ਵੱਡੇ ਜ਼ਿਮੀਂਦਾਰਾਂ ਨੇ ਵੀ ਆਲੂ ਦੀ ਫਸਲ ਦੀ ਬਿਜਾਈ 40 ਤੋਂ 50 ਪ੍ਰਤੀਸ਼ਤ ਤੱਕ ਘਟਾ ਦਿੱਤੀ ਹੈ। ਇਸ ਕਾਰਨ ਜ਼ਿਲ੍ਹੇ ਵਿੱਚ ਇਸ ਵਾਰ 622.8 ਹੈਕਟੇਅਰ ਰਕਬੇ ਵਿੱਚ ਆਲੂ ਦੀ ਬਿਜਾਈ ਨਹੀਂ ਕੀਤੀ ਜਾਏਗੀ। ਜ਼ਿਲ੍ਹਾ ਊਨਾ ਸੂਬੇ ਦਾ ਸਭ ਤੋਂ ਵੱਡਾ ਆਲੂ ਪੈਦਾ ਕਰਨ ਵਾਲਾ ਖੇਤਰ ਹੈ ਜਿਸ ਦਾ ਉਤਪਾਦਨ 27500 ਮੈਟ੍ਰਿਕ ਟਨ ਹੈ। ਦੂਜੇ ਪਾਸੇ ਇਸ ਸਾਲ ਲਾਹੌਲ ਘਾਟੀ ਵਿੱਚ ਆਲੂ ਦੇ ਬੀਜ ਦੀ ਰਿਕਾਰਡ ਕੀਮਤ ਕਾਰਨ ਇੱਥੇ ਉਤਪਾਦਕਾਂ ਵਿੱਚ ਭਾਰੀ ਉਤਸ਼ਾਹ ਹੈ।
ਸਿਰਫ ਆਲੂ ਹੀ ਨਹੀਂ ਸੂਬੇ ‘ਚ ਅੰਬਾਂ ਦੀ ਬੰਪਰ ਫਸਲ ਹੋਣ ਤੋਂ ਬਾਅਦ ਵੀ ਬਾਗਬਾਨਾਂ ਨੂੰ ਸਹੀ ਕੀਮਤਾਂ ਨਾ ਮਿਲਣ ਕਰਕੇ ਕਾਫੀ ਮਾਯੁਸੀ ਛਾਈ ਹੈ। ਉਨ੍ਹਾਂ ਦੀ ਨਿਰਾਸ਼ਾ ਦਾ ਆਲਮ ਇਹ ਸੀ ਕਿ ਇੱਕ ਬਾਗਵਾਨ ਨੇ ਅੰਬਾਂ ਦੇ 104 ਦਰਖ਼ਤਾਂ ਦਾ ਆਪਣਾ ਬਗੀਚਾ ਹੀ ਕੱਟ ਦਿੱਤਾ। ਦੱਸ ਦਈਏ ਕਿ ਅਮਰਪੁਰ ਪੰਚਾਇਤ ਦੇ ਚਮਨ ਲਾਲ ਦੇ ਬਾਗ਼ ਵਿੱਚ 20 ਸਾਲ ਤੋਂ ਵੱਧ ਪੁਰਾਣੇ ਦੁਸਹਿਰੀ ਅੰਬ ਦੇ ਦਰੱਖਤ ਸੀ। ਹੁਣ ਉਹ ਬਦਲਵਾਂ ਪੌਦਾ ਲਾ ਕੇ ਨਵਾਂ ਬਾਗ਼ ਬਣਾਏਗਾ। ਚਮਨ ਨੇ ਕਿਹਾ ਕਿ 1996 ਤੋਂ ਉਸ ਨੇ ਦੁਸਹਿਰੇ ਅੰਬਾਂ ਦਾ ਬਾਗ ਤਿਆਰ ਕਰਨ ਲਈ ਸਖ਼ਤ ਮਿਹਨਤ ਕੀਤੀ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904