Punjab Breaking News LIVE: ਥਾਣੇ ’ਤੇ ਹਮਲੇ ਮਗਰੋਂ ਪੁਲਿਸ ਅਲਰਟ, ਜਗਮੀਤ ਬਰਾੜ ਦਾ 'ਚਿੱਠੀ ਬੰਬ', ਪੰਜਾਬ 'ਚ ਗੈਂਗਸਟਰ ਰਾਜ?, ਕੈਨੇਡਾ 'ਚ ਨਹੀਂ ਰੁਕ ਰਹੇ ਸਿੱਖਾਂ 'ਤੇ ਹਮਲੇ, ਅੱਜ ਦੀਆਂ ਵੱਡੀਆਂ ਖਬਰਾਂ
Punjab Breaking News, 11 December 2022 LIVE Updates: ਥਾਣੇ ’ਤੇ ਹਮਲੇ ਮਗਰੋਂ ਪੁਲਿਸ ਅਲਰਟ, ਜਗਮੀਤ ਬਰਾੜ ਦਾ 'ਚਿੱਠੀ ਬੰਬ', ਪੰਜਾਬ 'ਚ ਗੈਂਗਸਟਰ ਰਾਜ?, ਕੈਨੇਡਾ 'ਚ ਨਹੀਂ ਰੁਕ ਰਹੇ ਸਿੱਖਾਂ 'ਤੇ ਹਮਲੇ, ਅੱਜ ਦੀਆਂ ਵੱਡੀਆਂ ਖਬਰਾਂ
ਹਿਮਾਚਲ ਪ੍ਰਦੇਸ਼ 'ਚ ਸੁਖਵਿੰਦਰ ਸਿੰਘ ਸੁੱਖੂ ਨੇ ਐਤਵਾਰ ਨੂੰ ਸੂਬੇ ਦੇ 15ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਸੁਖਵਿੰਦਰ ਸਿੰਘ ਸੁੱਖੂ ਤੋਂ ਇਲਾਵਾ ਮੁਕੇਸ਼ ਅਗਨੀਹੋਤਰੀ ਨੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਸਹੁੰ ਚੁੱਕ ਸਮਾਗਮ ਐਤਵਾਰ ਨੂੰ ਦੁਪਹਿਰ 1:30 ਵਜੇ ਸ਼ਿਮਲਾ ਦੇ ਰਿਜ ਮੈਦਾਨ 'ਚ ਹੋਇਆ।
ਬੀਐੱਸਐੱਫ ਦੇ ਜਵਾਨਾਂ ਨੇ ਅੱਜ ਪੰਜਾਬ ਵਿੱਚ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ 'ਤੇ ਦੋ ਏਕੇ-47 ਰਾਈਫਲਾਂ ਸਮੇਤ ਹਥਿਆਰਾਂ ਤੇ ਗੋਲਾ ਬਾਰੂਦ ਦਾ ਜ਼ਖ਼ੀਰਾ ਬਰਾਮਦ ਕੀਤਾ। ਇਹ ਜ਼ਬਤੀ ਦੁਪਹਿਰ ਕਰੀਬ 12 ਵਜੇ ਹੋਈ। ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬੀਐੱਸਐੱਫ ਦੇ ਜਵਾਨਾਂ ਨੇ ਪੰਜਾਬ ਦੇ ਅਬੋਹਰ ਸੈਕਟਰ ਵਿੱਚ ਤਲਾਸ਼ੀ ਦੌਰਾਨ ਦੋ ਏਕੇ-47 ਰਾਈਫਲਾਂ ਤੇ ਚਾਰ ਮੈਗਜ਼ੀਨਾਂ ਤੋਂ ਇਲਾਵਾ ਦੋ ਪਿਸਤੌਲ ਤੇ ਕੁਝ ਕਾਰਤੂਸ ਬਰਾਮਦ ਕੀਤੇ ਹਨ।
ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐੱਸਈ) ਨੇ ਅੱਜ ਕਿਹਾ ਹੈ ਕਿ ਸੋਸ਼ਲ ਮੀਡੀਆ 'ਤੇ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਦੀਆਂ ਡੇਟ ਸ਼ੀਟਾਂ ਫਰਜ਼ੀ ਹਨ। ਅਧਿਕਾਰੀਆਂ ਨੇ ਦੱਸਿਆ ਕਿ ਬੋਰਡ ਨੇ ਹਾਲੇ ਪ੍ਰੀਖਿਆ ਦੀ ਮਿਤੀ ਸਾਰਣੀ ਜਾਰੀ ਨਹੀਂ ਕੀਤੀ ਅਤੇ ਇਸ ਨੂੰ ਜਲਦੀ ਹੀ ਜਾਰੀ ਕਰ ਦਿੱਤਾ ਜਾਵੇਗਾ। ਬੋਰਡ ਦੇ ਸੀਨੀਅਰ ਅਧਿਕਾਰੀ ਨੇ ਕਿਹਾ, ‘ਕਈ ਤਰ੍ਹਾਂ ਦੀਆਂ ਡੇਟਸ਼ੀਟਾਂ ਸਾਹਮਣੇ ਆਈਆਂ ਹਨ, ਜੋ ਫਰਜ਼ੀ ਹਨ। ਪ੍ਰੀਖਿਆ ਦੀ ਸਮਾਂ ਸਾਰਣੀ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ। ਵਿਦਿਆਰਥੀਆਂ ਅਤੇ ਮਾਪਿਆਂ ਨੂੰ ਅਧਿਕਾਰਤ ਜਾਣਕਾਰੀ ਦੀ ਉਡੀਕ ਕਰਨੀ ਚਾਹੀਦੀ ਹੈ।’
ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਜਾਂਚ ਲਈ ਤਤਕਾਲੀ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਨੂੰ ਲਈ ਮੁੜ ਸੱਦਾ ਦਿੱਤਾ ਗਿਆ ਹੈ। ਸੁਖਬੀਰ ਬਾਦਲ ਨੂੰ 12 ਦਸੰਬਰ ਨੂੰ ਜਾਂਚ ਲਈ ਤਲਬ ਕੀਤਾ ਹੈ। ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਕੋਟਕਪੂਰਾ ਪੁਲਿਸ ਫਾਇਰਿੰਗ ਮਾਮਲੇ ਵਿੱਚ ਕਰੀਬ ਤਿੰਨ ਘੰਟੇ ਪੁੱਛਗਿੱਛ ਕੀਤੀ ਸੀ। ਐਸਆਈਟੀ ਦੀ ਟੀਮ ਸਵੇਰੇ 11 ਵਜੇ ਪ੍ਰਕਾਸ਼ ਸਿੰਘ ਬਾਦਲ ਦੀ ਚੰਡੀਗੜ੍ਹ ਦੇ ਸੈਕਟਰ 9 ਸਥਿਤ ਰਿਹਾਇਸ਼ 'ਤੇ ਪਹੁੰਚੀ ਸੀ ਜਿਸ ਤੋਂ ਬਾਅਦ ਉਨ੍ਹਾਂ ਤੋਂ ਪੁੱਛਗਿੱਛ ਕੀਤੀ। ਵਿਸ਼ੇਸ਼ ਜਾਂਚ ਟੀਮ ਨੇ ਸਾਲ 2015 ਦੀ ਕੋਟਕਪੂਰਾ ਪੁਲਿਸ ਫਾਇਰਿੰਗ ਮਾਮਲੇ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਕਈ ਸਵਾਲ ਪੁੱਛੇ ਸੀ। ਪ੍ਰਕਾਸ਼ ਸਿੰਘ ਬਾਦਲ ਉਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਸਨ। ਵਿਸ਼ੇਸ਼ ਜਾਂਚ ਟੀਮ ਇਹ ਜਾਣਨਾ ਚਾਹੁੰਦੀ ਹੈ ਕਿ ਪੁਲਿਸ ਨੂੰ ਫਾਇਰਿੰਗ ਦੇ ਹੁਕਮ ਕਿਸ ਨੇ ਦਿੱਤੇ।
ਖੰਨਾ 'ਚ ਇੱਕ ਕਿਸਾਨ ਨੇ ਆਪਣੇ ਲਾਇਸੈਂਸੀ ਪਿਸਤੌਲ ਦੇ ਨਾਲ ਖੁਦ ਨੂੰ ਗੋਲੀ ਮਾਰਨ ਦੀ ਖ਼ਬਰ ਸਾਹਮਣੇ ਆਈ ਹੈ। ਕਿਸਾਨ ਦੀ ਲਾਸ਼ ਕਮਰੇ ਚੋਂ ਮਿਲੀ। ਲਾਸ਼ ਕੋਲ ਹੀ ਪਿਸਤੌਲ ਅਤੇ ਰੌਂਦ ਪਏ ਸੀ। ਪੁਲਿਸ ਨੇ ਜਾਣਕਾਰੀ ਮਿਲਦਿਆਂ ਹੀ ਮੌਕੇ 'ਤੇ ਪਹੁੰਚ ਜਾਂਚ ਸ਼ੁਰੂ ਕੀਤੀ। ਇਸ ਬਾਬਤ ਥਾਣਾ ਮੁਖੀ ਵਿਨੋਦ ਕੁਮਾਰ ਨੇ ਦੱਸਿਆ ਕਿ ਹਰਿੰਦਰ ਸਿੰਘ (42) ਜੋ ਕਿ ਖੇਤੀਬਾੜੀ ਦਾ ਧੰਦਾ ਕਰਦਾ ਸੀ ਅਤੇ ਥੋੜ੍ਹਾ ਬਹੁਤ ਆਨਲਾਈਨ ਬਿਜਨੈਸ ਕਰਦਾ ਸੀ। ਅੱਜ ਸਵੇਰੇ ਪਾਠ ਕਰਨ ਲਈ ਕਮਰੇ 'ਚ ਗਿਆ ਅਤੇ ਅੰਦਰੋਂ ਕੁੰਡੀ ਲਗਾ ਕੇ ਖੁਦ ਨੂੰ ਗੋਲੀ ਮਾਰ ਲਈ। ਪੁਲਿਸ ਨੇ ਫਿਲਹਾਲ 174 ਦੀ ਕਾਰਵਾਈ ਕੀਤੀ ਹੈ।
ਲੁਧਿਆਣਾ ਦੀ ਪੋਰਸ਼ ਕਲੋਨੀ ਸੈਂਟਰਾਂ ਗਰੀਨ ਨੂੰ ਧਮਕੀ ਭਰਿਆ ਪੱਤਰ ਮਿਲਿਆ ਹੈ ਜਿਸ ਤੋਂ ਬਾਅਦ ਪੁਲਿਸ ਨੇ ਚੌਕਸੀ ਵਧਾ ਦਿੱਤੀ ਹੈ। ਪੁਲਿਸ ਵੱਲੋਂ ਪੈਟ੍ਰੋਲਿੰਗ ਵੀ ਵਧਾਈ ਗਈ ਤੇ ਕਲੋਨੀ ਵਿੱਚ ਵੀ ਪੁਲਿਸ ਮੁਲਾਜ਼ਮ ਤੈਨਾਤ ਕੀਤੇ ਗਏ ਹਨ। ਲੁਧਿਆਣਾ ਪੱਖੋਵਾਲ ਰੋਡ 'ਤੇ ਸਥਿਤ ਪੋਰਸ਼ ਫਲੈਟ ਸੈਂਟਰਲ ਗਰੀਨ ਦੇ ਵਿੱਚ ਧਮਕੀ ਭਰਿਆ ਪੱਤਰ ਪ੍ਰਾਪਤ ਹੋਇਆ ਹੈ ਜਿਸ ਵਿੱਚ ਸੈਂਟਰਾ ਗਰੀਨ ਦੇ ਨਿਵਾਸੀ ਨੂੰ ਧਮਕੀ ਦਿੱਤੀ ਗਈ ਹੈ ਅਤੇ ਉਸ ਦੇ ਬੱਚਿਆਂ ਦੀ ਸਕੂਲ ਟਾਈਮਿੰਗ ਧਮਕੀ ਦੇਣ ਵਾਲਿਆਂ ਨੇ ਪਤਾ ਹੋਣ ਦੀ ਗੱਲ ਲੈਟਰ ਵਿੱਚ ਲਿਖੀ ਹੈ।
ਤਰਨ ਤਾਰਨ ਦੇ ਸਰਹਾਲੀ ਥਾਣੇ ’ਤੇ ਹਮਲੇ ਦੀ ਸਿੱਖਸ ਫਾਰ ਜਸਟਿਸ ਨੇ ਜ਼ਿੰਮੇਵਾਰੀ ਲਈ ਹੈ ਪਰ ਪੁਲਿਸ ਨੇ ਅਜੇ ਇਸ ਦੀ ਪੁਸ਼ਟੀ ਨਹੀਂ ਕੀਤੀ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਹੈ ਕਿ ਹਮਲੇ ਸਬੰਧੀ ਐਸਐਫਜੇ ਦੇ ਦਾਅਵੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਯੂਏਪੀਏ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਪੁਲਿਸ ਮੁਖੀ ਗੌਰਵ ਯਾਦਵ ਨੇ ਕਿਹਾ ਕਿ ਉਹ ਸਾਰੇ ਪੱਖਾਂ ਤੇ ਨੁਕਤਿਆਂ ਉਤੇ ਕੰਮ ਕਰ ਰਹੇ ਹਨ। ਪਾਕਿਸਤਾਨ ਵਿੱਚ ਬੈਠੇ ਹੈਂਡਲਰਾਂ ਤੇ ਅਪਰੇਟਰਾਂ ਤੇ ਉਨ੍ਹਾਂ ਤੱਤਾਂ ਜੋ ਯੂਰਪ ਤੇ ਉੱਤਰੀ ਅਮਰੀਕਾ ਵਿੱਚ ਆਪਸੀ ਸੰਪਰਕ ’ਚ ਹਨ, ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਅਸਲ ਅਪਰਾਧੀਆਂ ਨੂੰ ਕਾਬੂ ਕੀਤਾ ਜਾ ਸਕੇ। ਡੀਜੀਪੀ ਨੇ ਕਿਹਾ ਕਿ ਤਰਨ ਤਾਰਨ ਤੇ ਅੰਮ੍ਰਿਤਸਰ ਵਿੱਚ ਸਰਹੱਦ ਪਾਰੋਂ ਡਰੋਨਾਂ ਦੀ ਗਤੀਵਿਧੀ ਵਧੀ ਹੈ। ਕਈ ਡਰੋਨ ਡੇਗੇ ਵੀ ਗਏ ਹਨ। ਡੀਜੀਪੀ ਨੇ ਕਿਹਾ ਕਿ ਮੁਹਾਲੀ ਤੇ ਤਰਨ ਤਾਰਨ ਆਰਪੀਜੀ ਹਮਲੇ ਕਾਫੀ ਮਿਲਦੇ-ਜੁਲਦੇ ਹਨ।
ਹਿਮਾਚਲ ਪ੍ਰਦੇਸ਼ ਵਿਚ ਕਾਂਗਰਸ ਵਿਧਾਇਕ ਦਲ ਦੇ ਨੇਤਾ ਸੁਖਵਿੰਦਰ ਸਿੰਘ ਸੁੱਖੂ ਸੂਬੇ ਦੇ ਅਗਲੇ ਮੁੱਖ ਮੰਤਰੀ ਅਤੇ ਪਾਰਟੀ ਨੇਤਾ ਮੁਕੇਸ਼ ਅਗਨੀਹੋਤਰੀ ਉਪ ਮੁੱਖ ਮੰਤਰੀ ਵਜੋਂ ਅੱਜ ਬਾਅਦ ਦੁਪਹਿਰ 1.30 ਵਜੇ ਸ਼ਿਮਲਾ ਦੇ ਇਤਿਹਾਸਕ ਰਿੱਜ ਵਿਖੇ ਸਹੁੰ ਚੁੱਕਣਗੇ। ਸਹੁੰ ਚੁੱਕ ਸਮਾਗਮ 'ਚ ਪਾਰਟੀ ਪ੍ਰਧਾਨ ਮੱਲਿਕਾਰਜੁਨ ਖੜਗੇ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਸਮੇਤ ਸੀਨੀਅਰ ਨੇਤਾ ਸ਼ਾਮਲ ਹੋਣਗੇ। ਇਸ ਦੌਰਾਨ ਕੁਝ ਕੈਬਨਿਟ ਮੰਤਰੀ ਵੀ ਸਹੁੰ ਚੁੱਕਣਗੇ। ਸੂਬੇ ਵਿੱਚ ਮੁੱਖ ਮੰਤਰੀ ਸਮੇਤ ਵੱਧ ਤੋਂ ਵੱਧ ਕੈਬਨਿਟ ਮੰਤਰੀਆਂ ਦੀ ਗਿਣਤੀ 12 ਹੋ ਸਕਦੀ ਹੈ। ਮੰਤਰੀ ਮੰਡਲ ਦਾ ਵਿਸਥਾਰ ਬਾਅਦ ਵਿੱਚ ਕੀਤਾ ਜਾਵੇਗਾ।
ਭਾਰਤ ਵਿੱਚ ਹਰ ਰੋਜ਼ ਸਵੇਰੇ 6 ਵਜੇ ਦੇਸ਼ ਦੀਆਂ ਪ੍ਰਮੁੱਖ ਸਰਕਾਰੀ ਤੇਲ ਕੰਪਨੀਆਂ ਜਿਵੇਂ ਕਿ ਹਿੰਦੁਸਤਾਨ ਪੈਟਰੋਲੀਅਮ, ਭਾਰਤ ਪੈਟਰੋਲੀਅਮ ਅਤੇ ਇੰਡੀਅਨ ਆਇਲ ਸ਼ਹਿਰਾਂ ਦੇ ਅਨੁਸਾਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਜਾਰੀ ਕਰਦੀਆਂ ਹਨ। ਇਹ ਕੀਮਤ ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ ਦੇ ਆਧਾਰ 'ਤੇ ਤੈਅ ਕੀਤੀ ਜਾਂਦੀ ਹੈ। ਮੌਜੂਦਾ ਸਮੇਂ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਦਾ ਦੌਰ ਚੱਲ ਰਿਹਾ ਹੈ। ਬ੍ਰੈਂਟ ਕੱਚੇ ਤੇਲ ਦੀ ਕੀਮਤ ਵਧਣ ਤੋਂ ਬਾਅਦ ਇਹ 77.44 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਈ ਹੈ। ਇਸ ਦੇ ਨਾਲ ਹੀ WTI ਕੱਚੇ ਤੇਲ ਦੀ ਕੀਮਤ 72.40 ਡਾਲਰ ਪ੍ਰਤੀ ਬੈਰਲ ਹੋ ਗਈ ਹੈ। ਅਜਿਹੇ 'ਚ ਸਭ ਤੋਂ ਵੱਡਾ ਸਵਾਲ ਇਹ ਉੱਠਦਾ ਹੈ ਕਿ ਕੀ ਇਸ ਦਾ ਅਸਰ ਅੱਜ ਦੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਤੇ ਪਿਆ ਹੈ।
ਤਰਨ ਤਾਰਨ ਦੇ ਸਰਹਾਲੀ ਥਾਣੇ ਉੱਪਰ ਹੋਏ ਰਾਕੇਟ ਹਮਲੇ ਮਗਰੋਂ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਸਰਹਾਲੀ ਦੇ ਐਸਐਚਓ ਦਾ ਤਬਾਦਲਾ ਕਰ ਦਿੱਤਾ ਹੈ। ਪੁਲਿਸ ਨੇ ਐਸਐਚਓ ਸਰਹਾਲੀ ਪ੍ਰਕਾਸ ਸਿੰਘ ਦਾ ਤਬਾਦਲਾ ਕੀਤਾ ਹੈ। ਇਸ ਦੇ ਨਾਲ ਹੀ ਪੁਲਿਸ ਨੇ ਹੁਣ ਤਕ 11 ਵਿਅਕਤੀਆਂ ਨੂੰ ਹਿਰਾਸਤ 'ਚ ਲਿਆ ਹੈ।
ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸੂਬੇ ਦੇ ਜੋ ਹਾਲਾਤ ਬਣ ਗਏ ਹਨ, ਉਨ੍ਹਾਂ ਨੂੰ ਦੇਖ ਕੇ ਲੋਕ ਡਰ ਮਹਿਸੂਸ ਕਰਨ ਲੱਗ ਪਏ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਨੂੰ ਲਾਵਾਰਿਸ ਛੱਡ ਕੇ ਹੋਰਨਾਂ ਸੂਬਿਆਂ ਦੇ ਲੋਕਾਂ ਨੂੰ ਗੁਮਰਾਹ ਕਰਨ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਗੈਂਗਸਟਰ ਰਾਜ ਚੱਲ ਰਿਹਾ ਹੈ ਤੇ ਰੋਜ਼ਾਨਾ ਕਤਲ, ਲੁੱਟਾਂ-ਖੋਹਾਂ ਤੇ ਹੋਰ ਹਿੰਸਕ ਘਟਨਾਵਾਂ ਵਾਪਰ ਰਹੀਆਂ ਹਨ। ਹਰਸਿਮਰਤ ਬਾਦਲ ਅੱਜ-ਕੱਲ੍ਹ ਆਪਣੇ ਲੋਕ ਸਭਾ ਹਲਕੇ ਦੇ ਪਿੰਡਾਂ ਦਾ ਦੌਰਾ ਕਰ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਵਿੱਚ ਨਿੱਤ ਨਵਾਂ ਧਮਾਕਾ ਹੋ ਰਿਹਾ ਹੈ। ਸੀਨੀਅਰ ਲੀਡਰ ਬੀਬੀ ਜਗੀਰ ਕੌਰ ਮਗਰੋਂ ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਨੂੰ ਵੀ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੇ ਇਸ ਐਕਸ਼ਨ ਮਗਰੋਂ ਪਾਰਟੀ ਅੰਦਰ ਬਗਾਵਤ ਵਧਣ ਦੇ ਆਸਾਰ ਬਣ ਗਏ ਹਨ। ਮੰਨਿਆ ਜਾ ਰਿਹਾ ਹੈ ਕਿ ਅਗਲੇ ਦਿਨਾਂ ਅੰਦਰ ਹੋਰ ਸੀਨੀਅਰ ਲੀਡਰ ਬਗਾਵਤ ਦਾ ਬਿਗੁਲ ਵਜਾ ਸਕਦੇ ਹਨ। ਉਧਰ, ਅਨੁਸ਼ਾਸਨੀ ਕਮੇਟੀ ਵੱਲੋਂ ਕੀਤੀ ਕਾਰਵਾਈ ਤੋਂ ਬਾਅਦ ਜਗਮੀਤ ਬਰਾੜ ਨੇ ਦਾ 'ਚਿੱਠੀ ਬੰਬ' ਸਾਹਮਣੇ ਆਇਆ ਹੈ। ਬਰਾੜ ਨੇ ਇੱਕ ਚਿੱਠੀ ਮੀਡੀਆ ਨੂੰ ਜਾਰੀ ਕਰਦਿਆਂ ਵੱਡੇ ਸਵਾਲ ਖੜ੍ਹੇ ਕੀਤੇ ਹਨ। ਜਗਮੀਤ ਬਰਾੜ ਨੇ ਇਸ ਚਿੱਠੀ ਰਾਹੀਂ ਕਿਹਾ ਕਿ ਪਿਛਲੇ ਦਿਨੀਂ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਕੁਝ ਨੁਕਤੇ ਉਠਾਏ ਸਨ। ਇਸ ਚਿੱਠੀ ਰਾਹੀਂ ਬਰਾੜ ਨੇ ਝੂੰਦਾ ਕਮੇਟੀ ਦੇ ਨੁਕਤੇ ਜਨਤਕ ਕੀਤੇ ਹਨ।
ਕੈਨੇਡਾ ‘ਚ ਭਾਰਤੀਆਂ ‘ਤੇ ਹਮਲਿਆਂ ਦੀਆਂ ਲਗਾਤਾਰ ਖਬਰਾਂ ਆ ਰਹੀਆਂ ਹਨ, ਜਿਸ ‘ਚ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਤਾਜ਼ਾ ਮਾਮਲਾ ਕੈਨੇਡਾ ਦੇ ਸਰੀ ਸ਼ਹਿਰ ਦਾ ਹੈ, ਜਿੱਥੇ ਇੱਕ 40 ਸਾਲਾ ਸਿੱਖ ਔਰਤ ਨੂੰ ਘਰ ਵਿੱਚ ਵੜ ਕੇ ਕਈ ਵਾਰ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਬੁੱਧਵਾਰ (7 ਦਸੰਬਰ) ਦੀ ਰਾਤ 9.30 ਵਜੇ ਚਾਕੂ ਨਾਲ ਹਮਲੇ ਦੀ ਸੂਚਨਾ ਮਿਲੀ। ਮਾਮਲੇ ਦੀ ਜਾਂਚ ਜਾਰੀ ਹੈ।
ਪਿਛੋਕੜ
Punjab Breaking News, 11 December 2022 LIVE Updates: ਤਰਨ ਤਾਰਨ ਦੇ ਸਰਹਾਲੀ ਥਾਣੇ ’ਤੇ ਹਮਲੇ ਦੀ ਸਿੱਖਸ ਫਾਰ ਜਸਟਿਸ ਨੇ ਜ਼ਿੰਮੇਵਾਰੀ ਲਈ ਹੈ ਪਰ ਪੁਲਿਸ ਨੇ ਅਜੇ ਇਸ ਦੀ ਪੁਸ਼ਟੀ ਨਹੀਂ ਕੀਤੀ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਹੈ ਕਿ ਹਮਲੇ ਸਬੰਧੀ ਐਸਐਫਜੇ ਦੇ ਦਾਅਵੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਯੂਏਪੀਏ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਪੁਲਿਸ ਮੁਖੀ ਗੌਰਵ ਯਾਦਵ ਨੇ ਕਿਹਾ ਕਿ ਉਹ ਸਾਰੇ ਪੱਖਾਂ ਤੇ ਨੁਕਤਿਆਂ ਉਤੇ ਕੰਮ ਕਰ ਰਹੇ ਹਨ। ਪਾਕਿਸਤਾਨ ਵਿੱਚ ਬੈਠੇ ਹੈਂਡਲਰਾਂ ਤੇ ਅਪਰੇਟਰਾਂ ਤੇ ਉਨ੍ਹਾਂ ਤੱਤਾਂ ਜੋ ਯੂਰਪ ਤੇ ਉੱਤਰੀ ਅਮਰੀਕਾ ਵਿੱਚ ਆਪਸੀ ਸੰਪਰਕ ’ਚ ਹਨ, ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਅਸਲ ਅਪਰਾਧੀਆਂ ਨੂੰ ਕਾਬੂ ਕੀਤਾ ਜਾ ਸਕੇ। ਐਕਸ਼ਨ 'ਚ ਜੁਟੀ ਪੰਜਾਬ ਪੁਲਿਸ
ਅਕਾਲੀ ਦਲ 'ਚੋਂ ਕੱਢਣ ਮਗਰੋਂ ਜਗਮੀਤ ਬਰਾੜ ਦਾ 'ਚਿੱਠੀ ਬੰਬ'
ਸ਼੍ਰੋਮਣੀ ਅਕਾਲੀ ਦਲ ਵਿੱਚ ਨਿੱਤ ਨਵਾਂ ਧਮਾਕਾ ਹੋ ਰਿਹਾ ਹੈ। ਸੀਨੀਅਰ ਲੀਡਰ ਬੀਬੀ ਜਗੀਰ ਕੌਰ ਮਗਰੋਂ ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਨੂੰ ਵੀ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੇ ਇਸ ਐਕਸ਼ਨ ਮਗਰੋਂ ਪਾਰਟੀ ਅੰਦਰ ਬਗਾਵਤ ਵਧਣ ਦੇ ਆਸਾਰ ਬਣ ਗਏ ਹਨ। ਮੰਨਿਆ ਜਾ ਰਿਹਾ ਹੈ ਕਿ ਅਗਲੇ ਦਿਨਾਂ ਅੰਦਰ ਹੋਰ ਸੀਨੀਅਰ ਲੀਡਰ ਬਗਾਵਤ ਦਾ ਬਿਗੁਲ ਵਜਾ ਸਕਦੇ ਹਨ। ਉਧਰ, ਅਨੁਸ਼ਾਸਨੀ ਕਮੇਟੀ ਵੱਲੋਂ ਕੀਤੀ ਕਾਰਵਾਈ ਤੋਂ ਬਾਅਦ ਜਗਮੀਤ ਬਰਾੜ ਨੇ ਦਾ 'ਚਿੱਠੀ ਬੰਬ' ਸਾਹਮਣੇ ਆਇਆ ਹੈ। ਬਰਾੜ ਨੇ ਇੱਕ ਚਿੱਠੀ ਮੀਡੀਆ ਨੂੰ ਜਾਰੀ ਕਰਦਿਆਂ ਵੱਡੇ ਸਵਾਲ ਖੜ੍ਹੇ ਕੀਤੇ ਹਨ। ਅਕਾਲੀ ਦਲ 'ਚੋਂ ਕੱਢਣ ਮਗਰੋਂ ਜਗਮੀਤ ਬਰਾੜ ਦਾ 'ਚਿੱਠੀ ਬੰਬ'
ਪੰਜਾਬ 'ਚ ਗੈਂਗਸਟਰ ਰਾਜ, ਸੀਐਮ ਭਗਵੰਤ ਮਾਨ ਲਾਵਾਰਿਸ ਛੱਡ ਹੋਰ ਸੂਬਿਆਂ 'ਚ ਘੁੰਮ ਰਹੇ
ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸੂਬੇ ਦੇ ਜੋ ਹਾਲਾਤ ਬਣ ਗਏ ਹਨ, ਉਨ੍ਹਾਂ ਨੂੰ ਦੇਖ ਕੇ ਲੋਕ ਡਰ ਮਹਿਸੂਸ ਕਰਨ ਲੱਗ ਪਏ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਨੂੰ ਲਾਵਾਰਿਸ ਛੱਡ ਕੇ ਹੋਰਨਾਂ ਸੂਬਿਆਂ ਦੇ ਲੋਕਾਂ ਨੂੰ ਗੁਮਰਾਹ ਕਰਨ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਗੈਂਗਸਟਰ ਰਾਜ ਚੱਲ ਰਿਹਾ ਹੈ ਤੇ ਰੋਜ਼ਾਨਾ ਕਤਲ, ਲੁੱਟਾਂ-ਖੋਹਾਂ ਤੇ ਹੋਰ ਹਿੰਸਕ ਘਟਨਾਵਾਂ ਵਾਪਰ ਰਹੀਆਂ ਹਨ। ਹਰਸਿਮਰਤ ਬਾਦਲ ਅੱਜ-ਕੱਲ੍ਹ ਆਪਣੇ ਲੋਕ ਸਭਾ ਹਲਕੇ ਦੇ ਪਿੰਡਾਂ ਦਾ ਦੌਰਾ ਕਰ ਰਹੇ ਹਨ। ਪੰਜਾਬ 'ਚ ਗੈਂਗਸਟਰ ਰਾਜ, ਸੀਐਮ ਭਗਵੰਤ ਮਾਨ ਲਾਵਾਰਿਸ ਛੱਡ ਹੋਰ ਸੂਬਿਆਂ 'ਚ ਘੁੰਮ ਰਹੇ
ਤਰਨ ਤਾਰਨ 'ਚ ਰਾਕੇਟ ਹਮਲੇ ਮਗਰੋਂ ਪੰਜਾਬ ਪੁਲਿਸ ਅਲਰਟ
ਤਰਨ ਤਾਰਨ ਦੇ ਸਰਹਾਲੀ ਪੁਲਿਸ ਥਾਣੇ ਦੇ ਸੁਵਿਧਾ ਕੇਂਦਰ ’ਚ ਰਾਕੇਟ ਲਾਂਚਰ ਨਾਲ ਕੀਤੇ ਗਏ ਹਮਲੇ ਤੋਂ ਬਾਅਦ ਜਿੱਥੇ ਪੰਜਾਬ ਪੁਲਿਸ ਨੇ ਪੂਰੇ ਪੰਜਾਬ ’ਚ ਅਲਰਟ ਜਾਰੀ ਕਰ ਦਿੱਤਾ ਹੈ, ਉੱਥੇ ਹੀ ਲੁਧਿਆਣਾ ਪੁਲਿਸ ਨੇ ਵੀ ਹਾਈਵੇਅ ’ਤੇ ਬਣੇ ਥਾਣਿਆਂ ਦੀ ਸੁਰੱਖਿਆ ਵਧਾ ਦਿੱਤੀ ਹੈ। ਸਰਹਾਲੀ ਦੇ ਜਿਸ ਥਾਣੇ ’ਤੇ ਹਮਲਾ ਹੋਇਆ ਹੈ, ਉਹ ਹਾਈਵੇਅ ’ਤੇ ਬਣਿਆ ਹੋਇਆ ਸੀ।ਲੁਧਿਆਣਾ ਪੁਲਿਸ ਵੱਲੋਂ ਹਾਈਵੇਅ ਵਿਚਲੇ ਥਾਣਿਆਂ ’ਚ ਪੱਕੇ ਤੌਰ ’ਤੇ ਬੰਕਰ ਬਣਾਏ ਜਾ ਰਹੇ ਹਨ ਤੇ ਇਨ੍ਹਾਂ ਥਾਣਿਆਂ ’ਚ ਵਿਸ਼ੇਸ਼ ਫੋਰਸ ਵੀ ਤਾਇਨਾਤ ਕਰ ਦਿੱਤੀ ਗਈ ਹੈ ਤਾਂ ਜੋ ਇੱਥੇ 24 ਘੰਟੇ ਨਿਗਰਾਨੀ ਕੀਤੀ ਜਾ ਸਕੇ। ਲੁਧਿਆਣਾ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਤੇ ਚਰਚਾ ਕੀਤੀ ਕਿ ਕਿਸ ਥਾਣੇ ’ਚ ਕਿਸ ਤਰ੍ਹਾਂ ਦੀ ਘਾਟ ਹੈ ਤਾਂ ਜੋ ਉਸ ਨੂੰ ਪੂਰਾ ਕੀਤਾ ਜਾ ਸਕੇ। ਤਰਨ ਤਾਰਨ 'ਚ ਰਾਕੇਟ ਹਮਲੇ ਮਗਰੋਂ ਪੰਜਾਬ ਪੁਲਿਸ ਅਲਰਟ
ਕੈਨੇਡਾ 'ਚ ਨਹੀਂ ਰੁਕ ਰਿਹਾ ਸਿੱਖਾਂ 'ਤੇ ਹਮਲਾ
Attacked On Sikhs In Canada : ਕੈਨੇਡਾ ‘ਚ ਭਾਰਤੀਆਂ ‘ਤੇ ਹਮਲਿਆਂ ਦੀਆਂ ਲਗਾਤਾਰ ਖਬਰਾਂ ਆ ਰਹੀਆਂ ਹਨ, ਜਿਸ ‘ਚ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਤਾਜ਼ਾ ਮਾਮਲਾ ਕੈਨੇਡਾ ਦੇ ਸਰੀ ਸ਼ਹਿਰ ਦਾ ਹੈ, ਜਿੱਥੇ ਇੱਕ 40 ਸਾਲਾ ਸਿੱਖ ਔਰਤ ਨੂੰ ਘਰ ਵਿੱਚ ਵੜ ਕੇ ਕਈ ਵਾਰ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਬੁੱਧਵਾਰ (7 ਦਸੰਬਰ) ਦੀ ਰਾਤ 9.30 ਵਜੇ ਚਾਕੂ ਨਾਲ ਹਮਲੇ ਦੀ ਸੂਚਨਾ ਮਿਲੀ। ਮਾਮਲੇ ਦੀ ਜਾਂਚ ਜਾਰੀ ਹੈ। ਕੈਨੇਡਾ 'ਚ ਨਹੀਂ ਰੁਕ ਰਿਹਾ ਸਿੱਖਾਂ 'ਤੇ ਹਮਲਾ
- - - - - - - - - Advertisement - - - - - - - - -