Air Fare Price Hike: ਲੰਬੇ ਸਮੇਂ ਤੋਂ ਚੱਲ ਰਹੇ ਰੂਸ-ਯੂਕਰੇਨ ਯੁੱਧ (Russia-Ukraine War) ਦੇ ਪ੍ਰਭਾਵ ਹਵਾਈ ਕਿਰਾਏ ਵਿੱਚ ਦਿਖਾਈ ਦੇ ਰਹੇ ਹਨ। ਟਰੈਵਲ ਏਜੰਟਾਂ ਮੁਤਾਬਕ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਤੋਂ ਘਰੇਲੂ ਉਡਾਣਾਂ ਲਈ 20 ਤੋਂ 25 ਫੀਸਦੀ ਦਾ ਵਾਧਾ ਹੋਇਆ ਹੈ। ਰਿਵਰਪੂਲ ਹੋਲੀਡੇਜ਼ ਦੇ ਚੰਡੀਗੜ੍ਹ ਸਥਿਤ ਟਰੈਵਲ ਏਜੰਟ ਪਰਮਿੰਦਰ ਸਿੰਘ ਸੇਠੀ ਨੇ ਦੱਸਿਆ ਕਿ ਘਰੇਲੂ ਖੇਤਰ 'ਚ ਤੇਜ਼ੀ ਆਈ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਅਸੀਂ ਬੁਕਿੰਗ ਕਰਵਾ ਰਹੇ ਹਾਂ ਪਰ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

 ਪ੍ਰਤੀ ਯਾਤਰੀ ਇਨ੍ਹਾਂ ਹੋਇਆ ਮੁੱਖ ਰੂਟਾਂ ਦਾ ਕਿਰਾਇਆ  
ਦਿੱਲੀ ਰੂਟ 'ਤੇ ਪ੍ਰਤੀ ਯਾਤਰੀ ਕਿਰਾਇਆ 2,700 ਰੁਪਏ ਤੋਂ ਵਧ ਕੇ 3,100 ਰੁਪਏ ਤੋਂ 4,200 ਤੋਂ 4,500 ਰੁਪਏ ਹੋ ਗਿਆ ਹੈ, ਜਦਕਿ ਮੁੰਬਈ ਲਈ ਕਿਰਾਏ 5,500 ਰੁਪਏ ਤੋਂ ਵਧ ਕੇ 5,700 ਰੁਪਏ ਤੋਂ 8,300 ਤੋਂ 8,500 ਰੁਪਏ ਹੋ ਗਏ ਹਨ, ਚੰਡੀਗੜ੍ਹ ਹਵਾਈ ਅੱਡੇ 'ਤੇ ਇਕ ਏਅਰਲਾਈਨ ਆਪਰੇਟਰ ਕਿਹਾ ਚੰਡੀਗੜ੍ਹ ਤੋਂ ਬੈਂਗਲੁਰੂ ਦਾ ਹਵਾਈ ਕਿਰਾਇਆ ਹੁਣ ਇੱਕ ਸਿੰਗਲ ਯਾਤਰਾ ਲਈ ਪ੍ਰਤੀ ਯਾਤਰੀ 6,500 ਤੋਂ 7,500 ਰੁਪਏ ਦੇ ਵਿਚਕਾਰ ਹੈ। ਇਹ ਅੰਕੜਾ ਪਹਿਲਾਂ 5,300 ਰੁਪਏ ਤੋਂ 5,800 ਰੁਪਏ ਪ੍ਰਤੀ ਯਾਤਰੀ ਸੀ।

ਫਲੈਕਸੀ ਫੇਅਰ 'ਚ ਵੀ ਹੋਇਆ ਬਦਲਾਅ
ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ ਲਈ ਹਵਾਈ ਟਿਕਟਾਂ ਖਰੀਦਣ ਦੀ ਫਲੈਕਸੀ ਫੇਅਰ ਨੀਤੀ ਮਹਿੰਗੀ ਹੈ। ਫਲੈਕਸੀ ਕਿਰਾਏ ਦੇ ਤਹਿਤ ਦਿੱਲੀ ਲਈ ਹਵਾਈ ਟਿਕਟਾਂ ਦੀ ਕੀਮਤ 5,800 ਰੁਪਏ ਤੋਂ 6,500 ਰੁਪਏ ਤੱਕ ਹੈ। ਮੁੰਬਈ ਲਈ, ਇਹ 9,800 ਰੁਪਏ ਤੋਂ 10,000 ਰੁਪਏ ਦੇ ਵਿਚਕਾਰ ਹੈ। ਬੈਂਗਲੁਰੂ ਲਈ ਇਹ ਅੰਕੜਾ 12,000 ਰੁਪਏ ਤੋਂ 13,500 ਰੁਪਏ ਹੈ।


ਦੱਸ ਦੇਈਏ ਕਿ ਰੂਸ-ਯੂਕਰੇਨ ਯੁੱਧ ਅੱਜ 68ਵੇਂ ਦਿਨ ਵਿੱਚ ਪਹੁੰਚ ਗਿਆ ਹੈ। ਜੰਗ ਨੂੰ ਰੋਕਣ ਲਈ ਅਜੇ ਵੀ ਕਈ ਯਤਨ ਕੀਤੇ ਜਾ ਰਹੇ ਹਨ ਪਰ  ਉਨ੍ਹਾਂ ਸਾਰਿਆਂ 'ਤੇ ਰੂਸ ਨੇ ਵਿਰਾਮ ਲਗਾ ਦਿੱਤਾ ਹੈ। ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਐਲਾਨ ਕੀਤਾ ਹੈ ਕਿ ਰੂਸ ਦੇ ਜਿੱਤ ਦਿਵਸ ਤੋਂ ਪਹਿਲਾਂ ਜੰਗ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ। ਯਾਨੀ ਕਿ 9 ਮਈ ਤੱਕ ਕਿਸੇ ਵੀ ਹਾਲਤ ਵਿੱਚ ਜੰਗ ਜਾਰੀ ਰਹੇਗੀ। ਹਾਲਾਂਕਿ ਇਸ ਗੱਲ ਦੀ ਕਾਫੀ ਚਰਚਾ ਹੈ ਕਿ 9 ਮਈ ਨੂੰ ਜੰਗਬੰਦੀ ਦਾ ਐਲਾਨ ਹੋ ਸਕਦਾ ਹੈ।