Punjab Breaking News LIVE: ਅੰਮ੍ਰਿਤਸਰ 'ਚ ਕੋਠੀ ਨੂੰ ਲੱਗੀ ਅੱਗ, ਤਿੰਨ ਜਿਉਂਦੇ ਸੜੇ, ਸੀਐਮ ਭਗਵੰਤ ਮਾਨ ਦਾ ਨੌਜਵਾਨਾਂ ਲਈ ਵੱਡੀ ਐਲਾਨ, ਅਗਲੇ ਦਿਨਾਂ 'ਚ ਬਦਲੇਗਾ ਮੌਸਮ

Punjab Breaking News LIVE 05 April, 2023: ਅੰਮ੍ਰਿਤਸਰ 'ਚ ਕੋਠੀ ਨੂੰ ਲੱਗੀ ਅੱਗ, ਤਿੰਨ ਜਿਉਂਦੇ ਸੜੇ, ਸੀਐਮ ਭਗਵੰਤ ਮਾਨ ਦਾ ਨੌਜਵਾਨਾਂ ਲਈ ਵੱਡੀ ਐਲਾਨ, ਅਗਲੇ ਦਿਨਾਂ 'ਚ ਬਦਲੇਗਾ ਮੌਸਮ

ABP Sanjha Last Updated: 05 Apr 2023 04:26 PM
Punjab News : ਪੰਜਾਬ ਦੇ 4 ਸ਼ਹਿਰਾਂ 'ਚ 'ਸੀਐੱਮ ਦੀ ਯੋਗਸ਼ਾਲਾ' ਦੀ ਸ਼ੁਰੂਆਤ , ਅਰਵਿੰਦ ਕੇਜਰੀਵਾਲ ਬੋਲੇ - 'ਹੌਲੀ-ਹੌਲੀ ਹਰ ਜ਼ਿਲ੍ਹੇ 'ਚ ਹੋਵੇਗੀ ਸ਼ੁਰੂ'

CM Di Yogshala Campaign Launch : ਪੰਜਾਬ ਦੇ ਪਟਿਆਲਾ 'ਚ 'CM ਦੀ ਯੋਗਸ਼ਾਲਾ' ਮੁਹਿੰਮ ਸ਼ੁਰੂ ਹੋ ਗਈ ਹੈ। ਇਸ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਜੇਕਰ 25 ਵਿਅਕਤੀ ਇੱਕ ਗਰੁੱਪ ਵਿੱਚ ਇਕੱਠੇ ਹੋਣ ਤਾਂ ਪੰਜਾਬ ਸਰਕਾਰ ਇੱਕ ਯੋਗਾ ਅਧਿਆਪਕ ਨੂੰ ਮੁਫ਼ਤ ਵਿੱਚ ਭੇਜੇਗੀ। ਪੰਜਾਬ ਸਰਕਾਰ ਨੂੰ ਚਾਰ-ਪੰਜ ਵਿਅਕਤੀਆਂ ਲਈ ਯੋਗਾ ਅਧਿਆਪਕ ਭੇਜਣਾ ਮਹਿੰਗਾ ਪਵੇਗਾ।

Kedarnath Dham Reopen: ਇਸ ਦਿਨ ਤੋਂ ਖੁੱਲ੍ਹਣ ਜਾ ਰਹੇ ਹਨ ਕੇਦਾਰਨਾਥ ਧਾਮ ਦੇ ਦਰਵਾਜ਼ੇ

ਕੇਦਾਰਨਾਥ 'ਚ ਹਰ ਸਾਲ ਬਹੁਤ ਹੀ ਸ਼ਰਧਾ ਦੇ ਨਾਲ ਸ਼ਰਧਾਲੂ ਆਉਂਦੇ ਹਨ। ਭਾਰੀ ਬਰਫਬਾਰੀ ਕਾਰਨ ਗੇਟ ਬੰਦ ਕਰ ਦਿੱਤੇ ਜਾਂਦੇ ਹਨ। ਇਸ ਦੌਰਾਨ ਸਾਰੇ ਰਸਤੇ ਵੀ ਬੰਦ ਰਹਿੰਦੇ ਹਨ। ਦੱਸ ਦਈਏ ਉਤਰਾਖੰਡ ਦੇ ਮੁੱਖ ਤੀਰਥ ਸਥਾਨ ਕੇਦਾਰਨਾਥ ਮੰਦਰ ਦੇ ਦਰਵਾਜ਼ੇ 25 ਅਪ੍ਰੈਲ ਨੂੰ ਸ਼ਰਧਾਲੂਆਂ ਲਈ ਖੁੱਲ੍ਹਣ ਜਾ ਰਹੇ ਹਨ। 

Jalandhar News: ਜਲੰਧਰ ਜ਼ਿਮਨੀ ਚੋਣਾਂ ਤੋਂ ਪਹਿਲਾਂ ਕਾਂਗਰਸ 'ਚ ਹਲਚਲ, ਸਾਬਕਾ ਵਿਧਾਇਕ ਨੂੰ ਪਾਰਟੀ 'ਚੋਂ ਕੱਢਿਆ

ਜਲੰਧਰ ਲੋਕ ਸਭਾ ਜ਼ਿਮਨੀ ਚੋਣਾਂ ਤੋਂ ਪਹਿਲਾਂ ਕਾਂਗਰਸ ਅੰਦਰ ਬਾਗੀ ਸੁਰਾਂ ਤੇਜ਼ ਹੋ ਗਈਆਂ ਹਨ। ਅੱਜ ਪੰਜਾਬ ਕਾਂਗਰਸ ਨੇ ਜਲੰਧਰ ਪੱਛਮੀ ਤੋਂ ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਹੈ। ਪਾਰਟੀ ਨੇ ਕਿਹਾ ਹੈ ਕਿ ਸੁਸ਼ੀਲ ਰਿੰਕੂ ਨੂੰ ਪਾਰਟੀ ਵਿਰੋਧੀ ਕਾਰਵਾਈ ਕਰਕੇ ਕੱਢਿਆ ਗਿਆ ਹੈ। ਚਰਚਾ ਹੈ ਕਿ ਸੁਸ਼ੀਲ ਰਿੰਕੂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ।

Gold Silver Rate Today: ਚਾਂਦੀ ਚਮਕੀ ਅਤੇ 75,000 ਰੁਪਏ ਦੇ ਪਾਰ, ਸੋਨਾ ਪਹਿਲੀ ਵਾਰ 61,000 ਰੁਪਏ ਤੋਂ ਉੱਪਰ

ਸੋਨਾ ਅਤੇ ਚਾਂਦੀ (ਗੋਲਡ ਸਿਲਵਰ ਰੇਟ) ਦੋਵੇਂ ਕੀਮਤੀ ਧਾਤਾਂ ਅੱਜ ਕਮਾਲ ਕਰ ਰਹੀਆਂ ਹਨ ਅਤੇ ਆਪਣੇ ਉੱਚੇ ਪੱਧਰ ਨੂੰ ਛੂਹ ਰਹੀਆਂ ਹਨ। ਸੋਨੇ ਦੀਆਂ ਕੀਮਤਾਂ 'ਚ 61,000 ਰੁਪਏ ਤੋਂ ਉੱਪਰ ਦਾ ਸਰਵਕਾਲੀ ਉੱਚ ਪੱਧਰ ਦੇਖਿਆ ਜਾ ਰਿਹਾ ਹੈ ਪਰ ਚਾਂਦੀ ਵੀ ਘੱਟ ਨਹੀਂ ਹੈ। ਅੱਜ ਚਾਂਦੀ ਦੀ ਕੀਮਤ 75,000 ਰੁਪਏ ਨੂੰ ਪਾਰ ਕਰ ਗਈ ਹੈ ਅਤੇ ਇਹ ਸਭ ਤੋਂ ਉੱਚੇ ਪੱਧਰ ਦੇ ਨੇੜੇ ਕਾਰੋਬਾਰ ਕਰ ਰਿਹਾ ਹੈ। ਸੋਨਾ ਆਪਣੇ ਇਤਿਹਾਸਕ ਪੱਧਰ 'ਤੇ ਪਹੁੰਚ ਗਿਆ ਹੈ ਅਤੇ ਗਲੋਬਲ ਬਾਜ਼ਾਰ 'ਚ ਇਸ ਦੀ ਚੜ੍ਹਤ ਦਾ ਅਸਰ ਘਰੇਲੂ ਬਾਜ਼ਾਰ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ।

Ludhiana News:  ਰਾਜਸਥਾਨ ਤੋਂ ਪੰਜਾਬ 'ਚ ਹਥਿਆਰਾਂ ਦੀ ਸਪਲਾਈ? ਹਥਿਆਰ ਵੇਚਣ ਤੇ ਖਰੀਦਣ ਵਾਲੇ ਪੁਲਿਸ ਅੜਿੱਕੇ

ਪੰਜਾਬ ਅੰਦਰ ਹਥਿਆਰ ਸਪਲਾਈ ਕਰਨ ਵਾਲੇ ਇੱਕ ਨੌਜਵਾਨ ਨੂੰ ਖੰਨਾ ਪੁਲਿਸ ਨੇ ਗ੍ਰਿਫਤਾਰ ਕੀਤਾ। ਇਹ ਨੌਜਵਾਨ ਰਾਜਸਥਾਨ ਦੇ ਗੰਗਾਨਗਰ ਦਾ ਰਹਿਣ ਵਾਲਾ ਹੈ। ਇਸ ਕੋਲੋਂ ਹਥਿਆਰ ਖਰੀਦਣ ਵਾਲੇ ਲੁਧਿਆਣਾ ਦੇ ਦੋ ਨੌਜਵਾਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ 3 ਪਿਸਤੌਲ, 44 ਜਿੰਦਾ ਰੌਂਦ ਤੇ ਇੱਕ ਫਾਰਚੂਨਰ ਗੱਡੀ ਬਰਾਮਦ ਕੀਤੀ।

Jalandhar News: ਨੌਸਰਬਾਜ਼ ਨੇ ਬੈਂਕ 'ਚ ਬਜ਼ੁਰਗ ਤੋਂ ਠੱਗੇ ਚਾਰ ਲੱਖ

ਜਲੰਧਰ ਦੇ ਕੰਪਨੀ ਬਾਗ ਚੌਕ ਨੇੜੇ ਇਲਾਹਾਬਾਦ ਬੈਂਕ ਦੀ ਬ੍ਰਾਂਚ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਇੱਥੇ ਪੈਸੇ ਜਮ੍ਹਾ ਕਰਵਾਉਣ ਆਏ ਇੱਕ ਬਜ਼ੁਰਗ ਵਿਅਕਤੀ ਤੋਂ ਇੱਕ ਨੌਸਰਬਾਜ਼ ਵਿਅਕਤੀ ਚਾਰ ਲੱਖ ਰੁਪਏ ਲੈ ਕੇ ਫਰਾਰ ਹੋ ਗਿਆ। ਨੌਸਰਬਾਜ਼ ਵੱਲੋਂ ਬਜ਼ੁਰਗ ਵਿਅਕਤੀ ਤੋਂ ਪੈਸੇ ਲੈ ਕੇ ਫਰਾਰ ਹੋਣ ਦੀ ਸਾਰੀ ਘਟਨਾ ਬੈਂਕ ਦੇ ਅੰਦਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। 

Sukhpal Khaira : ਸੁਖਪਾਲ ਖਹਿਰਾ ਦੀ CM ਭਗਵੰਤ ਮਾਨ ਨੂੰ ਵੰਗਾਰ!

ਕਾਂਗਰਸ ਦੇ ਸੀਨੀਅਰ ਲੀਡਰ ਸੁਖਪਾਲ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਸ਼ਾ ਤਸਕਰਾਂ ਖਿਲਾਫ ਜਲਦ ਕਾਰਵਾਈ ਲਈ ਵੰਗਾਰਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸੀਐਮ ਭਗਵੰਤ ਮਾਨ ਕੋਲ ਜੇਕਰ ਤਿੰਨ ਰਿਪੋਰਟਾਂ ਪਹੁੰਚ ਚੁੱਕੀਆਂ ਹਨ ਤਾਂ ਉਮੀਦ ਹੈ ਕਿ ਜਲਦ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਾਸੀ ਜਾਣਨਾ ਚਾਹੁੰਦੇ ਹਨ ਕਿ ਨਸ਼ਿਆਂ ਦੀ ਵੱਡੀ ਤਸਕਰੀ ਰਾਹੀਂ ਸਾਡੀ ਜਵਾਨੀ ਨੂੰ ਬਰਬਾਦ ਕਰਨ ਲਈ ਕਿਸ ਨੇ ਗੱਠਜੋੜ ਕੀਤਾ ਸੀ? 

Harjot Bains: ਕਿਸ਼ਤੀ ਨਾਲ ਦਰਿਆ ਪਾਰ ਕਰ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਸਰਕਾਰੀ ਸਕੂਲ 'ਚ ਪਹੁੰਚੇ ਸਿੱਖਿਆ ਮੰਤਰੀ ਬੈਂਸ

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੂਬੇ ਦੇ ਸਾਰੇ ਜ਼ਿਲ੍ਹਿਆਂ ਦਾ ਦੌਰਾ ਸ਼ੁਰੂ ਕੀਤਾ ਹੈ। ਇਸ ਦੌਰੇ ਦੀ ਸ਼ੁਰੂਆਤ ਫਾਜ਼ਿਲਕਾ ਜ਼ਿਲ੍ਹੇ ਤੋਂ ਕੀਤੀ ਗਈ ਹੈ। ਇਹ ਦੌਰੇ ਪੂਰੇ ਅਪਰੈਲ ਮਹੀਨੇ ਜਾਰੀ ਰਹਿਣਗੇ। ਸਿੱਖਿਆ ਮੰਤਰੀ ਬੈਂਸ ਅੱਜ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਪਿੰਡ ਕਾਲੂਵਾਲਾ ਦੇ ਸਕੂਲ ਵਿੱਚ ਪਹੁੰਚੇ। ਇਸ ਪਿੰਡ ਦੇ ਤਿੰਨ ਪਾਸੇ ਸਤਲੁਜ ਦਰਿਆ ਤੇ ਇੱਕ ਪਾਸੇ ਪਾਕਿਸਤਾਨ ਦੀ ਸਰਹੱਦ ਲੱਗਦੀ ਹੈ।

Crime News: ਪ੍ਰੇਮੀ ਨੇ ਕੈਨੇਡਾ ਤੋਂ ਬੁਲਾ ਕੇ ਕੀਤਾ ਪ੍ਰੇਮਿਕਾ ਦਾ ਕਤਲ

 ਇੱਥੇ ਲੜਕੀ ਦੇ ਕਤਲ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਰੋਹਤਕ ਦੇ ਬਲੰਦ ਪਿੰਡ ਦੀ ਰਹਿਣ ਵਾਲੀ ਲੜਕੀ ਦੀ ਪ੍ਰੇਮੀ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਘਟਨਾ ਨੂੰ ਜੂਨ 2022 ਵਿੱਚ ਅੰਜਾਮ ਦਿੱਤਾ ਗਿਆ ਸੀ ਪਰ ਇਸ ਦਾ ਰਾਜ ਹੁਣ ਖੁੱਲ੍ਹਾ ਹੈ। ਹਾਸਲ ਜਾਣਕਾਰੀ ਮੁਤਾਬਕ ਕੱਲ੍ਹ ਦੇਰ ਸ਼ਾਮ ਸੋਨੀਪਤ ਦੇ ਪਿੰਡ ਗੜ੍ਹੀ ਝੰਝਾਰਾ ਰੋਡ 'ਤੇ ਸਥਿਤ ਇੱਕ ਫਾਰਮ ਹਾਊਸ ਤੋਂ ਇੱਕ ਲੜਕੀ ਦੀ ਲਾਸ਼ ਦੇ ਅਵਸ਼ੇਸ਼ ਬਰਾਮਦ ਕੀਤੇ ਗਏ ਹਨ। ਪੁਲਿਸ ਮੁਤਾਬਕ ਸੁਨੀਲ ਵਾਸੀ ਪਿੰਡ ਗੁਮੜ ਸੋਨੀਪਤ ਦੀ ਗ੍ਰਿਫਤਾਰੀ ਤੋਂ ਬਾਅਦ ਮੋਨਿਕਾ ਦੇ ਅਗਵਾ ਤੇ ਕਤਲ ਦੀ ਗੁੱਥੀ ਸੁਲਝ ਗਈ ਹੈ।

Corona in India: ਕੋਵਿਡ ਮਰੀਜ਼ਾਂ ਦੀ ਗਿਣਤੀ 4,47,33,719 ਤੱਕ ਪਹੁੰਚੀ

ਭਾਰਤ ਵਿੱਚ ਕੋਰੋਨਾ ਮੁੜ ਕਹਿਰ ਮਚਾਉਣ ਲੱਗਾ ਹੈ। ਸਿਰਫ ਇੱਕ ਦਿਨ ਵਿੱਚ ਹੀ ਕਰੋਨਾ ਦੇ 4,435 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿੱਚ ਹੁਣ ਤੱਕ ਕੋਵਿਡ ਮਰੀਜ਼ਾਂ ਦੀ ਗਿਣਤੀ 4,47,33,719 ਹੋ ਗਈ ਹੈ। ਇਹ ਪਿਛਲੇ 163 ਦਿਨਾਂ ਵਿੱਚ ਰੋਜ਼ਾਨਾ ਰਿਪੋਰਟ ਕੀਤੇ ਗਏ ਕੇਸਾਂ ਦੀ ਸਭ ਤੋਂ ਵੱਧ ਗਿਣਤੀ ਹੈ। 


 

Amritpal Singh: ਆਖਰ ਕਿੱਥੇ ਗਿਆ ਅੰਮ੍ਰਿਤਪਾਲ ਸਿੰਘ? ਪੰਜਾਬ ਪੁਲਿਸ ਤੇ ਐਸਟੀਐਫ ਨੇ ਲਾਏ ਯੂਪੀ 'ਚ ਡੇਰੇ

'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਲਗਾਤਾਰ ਬੁਝਾਰਤ ਬਣੀ ਹੋਈ ਹੈ। ਪੁਲਿਸ ਕੁਝ ਦਿਨ ਸਖਤੀ ਵਿਖਾਉਣ ਮਗਰੋਂ ਮੁੜ ਸ਼ਾਂਤ ਹੋ ਗਈ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਪੰਜਾਬ ਨਹੀਂ ਸਗੋਂ ਉੱਤਰ ਪ੍ਰਦੇਸ਼ ਵਿੱਚ ਛੁਪਿਆ ਹੈ। ਇਸ ਲਈ ਪੰਜਾਬ ਪੁਲਿਸ ਤੇ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਨੇ ਅੰਮ੍ਰਿਤਪਾਲ ਸਿੰਘ ਦੀ ਭਾਲ ਲਈ ਉੱਤਰ ਪ੍ਰਦੇਸ਼ ਵਿੱਚ ਡੇਰੇ ਲਾਏ ਹੋਏ ਹਨ। 

Jalandhar News:  ਆਵਾਰਾ ਕੁੱਤਿਆਂ ਦਾ ਕਹਿਰ! ਜਲੰਧਰ ਤੋਂ ਆਈ ਦਿਲ ਦਹਿਲਾਉਣ ਵਾਲੀ ਵੀਡੀਓ

ਜਲੰਧਰ ਸ਼ਹਿਰ 'ਚ ਕੁੱਤਿਆਂ ਦਾ ਕਹਿਰ ਵਧਦਾ ਜਾ ਰਿਹਾ ਹੈ। ਗਲੀਆਂ ਵਿੱਚ ਘੁੰਮਦੇ ਆਵਾਰਾ ਕੁੱਤੇ ਆਏ ਦਿਨ ਲੋਕਾਂ 'ਤੇ ਹਮਲਾ ਕਰ ਰਹੇ ਹਨ। ਇਨ੍ਹਾਂ ਕੁੱਤਿਆਂ ਦੀ ਸ਼ਹਿਰ 'ਚ ਇੰਨੀ ਦਹਿਸ਼ਤ ਹੈ ਕਿ ਰਾਤ ਸਮੇਂ ਸੜਕਾਂ 'ਤੇ ਨਿਕਲਣਾ ਕਿਸੇ ਖਤਰੇ ਤੋਂ ਘੱਟ ਨਹੀਂ। ਉਹ ਗਲੀਆਂ ਤੇ ਗਲੀਆਂ ਦੇ ਬਾਹਰ ਝੁੰਡਾਂ ਦੇ ਰੂਪ ਵਿੱਚ ਰਹਿੰਦੇ ਹਨ। ਆਵਾਰਾ ਕੁੱਤੇ ਇਕੱਲੇ ਵਿਅਕਤੀ ਨੂੰ ਵੇਖ ਉਸ 'ਤੇ ਹਮਲਾ ਕਰ ਦਿੰਦੇ ਹਨ।

CM Bhagwant Mann: ਸੀਐਮ ਭਗਵੰਤ ਮਾਨ ਦਾ ਨੌਜਵਾਨਾਂ ਲਈ ਵੱਡਾ ਐਲਾਨ

ਮੁੱਖ ਮੰਤਰੀ ਭਗਵੰਤ ਮਾਨ ਨੇ ਨੌਜਵਾਨਾਂ ਲਈ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਪੰਜਾਬ ਸਰਕਾਰ ਮਹੀਨੇ ਵਿੱਚ ਦੋ ਨੌਜਵਾਨ ਸਭਾ ਕਰਵਾਏਗੀ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਵਰਕ ਕਲਚਰ ਹੈ। ਸਰਕਾਰ ਸਹਾਇਤਾ ਕਰਦੀ ਹੈ। ਅਸੀਂ ਵੀ ਆਪਣੇ ਨੌਜਵਾਨਾਂ ਦੀ ਸਹਾਇਤਾ ਕਰਾਂਗੇ। ਉਨ੍ਹਾਂ ਕਿਹਾ ਕਿ ਪੰਜਾਬ ਟੈਕਨੀਕਲ ਯੂਨਵਰਸਿਟੀ ਵਿੱਚ ਦਾਖਲੇ ਘੱਟ ਗਏ ਹਨ। ਸਰਕਾਰ ਪੈਸੇ ਦੇਵੇਗੀ, ਨੌਜਵਾਨ ਸਟਾਰਟਅੱਪ ਸ਼ੁਰੂ ਕਰਨ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਲੈਣ ਵਾਲੇ ਨਹੀਂ, ਨੌਕਰੀਆਂ ਦੇਣ ਵਾਲੇ ਬਣਾਉਣ ਵਿੱਚ ਯਕੀਨ ਰੱਖਦੇ ਹਾਂ।

Amritsar fire News: ਅੰਮ੍ਰਿਤਸਰ 'ਚ ਭਿਆਨਕ ਹਾਦਸਾ, ਕੋਠੀ 'ਚ ਲੱਗੀ ਅੱਗ, ਤਿੰਨ ਲੋਕ ਸੜ ਕੇ ਮਰੇ

ਅੰਮ੍ਰਿਤਸਰ 'ਚ ਰੋਜ਼ ਐਨਕਲੇਵ ਸਥਿਤ ਇੱਕ ਘਰ 'ਚ ਭਿਆਨਕ ਅੱਗ ਲੱਗ ਗਈ। ਇਸ ਹਾਦਸੇ 'ਚ 3 ਲੋਕਾਂ ਦੀ ਜ਼ਿੰਦਾ ਸੜਨ ਕਾਰਨ ਮੌਤ ਹੋ ਗਈ, ਜਦਕਿ 4 ਲੋਕ ਬੁਰੀ ਤਰ੍ਹਾਂ ਝੁਲਸ ਗਏ। ਸਾਰੇ ਜ਼ਖਮੀਆਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ।

ਪਿਛੋਕੜ

Punjab Breaking News LIVE 05 April, 2023: ਅੰਮ੍ਰਿਤਸਰ 'ਚ ਰੋਜ਼ ਐਨਕਲੇਵ ਸਥਿਤ ਇੱਕ ਘਰ 'ਚ ਭਿਆਨਕ ਅੱਗ ਲੱਗ ਗਈ। ਇਸ ਹਾਦਸੇ 'ਚ 3 ਲੋਕਾਂ ਦੀ ਜ਼ਿੰਦਾ ਸੜਨ ਕਾਰਨ ਮੌਤ ਹੋ ਗਈ, ਜਦਕਿ 4 ਲੋਕ ਬੁਰੀ ਤਰ੍ਹਾਂ ਝੁਲਸ ਗਏ। ਸਾਰੇ ਜ਼ਖਮੀਆਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਅੰਮ੍ਰਿਤਸਰ 'ਚ ਭਿਆਨਕ ਹਾਦਸਾ, ਕੋਠੀ 'ਚ ਲੱਗੀ ਅੱਗ, ਤਿੰਨ ਲੋਕ ਸੜ ਕੇ ਮਰੇ


 


ਸੀਐਮ ਭਗਵੰਤ ਮਾਨ ਦਾ ਨੌਜਵਾਨਾਂ ਲਈ ਵੱਡਾ ਐਲਾਨ


Punjab News: ਮੁੱਖ ਮੰਤਰੀ ਭਗਵੰਤ ਮਾਨ ਨੇ ਨੌਜਵਾਨਾਂ ਲਈ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਪੰਜਾਬ ਸਰਕਾਰ ਮਹੀਨੇ ਵਿੱਚ ਦੋ ਨੌਜਵਾਨ ਸਭਾ ਕਰਵਾਏਗੀ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਵਰਕ ਕਲਚਰ ਹੈ। ਸਰਕਾਰ ਸਹਾਇਤਾ ਕਰਦੀ ਹੈ। ਅਸੀਂ ਵੀ ਆਪਣੇ ਨੌਜਵਾਨਾਂ ਦੀ ਸਹਾਇਤਾ ਕਰਾਂਗੇ। ਉਨ੍ਹਾਂ ਕਿਹਾ ਕਿ ਪੰਜਾਬ ਟੈਕਨੀਕਲ ਯੂਨਵਰਸਿਟੀ ਵਿੱਚ ਦਾਖਲੇ ਘੱਟ ਗਏ ਹਨ। ਸਰਕਾਰ ਪੈਸੇ ਦੇਵੇਗੀ, ਨੌਜਵਾਨ ਸਟਾਰਟਅੱਪ ਸ਼ੁਰੂ ਕਰਨ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਲੈਣ ਵਾਲੇ ਨਹੀਂ, ਨੌਕਰੀਆਂ ਦੇਣ ਵਾਲੇ ਬਣਾਉਣ ਵਿੱਚ ਯਕੀਨ ਰੱਖਦੇ ਹਾਂ। ਸੀਐਮ ਭਗਵੰਤ ਮਾਨ ਦਾ ਨੌਜਵਾਨਾਂ ਲਈ ਵੱਡਾ ਐਲਾਨ


 


ਸਰਕਾਰੀ ਅਧਿਆਪਕ ਦੀ ਭਰਤੀ ਲਈ ਅੱਜ ਜਾਰੀ ਹੋਏਗਾ ਇਸ਼ਤਿਹਾਰ


Chandigarh News: ਚੰਡੀਗੜ੍ਹ ਵਿੱਚ ਸਰਕਾਰੀ ਅਧਿਆਪਕ ਦੀ ਨੌਕਰੀ ਦੇ ਚਾਹਵਾਨਾਂ ਲਈ ਖੁਸ਼ਖਬਰੀ ਹੈ। ਸਿੱਖਿਆ ਵਿਭਾਗ ਵੱਲੋਂ ਜਲਦੀ ਹੀ 570 ਅਧਿਆਪਕਾਂ ਦੀ ਭਰਤੀ ਕੀਤੀ ਜਾ ਰਹੀ ਹੈ। ਡਾਇਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੰਜ ਅਪਰੈਲ ਨੂੰ 125 ਜੇਬੀਟੀ ਅਧਿਆਪਕਾਂ ਦੀ ਭਰਤੀ ਲਈ ਇਸ਼ਤਿਹਾਰ ਜਾਰੀ ਕੀਤਾ ਜਾਵੇਗਾ। ਸਰਕਾਰੀ ਅਧਿਆਪਕ ਦੀ ਭਰਤੀ ਲਈ ਅੱਜ ਜਾਰੀ ਹੋਏਗਾ ਇਸ਼ਤਿਹਾਰ


 


ਮੀਂਹ ਤੇ ਤੂਫਾਨ ਕਾਰਨ ਡਿੱਗਿਆ ਪਾਰਾ, ਕਿਤੇ ਗੜੇਮਾਰੀ ਤੇ ਕਿਤੇ ਭਾਰੀ ਮੀਂਹ


Weather Update: ਦੇਸ਼ 'ਚ ਪਿਛਲੇ ਕੁਝ ਦਿਨਾਂ ਤੋਂ ਬਾਰਿਸ਼ ਹੋ ਰਹੀ ਹੈ। ਅੱਜ ਵੀ ਦਿੱਲੀ, ਪੰਜਾਬ, ਰਾਜਸਥਾਨ, ਪੱਛਮੀ ਬੰਗਾਲ, ਮਿਜ਼ੋਰਮ, ਤ੍ਰਿਪੁਰਾ, ਹਰਿਆਣਾ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਉੱਤਰਾਖੰਡ 'ਚ ਬਾਰਿਸ਼ ਦੇ ਨਾਲ-ਨਾਲ ਗੜੇਮਾਰੀ ਵੀ ਹੋ ਸਕਦੀ ਹੈ। ਜੰਮੂ-ਕਸ਼ਮੀਰ ਅਤੇ ਲੱਦਾਖ 'ਚ ਗਰਜ ਦੇ ਨਾਲ ਮੀਂਹ ਅਤੇ ਬਰਫਬਾਰੀ ਹੋ ਸਕਦੀ ਹੈ। ਅਸਾਮ, ਮਨੀਪੁਰ ਅਤੇ ਮੇਘਾਲਿਆ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ, ਜਦੋਂ ਕਿ ਨਾਗਾਲੈਂਡ ਦੇ ਨਾਲ-ਨਾਲ ਸਿੱਕਮ ਅਤੇ ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਦੀ ਸੰਭਾਵਨਾ ਹੈ। ਅਰੁਣਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਅਤੇ ਗਰਜ ਨਾਲ ਤੂਫ਼ਾਨ ਦੀ ਸੰਭਾਵਨਾ ਹੈ। ਮੀਂਹ ਤੇ ਤੂਫਾਨ ਕਾਰਨ ਡਿੱਗਿਆ ਪਾਰਾ, ਕਿਤੇ ਗੜੇਮਾਰੀ ਤੇ ਕਿਤੇ ਭਾਰੀ ਮੀਂਹ


 


ਡੋਨਾਲਡ ਟਰੰਪ 'ਤੇ ਲੱਗੇ 34 ਇਲਜ਼ਾਮ, ਐਡਲਟ ਸਟਾਰ ਮਾਮਲੇ 'ਚ ਭੁਗਤਣਾ ਪਵੇਗਾ ਹਰਜਾਨਾ


Donald Trump Case: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਇੱਕ ਐਡਲਟ ਫਿਲਮ ਅਦਾਕਾਰਾ ਨੂੰ ਆਪਣਾ ਮੂੰਹ ਬੰਦ ਰੱਖਣ ਲਈ ਪੈਸੇ ਦੇਣ ਦੇ ਦੋਸ਼ਾਂ ਨਾਲ ਜੁੜੇ ਮਾਮਲੇ ਦੀ ਸੁਣਵਾਈ ਲਈ ਮੈਨਹਟਨ ਦੀ ਅਦਾਲਤ ਵਿੱਚ ਪਹੁੰਚੇ। ਉਸ ਦੀ ਪੇਸ਼ੀ ਤੋਂ ਪਹਿਲਾਂ ਉਸ ਨੂੰ ਮੈਨਹਟਨ ਜ਼ਿਲ੍ਹਾ ਅਟਾਰਨੀ ਦੇ ਦਫਤਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਟਰੰਪ 'ਤੇ 34 ਦੋਸ਼ ਲੱਗੇ ਹਨ। ਅਦਾਲਤ ਨੇ ਉਸ 'ਤੇ 1.22 ਲੱਖ ਡਾਲਰ ਦਾ ਜੁਰਮਾਨਾ ਵੀ ਲਗਾਇਆ ਹੈ। ਇਹ ਪੈਸਾ ਐਡਲਟ ਸਟਾਰ ਸਟੋਰਮੀ ਡੇਨੀਅਲਸ ਨੂੰ ਦਿੱਤਾ ਜਾਵੇਗਾ। ਡੋਨਾਲਡ ਟਰੰਪ 'ਤੇ ਲੱਗੇ 34 ਇਲਜ਼ਾਮ, ਐਡਲਟ ਸਟਾਰ ਮਾਮਲੇ 'ਚ ਭੁਗਤਣਾ ਪਵੇਗਾ ਹਰਜਾਨਾ

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.