ਮਨਵੀਰ ਕੌਰ ਰੰਧਾਵਾ
ਚੰਡੀਗੜ੍ਹ: ਭਾਜਪਾ ਦੀ ਅਗਵਾਈ ਵਾਲੀ ਐਨਡੀਏ ਪਿਛਲੇ ਦੋ ਸਾਲਾ 'ਚ ਸੱਤ ਸੂਬਿਆਂ ਦੀ ਸੱਤਾ ਗੁਆ ਚੁੱਕੀ ਹੈ। ਪਿਛਲੀ ਵਾਰ ਦਿੱਲੀ ਵਿੱਚ ਸਿਰਫ 3 ਸੀਟਾਂ 'ਤੇ ਜਿੱਤ ਹਾਸਲ ਕਰਨ ਵਾਲੀ ਭਾਜਪਾ ਤੋਂ ਇਸ ਵਾਰ ਵਧੀਆ ਪ੍ਰਦਰਸ਼ਨ ਦੀ ਉਮੀਦ ਸੀ। ਦਿੱਲੀ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੇ 48 ਸੀਟਾਂ ਜਿੱਤਣ ਦੀ ਭਵਿੱਖਬਾਣੀ ਨਾਲ ਸੱਤਾ 'ਚ ਆਉਣ ਦੀ ਉਮੀਦ ਜਤਾਈ ਸੀ। ਇਹ ਅਨੁਮਾਨ ਗਲਤ ਸਾਬਤ ਹੋਏ।
ਇਸ ਨਾਲ ਭਾਜਪਾ ਲਈ ਦੇਸ਼ ਦਾ ਰਾਜਨੀਤਕ ਨਕਸ਼ਾ ਨਹੀਂ ਬਦਲਿਆ ਹੈ। ਦਿੱਲੀ ਸਮੇਤ 12 ਰਾਜਾਂ 'ਚ ਭਾਜਪਾ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਹਨ। ਐਨਡੀਏ ਦੀ ਸਿਰਫ 16 ਰਾਜਾਂ 'ਚ ਸਰਕਾਰ ਹੈ। ਇਨ੍ਹਾਂ ਰਾਜਾਂ ਵਿੱਚ 42% ਆਬਾਦੀ ਰਹਿੰਦੀ ਹੈ।
ਮਹਾਰਾਸ਼ਟਰ, ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਪੰਜਾਬ, ਪੁਡੂਚੇਰੀ ਵਿੱਚ ਗੱਠਜੋੜ ਰਾਹੀਂ ਕਾਂਗਰਸ ਸੱਤਾ 'ਚ ਹੈ। ਦਸੰਬਰ ਦੀਆਂ ਚੋਣਾਂ 'ਚ ਝਾਰਖੰਡ ਵਿੱਚ ਸਰਕਾਰ ਬਣਾਉਣ ਤੋਂ ਬਾਅਦ 7 ਸੂਬਿਆਂ 'ਚ ਕਾਂਗਰਸ ਦੀ ਸਰਕਾਰ ਹੈ। ਆਮ ਆਦਮੀ ਪਾਰਟੀ ਨੇ ਲਗਾਤਾਰ ਤੀਜੀ ਵਾਰ ਦਿੱਲੀ ਵਿੱਚ ਜਿੱਤ ਹਾਸਲ ਕਰਨੀ ਹੈ।
ਪੱਛਮੀ ਬੰਗਾਲ ਵਿਚ ਤ੍ਰਿਣਮੂਲ ਕਾਂਗਰਸ, ਕੇਰਲ 'ਚ ਸੀਪੀਆਈ (ਐਮ) ਦੀ ਅਗਵਾਈ ਵਾਲਾ ਗਠਜੋੜ, ਆਂਧਰਾ ਪ੍ਰਦੇਸ਼ ਵਿੱਚ ਵਾਈਐਸਆਰ ਕਾਂਗਰਸ, ਓਡੀਸ਼ਾ ਵਿੱਚ ਬੀਜੇਡੀ ਤੇ ਤੇਲੰਗਾਨਾ 'ਚ ਟੀਆਰਐਸ ਤੇ ਇੱਕ ਹੋਰ ਸੂਬੇ ਤਾਮਿਲਨਾਡੂ, ਜਿੱਥੇ ਭਾਜਪਾ ਨੇ ਅੰਨਾ ਡੀਐਮਕੇ ਨਾਲ ਲੋਕ ਸਭਾ ਚੋਣਾਂ ਲੜੀਆਂ ਸੀ, ਪਰ ਇੱਥੇ ਇਸ ਦਾ ਇੱਕ ਵੀ ਵਿਧਾਇਕ ਨਹੀਂ। ਇਸ ਲਈ ਉਹ ਸੱਤਾ 'ਚ ਭਾਗੀਦਾਰ ਨਹੀਂ।
ਐਨਡੀਏ ਦਸੰਬਰ 2017 'ਚ ਇੱਕ ਬਿਹਤਰ ਸਥਿਤੀ ਵਿੱਚ ਸੀ। ਭਾਜਪਾ ਤੇ ਉਸ ਦੀਆਂ ਹਮਾਇਤੀ ਪਾਰਟੀਆਂ ਦੇ 19 ਸੂਬੇ ਸੀ। ਇੱਕ ਸਾਲ ਬਾਅਦ, ਭਾਜਪਾ ਨੇ ਮੱਧ ਪ੍ਰਦੇਸ਼, ਰਾਜਸਥਾਨ ਤੇ ਛੱਤੀਸਗੜ੍ਹ ਦੇ ਤਿੰਨ ਸੂਬਿਆਂ 'ਚ ਸੱਤਾ ਗੁਆ ਦਿੱਤੀ, ਇੱਥੇ ਹੁਣ ਕਾਂਗਰਸ ਦੀਆਂ ਸਰਕਾਰਾਂ ਹਨ।
ਚੌਥਾ ਸੂਬਾ ਆਂਧਰਾ ਪ੍ਰਦੇਸ਼ ਹੈ, ਜਿੱਥੇ ਵਾਈਐਸਆਰ ਕਾਂਗਰਸ ਨੇ ਸਾਲ 2019 ਦੀਆਂ ਵਿਧਾਨ ਸਭਾ ਚੋਣਾਂ 'ਚ ਸਰਕਾਰ ਬਣਾਈ। ਪੰਜਵਾਂ ਰਾਜ ਮਹਾਰਾਸ਼ਟਰ ਹੈ, ਜਿੱਥੇ ਹਾਲ ਹੀ ਵਿਚ ਕਾਂਗਰਸ-ਐਨਸੀਪੀ ਨੇ ਸ਼ਿਵ-ਸੈਨਾ ਨਾਲ ਸਰਕਾਰ ਬਣਾਈ।
ਬੀਜੇਪੀ ਲਈ ਖਤਰੇ ਦੀ ਘੰਟੀ! 2 ਸਾਲਾ 'ਚ 7 ਸੂਬਿਆਂ 'ਚੋਂ ਆਊਟ
ਮਨਵੀਰ ਕੌਰ ਰੰਧਾਵਾ
Updated at:
11 Feb 2020 12:27 PM (IST)
ਭਾਜਪਾ ਦੀ ਅਗਵਾਈ ਵਾਲੀ ਐਨਡੀਏ ਪਿਛਲੇ ਦੋ ਸਾਲਾ 'ਚ ਸੱਤ ਸੂਬਿਆਂ ਦੀ ਸੱਤਾ ਗੁਆ ਚੁੱਕੀ ਹੈ। ਪਿਛਲੀ ਵਾਰ ਦਿੱਲੀ ਵਿੱਚ ਸਿਰਫ 3 ਸੀਟਾਂ 'ਤੇ ਜਿੱਤ ਹਾਸਲ ਕਰਨ ਵਾਲੀ ਭਾਜਪਾ ਤੋਂ ਇਸ ਵਾਰ ਵਧੀਆ ਪ੍ਰਦਰਸ਼ਨ ਦੀ ਉਮੀਦ ਸੀ। ਦਿੱਲੀ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਨੇ 48 ਸੀਟਾਂ ਜਿੱਤਣ ਦੀ ਭਵਿੱਖਬਾਣੀ ਨਾਲ ਸੱਤਾ 'ਚ ਆਉਣ ਦੀ ਉਮੀਦ ਜਤਾਈ ਸੀ।
- - - - - - - - - Advertisement - - - - - - - - -