PM Kisan 13th Installment Released : ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਤਹਿਤ, ਕਰੋੜਾਂ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 2,000 ਰੁਪਏ ਦੀਆਂ 12 ਕਿਸ਼ਤਾਂ ਟਰਾਂਸਫਰ ਕੀਤੀਆਂ ਗਈਆਂ ਹਨ। ਪਿਛਲੇ ਲੰਬੇ ਸਮੇਂ ਤੋਂ 13ਵੀਂ ਕਿਸ਼ਤ ਦਾ ਇੰਤਜ਼ਾਰ ਵੀ ਖਤਮ ਹੋਣ ਵਾਲਾ ਹੈ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ 13ਵੀਂ ਕਿਸ਼ਤ 'ਚ 8 ਕਰੋੜ ਤੋਂ ਵੱਧ ਕਿਸਾਨਾਂ ਦੇ ਬੈਂਕ ਖਾਤਿਆਂ 'ਚ 16 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਜਾਰੀ ਕਰਨਗੇ। ਦੱਸ ਦੇਈਏ ਕਿ ਅੱਜ ਪੀਐਮ ਮੋਦੀ ਮਿਸ਼ਨ ਕਰਨਾਟਕ ਦੇ ਤਹਿਤ ਬੇਲਾਗਾਵੀ ਪਹੁੰਚ ਰਹੇ ਹਨ। ਅਧਿਕਾਰਤ ਤੌਰ 'ਤੇ 13ਵੀਂ ਕਿਸ਼ਤ ਦੀ ਰਾਸ਼ੀ ਇਥੇ ਆਯੋਜਿਤ ਇਕ ਸਮਾਗਮ ਤੋਂ ਲਾਭਪਾਤਰੀ ਕਿਸਾਨਾਂ ਦੇ ਖਾਤੇ ਵਿਚ ਜਾਰੀ ਕੀਤੀ ਜਾਵੇਗੀ। ਹਾੜੀ ਦੀਆਂ ਫ਼ਸਲਾਂ ਦੀ ਵਾਢੀ ਛੇਤੀ ਹੀ ਸ਼ੁਰੂ ਹੋਣ ਜਾ ਰਹੀ ਹੈ, ਅਜਿਹੇ 'ਚ 13ਵੀਂ ਕਿਸ਼ਤ ਆਉਣ ਨਾਲ ਕਿਸਾਨਾਂ ਨੂੰ ਨਿੱਜੀ ਅਤੇ ਖੇਤੀ ਨਾਲ ਸਬੰਧਤ ਸਾਰੇ ਖਰਚਿਆਂ ਦਾ ਨਿਪਟਾਰਾ ਕਰਨ 'ਚ ਮਦਦ ਮਿਲੇਗੀ।


 ਦੁਪਹਿਰ 3 ਵਜੇ ਤੋਂ ਬਾਅਦ ਜਾਰੀ ਕੀਤੀ ਜਾਵੇਗੀ 13ਵੀਂ ਕਿਸ਼ਤ


ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨਰਿੰਦਰ ਸਿੰਘ ਤੋਮਰ ਦੇ ਅਧਿਕਾਰਤ ਟਵਿੱਟਰ ਅਕਾਊਂਟ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਤਹਿਤ 8 ਕਰੋੜ ਤੋਂ ਵੱਧ ਲਾਭਪਾਤਰੀ ਕਿਸਾਨ ਪਰਿਵਾਰਾਂ ਦੇ ਖਾਤੇ ਵਿੱਚ 13ਵੀਂ ਕਿਸ਼ਤ ਟਰਾਂਸਫਰ ਕਰਨਗੇ।


ਇਸ ਦੌਰਾਨ ਉਥੇ ਮੌਜੂਦ ਕਿਸਾਨ ਵੀਰਾਂ-ਭੈਣਾਂ ਨਾਲ ਗੱਲਬਾਤ ਵੀ ਕੀਤੀ ਜਾਵੇਗੀ। ਇਹ ਪ੍ਰੋਗਰਾਮ ਕਰਨਾਟਕ ਦੇ ਬੇਲਾਗਾਵੀ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਵਿੱਚ ਦੁਪਹਿਰ 03:00 ਵਜੇ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ 13ਵੀਂ ਕਿਸ਼ਤ 2,000 ਰੁਪਏ ਜਾਰੀ ਹੋਣ ਦੀ ਉਮੀਦ ਹੈ। ਕਿਸਾਨ ਭਰਾ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ https://pmevents.ncog.gov.in 'ਤੇ ਰਜਿਸਟਰ ਕਰ ਸਕਦੇ ਹਨ।


 




 


ਪ੍ਰੋਗਰਾਮ ਵਿੱਚ 1 ਲੱਖ ਕਿਸਾਨਾਂ ਦੀ ਸ਼ਮੂਲੀਅਤ


ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਅਨੁਸਾਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਾਟਕ ਦੇ ਬੇਲਾਗਾਵੀ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਲਾਭਪਾਤਰੀਆਂ ਦੇ ਨਾਲ-ਨਾਲ ਜਲ ਜੀਵਨ ਮਿਸ਼ਨ ਦੇ ਲਾਭਪਾਤਰੀਆਂ ਨਾਲ ਗੱਲਬਾਤ ਕਰਨਗੇ। ਕੁੱਲ ਮਿਲਾ ਕੇ, ਸਮਾਗਮ ਵਿੱਚ 1 ਲੱਖ ਤੋਂ ਵੱਧ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀਆਂ ਬਾਕੀ ਕਿਸ਼ਤਾਂ ਵਾਂਗ, 13ਵੀਂ ਕਿਸ਼ਤ ਵੀ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਨਾਲ ਦੇਸ਼ ਭਰ ਵਿੱਚ ਪ੍ਰਸਾਰਿਤ ਕੀਤੀ ਜਾਵੇਗੀ।


ਕਿਸਾਨਾਂ ਨੂੰ ਤੁਰੰਤ ਕਰਨਾ ਚਾਹੀਦੈ ਇਹ ਕੰਮ 


ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ 13ਵੀਂ ਕਿਸ਼ਤ ਦੁਪਹਿਰ 3 ਵਜੇ ਦੇ ਕਰੀਬ ਜਾਰੀ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਕਿਸਾਨ ਭਰਾਵਾਂ ਨੂੰ ਆਪਣਾ ਈ-ਕੇਵਾਈਸੀ, ਜ਼ਮੀਨੀ ਦਸਤਾਵੇਜ਼ਾਂ ਦੀ ਤਸਦੀਕ ਅਤੇ ਆਧਾਰ ਸੀਡਿੰਗ ਦਾ ਕੰਮ ਜਲਦੀ ਤੋਂ ਜਲਦੀ ਪੂਰਾ ਕਰਨਾ ਚਾਹੀਦਾ ਹੈ। ਇਸ ਨਾਲ ਖਾਤੇ 'ਚ ਪੈਸੇ ਸਮੇਂ 'ਤੇ ਪਹੁੰਚ ਜਾਣਗੇ ਅਤੇ ਪੈਸਿਆਂ ਕਾਰਨ ਰੁਕਿਆ ਕੰਮ ਪੂਰਾ ਹੋ ਜਾਵੇਗਾ।




ਇੱਥੇ ਕਰੋ ਸੰਪਰਕ


ਜੇ ਕਿਸੇ ਕਾਰਨ ਕਰਕੇ 13ਵੀਂ ਕਿਸ਼ਤ ਦਾ ਪੈਸਾ ਖਾਤੇ ਵਿੱਚ ਨਹੀਂ ਪਹੁੰਚਦਾ ਹੈ, ਤਾਂ ਚਿੰਤਾ ਨਾ ਕਰੋ। ਖੇਤੀਬਾੜੀ ਮੰਤਰਾਲੇ ਨੇ ਕਿਸਾਨਾਂ ਲਈ ਹੈਲਪਲਾਈਨ ਨੰਬਰ 011-23382401 ਜਾਂ 011-23381092 ਜਾਰੀ ਕੀਤੇ ਹਨ, ਜੋ ਪੂਰੀ ਤਰ੍ਹਾਂ ਟੋਲ-ਫ੍ਰੀ ਹਨ। ਤੁਸੀਂ ਇੱਥੇ ਕਾਲ ਕਰਕੇ ਆਪਣੀ ਆਉਣ ਵਾਲੀ ਕਿਸ਼ਤ ਦੀ ਮਿਤੀ ਤੇ ਸਮਾਂ ਜਾਣ ਸਕਦੇ ਹੋ।