Punjab Breaking News LIVE: ਅਗਲੇ ਦੋ ਦਿਨ ਹੋਏਗੀ ਬਾਰਸ਼, ਗੈਂਗਸਟਰ ਅਰਸ਼ ਡਾਲਾ ਨੂੰ ਖਾਲਿਸਤਾਨੀ ਅੱਤਵਾਦੀ ਐਲਾਨਿਆ, ਖਹਿਰਾ ਨੇ ਕੇਜਰੀਵਾਲ ਨੂੰ ਵੰਗਾਰਿਆ, ਭਾਰਤ ਜੋੜੋ ਯਾਤਰਾ 11 ਜਨਵਰੀ ਤੋਂ ਪੰਜਾਬ 'ਚ, ਹੁਣ ਕਾਨੂੰਨ ਦੇ ਰਖਵਾਲੇ ਵੀ ਸੁਰੱਖਿਅਤ ਨਹੀਂ

Punjab Breaking News LIVE 10 January 2023: ਅਗਲੇ ਦੋ ਦਿਨ ਹੋਏਗੀ ਬਾਰਸ਼, ਗੈਂਗਸਟਰ ਅਰਸ਼ ਡਾਲਾ ਨੂੰ ਖਾਲਿਸਤਾਨੀ ਅੱਤਵਾਦੀ ਐਲਾਨਿਆ, ਖਹਿਰਾ ਨੇ ਕੇਜਰੀਵਾਲ ਨੂੰ ਵੰਗਾਰਿਆ, ਭਾਰਤ ਜੋੜੋ ਯਾਤਰਾ 11 ਜਨਵਰੀ ਤੋਂ ਪੰਜਾਬ 'ਚ

ABP Sanjha Last Updated: 10 Jan 2023 04:30 PM
Special Helmets For Sikh Soldiers: ਭਾਰਤੀ ਫੌਜ ਸਿੱਖ ਸੈਨਿਕਾਂ ਲਈ ਵੱਖਰੇ ਤੌਰ 'ਤੇ ਖਰੀਦੇਗੀ 12,730 ਬੈਲਿਸਟਿਕ ਹੈਲਮੇਟ

ਭਾਰਤੀ ਫੌਜ ਫਾਸਟ ਟਰੈਕ ਪ੍ਰਕਿਰਿਆ ਰਾਹੀਂ ਐਮਰਜੈਂਸੀ ਖਰੀਦ ਦੇ ਤਹਿਤ ਸਿੱਖ ਸੈਨਿਕਾਂ ਲਈ ਵੱਖਰੇ ਤੌਰ 'ਤੇ 12,730 ਬੈਲਿਸਟਿਕ ਹੈਲਮੇਟ ਖਰੀਦ ਰਹੀ ਹੈ। ਫੌਜ ਨੇ ਖਰੀਦ (ਭਾਰਤੀ) ਸ਼੍ਰੇਣੀ ਦੇ ਤਹਿਤ ਇਸ ਲਈ ਸੂਚਨਾ ਲਈ ਬੇਨਤੀ (ਆਰਐਫਪੀ) ਜਾਰੀ ਕੀਤੀ ਹੈ। ਸਿੱਖ ਸੈਨਿਕਾਂ ਲਈ ਬੈਲਿਸਟਿਕ ਹੈਲਮੇਟ ਦੋ ਆਕਾਰਾਂ ਵਿੱਚ ਖਰੀਦੇ ਜਾਣਗੇ, ਜਿਨ੍ਹਾਂ ਵਿੱਚੋਂ 8,911 ਵੱਡੇ ਅਤੇ 3,819 ਵਾਧੂ ਵੱਡੇ ਹੋਣਗੇ।

Punjab News: ਹੁਣ ਆਂਗਣਵਾੜੀ ਕੇਂਦਰਾਂ 'ਚ ਖਾਣੇ ਦੇ ਉਤਪਾਦ ਮਾਰਕਫੈੱਡ ਦੇ ਹੋਣਗੇ

ਪੰਜਾਬ ਸਰਕਾਰ ਨੇ ਅੱਜ ਆਂਗਣਵਾੜੀ ਕੇਂਦਰਾਂ ਵਿੱਚ ਬੱਚਿਆਂ ਤੇ ਮਹਿਲਾਵਾਂ ਲਈ ਆਉਣ ਵਾਲੇ ਖਾਣੇ ਦੇ ਉਤਪਾਦ ਮਾਰਕਫੈੱਡ ਦੇ ਸਹਿਯੋਗ ਨਾਲ ਲਾਂਚ ਕੀਤੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਸਿਹਤਮੰਦ ਪੰਜਾਬ ਵੱਲ ਸਾਡੀ ਸਰਕਾਰ ਦਾ ਇੱਕ ਹੋਰ ਕਦਮ ਹੈ। ਉਨ੍ਹਾਂ ਟਵੀਟ ਕਰਦਿਆਂ ਕਹਾ ਕਿ ਅੱਜ ਆਂਗਣਵਾੜੀ ਕੇਂਦਰਾਂ ਵਿੱਚ ਬੱਚਿਆਂ ਤੇ ਮਹਿਲਾਵਾਂ ਲਈ ਆਉਣ ਵਾਲੇ ਖਾਣੇ ਦੇ ਉਤਪਾਦ ਮਾਰਕਫੈੱਡ ਦੇ ਸਹਿਯੋਗ ਨਾਲ ਲਾਂਚ ਕੀਤੇ ਹਨ। ਹੁਣ ਬਿਨਾਂ ਕਿਸੇ ਦੇਰੀ ਤੋਂ ਸਾਫ਼-ਸੁਥਰਾ ਖਾਣਾ ਬੱਚਿਆਂ ਨੂੰ ਦਿੱਤਾ ਜਾਵੇਗਾ। ਹੁਣ ਆਂਗਣਵਾੜੀ ਕੇਂਦਰਾਂ ‘ਚ ਖਾਣੇ ਦੇ ਉਤਪਾਦ ਮਾਰਕਫੈੱਡ ਦੇ ਹੋਣਗੇ।

Delhi LG Vs CM : LG ਨੇ CM ਕੇਜਰੀਵਾਲ ਨੂੰ ਦਿਖਾਏ ਤੇਵਰ ! ਜਲਦੀ ਕੋਈ ਮੀਟਿੰਗ NO , ਕਿਹਾ - ਅਜੇ ਸਮਾਂ ਨਹੀਂ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਅਤੇ ਲੈਫਟੀਨੈਂਟ ਗਵਰਨਰ ਵਿਨੈ ਕੁਮਾਰ ਸਕਸੈਨਾ (Vinay Kumar Saxena) ਵਿਚਾਲੇ ਮਾਮਲਾ ਹੋਰ ਗਰਮਾਉਂਦਾ ਜਾ ਰਿਹਾ ਹੈ। ਸੂਤਰਾਂ ਦੇ ਹਵਾਲੇ ਨਾਲ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਿੱਲੀ ਦੇ ਉਪ ਰਾਜਪਾਲ ਨੇ ਮੁੱਖ ਮੰਤਰੀ ਨੂੰ ਤੇਵਰ ਦਿਖਾਉਂਦੇ ਹੋਏ ਤੁਰੰਤ ਮੀਟਿੰਗ ਲਈ ਸਮਾਂ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

Weather Update : ਕੜਾਕੇ ਦੀ ਠੰਡ ਕਾਰਨ ਕੰਬਿਆ ਉੱਤਰ ਭਾਰਤ , ਇਨ੍ਹਾਂ ਰਾਜਾਂ ਵਿੱਚ ਸੀਤ ਲਹਿਰ ਦਾ ਰੈਡ ਅਲਰਟ

ਕੜਾਕੇ ਦੀ ਠੰਢ ਕਾਰਨ ਪੂਰਾ ਉੱਤਰੀ ਭਾਰਤ ਕੰਬ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰ ਪ੍ਰਦੇਸ਼, ਬਿਹਾਰ ਦੇ ਕਈ ਹਿੱਸਿਆਂ ਵਿੱਚ ਕੜਾਕੇ ਦੀ ਠੰਢ ਅਤੇ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਦੀ ਸਥਿਤੀ ਬਣੀ ਹੋਈ ਹੈ। ਅਗਲੇ 2-3 ਦਿਨਾਂ ਤੱਕ ਲੋਕਾਂ ਨੂੰ ਕੜਾਕੇ ਦੀ ਠੰਡ ਦਾ ਸਾਹਮਣਾ ਕਰਨਾ ਪਵੇਗਾ। ਸੋਮਵਾਰ ਰਾਤ ਨੂੰ ਵੀ ਕਈ ਥਾਵਾਂ 'ਤੇ ਧੁੰਦ ਕਾਰਨ ਵਿਜ਼ੀਬਿਲਟੀ ਬਹੁਤ ਘੱਟ ਰਹੀ। ਅੰਬਾਲਾ, ਹਿਸਾਰ, ਬਹਿਰਾਇਚ ਅਤੇ ਗਯਾ ਵਿੱਚ ਵਿਜ਼ੀਬਿਲਟੀ ਘਟ ਕੇ 50 ਮੀਟਰ ਰਹਿ ਗਈ ਸੀ।

Pathaan Trailer OUT: ਐਕਸ਼ਨ ਦੀ ਬੰਪਰ ਡੋਜ਼, ਸ਼ਾਹਰੁਖ ਖਾਨ ਦੀ 'ਪਠਾਨ' ਹੈ ਜ਼ਬਰਦਸਤ ਥ੍ਰਿਲਰ

ਆਖਿਰਕਾਰ ਉਹ ਪਲ ਆ ਹੀ ਗਿਆ ਹੈ, ਜਿਸ ਦਾ ਸਭ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ। ਹਿੰਦੀ ਸਿਨੇਮਾ ਦੇ ਮੈਗਾ ਸੁਪਰਸਟਾਰ ਸ਼ਾਹਰੁਖ ਖਾਨ ਦੀ ਮਸ਼ਹੂਰ ਫਿਲਮ 'ਪਠਾਨ' ਦਾ ਧਮਾਕੇਦਾਰ ਟ੍ਰੇਲਰ ਰਿਲੀਜ਼ ਹੋ ਗਿਆ ਹੈ। 'ਪਠਾਨ' ਦੇ ਟ੍ਰੇਲਰ ਰਿਲੀਜ਼ ਦਾ ਐਲਾਨ ਹਾਲ ਹੀ 'ਚ ਨਿਰਮਾਤਾਵਾਂ ਨੇ ਕੀਤਾ ਹੈ। ਅਜਿਹੇ 'ਚ ਹੁਣ ਪ੍ਰਸ਼ੰਸਕਾਂ ਦਾ ਉਤਸ਼ਾਹ ਵਧਾਉਣ ਲਈ 'ਪਠਾਨ' ਦਾ ਟ੍ਰੇਲਰ ਸਾਹਮਣੇ ਆਇਆ ਹੈ। ਇਸ ਟ੍ਰੇਲਰ 'ਚ ਸ਼ਾਹਰੁਖ ਤੋਂ ਇਲਾਵਾ ਸੁਪਰਸਟਾਰ ਜਾਨ ਅਬ੍ਰਾਹਮ ਅਤੇ ਦੀਪਿਕਾ ਪਾਦੂਕੋਣ ਜ਼ਬਰਦਸਤ ਐਕਸ਼ਨ ਕਰਦੇ ਨਜ਼ਰ ਆ ਰਹੇ ਹਨ।

Pathaan Trailer OUT: ਐਕਸ਼ਨ ਦੀ ਬੰਪਰ ਡੋਜ਼, ਸ਼ਾਹਰੁਖ ਖਾਨ ਦੀ 'ਪਠਾਨ' ਹੈ ਜ਼ਬਰਦਸਤ ਥ੍ਰਿਲਰ

ਆਖਿਰਕਾਰ ਉਹ ਪਲ ਆ ਹੀ ਗਿਆ ਹੈ, ਜਿਸ ਦਾ ਸਭ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ। ਹਿੰਦੀ ਸਿਨੇਮਾ ਦੇ ਮੈਗਾ ਸੁਪਰਸਟਾਰ ਸ਼ਾਹਰੁਖ ਖਾਨ ਦੀ ਮਸ਼ਹੂਰ ਫਿਲਮ 'ਪਠਾਨ' ਦਾ ਧਮਾਕੇਦਾਰ ਟ੍ਰੇਲਰ ਰਿਲੀਜ਼ ਹੋ ਗਿਆ ਹੈ। 'ਪਠਾਨ' ਦੇ ਟ੍ਰੇਲਰ ਰਿਲੀਜ਼ ਦਾ ਐਲਾਨ ਹਾਲ ਹੀ 'ਚ ਨਿਰਮਾਤਾਵਾਂ ਨੇ ਕੀਤਾ ਹੈ। ਅਜਿਹੇ 'ਚ ਹੁਣ ਪ੍ਰਸ਼ੰਸਕਾਂ ਦਾ ਉਤਸ਼ਾਹ ਵਧਾਉਣ ਲਈ 'ਪਠਾਨ' ਦਾ ਟ੍ਰੇਲਰ ਸਾਹਮਣੇ ਆਇਆ ਹੈ। ਇਸ ਟ੍ਰੇਲਰ 'ਚ ਸ਼ਾਹਰੁਖ ਤੋਂ ਇਲਾਵਾ ਸੁਪਰਸਟਾਰ ਜਾਨ ਅਬ੍ਰਾਹਮ ਅਤੇ ਦੀਪਿਕਾ ਪਾਦੂਕੋਣ ਜ਼ਬਰਦਸਤ ਐਕਸ਼ਨ ਕਰਦੇ ਨਜ਼ਰ ਆ ਰਹੇ ਹਨ।

Moga News: ਮੋਗਾ ਦੇ ਪਿੰਡ ਡਗਰੂ ਦੀ ਪੰਚਾਇਤ ਦਾ ਇਤਿਹਾਸਕ ਫੈਸਲਾ, ਹੁਣ ਨਹੀਂ ਵਿਕੇਗਾ ਕੋਈ ਵੀ ਨਸ਼ਾ

ਮੋਗਾ ਦੇ ਪਿੰਡ ਡਗਰੂ ਦੀ ਪੰਚਾਇਤ ਨੇ ਅਹਿਮ ਫੈਸਲਾ ਲਿਆ ਹੈ। ਹੁਣ ਪਿੰਡ 'ਚ ਨਸ਼ਾ ਵੇਚਣ 'ਤੇ 10,000 ਰੁਪਏ ਦਾ ਜ਼ੁਰਮਾਨਾ ਲੱਗੇਗਾ। ਅਹਿਮ ਗੱਲ ਹੈ ਕਿ ਪਿੰਡ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਫੈਸਲੇ 'ਤੇ ਪਿੰਡ ਦੇ ਧੜੇਬੰਦੀ ਤੋਂ ਉੱਪਰ ਉੱਠ ਕੇ ਲੋਕਾਂ ਨੇ ਪੰਚਾਇਤ ਦਾ ਸਾਥ ਦਿੱਤਾ। ਪੰਚਾਇਤ ਦੇ ਫੈਸਲੇ ਮੁਤਾਬਕ ਪਿੰਡ ਵਿੱਚ ਕਿਸੇ ਵੀ ਦੁਕਾਨ 'ਤੇ ਨਸ਼ੇ ਜਿਵੇਂ ਗੁਟਕਾ, ਬੀੜੀ, ਸਿਗਰਟ, ਤੰਬਾਕੂ ਨਹੀਂ ਵਿਕੇਗਾ ਤੇ ਨਾ ਹੀ ਪਿੰਡ ਵਿੱਚ ਸ਼ਰਾਬ ਦਾ ਠੇਕਾ ਖੁੱਲ੍ਹੇਗਾ। ਇਹ ਪੰਜਾਬ ਦਾ ਪਹਿਲਾ ਪਿੰਡ ਹੋਵੇਗਾ ਜਿਸ ਨੇ ਨਸ਼ਿਆਂ ਨੂੰ ਖਤਮ ਕਰਨ ਲਈ ਅਜਿਹਾ ਫੈਸਲਾ ਲਿਆ ਹੈ।

Sidhu Moosewala: ਸਿੱਧੂ ਮੂਸੇਵਾਲਾ ਕਤਲ ਕੇਸ ਦੀ ਜਾਂਚ ਐਨਆਈਏ ਨੂੰ ਸੌਂਪੀ ਜਾਵੇ: ਸਿਮਰਨਜੀਤ ਮਾਨ

 ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਤੇ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ ਜਾਂਚ ਐਨਆਈਏ ਨੂੰ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕਰ ਰਹੇ ਪੰਜਾਬ ਪੁਲਿਸ ਦੇ ਅਧਿਕਾਰੀ ਡੀਜੀਪੀ ਨੂੰ ਸਵਾਲ ਨਹੀਂ ਕਰ ਸਕਣਗੇ। ਇਸ ਲਈ ਨਿਰਪੱਖ ਜਾਂਚ ਲਈ ਇਹ ਮਾਮਲਾ ਐਨਆਈਏ ਹਵਾਲੇ ਕੀਤੇ ਜਾਣਾ ਚਾਹੀਦਾ ਹੈ।

Bharat Jodo Yatra In Punjab:  ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ 11 ਜਨਵਰੀ ਤੋਂ ਪੰਜਾਬ ਵਿੱਚ ਸ਼ੁਰੂ ਹੋਵੇਗੀ

ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ 11 ਜਨਵਰੀ ਤੋਂ ਪੰਜਾਬ ਵਿੱਚ ਸ਼ੁਰੂ ਹੋਵੇਗੀ। ਹਾਲਾਂਕਿ ਇਹ ਯਾਤਰਾ 10 ਜਨਵਰੀ ਨੂੰ ਹਰਿਆਣਾ ਤੋਂ ਪੰਜਾਬ ਦੀ ਸਰਹੱਦ ਵਿੱਚ ਦਾਖਲ ਹੋਵੇਗੀ। ਸੋਮਵਾਰ ਨੂੰ ਪੰਜਾਬ ਕਾਂਗਰਸ ਨੇ ਸੂਬੇ ਵਿੱਚ ਭਾਰਤ ਜੋੜੋ ਯਾਤਰਾ ਦਾ ਪ੍ਰੋਗਰਾਮ ਜਾਰੀ ਕੀਤਾ ਹੈ। ਪਾਰਟੀ ਬੁਲਾਰੇ ਅਨੁਸਾਰ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ 10 ਜਨਵਰੀ ਨੂੰ ਸ਼ੰਭੂ ਸਰਹੱਦ ਰਾਹੀਂ ਪੰਜਾਬ ਵਿੱਚ ਦਾਖ਼ਲ ਹੋਵੇਗੀ ਅਤੇ ਸਿੱਧਾ ਸ੍ਰੀ ਫਤਹਿਗੜ੍ਹ ਸਾਹਿਬ ਪੁੱਜੇਗੀ। ਇੱਥੋਂ ਰਾਹੁਲ ਗਾਂਧੀ 11 ਜਨਵਰੀ ਨੂੰ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਸਵੇਰੇ 6 ਵਜੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਮੱਥਾ ਟੇਕਣਗੇ। ਇਸ ਉਪਰੰਤ ਝੰਡਾ ਸੌਂਪਣ ਦੀ ਰਸਮ ਸਵੇਰੇ 6.30 ਵਜੇ ਹੋਵੇਗੀ ਅਤੇ ਯਾਤਰਾ ਸਵੇਰੇ 7.00 ਵਜੇ ਨਵੀਂ ਦਾਣਾ ਮੰਡੀ ਸਰਹਿੰਦ ਤੋਂ ਸ਼ੁਰੂ ਹੋ ਕੇ 3.30 ਵਜੇ ਖ਼ਾਲਸਾ ਸਕੂਲ ਗਰਾਊਂਡ ਮੰਡੀ ਗੋਬਿੰਦਗੜ੍ਹ ਵਿਖੇ ਪਹੁੰਚੇਗੀ।

Weather Update: ਮੌਸਮ ਵਿਭਾਗ ਦਾ ਅਲਰਟ, ਪੱਛਮੀ ਗੜਬੜੀ ਕਰਕੇ ਦੋ ਦਿਨ ਪਏਗੀ ਬਾਰਸ਼

ਚੰਡੀਗੜ੍ਹ ਵਿੱਚ ਅਗਲੇ ਦਿਨਾਂ ਅੰਦਰ ਬਾਰਸ਼ ਹੋ ਸਕਦੀ ਹੈ। ਇਸ ਖੇਤਰ ਵਿੱਚ ਪੱਛਮੀ ਗੜਬੜੀ ਸਰਗਰਮ ਹੈ। ਅਜਿਹੇ 'ਚ ਮੌਸਮ ਵਿਭਾਗ ਨੇ ਬੁੱਧਵਾਰ ਤੇ ਵੀਰਵਾਰ ਨੂੰ ਹਲਕੀ ਬਾਰਸ਼ ਹੋਣ ਦੀ ਸੰਭਾਵਨਾ ਜਤਾਈ ਹੈ। ਮੰਨਿਆ ਜਾ ਰਿਹਾ ਹੈ ਕਿ ਬਾਰਸ਼ ਮਗਰੋਂ ਧੁੰਦ ਤੋਂ ਰਾਹਤ ਮਿਲ ਸਕਦੀ ਹੈ। ਚੰਡੀਗੜ੍ਹ ਦੇ ਲੋਕ ਪਿਛਲੇ 8 ਦਿਨਾਂ ਤੋਂ ਧੁੰਦ ਦਾ ਸਾਹਮਣਾ ਕਰ ਰਹੇ ਹਨ। ਸ਼ੁੱਕਰਵਾਰ ਤੱਕ ਸ਼ਹਿਰ ਵਿੱਚ ਧੁੰਦ ਹੋਰ ਸੰਘਣੀ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਪਾਰਾ ਵੀ ਕਾਫੀ ਹੇਠਾਂ ਆ ਗਿਆ ਹੈ। ਸੋਮਵਾਰ ਨੂੰ ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 14.4 ਡਿਗਰੀ ਸੈਲਸੀਅਸ ਰਿਹਾ। 

ਪਿਛੋਕੜ

Punjab Breaking News LIVE 10 January 2023: ਚੰਡੀਗੜ੍ਹ ਵਿੱਚ ਅਗਲੇ ਦਿਨਾਂ ਅੰਦਰ ਬਾਰਸ਼ ਹੋ ਸਕਦੀ ਹੈ। ਇਸ ਖੇਤਰ ਵਿੱਚ ਪੱਛਮੀ ਗੜਬੜੀ ਸਰਗਰਮ ਹੈ। ਅਜਿਹੇ 'ਚ ਮੌਸਮ ਵਿਭਾਗ ਨੇ ਬੁੱਧਵਾਰ ਤੇ ਵੀਰਵਾਰ ਨੂੰ ਹਲਕੀ ਬਾਰਸ਼ ਹੋਣ ਦੀ ਸੰਭਾਵਨਾ ਜਤਾਈ ਹੈ। ਮੰਨਿਆ ਜਾ ਰਿਹਾ ਹੈ ਕਿ ਬਾਰਸ਼ ਮਗਰੋਂ ਧੁੰਦ ਤੋਂ ਰਾਹਤ ਮਿਲ ਸਕਦੀ ਹੈ। ਚੰਡੀਗੜ੍ਹ ਦੇ ਲੋਕ ਪਿਛਲੇ 8 ਦਿਨਾਂ ਤੋਂ ਧੁੰਦ ਦਾ ਸਾਹਮਣਾ ਕਰ ਰਹੇ ਹਨ। ਸ਼ੁੱਕਰਵਾਰ ਤੱਕ ਸ਼ਹਿਰ ਵਿੱਚ ਧੁੰਦ ਹੋਰ ਸੰਘਣੀ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਪਾਰਾ ਵੀ ਕਾਫੀ ਹੇਠਾਂ ਆ ਗਿਆ ਹੈ। ਸੋਮਵਾਰ ਨੂੰ ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 14.4 ਡਿਗਰੀ ਸੈਲਸੀਅਸ ਰਿਹਾ। ਮੌਸਮ ਵਿਭਾਗ ਦਾ ਅਲਰਟ, ਪੱਛਮੀ ਗੜਬੜੀ ਕਰਕੇ ਦੋ ਦਿਨ ਪਏਗੀ ਬਾਰਸ਼


ਭਾਰਤ ਸਰਕਾਰ ਨੇ ਗੈਂਗਸਟਰ ਅਰਸ਼ ਡਾਲਾ ਨੂੰ ਖਾਲਿਸਤਾਨੀ ਅੱਤਵਾਦੀ ਐਲਾਨਿਆ


ਭਾਰਤ ਸਰਕਾਰ ਨੇ ਗੈਂਗਸਟਰ ਅਰਸ਼ ਡਾਲਾ ਨੂੰ ਅੱਤਵਾਦੀ ਐਲਾਨ ਦਿੱਤਾ ਹੈ। ਅਰਸ਼ ਡਾਲਾ ਕਤਲ ਤੇ ਫਿਰੌਤੀ ਦੇ ਮਾਮਲਿਆਂ ਵਿੱਚ ਨਾਮਜ਼ਦ ਹੈ ਪਰ ਕੇਂਦਰੀ ਗ੍ਰਹਿ ਮੰਤਰਾਲੇ ਨੇ ਉਸ ਨੂੰ ਖਾਲਿਸਤਾਨੀਆਂ ਨਾਲ ਸਬੰਧਾਂ ਦਾ ਹਵਾਲਾ ਦੇ ਕੇ ਅੱਤਵਾਦੀ ਐਲਾਨਿਆ ਹੈ। ਅਰਸ਼ ਡਾਲਾ ਪੰਜਾਬ ਦੇ ਜਗਰਾਉਂ ਦਾ ਵਾਸੀ ਹੈ ਤੇ ਇਸ ਵੇਲੇ ਕੈਨੇਡਾ ਰਹਿ ਰਿਹਾ ਹੈ। ਹਾਸਲ ਜਾਣਕਾਰੀ ਮੁਤਾਬਕ ਕੇਂਦਰੀ ਗ੍ਰਹਿ ਮੰਤਰਾਲੇ ਨੇ ਖਾਲਿਸਤਾਨ ਟਾਈਗਰ ਫੋਰਸ ਦੇ ਸਹਿਯੋਗੀ ਅਰਸ਼ਦੀਪ ਸਿੰਘ ਗਿੱਲ ਉਰਫ਼ ਅਰਸ਼ ਡਾਲਾ ਨੂੰ ਗ਼ੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ, 1967 ਤਹਿਤ ਅਤਿਵਾਦੀ ਗਤੀਵਿਧੀਆਂ ਕਤਲ, ਫਿਰੌਤੀ ਤੇ ਮਿਥ ਕੇ ਹੱਤਿਆ ਕਰਨ ਦੇ ਦੋਸ਼ਾਂ ਹੇਠ ਅਤਿਵਾਦੀ ਵਜੋਂ ਨਾਮਜ਼ਦ ਕੀਤਾ ਹੈ। ਭਾਰਤ ਸਰਕਾਰ ਨੇ ਗੈਂਗਸਟਰ ਅਰਸ਼ ਡਾਲਾ ਨੂੰ ਖਾਲਿਸਤਾਨੀ ਅੱਤਵਾਦੀ ਐਲਾਨਿਆ


 


ਖਹਿਰਾ ਨੇ ਕੇਜਰੀਵਾਲ ਨੂੰ ਵੰਗਾਰਿਆ, ਹੁਣ ਕਿੱਥੇ ਗਿਆ ਤੁਹਾਡਾ ਤਿੰਨ 'C' ਦਾ ਵਾਅਦਾ


ਕਾਂਗਰਸ ਦੇ ਸੀਨੀਅਰ ਲੀਡਰ ਸੁਖਪਾਲ ਖਹਿਰਾ ਨੇ ਆਮ ਆਦਮੀ ਪਾਰਟੀ ਦੀ ਸੁਪਰੀਮੋ ਉਪਰ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਆਪਣੇ ਤਿੰਨ ਸੀ (ਕਰੈਕਟਰ, ਕ੍ਰਿਮਨਲ ਤੇ ਕੁਰੱਪਸ਼ਨ) ਏਜੰਡੇ ਉੱਪਰ ਕੀ ਸਟੈਂਡ ਹੈ?ਸੁਖਪਾਲ ਖਹਿਰਾ ਨੇ ਫੇਸਬੁੱਕ ਉੱਪਰ ਲਾਈਵ ਹੋ ਕਿ ਕਿਹਾ ਕਿ ਕੇਜਰੀਵਾਲ ਨੇ ਪੰਜਾਬ ਦੀ ਸਿਆਸਤ ਵਿੱਚ ਬਦਲਾਅ ਲਿਆਉਣ ਲਈ ਤਿੰਨ 'ਸੀ' (ਕਰੈਕਟਰ, ਕ੍ਰਿਮਨਲ ਤੇ ਕੁਰੱਪਸ਼ਨ) ਦੀ ਗੱਲ ਕੀਤੀ ਸੀ। ਖਹਿਰਾ ਨੇ ਕਿਹਾ ਕਿ ਕੇਜਰੀਵਾਲ ਨੇ ਵਾਅਦਾ ਕੀਤਾ ਸੀ ਕਿ ਸਿਆਸਤ ਵਿੱਚ ਮਾੜੇ ਕਿਰਦਾਰ ਦੇ ਲੋਕ, ਭ੍ਰਿਸ਼ਟ ਲੋਕ ਤੇ ਅਪਰਾਧਕ ਪਿਛੋਕੜ ਦੇ ਲੋਕ ਨਹੀਂ ਆਉਣਗੇ ਪਰ ਅੱਜ ਕੀ ਹੋ ਰਿਹਾ ਹੈ। ਖਹਿਰਾ ਨੇ ਕੇਜਰੀਵਾਲ ਨੂੰ ਵੰਗਾਰਿਆ, ਹੁਣ ਕਿੱਥੇ ਗਿਆ ਤੁਹਾਡਾ ਤਿੰਨ 'C' ਦਾ ਵਾਅਦਾ


 


ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ 11 ਜਨਵਰੀ ਤੋਂ ਪੰਜਾਬ ਵਿੱਚ ਸ਼ੁਰੂ ਹੋਵੇਗੀ


Bharat Jodo Yatra In Punjab: ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ 11 ਜਨਵਰੀ ਤੋਂ ਪੰਜਾਬ ਵਿੱਚ ਸ਼ੁਰੂ ਹੋਵੇਗੀ। ਹਾਲਾਂਕਿ ਇਹ ਯਾਤਰਾ 10 ਜਨਵਰੀ ਨੂੰ ਹਰਿਆਣਾ ਤੋਂ ਪੰਜਾਬ ਦੀ ਸਰਹੱਦ ਵਿੱਚ ਦਾਖਲ ਹੋਵੇਗੀ। ਸੋਮਵਾਰ ਨੂੰ ਪੰਜਾਬ ਕਾਂਗਰਸ ਨੇ ਸੂਬੇ ਵਿੱਚ ਭਾਰਤ ਜੋੜੋ ਯਾਤਰਾ ਦਾ ਪ੍ਰੋਗਰਾਮ ਜਾਰੀ ਕੀਤਾ ਹੈ। ਪਾਰਟੀ ਬੁਲਾਰੇ ਅਨੁਸਾਰ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ 10 ਜਨਵਰੀ ਨੂੰ ਸ਼ੰਭੂ ਸਰਹੱਦ ਰਾਹੀਂ ਪੰਜਾਬ ਵਿੱਚ ਦਾਖ਼ਲ ਹੋਵੇਗੀ ਅਤੇ ਸਿੱਧਾ ਸ੍ਰੀ ਫਤਹਿਗੜ੍ਹ ਸਾਹਿਬ ਪੁੱਜੇਗੀ। ਇੱਥੋਂ ਰਾਹੁਲ ਗਾਂਧੀ 11 ਜਨਵਰੀ ਨੂੰ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਸਵੇਰੇ 6 ਵਜੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਮੱਥਾ ਟੇਕਣਗੇ। ਇਸ ਉਪਰੰਤ ਝੰਡਾ ਸੌਂਪਣ ਦੀ ਰਸਮ ਸਵੇਰੇ 6.30 ਵਜੇ ਹੋਵੇਗੀ ਅਤੇ ਯਾਤਰਾ ਸਵੇਰੇ 7.00 ਵਜੇ ਨਵੀਂ ਦਾਣਾ ਮੰਡੀ ਸਰਹਿੰਦ ਤੋਂ ਸ਼ੁਰੂ ਹੋ ਕੇ 3.30 ਵਜੇ ਖ਼ਾਲਸਾ ਸਕੂਲ ਗਰਾਊਂਡ ਮੰਡੀ ਗੋਬਿੰਦਗੜ੍ਹ ਵਿਖੇ ਪਹੁੰਚੇਗੀ। ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ 11 ਜਨਵਰੀ ਤੋਂ ਪੰਜਾਬ ਵਿੱਚ ਸ਼ੁਰੂ ਹੋਵੇਗੀ


 


ਕਾਨੂੰਨ ਦੇ ਰਖਵਾਲੇ ਵੀ ਸੁਰੱਖਿਅਤ ਨਹੀਂ, ਫੋਕੇ ਐਲਾਨਾਂ ਤੇ ਇਸ਼ਤਿਹਾਰਬਾਜ਼ੀ ਛੱਡ ਜ਼ਮੀਨੀ ਹਕੀਕਤ ਤੋਂ ਜਾਣੂ ਹੋਵੇ: ਹਰਸਿਮਰਤ ਬਾਦਲ


Punjab News: ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਬਾਦਲ ਨੇ ਭਗਵੰਤ ਮਾਨ ਸਰਕਾਰ 'ਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਹੈ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਇਸ ਕਦਰ ਫੇਲ੍ਹ ਹੋ ਚੁੱਕੀ ਹੈ ਕਿ ਹੁਣ ਕਾਨੂੰਨ ਦੇ ਰਖਵਾਲੇ ਵੀ ਸੁਰੱਖਿਅਤ ਨਹੀਂ। ਲੁੱਟਾਂ-ਖੋਹਾਂ, ਡਕੈਤੀਆਂ, ਫਿਰੌਤੀਆਂ ਆਮ ਜਿਹੀ ਗੱਲ ਹੋ ਚੁੱਕੀ ਹੈ। ਹਰਸਿਮਰਤ ਬਾਦਲ ਗੈਂਗਸਟਰਾਂ ਵੱਲੋਂ ਪੁਲਿਸ ਮੁਲਾਜ਼ਮ ਦੀ ਹੱਤਿਆ ਦਾ ਜ਼ਿਕਰ ਕਰ ਰਹੇ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਰਾਰਤੀ ਅਨਸਰਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਪਹਿਲਾਂ ਜਲੰਧਰ ਤੇ ਹੁਣ ਫਗਵਾੜਾ ਵਿੱਚ ਪੁਲਿਸ ਮੁਲਾਜ਼ਮਾਂ ਨੂੰ ਵੀ ਆਪਣੀ ਜਾਨ ਤੋਂ ਹੱਥ ਧੋਣੇ ਪਏ। ਪੰਜਾਬ ਸਰਕਾਰ ਨੂੰ ਮੇਰੀ ਅਪੀਲ ਹੈ ਕਿ ਫੋਕੇ ਐਲਾਨਾਂ ਤੇ ਇਸ਼ਤਿਹਾਰਬਾਜ਼ੀ ਦੀ ਰਾਜਨੀਤੀ ਵਿੱਚੋਂ ਨਿਕਲਕੇ ਜ਼ਮੀਨੀ ਹਕੀਕਤ ਤੋਂ ਜਾਣੂ ਹੋਵੇ ਤਾਂ ਜੋ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕੀਤੀ ਜਾ ਸਕੇ। ਕਾਨੂੰਨ ਦੇ ਰਖਵਾਲੇ ਵੀ ਸੁਰੱਖਿਅਤ ਨਹੀਂ, ਫੋਕੇ ਐਲਾਨਾਂ ਤੇ ਇਸ਼ਤਿਹਾਰਬਾਜ਼ੀ ਛੱਡ ਜ਼ਮੀਨੀ ਹਕੀਕਤ ਤੋਂ ਜਾਣੂ ਹੋਵੇ: ਹਰਸਿਮਰਤ ਬਾਦਲ

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.