ਨਵੀਂ ਦਿੱਲੀ: ਦਿੱਲੀ 'ਚ ਪੱਬ ਅਤੇ ਬਾਰ ਲਗਭਗ ਛੇ ਮਹੀਨਿਆਂ ਬਾਅਦ ਖੁੱਲ੍ਹਣ ਜਾ ਰਹੇ ਹਨ। ਬਾਰ ਅਤੇ ਪੱਬ ਨੂੰ 9 ਸਤੰਬਰ ਤੋਂ ਸ਼ਰਾਬ ਸਰਵ ਕਰਨ ਦੀ ਆਗਿਆ ਦਿੱਤੀ ਗਈ ਹੈ। ਦਿੱਲੀ ਦੇ ਉਪ ਰਾਜਪਾਲ ਨੇ ਇਸ ਸਬੰਧ ਵਿੱਚ ਦਿੱਲੀ ਸਰਕਾਰ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹਾਲਾਂਕਿ, ਪੱਬ ਅਤੇ ਬਾਰ ਨੂੰ 30 ਸਤੰਬਰ ਤੱਕ ਟਰਾਇਲ ਬੇਸਿਜ਼ ਦੇ ਅਧਾਰ 'ਤੇ ਖੋਲ੍ਹਿਆ ਜਾ ਰਿਹਾ ਹੈ।

ਕੋਰੋਨਾ ਮਹਾਂਮਾਰੀ ਦੇ ਖਤਰੇ ਦੇ ਵਿਚਕਾਰ ਖੁੱਲ੍ਹ ਰਹੇ ਪੱਬ ਅਤੇ ਬਾਰਸ ਨੂੰ ਵਿਸ਼ੇਸ਼ ਨਿਰਦੇਸ਼ ਦਿੱਤੇ ਗਏ ਹਨ। ਬਾਰ ਜਾਂ ਪੱਬ ਦੀ ਸਮਰੱਥਾ ਦੇ ਸਿਰਫ 50% ਨੂੰ ਉਥੇ ਬੈਠਣ ਦੀ ਆਗਿਆ ਹੋਵੇਗੀ। ਇਹ ਕੋਰੋਨਾਵਾਇਰਸ ਨੂੰ ਰੋਕਣ ਲਈ ਕੀਤਾ ਜਾ ਰਿਹਾ ਹੈ। ਹਾਲ ਹੀ 'ਚ ਇਕ ਖ਼ਬਰ ਆਈ ਸੀ ਕਿ 50 ਤੋਂ ਜ਼ਿਆਦਾ ਕਰਮਚਾਰੀ ਹਰਿਆਣਾ ਦੇ ਮੁਰਥਲ ਦੇ ਮਸ਼ਹੂਰ ਢਾਬੇ 'ਚ ਕੋਰੋਨਾ ਨਾਲ ਸੰਕਰਮਿਤ ਪਾਏ ਗਏ ਹਨ। ਇਸ ਲਈ, ਪੱਬ ਅਤੇ ਬਾਰ ਨੂੰ ਸਹੀ ਦੂਰੀ ਦੇ ਨਾਲ ਅੱਧ ਸਮਰੱਥਾ ਦੇ ਨਾਲ ਖੋਲ੍ਹਿਆ ਜਾ ਰਿਹਾ ਹੈ।

ਮੋਦੀ ਦੀ ਨੌਜਵਾਨ ਆਈਪੀਐਸ ਅਧਿਕਾਰੀਆਂ ਨੂੰ ਚੇਤਾਵਨੀ, 'ਸਿੰਘਮ' ਵਾਂਗ ਨਾ ਕਰਨ ਦਿਖਾਵਾ

ਬਾਰ ਅਤੇ ਪੱਬ 'ਚ ਸਿਰਫ ਉਸ ਸਟਾਫ ਨੂੰ ਕੰਮ ਕਰਨ ਦੀ ਇਜ਼ਾਜ਼ਤ ਹੋਵੇਗੀ, ਜਿਨ੍ਹਾਂ 'ਚ ਕੋਰੋਨਾਵਾਇਰਸ ਦੇ ਕੋਈ ਲੱਛਣ ਨਹੀਂ ਹਨ। ਕਰਮਚਾਰੀ ਲਾਜ਼ਮੀ ਤੌਰ 'ਤੇ ਦਸਤਾਨੇ, ਮਾਸਕ ਅਤੇ ਲਗਾਤਾਰ ਹੱਥਾਂ ਨੂੰ ਸਾਫ਼ ਰੱਖਣਾ ਹੋਵੇਗਾ। ਤੇ ਇੱਥੇ ਦਾਖਲ ਹੋਣ ਵਾਲੇ ਲੋਕਾਂ ਦੀ ਥਰਮਲ ਸਕ੍ਰੀਨਿੰਗ ਲਾਜ਼ਮੀ ਹੋਵੇਗੀ। ਐਂਟਰੀ ਗੇਟ ਅਤੇ ਹੋਰ ਥਾਵਾਂ 'ਤੇ ਸੈਨੀਟਾਈਜ਼ਰ ਸਟੈਂਡ ਲਗਾਏ ਜਾਣਗੇ। ਫਿਲਹਾਲ ਕੰਟੇਂਮੈਂਟ ਜ਼ੋਨ 'ਚ ਬਾਰ, ਪਬ ਅਤੇ ਕਲੱਬ ਖੋਲ੍ਹਣ ਦਾ ਕੋਈ ਆਦੇਸ਼ ਨਹੀਂ ਹੈ।

ਚੀਨੀ ਸੈਨਾ ਨੇ 5 ਭਾਰਤੀਆਂ ਨੂੰ ਕੀਤਾ ਅਗਵਾ, ਅਰੁਣਾਚਲ ਪ੍ਰਦੇਸ਼ ਦੇ ਕਾਂਗਰਸੀ ਵਿਧਾਇਕ ਨੇ ਕੇਂਦਰ ਨੂੰ ਦਖਲ ਦੇਣ ਲਈ ਕਿਹਾ

ਜੇਕਰ ਕੋਈ ਕੇਂਦਰ ਸਰਕਾਰ ਵੱਲੋਂ ਜਾਰੀ ਨਿਯਮਾਂ ਦੀ ਉਲੰਘਣਾ ਕਰਦੇ ਪਾਇਆ ਗਿਆ ਤਾਂ ਆਪਦਾ ਪ੍ਰਬੰਧਨ ਐਕਟ ਅਤੇ ਇੰਡੀਅਨ ਪੀਨਲ ਕੋਡ (ਆਈਪੀਸੀ) ਦੇ ਤਹਿਤ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜੇਕਰ ਨਿਯਮ ਤੋੜੇ ਗਏ ਤਾਂ ਬਾਰ ਅਤੇ ਪੱਬ ਦੇ ਜਨਰਲ ਮੈਨੇਜਰ ਜਾਂ ਮੈਨੇਜਰ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ। ਇਸ ਨੂੰ ਸੀਲ ਵੀ ਕੀਤਾ ਜਾਵੇਗਾ। ਐਕਸਾਈਜ਼ ਲਾਇਸੈਂਸ ਵੀ ਰੱਦ ਕੀਤਾ ਜਾ ਸਕਦਾ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ