ਘਟਨਾ ਤੋਂ ਬਾਅਦ ਦੋਸ਼ੀ ਨੇ ਜ਼ਹਿਰ ਨਿਗਲ ਗਿਆ ਤੇ ਥਾਣੇ ਜਾ ਕੇ ਆਪਣਾ ਗੁਨਾਹ ਕਬੂਲ ਕੀਤਾ, ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।
ਮੁਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਆਲਮ ਜੋਗੀ ਪਤਨੀ ਕਾਜਲ ਦੇ ਚਰਿੱਤਰ ‘ਤੇ ਸ਼ੱਕ ਕਰਦਾ ਸੀ। ਇਸ ਕਾਰਨ ਉਨ੍ਹਾਂ ਵਿੱਚ ਲੜਾਈ ਚੱਲ ਰਹੀ ਸੀ।
ਬਬਲੀ ਨੇ ਖੁਲਾਸਾ ਕੀਤਾ ਕਿ ਉਸ ਦੀਆਂ ਤਿੰਨ ਬੇਟੀਆਂ ਜਸਪ੍ਰੀਤ ਕੌਰ, ਸੁਵਿਨਾ ਤੇ ਕਾਜਲ ਹਨ। ਸਭ ਤੋਂ ਛੋਟੀ ਧੀ ਕਾਜਲ ਦਾ ਵਿਆਹ ਕਰੀਬ ਢਾਈ ਸਾਲ ਪਹਿਲਾਂ ਜੰਡਿਆਲਾ ਦੇ ਆਲਮ ਜੋਗੀ ਨਾਲ ਹੋਇਆ ਸੀ ਤੇ ਉਹ ਵੀ ਉਨ੍ਹਾਂ ਕੋਲ ਹੀ ਰਹਿੰਦਾ ਸੀ। ਕਾਜਲ ਦਾ ਸੱਤ ਮਹੀਨਿਆਂ ਦਾ ਬੇਟਾ ਵੀ ਹੈ, ਜਦਕਿ ਉਸ ਦੀ ਦੂਜੀ ਧੀ ਸਵਿਨਾ ਆਪਣੇ ਦੋ ਬੱਚਿਆਂ ਸਾਹਿਲ ਤੇ ਬੌਬੀ ਨੂੰ ਉਨ੍ਹਾਂ ਕੋਲ ਛੱਡ ਕੇ ਕਿਸੇ ਰਿਸ਼ਤੇਦਾਰ ਦੇ ਗਈ ਸੀ।
ਮੰਗਲਵਾਰ ਰਾਤ ਜੋਗੀ ਨੇ ਆਪਣੀ ਪਤਨੀ ਕਾਜਲ, ਭਾਣਜੇ ਸਾਹਿਲ ਦੀ ਰਾਤ ਨੂੰ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਤੇ ਸਾਲੀ ਜਸਪ੍ਰੀਤ ਕੌਰ ਤੇ ਬੌਬੀ ਨੂੰ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ, ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਮੋਰਿੰਡਾ ਲਿਜਾਇਆ ਗਿਆ। ਉਸ ਨੂੰ ਇਥੋਂ ਪੀਜੀਆਈ ਰੈਫ਼ਰ ਕਰ ਦਿੱਤਾ ਗਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ
ਮੁਲਜ਼ਮ ਸਰਕਾਰੀ ਹਸਪਤਾਲ ਮੋਰਿੰਡਾ ਵਿੱਚ ਦਾਖਲ ਹੈ। ਪੁਲਿਸ 'ਤੇ ਮਾਮਲਾ ਦਰਜ ਕਰ ਲਿਆ ਹੈ ਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਰੂਪਨਗਰ ਭੇਜ ਦਿੱਤਾ ਗਿਆ ਹੈ।-
ਪੰਜਾਬ ਦੀ ਸਿਆਸਤ 'ਚ ਵੱਡੇ ਧਮਾਕੇ ਦੇ ਆਸਾਰ, ਨਵਜੋਤ ਸਿੱਧੂ ਬਦਲਣਗੇ ਸਿਆਸੀ ਸਮੀਕਰਨਾਂ ?
ਸੱਸ ਬਬਲੀ ਨੇ ਦੱਸਿਆ ਕਿ
ਜੋਗੀ ਸਾਰੇ ਪਰਿਵਾਰ ਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਬਬਲੀ ਨੇ ਮੁਲਜ਼ਮ ਆਲਮ ਜੋਗੀ ਦੇ ਸੱਤ ਮਹੀਨੇ ਦੇ ਬੱਚੇ ਸਮੇਤ ਆਪਣੇ ਦੋ ਦੋਹਤਿਆਂ ਨੂੰ ਲੈ ਕੇ ਇੱਕ ਕਮਰੇ ਵਿੱਚ ਆਪਣੇ ਆਪ ਨੂੰ ਬੰਦ ਕਰ ਲਿਆ। ਆਲਮ ਨੇ ਕਮਰੇ ਦਾ ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਕੀਤੀ ਪਰ ਉਹ ਦਰਵਾਜ਼ਾ ਨਹੀਂ ਤੋੜ ਸਕਿਆ।-
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ