Why more number of women in flight staff: ਤੁਸੀਂ ਨੋਟ ਕੀਤਾ ਹੋਏਗਾ ਕਿ ਜਹਾਜ਼ ਵਿੱਚ ਮੁਸਾਫਰਾਂ ਦੀ ਮਦਦ ਤੇ ਸੇਵਾ ਲਈ ਜ਼ਿਆਦਾਤਰ ਮਹਿਲਾ ਸਟਾਫ ਹੀ ਮੌਜੂਦ ਹੁੰਦਾ ਹੈ। ਏਅਰ ਹੋਸਟੈਸ ਨੂੰ ਯਾਤਰੀਆਂ ਦੀ ਸੇਵਾ ਤੇ ਦੇਖਭਾਲ ਲਈ ਲਈ ਚੁਣਿਆ ਜਾਂਦਾ ਹੈ। ਦੁਨੀਆ ਭਰ ਦੀਆਂ ਬਹੁਤ ਸਾਰੀਆਂ ਫਲਾਈਟ ਕੰਪਨੀਆਂ ਫਲਾਇਟ ਅਟੈਂਡੈਂਟ ਦੇ ਤੌਰ 'ਤੇ ਔਰਤਾਂ ਨੂੰ ਮਰਦਾਂ ਨਾਲੋਂ ਵਧੇਰੇ ਚੁਣਦੀਆਂ ਹਨ। 


ਸਿਰਫ ਇਹ ਹੀ ਨਹੀਂ, ਜਹਾਜ਼ ਦੇ ਅੰਦਰ ਕੰਮ ਕਰਨ ਵਾਲੇ ਜ਼ਿਆਦਾਤਰ ਕੈਬਿਨ ਕਰੂ ਦੇ ਮੈਂਬਰ ਵੀ 'ਚ ਵੀ ਔਰਤਾਂ ਹੀ ਹੁੰਦੀਆਂ ਹਨ। ਕੁਝ ਅਨੁਮਾਨਾਂ ਅਨੁਸਾਰ, ਮੇਲ ਤੇ ਫੀਮੇਲ ਕੈਬਿਨ ਕਰੂ ਸਮੂਹ ਦੇ ਮੈਂਬਰਾਂ ਦਾ ਅਨੁਪਾਤ ਲਗਪਗ 2/20 ਹੈ। ਦੂਜੇ ਪਾਸੇ, ਬਹੁਤ ਸਾਰੀਆਂ ਵਿਦੇਸ਼ੀ ਏਅਰਲਾਈਨਾਂ ਵਿੱਚ ਇਹ ਅਨੁਪਾਤ 4/10 ਹੈ। ਹੁਣ ਦਿਮਾਗ ਵਿੱਚ ਸਵਾਲ ਆਉਂਦਾ ਹੈ ਕਿ ਆਖਰ ਅਜਿਹਾ ਕਿਉਂ ਹੈ ਜਦੋਂਕਿ ਇਹ ਕੰਮ ਤਾਂ ਮਰਦ ਵੀ ਕਰ ਸਕਦੇ ਹਨ।


 


ਦਰਅਸਲ ਇਹ ਇੱਕ ਬਹੁਤ ਵੱਡਾ ਮਨੋਵਿਗਿਆਨਕ ਤੱਥ ਹੈ ਕਿ ਬਹੁਤ ਸਾਰੇ ਲੋਕ ਮਰਦਾਂ ਨਾਲੋਂ ਔਰਤਾਂ ਦੀਆਂ ਗੱਲਾਂ ਨੂੰ ਵਧੇਰੇ ਧਿਆਨ ਨਾਲ ਸੁਣਦੇ ਹਨ ਤੇ ਨਾ ਸਿਰਫ ਸੁਣਦੇ ਹਨ, ਬਲਕਿ ਉਨ੍ਹਾਂ ਦੀ ਪਾਲਣਾ ਵੀ ਕਰਦੇ ਹਨ। ਉਡਾਣ ਵਿੱਚ ਸੁਰੱਖਿਆ ਦਿਸ਼ਾ-ਨਿਰਦੇਸ਼ਾਂ ਤੇ ਜ਼ਰੂਰੀ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨਾ ਜ਼ਰੂਰੀ ਹੈ, ਇਸ ਲਈ ਉਡਾਣ ਵਿਚਲੇ ਜ਼ਿਆਦਾਤਰ ਏਅਰਹੋਸਟੈਸ ਇਨ੍ਹਾਂ ਸਾਰੀਆਂ ਚੀਜ਼ਾਂ ਦਾ ਐਲਾਨ ਕਰਦੀਆਂ ਹਨ।



ਫਲਾਈਟ ਸਟਾਫ ਵਿੱਚ ਔਰਤਾਂ ਨੂੰ ਜਿਆਦਾਤਰ ਚੁਣਨ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਉਨ੍ਹਾਂ ਦਾ ਚਰਿੱਤਰ ਮਰਦਾਂ ਨਾਲੋਂ ਵਧੇਰੇ ਕੋਮਲ, ਖੁੱਲ੍ਹੇ ਦਿਲ ਤੇ ਅਧੀਨਗੀ ਵਾਲਾ ਹੁੰਦਾ ਹੈ। ਇਸ ਦੇ ਨਾਲ ਹੀ ਇੱਕ ਜਹਾਜ਼ ਦਾ ਜਿੰਨਾ ਭਾਰ ਘੱਟ ਹੋਵੇਗਾ, ਓਨਾ ਜ਼ਿਆਦਾ ਫਿਊਲ ਤੇ ਪੈਸੇ ਦੀ ਬਚਤ ਹੋਏਗੀ। ਇਸ ਕੜੀ ਵਿੱਚ, ਔਰਤਾਂ ਦਾ ਭਾਰ ਮਰਦਾਂ ਨਾਲੋਂ ਘੱਟ ਹੁੰਦਾ ਹੈ ਤੇ ਘੱਟ ਭਾਰ ਏਅਰ ਲਾਈਨ ਕੰਪਨੀ ਲਈ ਇੱਕ ਫਾਇਦੇ ਦਾ ਸੌਦਾ ਹੈ।



ਇੱਕ ਵਿਸ਼ਵਾਸ ਹੈ ਕਿ ਔਰਤਾਂ ਮਰਦਾਂ ਨਾਲੋਂ ਪ੍ਰਬੰਧਨ ਨੂੰ ਸੰਭਾਲਣ ਦੇ ਵਧੇਰੇ ਯੋਗ ਹਨ। ਉਹ ਕਿਸੇ ਵੀ ਗੱਲ ਨੂੰ ਧਿਆਨ ਨਾਲ ਸੁਣਦੀਆਂ ਹਨ ਤੇ ਲਾਗੂ ਵੀ ਕਰਦੀਆਂ ਹਨ। ਇਨ੍ਹਾਂ ਕਾਰਨਾਂ ਕਰਕੇ, ਫਲਾਈਟ ਕਰੂ ਵਿੱਚ ਪੁਰਸ਼ਾਂ ਨਾਲੋਂ ਵਧੇਰੇ ਔਰਤਾਂ ਸ਼ਾਮਲ ਹਨ। ਤੁਹਾਡੀ ਜਾਣਕਾਰੀ ਲਈ, ਆਓ ਅਸੀਂ ਤੁਹਾਨੂੰ ਦੱਸ ਦੇਈਏ ਕਿ ਜ਼ਿਆਦਾਤਰ ਏਅਰਲਾਇੰਸ ਉਨ੍ਹਾਂ ਹੀ ਹਾਲਾਤ ਵਿੱਚ ਮਰਦਾਂ ਨੂੰ ਫਲਾਈਟ ਅਟੈਂਡੈਂਟ ਵਜੋਂ ਚੁਣਦੀਆਂ ਹਨ ਜਦੋਂ ਵਧੇਰੇ ਜ਼ੋਰ ਤੇ ਮਿਹਨਤ ਦਾ ਕੰਮ ਹੁੰਦਾ ਹੈ।