Punjab Breaking News LIVE: ਐਸਵਾਈਐਲ ਦਾ ਮੁੱਦਾ ਮੁੜ ਗਰਮਾਇਆ, ਬਾਰਸ਼ ਨੇ ਬੁਰੀ ਤਰ੍ਹਾਂ ਝੰਬੇ ਕਿਸਾਨ, ਕੈਪਟਨ ਅਮਰਿੰਦਰ ਦੇ ਸਾਥੀਆਂ ਨੂੰ ਵਾਈ ਸ਼੍ਰੇਣੀ ਸੁਰੱਖਿਆ, ਭਾਰਤ ਨੇ ਕੈਨੇਡਾ ਕੋਲ ਉਠਾਇਆ ਖਾਲਿਸਤਾਨ ਦਾ ਮੁੱਦਾ, 148 ਵੈਟਰਨਰੀ ਇੰਸਪੈਕਟਰਾਂ ਦੀ ਭਰਤੀ 'ਤੇ ਰੌਲਾ..

Punjab Breaking News, 11 October 2022 LIVE Updates: ਐਸਵਾਈਐਲ ਦਾ ਮੁੱਦਾ ਗਰਮਾਇਆ, ਬਾਰਸ਼ ਨੇ ਬੁਰੀ ਤਰ੍ਹਾਂ ਝੰਬੇ ਕਿਸਾਨ, ਕੈਪਟਨ ਅਮਰਿੰਦਰ ਦੇ ਸਾਥੀਆਂ ਨੂੰ ਵਾਈ ਸ਼੍ਰੇਣੀ ਸੁਰੱਖਿਆ, ਭਾਰਤ ਨੇ ਕੈਨੇਡਾ ਕੋਲ ਉਠਾਇਆ ਖਾਲਿਸਤਾਨ ਦਾ ਮੁੱਦਾ

ABP Sanjha Last Updated: 11 Oct 2022 04:15 PM
Bharatiya Kisan Union Ekta: ਹਜ਼ਾਰਾਂ ਕਿਸਾਨਾਂ ਨੇ ਦਿੱਲੀ ਵਾਂਗ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਖੋਲ੍ਹਿਆ ਮੋਰਚਾ

ਮੁੱਖ ਮੰਤਰੀ ਭਗਵੰਤ ਮਾਨ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਟਿੱਕਰੀ ਦੀ ਤਰਜ਼ ਉੱਪਰ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਸਥਿਤ ਕੋਟੀ ਅੱਗੇ ਪੱਕਾ ਧਰਨਾ ਲਾ ਦਿੱਤਾ ਹੈ। ਕਿਸਾਨ ਟਰੈਕਟਰ-ਟਰਾਲੀਆਂ ਵਿੱਚ ਪੂਰਾ ਇੰਤਜਾਮ ਕਰਕੇ ਆਏ ਹਨ। ਉਹ ਖਾਣ-ਪੀਣ ਤੇ ਰਹਿਣ ਸਾਹਿਣ ਦਾ ਪੂਰਾ ਪ੍ਰਬੰਧ ਕਰਕੇ ਆਏ ਹਨ। ਇਸ ਲਈ ਸਪਸ਼ਟ ਹੈ ਕਿ ਇਹ ਧਰਨਾ ਲੰਬਾ ਹੋ ਸਕਦਾ ਹੈ।

Ram Rahim: ਆਦਮਪੁਰ ਚੋਣਾਂ ਨਾਲ ਜੁੜ ਰਹੀ ਹੈ ਰਾਮ ਰਹੀਮ ਦੀ ਰਿਹਾਈ

ਸਿਰਸਾ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੇ ਜੇਲ੍ਹ ਤੋਂ ਬਾਹਰ ਆਉਣ ਦੀਆਂ ਅਟਕਲਾਂ 'ਤੇ ਸੂਬੇ ਦੇ ਜੇਲ੍ਹ ਮੰਤਰੀ ਰਣਜੀਤ ਸਿੰਘ ਚੌਟਾਲਾ ਦਾ ਇਹ ਬਿਆਨ ਸਾਹਮਣੇ ਆਇਆ ਹੈ। ਅੱਜ ਸਿਰਸਾ ਸਥਿਤ ਪੀ.ਡਬਲਿਊ.ਡੀ ਰੈਸਟ ਹਾਊਸ ਵਿਖੇ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਤੋਂ ਬਾਅਦ ਜੇਲ੍ਹ ਮੰਤਰੀ ਰਣਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਡੇਰਾ ਮੁਖੀ ਦੇ ਪਰਿਵਾਰ ਵੱਲੋਂ ਇੱਕ ਅਰਜ਼ੀ ਦਿੱਤੀ ਗਈ ਹੈ ਜਿਸ ਵਿੱਚ ਉਨ੍ਹਾਂ ਨੂੰ 40 ਦਿਨਾਂ ਦੀ ਪੇਰੋਲ ਮੰਗੀ ਗਈ ਹੈ।

International Girl Child Day 2022 : ਅੱਜ ਮਨਾਇਆ ਜਾ ਰਿਹਾ 'ਅੰਤਰਰਾਸ਼ਟਰੀ ਬਾਲੜੀ ਦਿਵਸ'

ਹਰ ਸਾਲ 11 ਅਕਤੂਬਰ ਨੂੰ, 'ਅੰਤਰਰਾਸ਼ਟਰੀ ਬਾਲੜੀ ਦਿਵਸ' ਪੂਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ। ਸੰਯੁਕਤ ਰਾਸ਼ਟਰ (ਯੂ.ਐਨ.) ਜਨਰਲ ਅਸੈਂਬਲੀ ਵਿੱਚ ਇੱਕ ਮਤਾ ਪਾਸ ਕੀਤਾ ਗਿਆ ਸੀ, ਜਿਸ ਵਿੱਚ ਇਸ ਦਿਨ ਨੂੰ ਕੁੜੀਆਂ ਲਈ ਸਨਮਾਨ ਦਾ ਦਿਨ ਐਲਾਨ ਕੀਤਾ ਗਿਆ ਸੀ। ਉਦੋਂ ਤੋਂ ਇਸ ਦਿਨ ਨੂੰ ਅੰਤਰਰਾਸ਼ਟਰੀ ਬਾਲਿਕਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਔਰਤਾਂ ਅਤੇ ਲੜਕੀਆਂ ਦੇ ਅਧਿਕਾਰਾਂ ਲਈ ਆਵਾਜ਼ ਸਭ ਤੋਂ ਪਹਿਲਾਂ 1995 ਵਿੱਚ ਬੀਜਿੰਗ ਵਿੱਚ ਔਰਤਾਂ ਬਾਰੇ ਵਿਸ਼ਵ ਕਾਨਫਰੰਸ ਵਿੱਚ ਬੀਜਿੰਗ ਐਲਾਨਨਾਮੇ ਵਿੱਚ ਉਠਾਈ ਗਈ ਸੀ ਅਤੇ ਉਦੋਂ ਹੀ ਇਸ ਐਲਾਨਨਾਮੇ ਦੁਆਰਾ ਇਹ ਅਧਿਕਾਰ ਪ੍ਰਾਪਤ ਕੀਤਾ ਗਿਆ ਸੀ। ਦੁਨੀਆ ਭਰ ਦੀਆਂ ਕੁੜੀਆਂ ਦੁਆਰਾ ਦਰਪੇਸ਼ ਲੋੜਾਂ ਦੀ ਪਛਾਣ ਕਰਨ ਲਈ ਇਹ ਦੁਨੀਆ ਦੇ ਇਤਿਹਾਸ ਵਿੱਚ ਪਹਿਲਾ ਬਲੂਪ੍ਰਿੰਟ ਸੀ।

Kotkapura police firing case: ਕੋਟਕਪੂਰਾ ਗੋਲੀਕਾਂਡ ਦੀ ਪੜਤਾਲ ਲਈ ਘਟਨਾ ਵਾਲੀ ਥਾਂ 'ਤੇ ਪੁੱਜੀ ਐਸਆਈਟੀ

ਕੋਟਕਪੂਰਾ ਗੋਲੀਕਾਂਡ ਮਾਮਲੇ ਦੀ ਪੜਤਾਲ ਕਰ ਰਹੀ ਪੰਜਾਬ ਪੁਲਿਸ ਦੀ ਐਸਆਈਟੀ ਨੇ ਅੱਜ ਕੋਟਕਪੂਰਾ ਪੁੱਜ ਕੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਤੇ ਤੱਥਾਂ ਦੀ ਜਾਣਕਾਰੀ ਹਾਸਲ ਕੀਤੀ। ਇਸ ਟੀਮ ਦੀ ਅਗਵਾਈ ਐਸਆਈਟੀ ਦੇ ਮੈਂਬਰ ਤੇ ਐਸਐਸਪੀ ਮੋਗਾ ਗੁਲਨੀਤ ਸਿੰਘ ਖੁਰਾਣਾ ਕਰ ਰਹੇ ਸਨ। ਹਾਸਲ ਜਾਣਕਾਰੀ ਅਨੁਸਾਰ ਸਾਲ 2015 ਦੇ ਬਰਗਾੜੀ ਬੇਅਦਬੀ ਮਾਮਲੇ ਨਾਲ ਜੁੜੀ ਕੋਟਕਪੂਰਾ ਗੋਲੀਕਾਂਡ ਦੀ ਘਟਨਾ ਨੂੰ ਭਾਵੇਂ ਸੱਤ ਸਾਲ ਪੂਰੇ ਹੋਣ ਵਾਲੇ ਹੈ ਪਰ ਪੁਲਿਸ ਦੀ ਜਾਂਚ ਅਜੇ ਵੀ ਚਲ ਰਹੀ ਹੈ। ਇਸ ਘਟਨਾ ਦੀ ਪੜਤਾਲ ਪਹਿਲਾਂ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਕਰਕੇ ਅਦਾਲਤ ਵਿੱਚ ਚਲਾਨ ਵੀ ਪੇਸ਼ ਕਰ ਦਿੱਤਾ ਗਿਆ ਸੀ ਪਰ ਪਿਛਲੇ ਸਾਲ ਪੰਜਾਬ ਹਰਿਆਣਾ ਹਾਈਕੋਰਟ ਨੇ ਉਨ੍ਹਾਂ ਦੀ ਪੜਤਾਲ ਰਿਪੋਰਟ ਨੂੰ ਰੱਦ ਕਰਕੇ ਸਰਕਾਰ ਨੂੰ ਨਵੀਂ ਐਸਆਈਟੀ ਬਣਾਉਣ ਦੇ ਹੁਕਮ ਦਿੱਤੇ ਸਨ। 

Balwant Singh Rajoana: ਰਾਜੋਆਣਾ ਦੀ ਰਿਹਾਈ 'ਤੇ ਕੇਂਦਰ ਸਰਕਾਰ ਦੇ ਹਲਫਨਾਮੇ 'ਤੇ ਕਮਲਦੀਪ ਕੌਰ ਦਾ ਵੱਡਾ ਬਿਆਨ

ਭਾਈ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਮਾਮਲੇ 'ਚ ਕੇਂਦਰ ਸਰਕਾਰ ਵੱਲੋਂ ਸੁਪਰੀਮ ਕੋਰਟ ਵਿੱਚ ਦਾਖ਼ਲ ਹਲਫ਼ਨਾਮੇ ਬਾਰੇ ਉਨ੍ਹਾਂ ਦੀ ਭੈਣ ਕਮਲਦੀਪ ਕੌਰ ਕਿਹਾ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਰਿਹਾਅ ਨਹੀਂ ਕੀਤਾ ਜਾ ਰਿਹਾ। ਸਾਢੇ ਪੰਜ ਸੌ ਸਾਲਾ ਪ੍ਰਕਾਸ਼ ਪੁਰਬ ਤੇ ਕੇਂਦਰ ਨੇ ਰਿਹਾਈ ਦਾ ਐਲਾਨ ਕੀਤਾ ਸੀ। ਕਮਲਦੀਪ ਕੌਰ ਨੇ ਕਿਹਾ ਕਿ ਸਾਢੇ ਪੰਜ ਸੌ ਸਾਲਾ ਪ੍ਰਕਾਸ਼ ਪੁਰਬ ਮੌਕੇ ਕੇਂਦਰ ਸਰਕਾਰ ਨੇ ਫ਼ੈਸਲਾ ਲਿਆ ਸੀ ਕਿ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਵੇਗਾ ਪਰ ਬਾਵਜੂਦ ਇਸ ਦੇ ਰਿਹਾਅ ਨਹੀਂ ਕੀਤਾ ਗਿਆ। ਹੁਣ ਸੁਪਰੀਮ ਕੋਰਟ ਨੇ ਇੱਕ ਨਵੰਬਰ ਨੂੰ ਅੰਤਿਮ ਫ਼ੈਸਲਾ ਸੁਣਾਉਣਾ ਹੈ। ਇਸ ਵਿੱਚ ਕੇਂਦਰ ਸਰਕਾਰ ਨੇ ਹਲਫ਼ਨਾਮਾ ਪੇਸ਼ ਕੀਤਾ ਹੈ ਤੇ ਉਨ੍ਹਾਂ ਸੁਰੱਖਿਆ ਦਾ ਹਵਾਲਾ ਦਿੱਤਾ ਹੈ। 

Punjab News: ਪੰਜਾਬ ਜਲਦ ਬਣੇਗਾ ਵਪਾਰਕ ਧੁਰਾ, ਨੌਜਵਾਨਾਂ ਨੂੰ ਮਿਲਣਗੀਆਂ ਨੌਕਰੀਆਂ: ਸੀਐਮ ਭਗਵੰਤ ਮਾਨ

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ਨੂੰ ਵਪਾਰਕ ਧੁਰਾ ਬਣਾਉਣ ਲਈ ਕੰਮ ਕੀਤਾ ਜਾ ਰਿਹਾ ਹੈ, ਤਾਂ ਜੋ ਹਰ ਪੰਜਾਬੀ ਨੂੰ ਰੁਜ਼ਗਾਰ ਮਿਲ ਸਕੇ। ਉਨ੍ਹਾਂ ਕਿਹਾ ਕਿ ਜਮਸ਼ੇਦਪੁਰ ਤੋਂ ਬਾਅਦ ਟਾਟਾ ਦਾ ਸਭ ਤੋਂ ਵੱਡਾ ਸਟੀਲ ਪਲਾਂਟ ਲੁਧਿਆਣਾ ਵਿੱਚ ਲਾਇਆ ਜਾਵੇਗਾ। ਇਸ ਨਾਲ ਨੌਜਵਾਨਾਂ ਨੂੰ ਨੌਕਰੀਆਂ ਮਿਲਣਗੀਆਂ। ਉਨ੍ਹਾਂ ਕਿਹਾ ਕਿ ਜਰਮਨ ਦੀਆਂ ਦੋ ਵੱਡੀਆਂ ਕੰਪਨੀਆਂ ਪੰਜਾਬ ਵਿੱਚ ਉਦਯੋਗ ਸਥਾਪਤ ਕਰਨਗੀਆਂ, ਜਿਨ੍ਹਾਂ ਵਿੱਚੋਂ ਇੱਕ ਦਾ ਉਦਘਾਟਨ 18 ਅਕਤੂਬਰ ਨੂੰ ਕੀਤਾ ਜਾਵੇਗਾ। ਸੀਐਮ ਮਾਨ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਕਰੀਬ 10 ਵੱਡੀਆਂ ਕੰਪਨੀਆਂ ਪੰਜਾਬ ਵਿੱਚ ਨਿਵੇਸ਼ ਕਰਨਗੀਆਂ।

karnal Double Murder :  ਰਨਾਲ ਦੇ ਘਰੌਂਡਾ 'ਚ ਢਾਬੇ 'ਤੇ ਬੈਠੇ 2 ਦੋਸਤਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਹਰਿਆਣਾ ਦੇ ਕਰਨਾਲ ਦੇ ਘਰੌਂਡਾ 'ਚ ਸੋਮਵਾਰ ਦੇਰ ਰਾਤ ਢਾਬੇ 'ਤੇ ਬੈਠੇ ਤਿੰਨ ਦੋਸਤਾਂ ਵਿਚਾਲੇ ਹੋਈ ਤਕਰਾਰ ਤੋਂ ਬਾਅਦ ਕੁਝ ਬਦਮਾਸ਼ਾਂ ਨੇ ਆਪਣੇ ਹੋਰ ਸਾਥੀਆਂ ਨੂੰ ਬੁਲਾ ਕੇ ਤੇਜ਼ਧਾਰ ਹਥਿਆਰਾਂ ਨਾਲ  3 ਦੋਸਤਾਂ 'ਤੇ ਹਮਲਾ ਕਰ ਦਿੱਤਾ, ਜਿਸ 'ਚ ਦੋ ਦੋਸਤਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਤੀਜਾ ਗੰਭੀਰ ਜ਼ਖਮੀ ਹੋ ਗਿਆ ਹੈ।

CM Bhagwant Mann: ਸੀਐਮ ਭਗਵੰਤ ਮਾਨ ਨੇ 360 ਉਮੀਦਵਾਰਾਂ ਨੂੰ ਵੰਡੇ ਨਿਯੁਕਤੀ ਪੱਤਰ 

ਮੁੱਖ ਮੰਤਰੀ ਭਗਵੰਤ ਮਾਨ ਨੇ ਪੀਡਬਲਿਊਡੀ ਤੇ PSPCL ‘ਚ ਨਵ-ਨਿਯੁਕਤ 360 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਹੈ। ਉਨ੍ਹਾਂ ਨੇ ਸਾਰਿਆਂ ਨੂੰ ਨਵੀਂ ਸ਼ੁਰੂਆਤ ਲਈ ਸ਼ੁਭਕਾਮਨਾਵਾਂ ਤੇ ਹੱਲਾਸ਼ੇਰੀ ਦਿੱਤੀ ਹੈ। ਇਸ ਮੌਕੇ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਮਹਿਕਮੇ ‘ਚ ਹੁੰਦੀ ਭ੍ਰਿਸ਼ਟਾਚਾਰੀ ਬੰਦ ਕਰਾਂਗੇ, ਤਾਂ ਜੋ ਸਾਡੇ ਨੌਜਵਾਨ ਮੁੰਡੇ-ਕੁੜੀਆਂ ਨੂੰ ਨੌਕਰੀ ਦਾ ਸਹੀ ਮੁੱਲ ਮਿਲੇ। ਉਨ੍ਹਾਂ ਕਿਹਾ ਕਿ ਮੇਰੇ ਕੋਲ ਜਦੋਂ ਕੋਈ ਨੌਕਰੀਆਂ ਵਾਲੀ ਫ਼ਾਈਲ ਆਉਂਦੀ ਹੈ, ਸਭ ਤੋਂ ਪਹਿਲਾਂ ਮੈਂ ਉਸ ‘ਤੇ ਸਾਈਨ ਕਰਦਾ ਹਾਂ। 

Parkash Purab Guru Ramdas Ji: ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪੀਐਮ ਮੋਦੀ ਵੱਲੋਂ ਵਧਾਈ
ਅੱਜ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮ ਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਸੰਗਤਾਂ ਗੁਰਦੁਆਰਿਆਂ ਵਿੱਚ ਮੱਥਾ ਟੇਕ ਰਹੀਆਂ ਹਨ। ਅੰਮ੍ਰਿਤਸਰ ਵਿਖੇ ਵੱਡੇ ਸਮਾਗਮ ਚੱਲ ਰਹੇ ਹਨ। ਇਸ ਮੌਕੇ ਵੱਖ-ਵੱਖ ਸ਼ਖਸੀਅਤਾਂ ਨੇ ਸ੍ਰੀ ਗੁਰੂ ਰਾਮ ਦਾਸ ਜੀ ਦਾ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਦਿਆਂ ਲਿਖਿਆ...


ਸੋਢੀ ਪਾਤਸ਼ਾਹ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਮੈਂ ਉਨ੍ਹਾਂ ਦੇ ਚਰਨਾਂ 'ਚ ਸੀਸ ਝੁਕਾ ਕੇ ਸਿਜਦਾ ਕਰਦਾ ਹਾਂ। ਗੁਰੂ ਸਾਹਿਬ ਜੀ ਨੇ ਸੇਵਾ, ਨਿਮਰਤਾ ਤੇ ਦਇਆ 'ਤੇ ਜ਼ੋਰ ਦਿੱਤਾ ਅਤੇ ਸਿੱਖ ਇਤਿਹਾਸ ਤੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਅਮਿੱਟ ਯੋਗਦਾਨ ਪਾਇਆ।
SYL issue: ਐਸਵਾਈਐਲ ਮੁੱਦੇ 'ਤੇ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ 14 ਅਕਤੂਬਰ ਨੂੰ ਮੀਟਿੰਗ

ਐਸਵਾਈਐਲ ਦੇ ਮੁੱਦੇ 'ਤੇ 14 ਅਕਤੂਬਰ ਨੂੰ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਬੈਠਕ ਹੋ ਰਹੀ ਹੈ। 14 ਅਕਤੂਬਰ ਨੂੰ ਸਵੇਰੇ 11:30 ਵਜੇ ਪੰਜਾਬ ਭਵਨ ਚੰਡੀਗੜ੍ਹ 'ਚ ਦੋਹਾਂ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਬੈਠਕ ਹੋਵੇਗੀ। ਇਸ ਦੇ ਨਾਲ ਹੀ ਪੰਜਾਬ ਤੇ ਹਰਿਆਣਾ ਦੇ ਅਧਿਕਾਰੀ ਵੀ ਇਸ ਬੈਠਕ 'ਚ ਸ਼ਾਮਲ ਹੋਣਗੇ। ਇਸ ਮੀਟਿੰਗ ਵਿੱਚ ਦੋਵੇਂ ਸੂਬੇ ਦੇ ਅਧਿਕਾਰੀ ਤੱਥਾਂ ਨਾਲ ਆਪਣਾ-ਆਪਣਾ ਪੱਖ ਰੱਖਣਗੇ। ਇਹ ਮੀਟਿੰਗ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਹੋ ਰਹੀ ਹੈ।

Punjab News : ਸੁਖਪਾਲ ਖਹਿਰਾ ਨੇ 148 ਵੈਟਰਨਰੀ ਇੰਸਪੈਕਟਰਾਂ ਦੀ ਭਰਤੀ ਨੂੰ ਲੈ ਕੇ ਚੁੱਕੇ ਸਵਾਲ

ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ 148 ਵੈਟਰਨਰੀ ਇੰਸਪੈਕਟਰਾਂ ਦੀ ਭਰਤੀ ਨੂੰ ਲੈ ਕੇ ਭਗਵੰਤ ਮਾਨ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ PPSC ਦੁਆਰਾ ਸ਼ਾਰਟਲਿਸਟ ਕੀਤੇ ਗਏ 418 ਵੈਟਰਨਰੀ ਅਧਿਕਾਰੀਆਂ ਬਾਰੇ ਸ਼ੁਰੂਆਤੀ ਜਾਣਕਾਰੀ ਨੇ ਇੱਕ ਵਾਰ ਫਿਰ ਨਿਰਪੱਖਤਾ 'ਤੇ ਸ਼ੰਕੇ ਖੜ੍ਹੇ ਕਰ ਦਿੱਤੇ ਹਨ ਕਿਉਂਕਿ ਹੇਠਾਂ ਦਿੱਤੇ ਗਏ 80 ਉਮੀਦਵਾਰ ਇੱਕ ਪ੍ਰੀਖਿਆ ਕੇਂਦਰ ਤੋਂ ਹਨ? ਕੀ ਇਹ ਸੰਭਵ ਹੈ ਕਿ ਸਾਰੇ 80 ਇਕੱਠੇ ਬੈਠ ਕੇ ਪ੍ਰੀਖਿਆ ਪਾਸ ਕਰਨ? ਇਹ ਲਗਪਗ 40% ਪਾਸ ਉਮੀਦਵਾਰ ਹਨ! ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਾਂਚ ਦੀ ਮੰਗ ਕੀਤੀ ਹੈ।

ਪਿਛੋਕੜ

Punjab Breaking News, 11 October 2022 LIVE Updates: ਐਸਵਾਈਐਲ ਦੇ ਮੁੱਦੇ 'ਤੇ 14 ਅਕਤੂਬਰ ਨੂੰ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਬੈਠਕ ਹੋ ਰਹੀ ਹੈ। 14 ਅਕਤੂਬਰ ਨੂੰ ਸਵੇਰੇ 11:30 ਵਜੇ ਪੰਜਾਬ ਭਵਨ ਚੰਡੀਗੜ੍ਹ 'ਚ ਦੋਹਾਂ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਬੈਠਕ ਹੋਵੇਗੀ। ਇਸ ਦੇ ਨਾਲ ਹੀ ਪੰਜਾਬ ਤੇ ਹਰਿਆਣਾ ਦੇ ਅਧਿਕਾਰੀ ਵੀ ਇਸ ਬੈਠਕ 'ਚ ਸ਼ਾਮਲ ਹੋਣਗੇ। ਇਸ ਮੀਟਿੰਗ ਵਿੱਚ ਦੋਵੇਂ ਸੂਬੇ ਦੇ ਅਧਿਕਾਰੀ ਤੱਥਾਂ ਨਾਲ ਆਪਣਾ-ਆਪਣਾ ਪੱਖ ਰੱਖਣਗੇ। ਇਹ ਮੀਟਿੰਗ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਹੋ ਰਹੀ ਹੈ। ਐਸਵਾਈਐਲ ਮੁੱਦੇ 'ਤੇ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ 14 ਅਕਤੂਬਰ ਨੂੰ ਮੀਟਿੰਗ


 


ਬਾਰਸ਼ ਨੇ ਬੁਰੀ ਤਰ੍ਹਾਂ ਝੰਬੇ ਕਿਸਾਨ, ਖੇਤਾਂ 'ਚ ਤਬਾਹੀ ਤੇ ਮੰਡੀਆਂ 'ਚ ਵੀ ਨੁਕਸਾਨ


ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪਏ ਮੀਂਹ (Punjab Rain )ਨਾਲ ਕਿਸਾਨਾਂ (Farmers Loss ) ਦਾ ਭਾਰੀ ਨੁਕਸਾਨ ਹੋਇਆ। ਜਿੱਥੇ ਖੇਤਾਂ ਵਿੱਚ ਖੜ੍ਹੀ ਫਸਲ ਇਸ ਨਾਲ ਨੁਕਸਾਨੀ ਗਈ ਹੈ, ਉੱਥੇ ਹੀ ਮੰਡੀਆਂ ਵਿੱਚ ਪ੍ਰਬੰਧ ਪੂਰੇ ਨਾ ਹੋਣ ਕਰਕੇ ਵੀ ਫ਼ਸਲ ਦਾ ਨੁਕਸਾਨ ਹੋਇਆ ਹੈ। ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਵਿੱਚ ਵੀ ਕਿਸਾਨਾਂ ਦੀ ਫ਼ਸਲ ਸੰਭਾਲੀ ਨਹੀਂ ਜਾ ਸਕੀ। ਇੱਥੇ ਵੀ ਮੀਂਹ ਨੇ ਭਾਰੀ ਨੁਕਸਾਨ ਕੀਤਾ ਹੈ। ਬਾਰਸ਼ ਨੇ ਬੁਰੀ ਤਰ੍ਹਾਂ ਝੰਬੇ ਕਿਸਾਨ, ਖੇਤਾਂ 'ਚ ਤਬਾਹੀ ਤੇ ਮੰਡੀਆਂ 'ਚ ਵੀ ਨੁਕਸਾਨ


 


ਕੈਪਟਨ ਅਮਰਿੰਦਰ ਨਾਲ ਬੀਜੇਪੀ 'ਚ ਸ਼ਾਮਲ ਹੋਣ ਵਾਲੇ ਲੀਡਰਾਂ ਨੂੰ ਕੇਂਦਰ ਨੇ ਦਿੱਤੀ ਵਾਈ ਸ਼੍ਰੇਣੀ ਸੁਰੱਖਿਆ


ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਦੇ ਪੰਜ ਬੀਜੇਪੀ ਲੀਡਰਾਂ ਦੀ ਸੁਰੱਖਿਆ ਵਧਾ ਕੇ ਵਾਈ ਸ਼੍ਰੇਣੀ ਦੀ ਕਰ ਦਿੱਤੀ ਹੈ। ਸੂਤਰਾਂ ਅਨੁਸਾਰ ਅਜਿਹਾ ਆਈਬੀ ਦੀ ਰਿਪੋਰਟ ਬਾਅਦ ਕੀਤਾ ਗਿਆ ਹੈ। ਅਹਿਮ ਗੱਲ ਹੋ ਕਿ ਇਹ ਲੀਡਰ ਅਜੇ ਕੁਝ ਸਮਾਂ ਪਹਿਲਾਂ ਹੀ ਬੀਜੇਪੀ ਵਿੱਚ ਸ਼ਾਮਲ ਹੋਏ ਹਨ। ਇਹ ਲੀਡਰ ਹਾਲ ਹੀ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਸਾਬਕਾ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨਾਲ ਭਾਜਪਾ ਵਿੱਚ ਸ਼ਾਮਲ ਹੋਏ ਸਨ।  ਕੈਪਟਨ ਅਮਰਿੰਦਰ ਨਾਲ ਬੀਜੇਪੀ 'ਚ ਸ਼ਾਮਲ ਹੋਣ ਵਾਲੇ ਲੀਡਰਾਂ ਨੂੰ ਕੇਂਦਰ ਨੇ ਦਿੱਤੀ ਵਾਈ ਸ਼੍ਰੇਣੀ ਸੁਰੱਖਿਆ


 


ਭਾਰਤ ਨੇ ਕੈਨੇਡਾ ਕੋਲ ਉਠਾਇਆ ਖਾਲਿਸਤਾਨ ਦਾ ਮੁੱਦਾ


ਕੈਨੇਡਾ ’ਚ ਸਰਗਰਮ ਖਾਲਿਸਤਾਨੀ ਤਾਕਤਾਂ ਦਾ ਮੁੱਦਾ ਭਾਰਤ ਨੇ ਉੱਥੋਂ ਦੀ ਸਰਕਾਰ ਕੋਲ ਉਠਾਇਆ ਹੈ। ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਕਿਹਾ ਕਿ ਭਾਰਤ ਨੇ ਇਹ ਯਕੀਨੀ ਬਣਾਉਣ ਦੀ ਲੋੜ ਉਤੇ ਜ਼ੋਰ ਦਿੱਤਾ ਹੈ ਕਿ ਲੋਕਤੰਤਰਿਕ ਸਮਾਜ ਵਿੱਚ ਮਿਲੀਆਂ ਆਜ਼ਾਦੀਆਂ ਦੀ ਉਨ੍ਹਾਂ ਤਾਕਤਾਂ ਨੂੰ ਦੁਰਵਰਤੋਂ ਨਾ ਕਰਨ ਦਿੱਤੀ ਜਾਵੇ ਜੋ ਅਸਲ ਵਿਚ ‘ਹਿੰਸਾ’ ਤੇ ‘ਕੱਟੜਵਾਦ’ ਦੀ ਹਾਮੀ ਭਰਦੀਆਂ ਹਨ। ਭਾਰਤ ਨੇ ਕੈਨੇਡਾ ਕੋਲ ਉਠਾਇਆ ਖਾਲਿਸਤਾਨ ਦਾ ਮੁੱਦਾ


 


ਸੁਖਪਾਲ ਖਹਿਰਾ ਨੇ 148 ਵੈਟਰਨਰੀ ਇੰਸਪੈਕਟਰਾਂ ਦੀ ਭਰਤੀ ਨੂੰ ਲੈ ਕੇ ਚੁੱਕੇ ਸਵਾਲ


ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ 148 ਵੈਟਰਨਰੀ ਇੰਸਪੈਕਟਰਾਂ ਦੀ ਭਰਤੀ ਨੂੰ ਲੈ ਕੇ ਭਗਵੰਤ ਮਾਨ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ PPSC ਦੁਆਰਾ ਸ਼ਾਰਟਲਿਸਟ ਕੀਤੇ ਗਏ 418 ਵੈਟਰਨਰੀ ਅਧਿਕਾਰੀਆਂ ਬਾਰੇ ਸ਼ੁਰੂਆਤੀ ਜਾਣਕਾਰੀ ਨੇ ਇੱਕ ਵਾਰ ਫਿਰ ਨਿਰਪੱਖਤਾ 'ਤੇ ਸ਼ੰਕੇ ਖੜ੍ਹੇ ਕਰ ਦਿੱਤੇ ਹਨ ਕਿਉਂਕਿ ਹੇਠਾਂ ਦਿੱਤੇ ਗਏ 80 ਉਮੀਦਵਾਰ ਇੱਕ ਪ੍ਰੀਖਿਆ ਕੇਂਦਰ ਤੋਂ ਹਨ? ਕੀ ਇਹ ਸੰਭਵ ਹੈ ਕਿ ਸਾਰੇ 80 ਇਕੱਠੇ ਬੈਠ ਕੇ ਪ੍ਰੀਖਿਆ ਪਾਸ ਕਰਨ? ਇਹ ਲਗਪਗ 40% ਪਾਸ ਉਮੀਦਵਾਰ ਹਨ! ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਾਂਚ ਦੀ ਮੰਗ ਕੀਤੀ ਹੈ। ਸੁਖਪਾਲ ਖਹਿਰਾ ਨੇ 148 ਵੈਟਰਨਰੀ ਇੰਸਪੈਕਟਰਾਂ ਦੀ ਭਰਤੀ ਨੂੰ ਲੈ ਕੇ ਚੁੱਕੇ ਸਵਾਲ


 


 

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.