ਟੈਫ਼ੇ (TAFE) ਦੇ ਆਈਸ਼ਰ (EICHER) ਟਰੈਕਟਰਜ਼: ਦੁਨੀਆ ਦੀ ਤੀਜੀ ਸਭ ਤੋਂ ਵੱਡੀ ਟਰੈਕਟਰ ਨਿਰਮਾਤਾ ਕੰਪਨੀ ‘ਟਰੈਕਟਰਜ਼ ਐਂਡ ਫਾਰਮ ਇਕਵਿਪਮੈਂਟ ਲਿਮਟਿਡ’ ਨੇ ਪ੍ਰੀਮੀਅਮ ਟਰੈਕਟਰਾਂ ਦੀ ਨਵੀਂ ਰੇਂਜ ‘ਆਈਸ਼ਰ ਪ੍ਰਾਇਮਾ ਜੀ-3 ਸੀਰੀਜ਼’ (EICHER PRIMA G3Series) ਨੂੰ ਲਾਂਚ ਕਰਨ ਦੀ ਘੋਸ਼ਣਾ ਕੀਤੀ ਹੈ । ਸਟਾਈਲ, ਸਬਸਟੈਂਸ ਅਤੇ ਮਜ਼ਬੂਤੀ ਦੀ ਮੰਗ ਕਰਦੇ ਨਵੇਂ ਯੁੱਗ ਦੇ ਭਾਰਤੀ ਕਿਸਾਨਾਂ ਲਈ ਕੰਪਨੀ ਦੀ ਇਹ ਵੱਡੀ ਪਹਿਲਕਦਮੀ ਹੈ। ਆਈਸ਼ਰ ਪ੍ਰਾਇਮਾ ਜੀ 3 (EICHER PRIMA G3) 40 - 60 hp ਰੇਂਜ ਵਿੱਚ ਟਰੈਕਟਰਾਂ ਦੀ ਇੱਕ ਨਵੀਂ ਸੀਰੀਜ਼ ਹੈ, ਜੋ ਕਿ ਦਹਾਕਿਆਂ ਦੇ ਬੇਮਿਸਾਲ ਤਜ਼ਰਬੇ ਨਾਲ ਬਣੀ ਪ੍ਰੀਮੀਅਮ ਸਟਾਈਲਿੰਗ, ਪ੍ਰੋਗਰੈਸਿਵ ਟੈਕਨਾਲੋਜੀ ਅਤੇ ਸੰਪੂਰਨ ਅਰਾਮਦਾਇਕਤਾ ਦੀ ਪੇਸ਼ਕਸ਼ ਕਰਦੀ ਹੈ।


ਆਈਸ਼ਰ ਪ੍ਰਾਇਮਾ ਜੀ-3 (EICHER PRIMA G3) ਸੀਰੀਜ਼ ਦੀ ਸ਼ੁਰੂਆਤ ਕਰਦੇ ਹੋਏ, ਸੀਐੱਮਡੀ-ਟੈਫ਼ੇ ਮੱਲਿਕਾ ਸ਼੍ਰੀਨਿਵਾਸਨ (Mallika Srinivasan) ਨੇ ਕਿਹਾ, “ਆਈਸ਼ਰ ਬ੍ਰਾਂਡ ਦਹਾਕਿਆਂ ਤੋਂ ਖੇਤੀਬਾੜੀ ਅਤੇ ਵਪਾਰਕ ਖੇਤਰ, ਦੋਵਾਂ ਵਿੱਚ ਆਪਣੇ ਵਿਸ਼ਵਾਸ, ਭਰੋਸੇਯੋਗਤਾ, ਮਜ਼ਬੂਤੀ ਅਤੇ ਬਹੁਪੱਖਤਾ ਲਈ ਜਾਣਿਆ ਜਾਂਦਾ ਹੈ। ਪ੍ਰਾਇਮਾ ਜੀ-3 (PRIMA G3) ਦੀ ਸ਼ੁਰੂਆਤ ਇੱਕ ਆਧੁਨਿਕ ਭਾਰਤ ਦੇ ਪ੍ਰਗਤੀਸ਼ੀਲ ਕਿਸਾਨਾਂ ਲਈ ਵਧੇਰੇ ਉਤਪਾਦਕਤਾ, ਆਰਾਮ ਅਤੇ ਉਹਨਾਂ ਦੀਆਂ ਨਵੀਆਂ ਇੱਛਾਵਾਂ ਨਾਲ ਮੇਲ ਖਾਂਦੀ ਸੁਵਿਧਾ ਪੇਸ਼ ਕਰਦੀ ਹੈ ਅਤੇ ਇੱਕ ਵਧਿਆ ਵੈਲਿਊ ਪ੍ਰਸਤਾਵ ਪੇਸ਼ ਕਰਦੀ ਹੈ ਜਿਸ ਦਾ ਆਈਸ਼ਰ ਨੇ ਹਮੇਸ਼ਾ ਵਾਅਦਾ ਕੀਤਾ ਹੈ।"


ਨਵਾਂ ਪ੍ਰਾਇਮਾ ਜੀ-3 (PRIMA G3) ਆਪਣੇ ਵੱਖਰੇ ਐਰੋਡਾਇਨਾਮਿਕ ਹੁੱਡ ਦੇ ਨਾਲ ਇੱਕ ਨਵੇਂ ਯੁੱਗ ਦੇ ਡਿਜ਼ਾਈਨ ਨਾਲ ਲੈਸ ਹੈ, ਜੋ ਇੱਕ ਯੂਨੀਕ ਸਟਾਈਲ ਨੂੰ ਪੇਸ਼ ਕਰਦਾ ਹੈ ਅਤੇ ਵਨ-ਟਚ-ਫ੍ਰੰਟ-ਓਪਨ, ਸਿੰਗਲ ਪੀਸ ਬੋਨਟ ਦੇ ਨਾਲ ਇੰਜਣ ਤੱਕ ਆਸਾਨ ਪਹੁੰਚ ਪ੍ਰਦਾਨ ਕਰਦਾ ਹੈ।


ਉੱਚ ਤੀਬਰਤਾ ਵਾਲੀ 3D ਕੂਲਿੰਗ ਟੈਕਨਾਲੋਜੀ ਦੇ ਨਾਲ ਬੋਲਡ ਗ੍ਰਿਲ ਅਤੇ ਰੈਪ-ਅਰਾਊਂਡ ਹੈੱਡਲੈਂਪਸ ਅਤੇ ਡਿਜੀ ਐੱਨਐਕਸਟੀ (Digi NXT) ਡੈਸ਼ਬੋਰਡ ਅਤੇ ਸ਼ਾਨਦਾਰ ਦਿੱਖ ਦਾ ਇੱਕ ਸੰਪੂਰਨ ਸੰਯੋਜਨ ਹੈ, ਜੋ ਉੱਚ ਕਰਾਸ ਏਅਰ ਫਲੋ ਅਤੇ ਲੰਬੇ ਸਮੇਂ ਤੱਕ ਲਗਾਤਾਰ ਸੰਚਾਲਨ ਪ੍ਰਦਾਨ ਕਰਦਾ ਹੈ। ਸਪਿਨਰ ਨੌਬ ਦੇ ਨਾਲ ਯੂਥ ਸਪੋਰਟੀ ਸਟੀਅਰਿੰਗ ਵ੍ਹੀਲ ਆਸਾਨ ਕੰਟਰੋਲ ਪ੍ਰਦਾਨ ਕਰਦਾ ਹੈ।


ਅਤਿ-ਆਧੁਨਿਕ ਗਾਹਕ-ਕੇਂਦ੍ਰਿਤ ਤਕਨਾਲੋਜੀ ਨਾਲ ਤਿਆਰ ਕੀਤਾ ਗਿਆ ਆਈਸ਼ਰ ਪ੍ਰਾਇਮਾ ਜੀ-3 ਰੇਂਜ ਉੱਚ ਟਾਰਕ - ਫਿਊਲ ਸੇਵਰ (HT-FS) ਲਿਕਵਡ ਕੂਲਡ ਇੰਜਣ ਨਾਲ ਆਉਂਦਾ ਹੈ, ਜੋ ਉੱਚ ਉਤਪਾਦਕਤਾ ਅਤੇ ਤੇਲ ਦੀ ਵਧੇਰੇ ਬਚਤ ਲਈ ਕੁਸ਼ਲਤਾ ਪ੍ਰਦਾਨ ਕਰਦਾ ਹੈ।


ਕੌਂਬੀਟਾਰਕ (CombiTorq) ਟ੍ਰਾਂਸਮਿਸ਼ਨ ਵੱਧ ਤੋਂ ਵੱਧ ਪਾਵਰ, ਟਾਰਕ ਅਤੇ ਉਤਪਾਦਕਤਾ ਪ੍ਰਦਾਨ ਕਰਨ ਲਈ ਇੰਜਣ ਅਤੇ ਟ੍ਰਾਂਸੈਕਸਲ ਦੀ ਸੰਪੂਰਨ ਜੋੜੀ ਦੀ ਪੇਸ਼ਕਸ਼ ਕਰਦਾ ਹੈ। ਨਵਾਂ ਮਲਟੀਸਪੀਡ PTO 4 ਵੱਖ-ਵੱਖ PTO ਮੋਡ ਪ੍ਰਦਾਨ ਕਰਦਾ ਹੈ, ਜੋ ਕਿ ਆਈਸ਼ਰ ਪ੍ਰਾਇਮਾ ਜੀ-3 ਨੂੰ ਕਈ ਖੇਤੀਬਾੜੀ ਅਤੇ ਵਪਾਰਕ ਐਪਲੀਕੇਸ਼ਨਾਂ ਦੇ ਅਨੁਕੂਲ ਬਣਾਉਂਦਾ ਹੈ।


ਨਵਾਂ ਆਈਸ਼ਰ ਪ੍ਰਾਇਮਾ ਜੀ-3 ਆਪਰੇਟਰ ਦੀ ਸੁਵਿਧਾ ਤੇ ਆਰਾਮਦਾਇਕਤਾ ਨੂੰ ਯਕੀਨੀ ਬਣਾਉਂਦਾ ਹੈ। ਇਸ ਦੇ ਐਰਗੋਨੋਮਿਕ ਤੌਰ 'ਤੇ ਡਿਜ਼ਾਇਨ ਕੀਤੇ ਗਏ ਐਲੀਵੇਟਿਡ ਆਰਾਮਦਾਇਕ ਲਕਸ ਸੀਟਿੰਗ ਦੇ ਨਾਲ, ਟਰੈਕਟਰ ਦੀ ਬੇਫਿਕਰੀ ਨਾਲ ਚਲਾਈ ਨੂੰ ਯਕੀਨੀ ਬਣਾਉਂਦਾ ਹੈ, ਜਦੋਂ ਕਿ ਇਸ ਦਾ ਵਿਸ਼ਾਲ ਪਲੇਟਫਾਰਮ ਸਭ ਤੋਂ ਵਧੀਆ ਓਪਰੇਟਿੰਗ ਵਾਤਾਵਰਣ ਨੂੰ ਦਰਸਾਉਂਦਾ ਹੈ। ਆਰਾਮਦਾਇਕਤਾ ਤੋਂ ਇਲਾਵਾ ਭਾਵੇਂ ਇਹ ਦਿਨ ਹੋਵੇ ਜਾਂ ਰਾਤ, ਆਈਸ਼ਰ ਪ੍ਰਾਇਮਾ ਜੀ-3 ਨੂੰ ਅਤਿ ਸੁਰੱਖਿਆ ਲਈ ਤਿਆਰ ਕੀਤਾ ਗਿਆ ਹੈ। ਯੂਨੀਕ 'ਲੀਡ ਮੀ ਹੋਮ' ਫੀਚਰ ਸੁਰੱਖਿਆ ਅਤੇ ਸਹੂਲਤ ਨੂੰ ਯਕੀਨੀ ਬਣਾਉਂਦਾ ਹੈ ਤੇ ਰਾਤ ਸਮੇਂ ਢੁਕਵੀਂ ਰੌਸ਼ਨੀ ਦੇ ਕੇ ਹਰ ਕਿਸਮ ਦੀ ਦਿੱਕਤ ਨੂੰ ਦੂਰ ਕਰਦਾ ਹੈ।


ਭਾਰਤੀ ਟਰੈਕਟਰ ਉਦਯੋਗ ਵਿੱਚ ਮੋਢੀ ਆਈਸ਼ਰ ਟਰੈਕਟਰਸ ਨੇ ਪੀੜ੍ਹੀ ਦਰ ਪੀੜ੍ਹੀ ਭਾਰਤੀ ਕਿਸਾਨ ਭਾਈਚਾਰੇ ਦੀ ਸਹਾਇਤਾ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ ਹੈ। 60 ਸਾਲਾਂ ਤੋਂ ਵੱਧ ਫੈਲੀ ਵਿਰਾਸਤ ਦੇ ਨਾਲ ਇਸ ਨੇ ਹਰੀ ਕ੍ਰਾਂਤੀ ਵਿੱਚ ਅਹਿਮ ਭੂਮਿਕਾ ਨਿਭਾਈ ਅਤੇ ਬੇਮਿਸਾਲ ਭਰੋਸੇ ਦੇ ਇੱਕ ਮਜ਼ਬੂਤ ਬੰਧਨ ਦਾ ਆਨੰਦ ਮਾਣਿਆ। ਇਸ ਲਾਂਚ ਦੇ ਨਾਲ ਅਸੀਂ ਆਪਣੇ ਗਾਹਕਾਂ ਲਈ 'ਉਮੀਦ ਸੇ ਜ਼ਿਆਦਾ' ਦਾ ਵਾਅਦਾ ਪੂਰਾ ਕਰਨਾ ਹੈ।


ਆਈਸ਼ਰ ਟਰੈਕਟਰਾਂ ਬਾਰੇ: eichertractors.in


ਆਈਸ਼ਰ ਟਰੈਕਟਰ ਉਦਯੋਗ ਵਿੱਚ ਸਭ ਤੋਂ ਪੁਰਾਣੇ ਬ੍ਰਾਂਡਾਂ ਵਿੱਚੋਂ ਇੱਕ ਹੈ। ਇਹ ਭਾਰਤ ਵਿੱਚ ਇੱਕ ਸਤਿਕਾਰਤ ਘਰੇਲੂ ਨਾਮ ਹੈ ਅਤੇ ਵਿਸ਼ਵ ਦੇ ਵੱਖ-ਵੱਖ ਹਿੱਸਿਆਂ ਵਿੱਚ ਭਰੋਸੇ ਦਾ ਚਿੰਨ੍ਹ ਹੈ। ਐਗਰੀਕਲਚਰਲ ਵਿਸਟਾ ਵਿੱਚ ਇੱਕ ਨਾਮਵਰ ਬ੍ਰਾਂਡ ਆਈਸ਼ਰ ਟਰੈਕਟਰ ਤੁਹਾਨੂੰ ਹਰ ਤਰ੍ਹਾਂ ਦੀ ਸਹੂਲਤ ਦੇ ਕੇ ਤੁਹਾਡੇ ਪੈਸੇ ਦਾ ਪੂਰਾ ਮੁੱਲ ਪਾਉਂਦਾ ਹੈ। ਜੋ ਕਿ ਵਧੀਆ ਗਲੋਬਲ ਤਕਨਾਲੋਜੀ ਨਾਲ ਲਾਗਤ ਭਰਪੂਰ, ਪ੍ਰਭਾਵਸ਼ਾਲੀ ਅਤੇ ਨਿਪੁੰਨ ਉਤਪਾਦ ਪ੍ਰਦਾਨ ਕਰਦਾ ਹੈ। ਮਜ਼ਬੂਤੀ ਅਤੇ ਭਰੋਸੇਯੋਗਤਾ ਦੇ ਸਮਾਨਾਰਥੀ, ਆਈਸ਼ਰ ਟਰੈਕਟਰ ਕੁਸ਼ਲ, ਕਿਫ਼ਾਇਤੀ ਹਨ ਅਤੇ ਗਾਹਕਾਂ ਨੂੰ 'ਉਮੀਦ ਸੇ ਜ਼ਿਆਦਾ' ਅਨੁਭਵ ਪ੍ਰਦਾਨ ਕਰਦੇ ਹਨ।


ਇਹ ਵੀ ਪੜ੍ਹੋ: MI vs KKR: ਮੁੰਬਈ ਨੇ ਕੋਲਕਾਤਾ ਨੂੰ 165 'ਤੇ ਰੋਕਿਆ, ਜਸਪ੍ਰੀਤ ਬੁਮਰਾਹ ਨੇ ਸਿਰਫ 10 ਦੌੜਾਂ ਦੇ ਕੇ 5 ਵਿਕਟਾਂ ਲਈਆਂ