ਔਰੰਗਾਬਾਦ (ਮਹਾਰਾਸ਼ਟਰ): ਸ਼ਹਿਰ ਦੇ ਸੂਰਿਆ ਮੰਦਰ ਰੋਡ 'ਤੇ ਸਥਿਤ ਕਾਲੀਬਾੜੀ ਦੇ ਬਾਬੇ 'ਤੇ ਇੱਕ ਔਰਤ ਨੇ ਬਲਾਤਕਾਰ ਦਾ ਦੋਸ਼ ਲਾਇਆ ਹੈ। ਔਰਤ ਦਾ ਦੋਸ਼ ਹੈ ਕਿ ਸੁਫ਼ਨੇ ਵਿੱਚ ਬਾਬੇ ਨੇ ਉਸ ਨਾਲ ਬਲਾਤਕਾਰ ਕੀਤਾ ਹੈ। ਇਨ੍ਹਾਂ ਦੋਸ਼ਾਂ ਮਗਰੋਂ ਪੁਲਿਸ ਵੀ ਹੈਰਾਨ-ਪ੍ਰੇਸ਼ਾਨ ਹੈ। ਔਰਤ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਉਹ ਆਪਣੇ ਬੇਟੇ ਦਾ ਤਾਂਤਰਿਕ ਤਰੀਕੇ ਨਾਲ ਇਲਾਜ ਕਰਵਾਉਣ ਲਈ ਬਾਬੇ ਕੋਲ ਗਈ ਸੀ। ਕੁਝ ਝਾੜ-ਫੂਕ ਤੋਂ ਬਾਅਦ ਬਾਬੇ ਨੇ ਉਸ ਨੂੰ ਉਸ ਦੇ ਪੁੱਤਰ ਨਾਲ ਘਰ ਭੇਜ ਦਿੱਤਾ ਸੀ।


ਔਰਤ ਦੇ ਦਾਅਵੇ ਮੁਤਾਬਕ ਇਸ ਤੋਂ ਬਾਅਦ, ਹਰ ਦਿਨ ਉਸ ਦੇ ਸੁਪਨੇ ਵਿੱਚ ਆ ਕੇ ਬਾਬਾ ਉਸ ਦਾ ਸਰੀਰਕ ਸ਼ੋਸ਼ਣ ਕਰਦਾ ਰਿਹਾ। ਤੰਤਰ-ਮੰਤਰ ਦੇ ਬਾਅਦ ਵੀ, ਜਦੋਂ ਉਸ ਦਾ ਪੁੱਤਰ ਬਚ ਨਹੀਂ ਸਕਿਆ, ਉਹ ਬਾਬੇ ਕੋਲ ਗਈ। ਔਰਤ ਨੂੰ ਵੇਖਦਿਆਂ ਹੀ, ਬਾਬਾ ਉਸ ਦਾ ਸਰੀਰਕ ਸ਼ੋਸ਼ਣ ਕਰਨ ਲਈ ਮਜਬੂਰ ਕਰਨ ਲੱਗਾ। ਇਹ ਇਲਜ਼ਾਮ ਲਾਇਆ ਗਿਆ ਹੈ ਕਿ ਬਾਬੇ ਨੇ ਧਮਕੀ ਦਿੱਤੀ ਤਾਂ ਉਸ ਨੇ ਵਿਰੋਧ ਕੀਤਾ ਤਾਂ ਉਹ ਉਸ ਦੇ ਦੂਜੇ ਪੁੱਤਰ ਨੂੰ ਵੀ ਤੰਤਰ ਵਿਦਿਆ ਨਾਲ ਮਾਰ ਦੇਵੇਗਾ। ਇਸ ਤੋਂ ਬਾਅਦ ਔਰਤ ਨੇ ਤਾਂਤਰਿਕ ਖਿਲਾਫ ਥਾਣੇ ਵਿੱਚ ਸ਼ਿਕਾਇਤ ਕੀਤੀ।

 

ਬਾਬੇ ਨੇ ਔਰਤ ਨੂੰ ਪਛਾਣਨ ਤੋਂ ਕੀਤਾ ਇਨਕਾਰ
ਔਰਤ ਵੱਲੋਂ ਦਿੱਤੀ ਗਈ ਅਰਜ਼ੀ 'ਤੇ ਕਾਰਵਾਈ ਕਰਦਿਆਂ ਸਿਟੀ ਥਾਣੇ ਦੇ ਅਧਿਕਾਰੀ ਅੰਜਨੀ ਕੁਮਾਰ ਨੇ ਬਾਬੇ ਨੂੰ ਫੜ ਲਿਆ ਤੇ ਉਸ ਨੂੰ ਥਾਣੇ ਲੈ ਆਏ ਪਰ ਬਾਬੇ ਨੇ ਉਸ ਔਰਤ ਨੂੰ ਪਛਾਣਨ ਤੋਂ ਹੀ ਇਨਕਾਰ ਕਰ ਦਿੱਤਾ, ਜਿਸ ਨੇ ਉਸ ਉੱਤੇ ਇਲਜ਼ਾਮ ਲਾਏ ਸਨ। ਜਦੋਂ ਸਿਟੀ ਥਾਣਾ ਮੁਖੀ ਨੇ ਇਸ ਮਾਮਲੇ ਦੀ ਜਾਂਚ ਕੀਤੀ ਅਤੇ ਕਾਲੀਬਾੜੀ ਦੇ ਆਲੇ-ਦੁਆਲੇ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਤਾਂ ਕਿਸੇ ਵੀ ਵਿਅਕਤੀ ਨੇ ਬਾਬੇ ਦੇ ਚਰਿੱਤਰ ‘ਤੇ ਉਂਗਲ ਨਹੀਂ ਉਠਾਈ।

 

ਉਂਝ, ਲੋਕਾਂ ਨੇ ਬਾਬੇ ਦੁਆਰਾ ਕੀਤੀ ਜਾਣ ਵਾਲੀ ਝਾੜ–ਫੂਕ ਬਾਰੇ ਜ਼ਰੂਰ ਦੱਸਿਆ। ਇਸ ਜਾਂਚ ਤੋਂ ਬਾਅਦ ਔਰਤ ਵੱਲੋਂ ਲਾਏ ਗਏ ਦੋਸ਼ਾਂ ਦਾ ਕੋਈ ਸਬੂਤ ਨਹੀਂ ਮਿਲ ਸਕਿਆ ਅਤੇ ਨਾ ਹੀ ਕਿਸੇ ਨੇ ਮੰਦਰ ਵਿੱਚ ਵਾਪਰੀ ਅਜਿਹੀ ਘਟਨਾ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਐਸਐਚਓ ਨੇ ਬਾਬੇ ਨੂੰ ਪੀਆਰ ਬਾਂਡ 'ਤੇ ਛੱਡ ਦਿੱਤਾ।