ਕੋਲਕਾਤਾ: ਪੱਛਮੀ ਬੰਗਾਲ ਦੇ ਮੁਰਸ਼ੀਦਾਬਾਦ 'ਚ ਇਕ ਘਰ ‘ਚ ਹੋਏ ਬੰਬ ਧਮਾਕੇ 'ਚ 2 ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖਮੀ ਹੋ ਗਏ। ਜ਼ਿਲ੍ਹੇ ਦੇ ਜੰਗੀਪੁਰ ਸਬ-ਡਵੀਜ਼ਨ ਦੇ ਸੂਟੀ ਕਸਬੇ ਵਿੱਚ ਸ਼ੁੱਕਰਵਾਰ ਰਾਤ ਨੂੰ 9 ਵਜੇ ਧਮਾਕਾ ਹੋਇਆ। ਇਕ ਸੀਨੀਅਰ ਪੁਲਿਸ ਅਧਿਕਾਰੀ ਅਨੁਸਾਰ, ਜਦੋਂ ਧਮਾਕਾ ਹੋਇਆ ਤਾਂ ਉਹ ਲੋਕ ਕਥਿਤ ਤੌਰ 'ਤੇ ਉਨ੍ਹਾਂ ਦੇ ਘਰ ਬੰਬ ਬਣਾ ਰਹੇ ਸੀ।


ਅੱਠ ਪੁਲਿਸਕਰਮੀਆਂ ਦੇ ਕਾਤਲ ਵਿਕਾਸ ਦੁਬੇ ‘ਤੇ ਵੱਡਾ ਐਕਸ਼ਨ

ਘਰ ਦਾ ਮਾਲਕ ਫਰਾਰ - ਪੁਲਿਸ

ਅਧਿਕਾਰੀ ਨੇ ਦੱਸਿਆ ਕਿ ਜ਼ਖਮੀਆਂ ਦੀ ਹਾਲਤ ਨਾਜ਼ੁਕ ਹੈ ਅਤੇ ਉਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੀ ਪਛਾਣ ਅਜੇ ਨਹੀਂ ਹੋ ਪਾਈ। ਉਨ੍ਹਾਂ ਕਿਹਾ ਕਿ ਫਟਣ ਨਾਲ ਘਰ ਦੀ ਛੱਤ ਵੀ ਉੱਡ ਗਈ । ਅਧਿਕਾਰੀ ਨੇ ਦੱਸਿਆ ਕਿ ਮਕਾਨ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਹੈ ਅਤੇ ਇਸ ਦਾ ਮਾਲਕ ਫਰਾਰ ਹੈ। ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ ਦੇ ਸਬੰਧ ਵਿੱਚ ਮਕਾਨ ਦੇ ਮਾਲਕ ਦੀ ਪਤਨੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਗਲਵਾਨ ਘਾਟੀ 'ਚ ਸ਼ਹੀਦ 20 ਭਾਰਤੀ ਜਵਾਨਾਂ ਦੇ ਬਲੀਦਾਨ 'ਤੇ ਅਜੇ ਦੇਵਗਨ ਬਣਾਉਣਗੇ ਫ਼ਿਲਮ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ