਾ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਭਾਰੀ ਬਹੁਮਤ ਨਾਲ ਬਣਨ ਜਾ ਰਹੀ ਹੈ। ਇਸ ਕਰਕੇ ਸਿਆਸੀ ਗੱਠਬੰਧਨ ਉਨ੍ਹਾਂ ਦਾ ਏਜੰਡਾ ਨਹੀਂ ਸਗੋਂ 'ਆਪ' ਇਸ ਵੇਲੇ ਪੰਜਾਬ ਦੇ ਵਿਕਾਸ ਲਈ ਰਣਨੀਤੀ ਤਿਆਰ ਕਰ ਰਹੀ ਹੈ।

ਆਮ ਆਦਮੀ ਪਾਰਟੀ ਦੇ ਹੌਸਲੇ ਬੁਲੰਦ

ਪੰਜਾਬ ਵਿਧਾਨ ਸਭਾ ਚੋਣਾਂ 'ਚ ਕਿਹੜੀ ਪਾਰਟੀ ਨੂੰ ਬਹੁਮਤ ਮਿਲੇਗਾ, ਇਸ ਦੀ ਤਸਵੀਰ 10 ਮਾਰਚ ਨੂੰ ਸਪੱਸ਼ਟ ਹੋਏਗੀ ਪਰ ਦਿਲਚਸਪ ਗੱਲ ਹੈ ਕਿ ਸਿਰਫ ਆਮ ਆਦਮੀ ਪਾਰਟੀ (ਆਪ) ਹੀ ਪੂਰੇ ਭਰੋਸੇ ਨਾਲ ਦਾਅਵਾ ਕਰ ਰਹੀ ਹੈ ਕਿ ਸਰਕਾਰ ਉਨ੍ਹਾਂ ਦੀ ਹੀ ਬਣ ਰਹੀ ਹੈ। ਇੱਥੋਂ ਤੱਕ ਕਿ ਆਮ ਆਦਮੀ ਪਾਰਟੀ ਨੇ ਬਹੁਮਤ ਨਾਲ ਮਿਲਣ ਦੀ ਸੂਰਤ ਵਿੱਚ ਕਿਸੇ ਧਿਰ ਨਾਲ ਗੱਠਜੋੜ ਦੀਆਂ ਕਿਆਸਰਾਈਆਂ ਤੋਂ ਵੀ ਸਾਫ ਇਨਕਾਰ ਕਰ ਦਿੱਤਾ ਹੈ।

'ਆਪ' ਨੇ ਹੀ ਕਰੇਗੀ ਕਿਸੇ ਨਾਲ ਗੱਠਜੋੜ

ਹਰਪਾਲ ਚੀਮਾ ਨੇ ਕਿਸੇ ਵੀ ਧਿਰ ਨਾਲ ਗੱਠਜੋੜ ਤੋਂ ਇਨਕਾਰ ਕਰਦਿਆਂ ਕਿਹਾ ਕਿ ਸਿਆਸੀ ਗੱਠਬੰਧਨ ਉਨ੍ਹਾਂ ਦਾ ਏਜੰਡਾ ਨਹੀਂ ਸਗੋਂ 'ਆਪ' ਇਸ ਵੇਲੇ ਪੰਜਾਬ ਦੇ ਵਿਕਾਸ ਲਈ ਰਣਨੀਤੀ ਤਿਆਰ ਕਰ ਰਹੀ ਹੈ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਹਮੇਸ਼ਾ ਰਾਜਨੀਤਕ ਜੋੜ ਘਟਾਓ ਵਿੱਚ ਹੀ ਪਈਆਂ ਰਹਿੰਦੀਆਂ ਹਨ ਅਤੇ ਆਮ ਲੋਕਾਂ ਤੋਂ ਬਹੁਤ ਦੂਰ ਹੁੰਦੀਆਂ ਹਨ ਪਰ ਇੱਥੇ ਹੀ ਆਮ ਆਦਮੀ ਪਾਰਟੀ ਇਨ੍ਹਾਂ ਨਾਲੋਂ ਵੱਖਰੀ ਹੈ।

ਆਮ ਆਦਮੀ ਪਾਰਟੀ ਦਾ ਦਾਅਵਾ

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਬਦਲਾਅ ਲਈ ਵੋਟ ਕੀਤਾ ਹੈ ਤੇ ਉਨ੍ਹਾਂ ਦੀ ਪਾਰਟੀ ਨੂੰ ਪੂਰਾ ਭਰੋਸਾ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਭਾਰੀ ਬਹੁਮਤ ਨਾਲ ਬਣਨ ਜਾ ਰਹੀ ਹੈ। 

ਐਗਜ਼ਿਟ ਪੋਲ ਕੌਣ ਕਰਵਾਉਂਦਾ?

ਜੇਕਰ ਐਗਜ਼ਿਟ ਪੋਲ ਦੀ ਗੱਲ ਕਰੀਏ ਤਾਂ ਕਈ ਨਿਊਜ਼ ਚੈਨਲ ਜਾਂ ਸਰਵੇਖਣ ਏਜੰਸੀਆਂ ਇਨ੍ਹਾਂ ਦਾ ਸੰਚਾਲਨ ਕਰਦੀਆਂ ਹਨ। ਉਨ੍ਹਾਂ ਦਾ ਸੈਂਪਲ ਸਾਈਜ਼ ਹੈ, ਉਦਾਹਰਣ ਵਜੋਂ, ਮੰਨ ਲਓ ਕਿ ਉਨ੍ਹਾਂ ਨੇ ਇੱਕ ਲੱਖ ਲੋਕਾਂ ਨਾਲ ਗੱਲ ਕੀਤੀ ਤੇ ਉਨ੍ਹਾਂ ਇੱਕ ਲੱਖ ਲੋਕਾਂ ਤੋਂ ਮਿਲੀ ਰਾਏ ਦੇ ਆਧਾਰ 'ਤੇ, ਅੰਤ ਵਿੱਚ ਰਿਪੋਰਟ ਤਿਆਰ ਕੀਤੀ ਗਈ। ਏਜੰਸੀਆਂ ਹਰ ਸੀਟ ਦੇ ਹਿਸਾਬ ਨਾਲ ਕੁਝ ਲੋਕਾਂ ਨਾਲ ਗੱਲ ਕਰਦੀਆਂ ਹਨ ਤੇ ਉਸ ਦੇ ਆਧਾਰ 'ਤੇ ਦੱਸਿਆ ਜਾਂਦਾ ਹੈ ਕਿ ਚੋਣਾਂ ਦੇ ਨਤੀਜੇ ਕਿਵੇਂ ਆਉਣਗੇ?

ਇੰਝ ਕੀਤਾ ਜਾਂਦਾ ਸਰਵੇ

ਸਿੱਧੇ ਸ਼ਬਦਾਂ ਵਿਚ, ਜਦੋਂ ਤੁਹਾਡੀ ਚੋਣ ਹੁੰਦੀ ਹੈ ਤੇ ਲੋਕ ਵੋਟ ਪਾਉਣ ਤੋਂ ਬਾਅਦ ਪੋਲਿੰਗ ਸਟੇਸ਼ਨ ਤੋਂ ਬਾਹਰ ਆਉਂਦੇ ਹਨ, ਤਾਂ ਉਨ੍ਹਾਂ ਨੂੰ ਪੁੱਛਿਆ ਜਾਂਦਾ ਹੈ ਕਿ ਤੁਸੀਂ ਕਿਸ ਨੂੰ ਵੋਟ ਪਾਈ ਹੈ। ਇਸ ਤੋਂ ਬਾਅਦ ਲੋਕਾਂ ਦਾ ਡਾਟਾ ਇਕੱਠਾ ਕਰਕੇ ਹਿਸਾਬ ਲਗਾਇਆ ਜਾਂਦਾ ਹੈ ਤੇ ਇਹ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਕਿਹੜੀ ਪਾਰਟੀ ਨੂੰ ਕਿੰਨੀਆਂ ਸੀਟਾਂ ਮਿਲ ਸਕਦੀਆਂ ਹਨ?

ਐਗਜ਼ਿਟ ਪੋਲ ਕੀ ਹਨ?

ਜਦੋਂ ਕੋਈ ਵੀ ਚੋਣਾਂ ਹੁੰਦੀਆਂ ਹਨ ਤਾਂ ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਇਸ ਵਾਰ ਚੋਣ ਕੌਣ ਜਿੱਤਣ ਵਾਲਾ ਹੈ। ਭਾਵੇਂ ਚੋਣਾਂ ਦੇ ਨਤੀਜੇ ਇੱਕ-ਦੋ ਦਿਨਾਂ ਬਾਅਦ ਜਾਰੀ ਹੋਣ ਜਾ ਰਹੇ ਹਨ, ਪਰ ਨਤੀਜੇ ਨੂੰ ਲੈ ਕੇ ਸਾਰਿਆਂ ਦੀ ਦਿਲਚਸਪੀ ਹੈ। ਅਜਿਹੇ 'ਚ ਲੋਕਾਂ ਦੀ ਰਾਏ ਜਾਣੀ ਜਾਂਦੀ ਹੈ ਤੇ ਪਤਾ ਚੱਲਦਾ ਹੈ ਕਿ ਇਸ ਵਾਰ ਕਿਹੜੀ ਪਾਰਟੀ ਜਿੱਤ ਵੱਲ ਵਧ ਰਹੀ ਹੈ। ਇਸੇ ਤਰ੍ਹਾਂ ਜਦੋਂ ਚੋਣਾਂ ਹੁੰਦੀਆਂ ਹਨ ਤਾਂ ਲੋਕਾਂ ਤੋਂ ਉਨ੍ਹਾਂ ਦੀ ਰਾਏ ਪੁੱਛੀ ਜਾਂਦੀ ਹੈ ਕਿ ਉਨ੍ਹਾਂ ਨੇ ਕਿਸ ਨੂੰ ਵੋਟ ਪਾਈ ਹੈ ਤੇ ਉਨ੍ਹਾਂ ਰਾਏ ਦੇ ਆਧਾਰ 'ਤੇ ਗਣਿਤ ਇਹ ਬਣਾਇਆ ਜਾਂਦਾ ਹੈ ਕਿ ਇਸ ਵਾਰ ਕੌਣ ਜਿੱਤਣ ਵਾਲਾ ਹੈ। ਇਸ ਨੂੰ ਐਗਜ਼ਿਟ ਪੋਲ ਕਿਹਾ ਜਾਂਦਾ ਹੈ।

ਪੰਜਾਬ ਸਣੇ ਪੰਜ ਰਾਜਾਂ 'ਚ ਕਿਸ ਦੀ ਸਰਕਾਰ ਬਣਦੀ ਨਜ਼ਰ ਆ ਰਹੀ

ਪੰਜ ਰਾਜਾਂ ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੇ ਐਗਜ਼ਿਟ ਪੋਲ ਅੱਜ ਜਾਰੀ ਹੋਣ ਜਾ ਰਹੇ ਹਨ। ਐਗਜ਼ਿਟ ਪੋਲ ਤੋਂ ਇਹ ਤਸਵੀਰ ਸਾਹਮਣੇ ਆਉਂਦੀ ਹੈ ਕਿ ਜਨਤਾ ਨੇ ਕਿਸ ਪਾਰਟੀ 'ਤੇ ਚੋਣਾਂ 'ਚ ਭਰੋਸਾ ਜਤਾਇਆ ਹੈ। ਐਗਜ਼ਿਟ ਪੋਲ ਦੇ ਨਤੀਜਿਆਂ ਤੋਂ ਅੰਦਾਜ਼ਾ ਲੱਗ ਜਾਏਗਾ ਕਿ ਪੰਜਾਬ ਸਣੇ ਪੰਜ ਰਾਜਾਂ 'ਚ ਕਿਸ ਦੀ ਸਰਕਾਰ ਬਣਦੀ ਨਜ਼ਰ ਆ ਰਹੀ ਹੈ।

ਸਟ੍ਰਾਂਗ ਰੂਮ, ਸੁਰੱਖਿਆ ਤੇ ਗਿਣਤੀ ਦੇ ਸਥਾਨ

ਸਟਰਾਂਗ ਰੂਮ ਨੂੰ ਕਈ ਪੱਧਰੀ ਸੁਰੱਖਿਆ ਘੇਰੇ ਨਾਲ ਘਿਰਿਆ ਹੋਇਆ ਹੈ ਤਾਂ ਜੋ ਕੋਈ ਵੀ ਅਜਿਹੀ ਗਤੀਵਿਧੀ ਨਾ ਹੋਵੇ ਜਿਸ ਨਾਲ ਈਵੀਐਮ ਨੂੰ ਕੋਈ ਨੁਕਸਾਨ ਹੋ ਸਕਦਾ ਹੈ। ਇਹ ਸੁਰੱਖਿਆ ਵੋਟਾਂ ਦੀ ਗਿਣਤੀ ਤੱਕ ਜਾਰੀ ਰਹੇਗੀ। ਗਿਣਤੀ ਵਾਲੀ ਥਾਂ ਸਟਰਾਂਗ ਰੂਮ ਦੇ ਨੇੜੇ ਬਣਾਈ ਗਈ ਹੈ। ਇਹ ਸਾਈਟ ਜ਼ਿਲ੍ਹਾ ਹੈੱਡਕੁਆਰਟਰ 'ਚ ਇੱਕ ਨਿਸ਼ਚਿਤ ਸਥਾਨ 'ਤੇ ਰਾਜ ਚੋਣ ਅਧਿਕਾਰੀ ਦੁਆਰਾ ਬਣਾਈ ਗਈ ਹੈ। ਜਿੱਥੇ ਉਸ ਜ਼ਿਲ੍ਹੇ ਨਾਲ ਸਬੰਧਤ ਸਾਰੇ ਵਿਧਾਨ ਸਭਾ ਹਲਕਿਆਂ ਦੀਆਂ ਵੋਟਾਂ ਦੀ ਗਿਣਤੀ ਕੀਤੀ ਜਾਂਦੀ ਹੈ।

ਸਟ੍ਰਾਂਗ ਰੂਮ, ਸੁਰੱਖਿਆ ਤੇ ਗਿਣਤੀ ਦੇ ਸਥਾਨ

ਪੰਜਾਬ 'ਚ 20 ਫਰਵਰੀ ਨੂੰ ਵੋਟਿੰਗ ਦੀ ਪ੍ਰਕਿਰਿਆ ਹੋ ਚੁੱਕੀ ਹੈ। ਸੀਲਬੰਦ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (EVMs) ਅਤੇ ਵੋਟਰ ਵੈਰੀਫਾਈਏਬਲ ਪੇਪਰ ਆਡਿਟ ਟ੍ਰੇਲ (VPAT) ਨੂੰ ਗਿਣਤੀ ਕੇਂਦਰ ਵਿੱਚ ਲਿਆਂਦਾ ਜਾਂਦਾ ਹੈ ਤੇ ਪੋਲਿੰਗ ਖਤਮ ਹੁੰਦੇ ਹੀ ਸਟਰਾਂਗ ਰੂਮ ਵਿੱਚ ਰੱਖਿਆ ਜਾਂਦਾ ਹੈ। ਜਿਸ ਦੀ ਸੁਰੱਖਿਆ 24 ਘੰਟੇ ਪਹਿਰਾ ਦਿੰਦੀ ਹੈ। 

ਕਿੱਥੇ-ਕਿੱਥੇ ਦੇਖ ਸਕਦੇ ਹਾਂ ਐਗਜ਼ਿਟ ਪੋਲ?

ਟੀਵੀ ਨਾਲ ਮੋਬਾਈਲ ਫੋਨਾਂ ਤੇ ਹੋਰ ਸਾਰੇ ਪਲੇਟਫਾਰਮਾਂ 'ਤੇ ਟੈਕਸਟ, ਫੋਟੋਆਂ, ਵੀਡੀਓ ਦੇ ਨਾਲ ਏਬੀਪੀ ਨਿਊਜ਼ ਟੀਵੀ ਦੀ ਲਾਈਵ ਸਟ੍ਰੀਮਿੰਗ ਹੋਵੇਗੀ। ਤੁਸੀਂ ਵੀਡੀਓ ਸਟ੍ਰੀਮਿੰਗ ਵੈੱਬਸਾਈਟ ਤੇ ਐਪ Hotstar 'ਤੇ ਓਪੀਨੀਅਨ ਪੋਲ ਦੀ ਲਾਈਵ ਕਵਰੇਜ ਵੀ ਦੇਖ ਸਕੋਗੇ। ਇਸ ਦੇ ਨਾਲ ਤੁਸੀਂ ਯੂਟਿਊਬ 'ਤੇ ਏਬੀਪੀ ਨਿਊਜ਼ 'ਤੇ ਲਾਈਵ ਓਪੀਨੀਅਨ ਪੋਲ ਵੀ ਦੇਖ ਸਕਦੇ ਹੋ। ਤੁਸੀਂ ਏਬੀਪੀ ਲਾਈਵ ਦੀ ਐਪ ਐਂਡਰੌਇਡ ਜਾਂ ਆਈਓਐਸ ਸਮਾਰਟਫ਼ੋਨ ਵਿੱਚ ਸਥਾਪਤ ਕਰਕੇ ਲਾਈਵ ਟੀਵੀ ਦੇ ਨਾਲ ਓਪੀਨੀਅਨ ਪੋਲ 'ਤੇ ਲਿਖੀਆਂ ਕਹਾਣੀਆਂ ਵੀ ਪੜ੍ਹ ਸਕਦੇ ਹੋ।

ABP CVoter Exit Poll 2022: ਸਭ ਦੀਆਂ ਨਜ਼ਰਾਂ ਐਗਜ਼ਿਟ ਪੋਲ 'ਤੇ

ਉੱਤਰ ਪ੍ਰਦੇਸ਼ 'ਚ ਅੱਜ ਹੋਣ ਵਾਲੀ ਵੋਟਿੰਗ ਤੋਂ ਬਾਅਦ ਪੰਜ ਸੂਬਿਆਂ ਦੇ ਚੋਣ ਨਤੀਜਿਆਂ ਤੋਂ ਪਹਿਲਾਂ ਸਭ ਦੀਆਂ ਨਜ਼ਰਾਂ ਐਗਜ਼ਿਟ ਪੋਲ 'ਤੇ ਹੋਣਗੀਆਂ। ਆਖਰਕਾਰ ਯੂਪੀ ਸਮੇਤ ਪੰਜ ਸੂਬਿਆਂ ਵਿੱਚ ਕਿਸ ਦੀ ਬਣੇਗੀ ਸਰਕਾਰ ਤੇ ਕਿਸ ਦੀ ਹਾਰ ਹੋਵੇਗੀ? ਤੁਸੀਂ ਅੱਜ ਸ਼ਾਮ 4 ਵਜੇ ਤੋਂ ABP ਨਿਊਜ਼ 'ਤੇ ਸਭ ਤੋਂ ਸਟੀਕ ਐਗਜ਼ਿਟ ਪੋਲ ਲਾਈਵ ਦੇਖ ਸਕਦੇ ਹੋ।

Five States ABP C Voter Exit Poll 2022: 10 ਮਾਰਚ ਨੂੰ ਉੱਤਰ ਪ੍ਰਦੇਸ਼ ਸਮੇਤ ਪੰਜ ਹੋਰ ਸੂਬਿਆਂ ਦੀਆਂ ਵੋਟਾਂ ਦੇ ਨਤੀਜੇ ਆਉਣਗੇ

ਉੱਤਰ ਪ੍ਰਦੇਸ਼ ਵਿੱਚ ਛੇ ਪੜਾਵਾਂ ਲਈ ਵੋਟਿੰਗ ਹੋਈ ਹੈ, ਜਦੋਂ ਕਿ ਸੱਤਵੇਂ ਪੜਾਅ ਲਈ ਵੋਟਿੰਗ ਅੱਜ ਹੋ ਰਹੀ ਹੈ। ਅੱਜ ਯੂਪੀ ਦੀ ਰਾਜਨੀਤੀ ਵਿੱਚ ਇਤਿਹਾਸ ਰਚਣ ਲਈ ਵੋਟਰ ਆਖਰੀ ਪੜਾਅ ਵਿੱਚ ਵੋਟ ਪਾਉਣਗੇ। ਇਸ ਤੋਂ ਇਲਾਵਾ ਉਤਰਾਖੰਡ, ਪੰਜਾਬ, ਗੋਆ ਤੇ ਮਨੀਪੁਰ ਵਿੱਚ ਵੀ ਵੋਟਿੰਗ ਮੁਕੰਮਲ ਹੋ ਗਈ ਹੈ। 10 ਮਾਰਚ ਨੂੰ ਉੱਤਰ ਪ੍ਰਦੇਸ਼ ਸਮੇਤ ਪੰਜ ਹੋਰ ਸੂਬਿਆਂ ਦੀਆਂ ਵੋਟਾਂ ਦੇ ਨਤੀਜੇ ਆਉਣਗੇ।

ਪਿਛੋਕੜ

ABP CVoter Exit Poll Results: ਉੱਤਰ ਪ੍ਰਦੇਸ਼ ਵਿੱਚ ਛੇ ਪੜਾਵਾਂ ਲਈ ਵੋਟਿੰਗ ਹੋਈ ਹੈ, ਜਦੋਂ ਕਿ ਸੱਤਵੇਂ ਪੜਾਅ ਲਈ ਵੋਟਿੰਗ ਅੱਜ ਹੋ ਰਹੀ ਹੈ। ਅੱਜ ਯੂਪੀ ਦੀ ਰਾਜਨੀਤੀ ਵਿੱਚ ਇਤਿਹਾਸ ਰਚਣ ਲਈ ਵੋਟਰ ਆਖਰੀ ਪੜਾਅ ਵਿੱਚ ਵੋਟ ਪਾਉਣਗੇ। ਇਸ ਤੋਂ ਇਲਾਵਾ ਉਤਰਾਖੰਡ, ਪੰਜਾਬ, ਗੋਆ ਤੇ ਮਨੀਪੁਰ ਵਿੱਚ ਵੀ ਵੋਟਿੰਗ ਮੁਕੰਮਲ ਹੋ ਗਈ ਹੈ। 10 ਮਾਰਚ ਨੂੰ ਉੱਤਰ ਪ੍ਰਦੇਸ਼ ਸਮੇਤ ਪੰਜ ਹੋਰ ਸੂਬਿਆਂ ਦੀਆਂ ਵੋਟਾਂ ਦੇ ਨਤੀਜੇ ਆਉਣਗੇ।


Exit Poll Date Time: ਪੰਜਾਬ ਸਣੇ ਪੰਜ ਸੂਬਿਆਂ 'ਚ ਕੌਣ ਜਿੱਤੇਗਾ? ABP News 'ਤੇ ਦੇਖੋ ਐਗਜ਼ਿਟ ਪੋਲ ਦੇ ਨਤੀਜੇ

ਅਜਿਹੇ 'ਚ ਉੱਤਰ ਪ੍ਰਦੇਸ਼ 'ਚ ਅੱਜ ਹੋਣ ਵਾਲੀ ਵੋਟਿੰਗ ਤੋਂ ਬਾਅਦ ਪੰਜ ਸੂਬਿਆਂ ਦੇ ਚੋਣ ਨਤੀਜਿਆਂ ਤੋਂ ਪਹਿਲਾਂ ਸਭ ਦੀਆਂ ਨਜ਼ਰਾਂ ਐਗਜ਼ਿਟ ਪੋਲ 'ਤੇ ਹੋਣਗੀਆਂ। ਆਖਰਕਾਰ ਯੂਪੀ ਸਮੇਤ ਪੰਜ ਸੂਬਿਆਂ ਵਿੱਚ ਕਿਸ ਦੀ ਬਣੇਗੀ ਸਰਕਾਰ ਤੇ ਕਿਸ ਦੀ ਹਾਰ ਹੋਵੇਗੀ? ਤੁਸੀਂ ਅੱਜ ਸ਼ਾਮ 4 ਵਜੇ ਤੋਂ ABP ਨਿਊਜ਼ 'ਤੇ ਸਭ ਤੋਂ ਸਟੀਕ ਐਗਜ਼ਿਟ ਪੋਲ ਲਾਈਵ ਦੇਖ ਸਕਦੇ ਹੋ।

ਕਿੱਥੇ-ਕਿੱਥੇ ਦੇਖ ਸਕਦੇ ਹਾਂ ਐਗਜ਼ਿਟ ਪੋਲ?
ਟੀਵੀ ਨਾਲ ਮੋਬਾਈਲ ਫੋਨਾਂ ਤੇ ਹੋਰ ਸਾਰੇ ਪਲੇਟਫਾਰਮਾਂ 'ਤੇ ਟੈਕਸਟ, ਫੋਟੋਆਂ, ਵੀਡੀਓ ਦੇ ਨਾਲ ਏਬੀਪੀ ਨਿਊਜ਼ ਟੀਵੀ ਦੀ ਲਾਈਵ ਸਟ੍ਰੀਮਿੰਗ ਹੋਵੇਗੀ। ਤੁਸੀਂ ਵੀਡੀਓ ਸਟ੍ਰੀਮਿੰਗ ਵੈੱਬਸਾਈਟ ਤੇ ਐਪ Hotstar 'ਤੇ ਓਪੀਨੀਅਨ ਪੋਲ ਦੀ ਲਾਈਵ ਕਵਰੇਜ ਵੀ ਦੇਖ ਸਕੋਗੇ। ਇਸ ਦੇ ਨਾਲ ਤੁਸੀਂ ਯੂਟਿਊਬ 'ਤੇ ਏਬੀਪੀ ਨਿਊਜ਼ 'ਤੇ ਲਾਈਵ ਓਪੀਨੀਅਨ ਪੋਲ ਵੀ ਦੇਖ ਸਕਦੇ ਹੋ। ਤੁਸੀਂ ਏਬੀਪੀ ਲਾਈਵ ਦੀ ਐਪ ਐਂਡਰੌਇਡ ਜਾਂ ਆਈਓਐਸ ਸਮਾਰਟਫ਼ੋਨ ਵਿੱਚ ਸਥਾਪਤ ਕਰਕੇ ਲਾਈਵ ਟੀਵੀ ਦੇ ਨਾਲ ਓਪੀਨੀਅਨ ਪੋਲ 'ਤੇ ਲਿਖੀਆਂ ਕਹਾਣੀਆਂ ਵੀ ਪੜ੍ਹ ਸਕਦੇ ਹੋ।

ਵੈੱਬਸਾਈਟ
ਲਾਈਵ ਟੀਵੀ: https://www.abplive.com/live-tv
ਹਿੰਦੀ ਵੈੱਬਸਾਈਟ: https://www.abplive.com/


ਅੰਗਰੇਜ਼ੀ ਵੈੱਬਸਾਈਟ: https://news.abplive.com/


Youtube
ਹਿੰਦੀ ਯੂਟਿਊਬ: https://www.youtube.com/channel/UCmphdqZNmqL72WJ2uyiNw5w
ਅੰਗਰੇਜ਼ੀ ਯੂਟਿਊਬ: https://www.youtube.com/user/abpnewstv

ਇਸ ਦੇ ਨਾਲ ਹੀ ਅਸੀਂ ਤੁਹਾਨੂੰ ਸੋਸ਼ਲ ਮੀਡੀਆ 'ਤੇ ਓਪੀਨੀਅਨ ਪੋਲ ਨਾਲ ਜੁੜੀ ਹਰ ਜਾਣਕਾਰੀ ਵੀ ਦੇਵਾਂਗੇ।

ਹਿੰਦੀ ਫੇਸਬੁੱਕ ਖਾਤਾ: facebook.com/abpnews
ਅੰਗਰੇਜ਼ੀ ਫੇਸਬੁੱਕ ਖਾਤਾ: facebook.com/abplive
ਟਵਿੱਟਰ ਹੈਂਡਲ: twitter.com/abpnews
ਇੰਸਟਾਗ੍ਰਾਮ: instagram.com/abpnewstv

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.