ਨਿਊਯਾਰਕ: 57 ਸਾਲਾ ਪੰਜਾਬੀ ਭੁਪਿੰਦਰ ਸਿੰਘ ਨੇ ਅਮਰੀਕੀ ਸੂਬੇ ਨਿਊਯਾਰਕ ਦੇ ਇੱਕ ਪਿੰਡ ਵਿੱਚ ਆਪਣੀ ਧੀ ਤੇ ਸੱਸ ਦਾ ਕਤਲ ਕਰਕੇ ਖ਼ੁਦਕੁਸ਼ੀ ਕਰ ਲਈ। ਸੂਬੇ ਦੀ ਰਾਜਧਾਨੀ ਅਲਬਾਨੀ ਲਾਗਲੇ ਹਡਸਨ ਦਰਿਆ ਉੱਤੇ ਸਥਿਤ ਪਿੰਡ ਕੈਸਲਟਨ ਸਥਿਤ ਆਪਣੇ ਘਰ ਵਿੱਚ ਭੁਪਿੰਦਰ ਸਿੰਘ ਨੇ ਪਹਿਲਾਂ ਆਪਣੀ 14 ਸਾਲਾ ਧੀ ਜਸਲੀਨ ਕੌਰ ਤੇ 55 ਸਾਲਾ ਸੱਸ ਮਨਜੀਤ ਕੌਰ ਨੂੰ ਗੋਲੀਆਂ ਮਾਰ ਕੇ ਕਤਲ ਕੀਤਾ ਤੇ ਫਿਰ ਖ਼ੁਦਕੁਸ਼ੀ ਕਰ ਲਈ।

ਆਈਏਐਨਐਸ ਵੱਲੋਂ ਸੀਬੀਐਸ6 ਟੀਵੀ ਦੇ ਹਵਾਲੇ ਨਾਲ ਦਿੱਤੀ ਗਈ ਰਿਪੋਰਟ ਮੁਤਾਬਕ ਭੁਪਿੰਦਰ ਸਿੰਘ ਦੀ 40 ਸਾਲਾ ਪਤਨੀ ਰਸ਼ਪਾਲ ਕੌਰ ਵਾਲ-ਵਾਲ ਬਚ ਗਏ। ਉਨ੍ਹਾਂ ਦੀ ਬਾਂਹ ’ਚ ਗੋਲੀ ਲੱਗੀ ਹੈ। ਇੱਕ ਗੁਆਂਢੀ ਜਿਮ ਲੁੰਦਸਟੌਰਮ ਨੇ ਦੱਸਿਆ ਕਿ ਰਸ਼ਪਾਲ ਕੌਰ ਉਨ੍ਹਾਂ ਨੂੰ ਅਕਸਰ ਦੱਸਦੇ ਹੁੰਦੇ ਸਨ ਕਿ ਉਨ੍ਹਾਂ ਨੂੰ ਘਰ ’ਚ ਠੀਕ ਤਰ੍ਹਾਂ ਖਾਣਾ ਵੀ ਨਹੀਂ ਦਿੱਤਾ ਜਾਂਦਾ। ‘ਪਤੀ ਮੈਨੂੰ ਕਿਤੇ ਜਾਣ ਨਹੀਂ ਦਿੰਦਾ। ਮੈਂ ਆਪਣੀ ਕਾਰ ਵੀ ਨਹੀਂ ਚਲਾ ਸਕਦੀ।’

ਕਿਸਾਨਾਂ ਨੇ ਫਿਰ ਠੁਕਰਾਈ ਸਰਕਾਰ ਦੀ ਪੇਸ਼ਕਸ਼, ਤੋਮਰ ਨੇ ਹੱਲ ਦੇਣ ਲਈ ਕਿਹਾ

ਮੀਡੀਆ ਰਿਪੋਰਟ ਮੁਤਾਬਕ ਭੁਪਿੰਦਰ ਸਿੰਘ ਡ੍ਰਿੰਕਸ ਦੀ ਦੁਕਾਨ ਚਲਾਉਂਦਾ ਰਿਹਾ ਹੈ। ਸਾਲ 2016 ’ਚ ਉਸ ਉੱਤੇ ਬਲਾਤਕਾਰ ਦੇ ਦੋਸ਼ ਵੀ ਲੱਗੇ ਸਨ ਪਰ ਅਗਲੇ ਵਰ੍ਹੇ ਉਹ ਬਰੀ ਹੋ ਗਿਆ ਸੀ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ