Punjab Breaking News LIVE: ਪੰਜਾਬ ਦੇ 10 ਜ਼ਿਲ੍ਹਿਆਂ 'ਚ ਟੋਲ ਪਲਾਜ਼ੇ ਫਰੀ, ਵਿਦੇਸ਼ਾਂ 'ਚ ਬੈਠ ਗੈਂਗਸਟਰਾਂ ਦੀ ਪੰਜਾਬ 'ਚ ਦਹਿਸ਼ਤ, ਸੀਐਮ ਭਗਵੰਤ ਮਾਨ ਦੀ ਰਾਜਪਾਲ ਨਾਲ ਖੜਕੀ, ਠੰਢ ਦਾ ਵਧਿਆ ਕਹਿਰ

Punjab Breaking News, 15 December 2022 LIVE Updates: ਪੰਜਾਬ ਦੇ 10 ਜ਼ਿਲ੍ਹਿਆਂ 'ਚ ਟੋਲ ਪਲਾਜ਼ੇ ਫਰੀ, ਵਿਦੇਸ਼ਾਂ 'ਚ ਬੈਠ ਗੈਂਗਸਟਰਾਂ ਦੀ ਪੰਜਾਬ 'ਚ ਦਹਿਸ਼ਤ, ਸੀਐਮ ਭਗਵੰਤ ਮਾਨ ਦੀ ਰਾਜਪਾਲ ਨਾਲ ਖੜਕੀ, ਠੰਢ ਦਾ ਵਧਿਆ ਕਹਿਰ

ABP Sanjha Last Updated: 15 Dec 2022 04:17 PM
Cisco Layoff:  ਟੇਕ ਕੰਪਨੀਆਂ ਦੇ ਕਰਮਚਾਰੀਆਂ 'ਤੇ ਮੰਡਰਾ ਰਿਹਾ ਖ਼ਤਰਾ

ਮਹਾਂਮਾਰੀ ਤੋਂ ਬਾਅਦ ਆਈ ਮੰਦੀ ਦੇ ਕਾਰਨ, ਦੁਨੀਆ ਭਰ ਦੀਆਂ ਕੰਪਨੀਆਂ ਵਿੱਚ ਕਰਮਚਾਰੀਆਂ ਦੀ ਛਾਂਟੀ ਦੀ ਪ੍ਰਕਿਰਿਆ ਚੱਲ ਰਹੀ ਹੈ। ਇਸ ਦੌਰਾਨ ਟੈਕਨਾਲੋਜੀ ਸੈਕਟਰ ਦੀ ਕੰਪਨੀ ਸਿਸਕੋ (Cisco) ਨੇ ਵੀ ਇਸ 'ਚ ਪਹਿਲਕਦਮੀ ਕੀਤੀ ਹੈ। ਤਕਨੀਕੀ ਦਿੱਗਜ ਨੇ ਪਿਛਲੇ ਮਹੀਨੇ ਹੀ ਇਸ ਦਾ ਐਲਾਨ ਕੀਤਾ ਸੀ ਅਤੇ ਹੁਣ ਸਿਸਕੋ ਤੋਂ ਵੱਡੇ ਪੱਧਰ 'ਤੇ ਛਾਂਟੀ ਸ਼ੁਰੂ ਹੋ ਗਈ ਹੈ। ਅਖੌਤੀ ਸਿਸਕੋ ਕਰਮਚਾਰੀਆਂ ਨੇ TheLayoff.com ਅਤੇ ਹੋਰ ਪੇਸ਼ੇਵਰ ਨੈੱਟਵਰਕਿੰਗ ਸਾਈਟਾਂ 'ਤੇ ਨਵੀਆਂ ਨੌਕਰੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਕੰਪਨੀ ਨੇ ਵੀ ਛਾਂਟੀ ਦੀ ਪੁਸ਼ਟੀ ਕੀਤੀ ਹੈ।

Mukhtar Ansari News:  ਮੁਖਤਾਰ ਅੰਸਾਰੀ ਨੂੰ ਦਸ ਸਾਲ ਦੀ ਸਜ਼ਾ ਅਤੇ ਪੰਜ ਲੱਖ ਦਾ ਜੁਰਮਾਨਾ

ਮਊ ਦੇ ਸਾਬਕਾ ਵਿਧਾਇਕ ਅਤੇ ਮਾਫੀਆ ਮੁਖਤਾਰ ਅੰਸਾਰੀ (Mukhtar Ansari) ਨੂੰ ਅਦਾਲਤ ਨੇ ਵੀਰਵਾਰ ਨੂੰ ਦਸ ਸਾਲ ਦੀ ਸਜ਼ਾ ਸੁਣਾਈ ਹੈ। ਸਾਬਕਾ ਵਿਧਾਇਕ ਨੂੰ ਇਹ ਸਜ਼ਾ ਗਾਜ਼ੀਪੁਰ ਦੀ ਸੰਸਦ ਮੈਂਬਰ-ਵਿਧਾਇਕ ਅਦਾਲਤ ਨੇ ਸੁਣਾਈ ਹੈ। ਮੁਖਤਾਰ ਅੰਸਾਰੀ ਅਤੇ ਭੀਮ ਸਿੰਘ ਨੂੰ ਗੈਂਗਸਟਰ ਐਕਟ ਵਿਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਵੀਰਵਾਰ ਨੂੰ ਅਦਾਲਤ ਨੇ ਉਸ ਨੂੰ ਸਜ਼ਾ ਸੁਣਾਈ ਸੀ।

Parliament session 2022: ਆਦਮਪੁਰ ਹਵਾਈ ਅੱਡੇ ਤੋਂ ਮੁੜ ਉਡਾਣਾਂ ਸ਼ੁਰੂ ਕਰਨ 'ਤੇ ਵਿਚਾਰ-ਹਵਾਬਾਜ਼ੀ ਮੰਤਰੀ

ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੇ ਅੱਜ ਲੋਕ ਸਭਾ ਨੂੰ ਭਰੋਸਾ ਦਿੱਤਾ ਕਿ ਆਦਮਪੁਰ (ਨੇੜੇ ਜਲੰਧਰ) ਲਈ ਉਡਾਣਾਂ ਮੁੜ ਸ਼ੁਰੂ ਕਰਨ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਜਲੰਧਰ ਤੋਂ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਵੱਲੋਂ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਸਿੰਧੀਆ ਨੇ ਕਿਹਾ ਕਿ ਉਡਾਣ ਸਕੀਮ ਤਹਿਤ ਆਦਮਪੁਰ ਤੋਂ ਤਿੰਨ ਰੂਟ ਹਨ।

Shraddha Murder Case: ਸ਼ਰਧਾ ਦੀਆਂ ਹੀ ਸੀ ਮਹਿਰੌਲੀ ਤੇ ਗੁਰੂਗ੍ਰਾਮ ਤੋਂ ਮਿਲੀਆਂ ਹੱਡੀਆਂ

ਸ਼ਰਧਾ ਕਤਲ ਕਾਂਡ 'ਚ ਵੱਡਾ ਅਪਡੇਟ ਸਾਹਮਣੇ ਆਇਆ ਹੈ। ਪੁਲਿਸ ਨੂੰ ਜਾਂਚ ਦੌਰਾਨ ਮਿਲੀ ਹੱਡੀਆਂ ਦਾ ਡੀਐਨਏ ਸੈਂਪਲ ਸ਼ਰਧਾ ਦੇ ਪਿਤਾ ਨਾਲ ਮੇਲ ਖਾਂਦਾ ਹੈ। ਇਹ ਹੱਡੀਆਂ ਦਿੱਲੀ ਪੁਲਿਸ ਨੇ ਮਹਿਰੌਲੀ ਅਤੇ ਗੁਰੂਗ੍ਰਾਮ ਦੇ ਜੰਗਲਾਂ ਤੋਂ ਬਰਾਮਦ ਕੀਤੀਆਂ ਹਨ। ਨਮੂਨਾ ਸੀਐਫਐਸਐਲ ਨੂੰ ਭੇਜਿਆ ਗਿਆ ਸੀ। ਮੁਲਜ਼ਮ ਆਫਤਾਬ ਨੇ ਪੁਲਿਸ ਨੂੰ ਇਨ੍ਹਾਂ ਹੱਡੀਆਂ ਬਾਰੇ ਦੱਸਿਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਦਿੱਲੀ ਪੁਲਿਸ ਨੂੰ ਆਫਤਾਬ ਦੇ ਪੋਲੀਗ੍ਰਾਫ ਟੈਸਟ ਦੀ ਰਿਪੋਰਟ ਵੀ ਮਿਲ ਗਈ ਹੈ। ਸ਼ਰਧਾ ਕਤਲ ਕਾਂਡ ਦਾ ਭੇਤ ਸੁਲਝਾਉਣ ਲਈ ਆਫਤਾਬ ਦੀ ਪੋਲੀਗ੍ਰਾਫ਼ ਅਤੇ ਨਾਰਕੋ ਟੈਸਟ ਦੀਆਂ ਰਿਪੋਰਟਾਂ ਪੁਲਿਸ ਜਾਂਚ ਵਿੱਚ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ।

Farmers Protest : ਪੰਜਾਬ ਦੇ 10 ਜ਼ਿਲ੍ਹਿਆਂ 'ਚ 18 ਟੋਲ ਪਲਾਜ਼ੇ ਫਰੀ

ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਬੈਨਰ ਹੇਠ ਪੰਜਾਬ ਦੇ 10 ਜ਼ਿਲ੍ਹਿਆਂ ਵਿੱਚ ਟੋਲ ਪਲਾਜ਼ਿਆਂ ’ਤੇ ਧਰਨੇ ਲਗਾਏ ਹਨ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਧਰਨਾ ਲਗਾ ਕੇ ਪੰਜਾਬ ਦੇ 10 ਜ਼ਿਲਿਆਂ 'ਚ 18 ਟੋਲ ਪਲਾਜ਼ੇ ਫਰੀ ਕਰਵਾ ਦਿੱਤੇ ਹਨ।  ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਜਿਨ੍ਹੇ ਵੀ ਟੋਲ ਪਲਾਜ਼ੇ ਦੇ ਮੁਲਾਜ਼ਮ ਹਨ , ਉਨ੍ਹਾਂ ਨੂੰ ਤਨਖਾਹ ਅਸੀਂ ਦੇਵਾਂਗੇ। ਇੱਕ ਮਹੀਨਾ ਅਸੀਂ ਟੋਲ ਫਰੀ ਕਰਾਂਗੇ ਅਤੇ ਟੋਲ ਪਲਾਜ਼ੇ ਦੇ ਮੁਲਾਜ਼ਮਾਂ ਨੂੰ ਇਕ ਮਹੀਨੇ ਦੀ ਤਨਖਾਹ ਅਸੀਂ ਦੇਵਾਂਗੇ। 


 
Crime rate in Punjab: ਕੇਂਦਰ ਸਰਕਾਰ ਨੇ ਮੰਨਿਆ ਪੰਜਾਬ 'ਚ ਅਪਰਾਧ ਦਰ 17 ਸੂਬਿਆਂ ਤੋਂ ਘੱਟ

ਆਮ ਆਦਮੀ ਪਾਰਟੀ ਪੰਜਾਬ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿੱਚ ਅਮਨ-ਕਾਨੂੰਨ ਦੀ ਹਾਲਤ ਬਾਰੇ ਵਿਰੋਧੀ ਗਲਤ ਪ੍ਰਚਾਰ ਕਰ ਰਹੇ ਹਨ। ਪਾਰਟੀ ਨੇ ਮੀਡੀਆ ਰਿਪੋਰਟ ਸ਼ੇਅਰ ਕਰਦਿਆਂ ਲਿਖਿਆ ਹੈ ਕਿ ‘ਆਪ’ ਦੇ ਸੰਸਦ ਮੈਂਬਰ ਸੰਜੀਵ ਅਰੋੜਾ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਕੇਂਦਰ ਸਰਕਾਰ ਨੇ ਰਾਜ ਸਭਾ ਵਿੱਚ ਮੰਨਿਆ ਹੈ ਕਿ ਪੰਜਾਬ ਵਿੱਚ ਅਪਰਾਧ ਦਰ 17 ਰਾਜਾਂ ਵਿੱਚੋਂ ਸਭ ਤੋਂ ਘੱਟ ਹੈ। ਪਾਰਟੀ ਨੇ ਕਿਹਾ ਹੈ ਕਿ ਇਹ ਅੰਕੜੇ ਕਾਨੂੰਨ ਵਿਵਸਥਾ ਦੇ ਸਬੰਧ ਵਿੱਚ ਵਿਰੋਧੀ ਪਾਰਟੀਆਂ ਵੱਲੋਂ ਪੰਜਾਬ ਵਿਰੁੱਧ ਕੀਤੇ ਜਾ ਰਹੇ ਪ੍ਰਚਾਰ ਦਾ ਪਰਦਾਫਾਸ਼ ਕਰਦੇ ਹਨ।

CM Bhagwant Mann: ਸੀਐਮ ਭਗਵੰਤ ਮਾਨ ਦਾ ਵੱਡਾ ਐਲਾਨ, ਟੋਲ ਪਲਾਜ਼ੇ ਨਹੀਂ ਲੱਗਣ ਦਿਆਂਗੇ

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਸਰਕਾਰ ਭਵਾਨੀਗੜ੍ਹ ਤੋਂ ਕੋਟ ਸ਼ਮੀਰ ਰੋਡ 'ਤੇ ਲੱਗਣ ਵਾਲੇ ਤਿੰਨ ਟੋਲ ਪਲਾਜ਼ੇ ਨਹੀਂ ਲੱਗਣ ਦੇਵੇਗੀ। ਉਨ੍ਹਾਂ ਕਿਹਾ ਕਿ ਬਿਨਾਂ ਸੜਕਾਂ ਬਣਾਏ ਹੀ ਟੋਲ ਪਲਾਜ਼ੇ ਲਗਾਏ ਗਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਪੈਸੇ ਦੀ ਨਾਜਾਇਜ਼ ਲੁੱਟ ਨਹੀਂ ਹੋਣ ਦੇਵਾਂਗੇ। 

Gangster in Punjab: ਵਿਦੇਸ਼ਾਂ ਵਿੱਚ ਬੈਠ ਗੈਂਗਸਟਰਾਂ ਦੀ ਪੰਜਾਬ 'ਚ ਦਹਿਸ਼ਤ

ਵਿਦੇਸ਼ਾਂ ਵਿੱਚ ਬੈਠ ਗੈਂਗਸਟਰ ਪੰਜਾਬ ਵਿੱਚ ਦਹਿਸ਼ਤ ਮਚਾ ਰਹੇ ਹਨ। ਤਾਜ਼ਾ ਖੁਲਾਸਾ ਨਕੋਦਰ ’ਚ ਵਪਾਰੀ ਦੀ ਹੱਤਿਆ ਦੇ ਕੇਸ ਵਿੱਚ ਹੋਇਆ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਤਲ ਕਾਂਡ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕਰਦਿਆਂ ਮੁੱਖ ਸਾਜ਼ਿਸ਼ਕਰਤਾ ਦੀ ਪਛਾਣ ਕਰਨ ਤੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰਨ ਦਾ ਖੁਲਾਸਾ ਕੀਤਾ ਹੈ। ਯਾਦਵ ਨੇ ਦੱਸਿਆ ਕਿ ਇਸ ਕਤਲ ਕਾਂਡ ਦਾ ਮੁੱਖ ਸਰਗਨਾ ਅਮਰੀਕਾ ਸਥਿਤ ਅਮਨਦੀਪ ਪੁਰੇਵਾਲਾ ਉਰਫ ਅਮਨ ਹੈ, ਜੋ ਨਕੋਦਰ ਦਾ ਮੂਲ ਨਿਵਾਸੀ ਹੈ।

Farmers Protest : ਕਿਸਾਨਾਂ ਵੱਲੋਂ ਅੱਜ ਪੰਜਾਬ ਦੇ 10 ਜ਼ਿਲ੍ਹਿਆਂ 'ਚ ਟੋਲ ਪਲਾਜ਼ਿਆਂ 'ਤੇ ਧਰਨੇ

ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਅੱਜ ਤੋਂ 10 ਜ਼ਿਲ੍ਹਿਆਂ ਵਿੱਚ ਟੋਲ ਪਲਾਜ਼ਿਆਂ ’ਤੇ ਧਰਨੇ ਲਗਾਉਣ ਦਾ ਐਲਾਨ ਕਰ ਦਿੱਤਾ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਕਿਸਾਨ ਜਥੇਬੰਦੀਆਂ ਪੰਜਾਬ ਭਰ ਦੇ ਟੋਲ ਪਲਾਜ਼ਿਆਂ ’ਤੇ ਧਰਨਾ ਦੇ ਕੇ ਲੋਕਾਂ ਲਈ ਟੋਲ ਪਲਾਜ਼ਿਆਂ ਨੂੰ ਫਰੀ ਕਰਵਾਉਣਗੀਆਂ। ਦਰਅਸਲ 'ਚ ਕਿਸਾਨ ਸੰਘਰਸ਼ ਕਮੇਟੀ ਦੇ ਬੈਨਰ ਹੇਠ ਪੰਜਾਬ ਦੇ 10 ਜ਼ਿਲ੍ਹਿਆਂ ਵਿੱਚ ਚੱਲ ਰਿਹਾ ਡੀਸੀ ਦਫ਼ਤਰਾਂ ਅੱਗੇ ਪੱਕਾ ਧਰਨਾ ਹੁਣ 15 ਦਸੰਬਰ ਤੋਂ ਟੋਲ ਪਲਾਜ਼ਿਆਂ ’ਤੇ ਸ਼ਿਫਟ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਧਰਨਾ 15 ਜਨਵਰੀ ਤੱਕ ਜਾਰੀ ਰਹੇਗਾ। ਪੰਧੇਰ ਨੇ ਕਿਹਾ ਕਿ ਉਹ ਟੋਲ ਪਲਾਜ਼ਾ 'ਤੇ ਕੰਮ ਕਰਦੇ ਕਰਮਚਾਰੀਆਂ ਨੂੰ ਇਕ ਮਹੀਨੇ ਦੀ ਤਨਖਾਹ ਦੇਣ ਦਾ ਵਾਅਦਾ ਕਰਦੇ ਹਨ। 

ਪਿਛੋਕੜ

Punjab Breaking News, 15 December 2022 LIVE Updates: ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਅੱਜ ਤੋਂ 10 ਜ਼ਿਲ੍ਹਿਆਂ ਵਿੱਚ ਟੋਲ ਪਲਾਜ਼ਿਆਂ ’ਤੇ ਧਰਨੇ ਲਗਾਉਣ ਦਾ ਐਲਾਨ ਕਰ ਦਿੱਤਾ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਕਿਸਾਨ ਜਥੇਬੰਦੀਆਂ ਪੰਜਾਬ ਭਰ ਦੇ ਟੋਲ ਪਲਾਜ਼ਿਆਂ ’ਤੇ ਧਰਨਾ ਦੇ ਕੇ ਲੋਕਾਂ ਲਈ ਟੋਲ ਪਲਾਜ਼ਿਆਂ ਨੂੰ ਫਰੀ ਕਰਵਾਉਣਗੀਆਂ। ਦਰਅਸਲ 'ਚ ਕਿਸਾਨ ਸੰਘਰਸ਼ ਕਮੇਟੀ ਦੇ ਬੈਨਰ ਹੇਠ ਪੰਜਾਬ ਦੇ 10 ਜ਼ਿਲ੍ਹਿਆਂ ਵਿੱਚ ਚੱਲ ਰਿਹਾ ਡੀਸੀ ਦਫ਼ਤਰਾਂ ਅੱਗੇ ਪੱਕਾ ਧਰਨਾ ਹੁਣ 15 ਦਸੰਬਰ ਤੋਂ ਟੋਲ ਪਲਾਜ਼ਿਆਂ ’ਤੇ ਸ਼ਿਫਟ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਧਰਨਾ 15 ਜਨਵਰੀ ਤੱਕ ਜਾਰੀ ਰਹੇਗਾ। ਪੰਧੇਰ ਨੇ ਕਿਹਾ ਕਿ ਉਹ ਟੋਲ ਪਲਾਜ਼ਾ 'ਤੇ ਕੰਮ ਕਰਦੇ ਕਰਮਚਾਰੀਆਂ ਨੂੰ ਇਕ ਮਹੀਨੇ ਦੀ ਤਨਖਾਹ ਦੇਣ ਦਾ ਵਾਅਦਾ ਕਰਦੇ ਹਨ। ਕਿਸਾਨਾਂ ਵੱਲੋਂ ਅੱਜ ਪੰਜਾਬ ਦੇ 10 ਜ਼ਿਲ੍ਹਿਆਂ 'ਚ ਟੋਲ ਪਲਾਜ਼ਿਆਂ 'ਤੇ ਧਰਨੇ


 


ਵਿਦੇਸ਼ਾਂ ਵਿੱਚ ਬੈਠ ਗੈਂਗਸਟਰਾਂ ਦੀ ਪੰਜਾਬ 'ਚ ਦਹਿਸ਼ਤ


ਵਿਦੇਸ਼ਾਂ ਵਿੱਚ ਬੈਠ ਗੈਂਗਸਟਰ ਪੰਜਾਬ ਵਿੱਚ ਦਹਿਸ਼ਤ ਮਚਾ ਰਹੇ ਹਨ। ਤਾਜ਼ਾ ਖੁਲਾਸਾ ਨਕੋਦਰ ’ਚ ਵਪਾਰੀ ਦੀ ਹੱਤਿਆ ਦੇ ਕੇਸ ਵਿੱਚ ਹੋਇਆ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਤਲ ਕਾਂਡ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕਰਦਿਆਂ ਮੁੱਖ ਸਾਜ਼ਿਸ਼ਕਰਤਾ ਦੀ ਪਛਾਣ ਕਰਨ ਤੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰਨ ਦਾ ਖੁਲਾਸਾ ਕੀਤਾ ਹੈ। ਯਾਦਵ ਨੇ ਦੱਸਿਆ ਕਿ ਇਸ ਕਤਲ ਕਾਂਡ ਦਾ ਮੁੱਖ ਸਰਗਨਾ ਅਮਰੀਕਾ ਸਥਿਤ ਅਮਨਦੀਪ ਪੁਰੇਵਾਲਾ ਉਰਫ ਅਮਨ ਹੈ, ਜੋ ਨਕੋਦਰ ਦਾ ਮੂਲ ਨਿਵਾਸੀ ਹੈ। ਵਿਦੇਸ਼ਾਂ ਵਿੱਚ ਬੈਠ ਗੈਂਗਸਟਰਾਂ ਦੀ ਪੰਜਾਬ 'ਚ ਦਹਿਸ਼ਤ


 


ਰਾਜਪਾਲ ਨੇ CM ਭਗਵੰਤ ਮਾਨ ਦੀ ਚਿੱਠੀ ਦਾ ਦਿੱਤਾ ਜਵਾਬ


ਆਈਪੀਐਸ ਕੁਲਦੀਪ ਸਿੰਘ ਚਾਹਲ ਨੂੰ ਚੰਡੀਗੜ੍ਹ ਦੇ ਐਸਐਸਪੀ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਪੰਜਾਬ ਵਿੱਚ ਸਿਆਸਤ ਗਰਮਾ ਗਈ ਹੈ। ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਭਗਵੰਤ ਮਾਨ ਦੀ ਚਿੱਠੀ ਦਾ ਜਵਾਬ ਦਿੰਦਿਆਂ ਲਿਖਿਆ ਕਿ ਕੁਲਦੀਪ ਸਿੰਘ ਚਾਹਲ ਨੂੰ ਉਨ੍ਹਾਂ ਦੇ ਮਾੜੇ ਵਤੀਰੇ ਕਾਰਨ ਚੰਡੀਗੜ੍ਹ ਦੇ ਐਸਐਸਪੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਇਸ ਸਬੰਧੀ ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਨੂੰ ਪੱਤਰ ਲਿਖਿਆ ਸੀ।ਰਾਜਪਾਲ ਨੇ CM ਭਗਵੰਤ ਮਾਨ ਦੀ ਚਿੱਠੀ ਦਾ ਦਿੱਤਾ ਜਵਾਬ


 


ਸੀਐਮ ਭਗਵੰਤ ਮਾਨ ਅੱਜ ਬੰਦ ਕਰਵਾਉਣਗੇ ਲਾਚੋਵਾਲ ਟੋਲ ਪਲਾਜ਼ਾ


ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਹੁਸ਼ਿਆਰਪੁਰ ਦੇ ਲਾਚੋਵਾਲ ਟੋਲ ਪਲਾਜ਼ਾ 'ਤੇ ਪਹੁੰਚਣਗੇ। ਟਾਂਡਾ ਰੋਡ ’ਤੇ ਬਣਿਆ ਲਾਚੋਵਾਲ ਟੋਲ ਪਲਾਜ਼ੇ ਦੀ ਮਿਆਦ ਖ਼ਤਮ ਹੋ ਗਈ ਹੈ। ਟੋਲ ਪਲਾਜ਼ਾ ਬੰਦ ਹੋਣ ਕਾਰਨ ਹੁਸ਼ਿਆਰਪੁਰ ਤੋਂ ਟਾਂਡਾ ਜਾਣ ਵਾਲੇ ਲੋਕਾਂ ਨੂੰ ਟੋਲ ਫੀਸ ਨਹੀਂ ਦੇਣੀ ਪਵੇਗੀ। ਇਹ ਸੜਕ ਹੁਸ਼ਿਆਰਪੁਰ ਤੋਂ ਟਾਂਡਾ ਨੂੰ ਜਾਂਦੀ ਹੈ। ਅੱਗੇ ਇਹ ਸੜਕ ਅੰਮ੍ਰਿਤਸਰ ਨੂੰ ਜਾਂਦੀ ਹੈ। ਸੀਐਮ ਭਗਵੰਤ ਮਾਨ ਅੱਜ ਬੰਦ ਕਰਵਾਉਣਗੇ ਲਾਚੋਵਾਲ ਟੋਲ ਪਲਾਜ਼ਾ


 


ਹਰਿਆਣਾ ਤੇ ਪੰਜਾਬ 'ਚ ਦਿਖਾਈ ਦੇਣ ਲੱਗਾ ਸਰਦੀ ਦਾ ਅਸਰ
Punjab and Haryana Weather updates : ਦੇਸ਼ ਵਿੱਚ ਸਰਦੀਆਂ ਨੇ ਦਸਤਕ ਦੇ ਦਿੱਤੀ ਹੈ। ਕਸ਼ਮੀਰ ਅਤੇ ਹਿਮਾਚਲ ਸਮੇਤ ਉਚਾਈ ਵਾਲੇ ਇਲਾਕਿਆਂ 'ਚ ਬਰਫਬਾਰੀ ਤੋਂ ਬਾਅਦ ਪਾਰਾ ਜ਼ੀਰੋ ਤੋਂ ਹੇਠਾਂ ਪਹੁੰਚ ਗਿਆ ਹੈ। ਜਿਸ ਕਾਰਨ ਮੈਦਾਨੀ ਇਲਾਕਿਆਂ ਵਿੱਚ ਵੀ ਤਾਪਮਾਨ ਡਿੱਗ ਗਿਆ ਹੈ। ਹਰਿਆਣਾ ਅਤੇ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਦਿਨ ਅਤੇ ਰਾਤ ਦਾ ਤਾਪਮਾਨ ਆਮ ਨਾਲੋਂ ਉਪਰ ਪਹੁੰਚ ਗਿਆ ਹੈ। ਮੌਸਮ ਵਿਗਿਆਨੀ ਅਨੁਸਾਰ ਬਾਰਿਸ਼ ਨਾ ਹੋਣ ਅਤੇ ਵਾਰ-ਵਾਰ ਕਮਜ਼ੋਰ ਸ਼੍ਰੇਣੀ ਦੇ ਵੈਸਟਰਨ ਡਿਸਟਰਬੈਂਸ ਦੇ ਆਉਣ ਨਾਲ ਹਵਾਵਾਂ ਦੀ ਦਿਸ਼ਾ ਅਤੇ ਰਫ਼ਤਾਰ 'ਚ ਬਦਲਾਅ ਕਾਰਨ ਠੰਡ 'ਚ ਜ਼ਿਆਦਾ ਵਾਧਾ ਨਹੀਂ ਹੋ ਰਿਹਾ ਹੈ। ਹਰਿਆਣਾ ਤੇ ਪੰਜਾਬ 'ਚ ਦਿਖਾਈ ਦੇਣ ਲੱਗਾ ਸਰਦੀ ਦਾ ਅਸਰ

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.