Punjab Breaking News LIVE: ਪੰਜਾਬ ਸਣੇ 40 ਥਾਵਾਂ 'ਤੇ NIA ਦੇ ਛਾਪੇ, ਪੰਜਾਬ ’ਚ ਦੇਸ਼ ਦਾ ਸਭ ਤੋਂ ਵੱਡਾ ਬਾਇਓ-ਊਰਜਾ ਪਲਾਂਟ ਸ਼ੁਰੂ, ਪੰਜਾਬ ਯੂਨੀਵਰਸਿਟੀ 'ਚ ਵਿਦਿਆਰਥੀ ਕੌਂਸਲ ਦੀਆਂ ਚੋਣਾਂ, ਸਰਹੱਦ 'ਤੇ ਮੁੜ ਦਿਖਿਆ ਡ੍ਰੋਨ

Punjab Breaking News, 18 October 2022 LIVE Updates: ਪੰਜਾਬ ਸਣੇ 40 ਥਾਵਾਂ 'ਤੇ NIA ਦੇ ਛਾਪੇ, ਪੰਜਾਬ ’ਚ ਦੇਸ਼ ਦਾ ਸਭ ਤੋਂ ਵੱਡਾ ਬਾਇਓ-ਊਰਜਾ ਪਲਾਂਟ ਸ਼ੁਰੂ, ਪੰਜਾਬ ਯੂਨੀਵਰਸਿਟੀ 'ਚ ਵਿਦਿਆਰਥੀ ਕੌਂਸਲ ਦੀਆਂ ਚੋਣਾਂ

ABP Sanjha Last Updated: 18 Oct 2022 02:40 PM
Jalandhar News:ਕਮਰੇ 'ਚ ਸੁੱਤੇ ਪਏ ਪੂਰੇ ਪਰਿਵਾਰ ਨੂੰ ਅੱਗ ਲਾ ਕੇ ਹੋਇਆ ਫ਼ਰਾਰ ਪਤੀ

ਜਲੰਧਰ ਦੇ ਨਕੋਦਰ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆ ਰਹੀ ਹੈ। ਜਿੱਥੇ ਘਰੇਲੂ ਕਲੇਸ਼ ਕਾਰਨ ਪਤੀ ਨੇ ਕਮਰੇ ਵਿੱਚ ਸੁੱਤੇ ਪਏ ਪਰਿਵਾਰ ਨੂੰ ਅੱਗ ਲਗਾ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ 'ਚ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਪੁਲਿਸ ਨੇ ਪੰਜ ਜਾਣਿਆ ਦੀਆਂ ਲਾਸ਼ਾਂ ਨੂੰ ਨਕੋਦਰ ਦੇ ਸਿਵਲ ਹਸਪਤਾਲ ਭੇਜ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਜਦੋਂ ਉਕਤ ਵਿਅਕਤੀ ਆਪਣੇ ਸਹੁਰੇ ਘਰ ਗਿਆ ਤਾਂ ਉਸ ਦੀ ਪਤਨੀ ਪਰਮਜੀਤ ਕੌਰ (28), ਪੁੱਤਰ ਗੁਰਮੋਹਲ (5), ਪੁੱਤਰੀ ਅਰਸ਼ਦੀਪ ਕੌਰ (7), ਸੱਸ ਜੋਗਿੰਦਰੋ ਬਾਈ ਅਤੇ ਉਸ ਦਾ ਸਹੁਰਾ ਸੁਰਜਨ ਸਿੰਘ (58) ਇੱਕ ਕਮਰੇ ਵਿੱਚ ਸੁੱਤੇ ਪਏ ਸਨ ਤਾਂ ਉਸ ਨੇ ਕਮਰੇ ਨੂੰ ਅੱਗ ਲਾ ਦਿੱਤੀ ਅਤੇ ਕਮਰੇ ਨੂੰ ਬਾਹਰੋਂ ਜਿੰਦਾ ਲਗਾ ਕੇ ਫਰਾਰ ਹੋ ਗਿਆ।

MSP on Wheat Crop : ਮੋਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਦੀਵਾਲੀ ਦਾ ਤੋਹਫਾ

ਕੇਂਦਰੀ ਮੰਤਰੀ ਮੰਡਲ ਨੇ ਮੰਗਲਵਾਰ ਨੂੰ ਹਾੜੀ ਦੀਆਂ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ( MSP) ਤੈਅ ਕਰ ਦਿੱਤੀ ਹੈ। ਕੇਂਦਰੀ ਮੰਤਰੀ ਮੰਡਲ ਨੇ ਕਣਕ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ 110 ਰੁਪਏ ਦੇ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ।

New BCCI President: ਸੌਰਵ ਗਾਂਗੁਲੀ ਦੀ ਥਾਂ ਲੈਣਗੇ ਰੋਜਰ ਬੰਨੀ

ਭਾਰਤੀ ਕ੍ਰਿਕਟ ਕੰਟਰੋਲ ਬੋਰਡ 'ਚ ਵੱਡਾ ਬਦਲਾਅ ਹੋਇਆ ਹੈ। 1983 ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਅਤੇ ਸਾਬਕਾ ਆਲਰਾਊਂਡਰ ਰੋਜਰ ਬਿੰਨੀ ਬੀਸੀਸੀਆਈ ਦੇ 36ਵੇਂ ਪ੍ਰਧਾਨ ਬਣ ਗਏ ਹਨ। ਰੋਜਰ ਬੰਨੀ ਨੇ ਟੀਮ ਇੰਡੀਆ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਦੀ ਜਗ੍ਹਾ ਲਈ ਹੈ। ਬੀਸੀਸੀਆਈ ਦੀ ਮੁੰਬਈ ਵਿੱਚ ਚੱਲ ਰਹੀ ਸਾਲਾਨਾ ਆਮ ਮੀਟਿੰਗ ਵਿੱਚ ਰੋਜਰ ਬੰਨੀ ਨੂੰ ਬਿਨਾਂ ਵਿਰੋਧ BCCI ਦਾ ਪ੍ਰਧਾਨ ਚੁਣ ਲਿਆ ਗਿਆ ਹੈ।

Kedarnath Helicopter Crash : ਕੇਦਾਰਨਾਥ ਧਾਮ ਤੋਂ ਪਹਿਲਾਂ ਹੈਲੀਕਾਪਟਰ ਹੋਇਆ ਕ੍ਰੈਸ਼

ਉਤਰਾਖੰਡ (Uttarakhand) ਸਥਿਤ ਕੇਦਾਰਨਾਥ ਧਾਮ  (Kedarnath Dham) ਤੋਂ ਦੋ ਕਿਲੋਮੀਟਰ ਪਹਿਲਾਂ ਇੱਕ ਹੈਲੀਕਾਪਟਰ ਕ੍ਰੈਸ਼ (Helicopter Crash)  ਹੋਇਆ ਹੈ। ਇਹ ਹੈਲੀਕਾਪਟਰ ਕੇਦਾਰਨਾਥ ਤੋਂ ਵਾਪਸ ਆ ਰਿਹਾ ਸੀ, ਉਸੇ ਸਮੇਂ ਇਹ ਹਾਦਸਾ ਹੋ ਗਿਆ। ਜਿਸ ਰਸਤੇ 'ਤੇ ਇਹ ਹਾਦਸਾ ਹੋਇਆ, ਉਹ ਕੇਦਾਰਨਾਥ ਧਾਮ ਦਾ ਪੁਰਾਣਾ ਰਸਤਾ ਸੀ। ਹਾਦਸੇ ਦੇ ਸਮੇਂ ਹੈਲੀਕਾਪਟਰ 'ਚ 6 ਲੋਕ ਸਵਾਰ ਸਨ। ਇਸ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ।

Kisan Samriddhi Centre: ਹੁਣ ਇੱਕੋ ਛੱਤ ਹੇਠ ਮਿਲੇਗੀ ਖਾਦ-ਬੀਜ ਤੇ ਸਵਾਇਲ ਟੈਸਟ ਦੀ ਸਹੂਲਤ

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਸੋਮਵਾਰ ਨੂੰ ਨਵੀਂ ਦਿੱਲੀ ਵਿੱਚ ਆਯੋਜਿਤ ਕਿਸਾਨ ਸਨਮਾਨ ਸੰਮੇਲਨ ਵਿੱਚ ਦੇਸ਼ ਦੀਆਂ 3.3 ਲੱਖ ਪ੍ਰਚੂਨ ਖਾਦ ਦੀਆਂ ਦੁਕਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸਮ੍ਰਿਧੀ ਕੇਂਦਰ (PM Kisan Samriddhi Centre-PMKSK) ਵਿੱਚ ਤਬਦੀਲ ਕਰਨ ਦਾ ਐਲਾਨ ਕੀਤਾ ਹੈ। ਪੀਐਮ ਮੋਦੀ ਦਾ ਇਰਾਦਾ ਹੈ ਕਿ ਇਨ੍ਹਾਂ ਦੁਕਾਨਾਂ ਨੂੰ ਪੜਾਅਵਾਰ PMKSK ਵਿੱਚ ਤਬਦੀਲ ਕੀਤਾ ਜਾਵੇਗਾ। ਇਨ੍ਹਾਂ ਕੇਂਦਰਾਂ 'ਤੇ ਬੀਜਾਂ, ਖਾਦਾਂ ਅਤੇ ਮਿੱਟੀ ਦੀ ਪਰਖ ਕਰਨ ਦੀ ਸਹੂਲਤ ਇੱਕੋ ਛੱਤ ਹੇਠ ਉਪਲਬਧ ਹੋਵੇਗੀ।

Kuldeep Dhaliwal: ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਦਾ ਐਲਾਨ

ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਵਧੀਆ ਕੰਮ ਕਰਨ ਵਾਲੀਆਂ ਮਹਿਲਾ ਸਰਪੰਚਾਂ ਦੇ ਪਿੰਡਾਂ ਨੂੰ ਦੁੱਗਣੀ ਗ੍ਰਾਂਟ ਦਿੱਤੀ ਜਾਵੇਗੀ। ਪੰਚਾਇਤੀ ਰਾਜ ਸੰਸਥਾਵਾਂ ਵਿੱਚ ਔਰਤਾਂ ਦੇ ਸਸ਼ਕਤੀਕਰਨ ਲਈ ਧਾਲੀਵਾਲ ਨੇ ਐਲਾਨ ਕੀਤਾ ਕਿ 'ਮਗਨਰੇਗਾ' ਸਕੀਮ ਤਹਿਤ ਪਿੰਡਾਂ ਵਿੱਚ ਮਹਿਲਾ ਮੇਟਸ ਦੀ ਹੀ ਨਿਯੁਕਤੀ ਕੀਤੀ ਜਾਵੇਗੀ।

NIA Raid: ਪੰਜਾਬ ਸਮੇਤ ਕਈ ਸੂਬਿਆਂ ਵਿੱਚ ਕੀਤੀ ਛਾਪੇਮਾਰੀ, ਹਥਿਆਰ ਬਰਾਮਦ

ਰਾਸ਼ਟਰੀ ਜਾਂਚ ਏਜੰਸੀ (NIA) ਨੇ ਅੱਤਵਾਦੀ ਸਬੰਧਾਂ ਨੂੰ ਲੈ ਕੇ ਕਈ ਗੈਂਗਸਟਰਾਂ ਦੇ ਟਿਕਾਣਿਆਂ 'ਤੇ ਦੇਸ਼ ਭਰ 'ਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਜਾਂਚ ਏਜੰਸੀ ਦੀ ਇਹ ਕਾਰਵਾਈ ਦਿੱਲੀ ਸਮੇਤ 40 ਥਾਵਾਂ 'ਤੇ ਕੀਤੀ ਜਾ ਰਹੀ ਹੈ। ਦਰਅਸਲ, NIA ਭਾਰਤ ਅਤੇ ਵਿਦੇਸ਼ਾਂ ਵਿੱਚ ਸਥਿਤ ਅੱਤਵਾਦੀਆਂ, ਗੈਂਗਸਟਰਾਂ ਅਤੇ ਡਰੱਗ ਸਮੱਗਲਰਾਂ ਦਰਮਿਆਨ ਵਧ ਰਹੇ ਗਠਜੋੜ ਨੂੰ ਖਤਮ ਕਰਨ ਲਈ ਪੰਜਾਬ ਤੋਂ ਲੈ ਕੇ ਹਰਿਆਣਾ, ਰਾਜਸਥਾਨ ਅਤੇ ਦਿੱਲੀ-ਐਨਸੀਆਰ ਖੇਤਰ ਤੱਕ ਕਈ ਥਾਵਾਂ 'ਤੇ ਛਾਪੇਮਾਰੀ ਕਰ ਰਹੀ ਹੈ।

Sukhpal Singh Khaira: ਬਦਲਾਵ ਲੀਡਰਾਂ ਕੋਲ ਉਨ੍ਹਾਂ ਦੀ ਗੱਲ ਸੁਣਨ ਦਾ ਸਮਾਂ ਵੀ ਨਹੀਂ: ਸੁਖਪਾਲ ਖਹਿਰਾ

ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਸਾਨਾਂ ਦੇ ਰੋਸ ਪ੍ਰਦਸ਼ਨ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਚੋਣਾਂ ਦੇ ਮੱਦੇਨਜ਼ਰ ਦਿੱਲੀ ਵਿੱਚ ਕਿਸਾਨ ਅੰਦੋਲਨ ਦੌਰਾਨ ਅਰਵਿੰਦ ਕੇਜਰੀਵਾਲ ਉਨ੍ਹਾਂ ਨੂੰ ਮਿਲਣ ਗਏ, ਉਨ੍ਹਾਂ ਲਈ ਭੋਜਨ, ਪਖਾਨੇ ਆਦਿ ਦਾ ਪ੍ਰਬੰਧ ਕੀਤਾ। ਹੁਣ ਉਹੀ ਕਿਸਾਨ ਸੰਗਰੂਰ ਵਿੱਚ ਭਗਵੰਤ ਮਾਨ ਦੇ ਬੂਹੇ 'ਤੇ ਬੈਠੇ ਹਨ, ਪਿਛਲੇ 10 ਦਿਨਾਂ ਤੋਂ ਇੱਕ ਕਿਸਾਨ ਦੀ ਮੌਤ ਹੋ ਗਈ ਪਰ ਬਦਲਾਵ ਲੀਡਰਾਂ ਕੋਲ ਉਨ੍ਹਾਂ ਦੀ ਗੱਲ ਸੁਣਨ ਦਾ ਸਮਾਂ ਵੀ ਨਹੀਂ ਹੈ।

ਪਿਛੋਕੜ

Punjab Breaking News, 18 October 2022 LIVE Updates: ਰਾਸ਼ਟਰੀ ਜਾਂਚ ਏਜੰਸੀ (NIA) ਨੇ ਅੱਤਵਾਦੀ ਸਬੰਧਾਂ ਨੂੰ ਲੈ ਕੇ ਕਈ ਗੈਂਗਸਟਰਾਂ ਦੇ ਟਿਕਾਣਿਆਂ 'ਤੇ ਦੇਸ਼ ਭਰ 'ਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਜਾਂਚ ਏਜੰਸੀ ਦੀ ਇਹ ਕਾਰਵਾਈ ਦਿੱਲੀ ਸਮੇਤ 40 ਥਾਵਾਂ 'ਤੇ ਕੀਤੀ ਜਾ ਰਹੀ ਹੈ। ਦਰਅਸਲ, NIA ਭਾਰਤ ਅਤੇ ਵਿਦੇਸ਼ਾਂ ਵਿੱਚ ਸਥਿਤ ਅੱਤਵਾਦੀਆਂ, ਗੈਂਗਸਟਰਾਂ ਅਤੇ ਡਰੱਗ ਸਮੱਗਲਰਾਂ ਦਰਮਿਆਨ ਵਧ ਰਹੇ ਗਠਜੋੜ ਨੂੰ ਖਤਮ ਕਰਨ ਲਈ ਪੰਜਾਬ ਤੋਂ ਲੈ ਕੇ ਹਰਿਆਣਾ, ਰਾਜਸਥਾਨ ਅਤੇ ਦਿੱਲੀ-ਐਨਸੀਆਰ ਖੇਤਰ ਤੱਕ ਕਈ ਥਾਵਾਂ 'ਤੇ ਛਾਪੇਮਾਰੀ ਕਰ ਰਹੀ ਹੈ। NIA ਨੇ ਪੰਜਾਬ ਸਮੇਤ ਕਈ ਸੂਬਿਆਂ ਵਿੱਚ ਕੀਤੀ ਛਾਪੇਮਾਰੀ, ਹਥਿਆਰ ਬਰਾਮਦNIA ਨੇ ਪੰਜਾਬ ਸਮੇਤ ਕਈ ਸੂਬਿਆਂ ਵਿੱਚ ਕੀਤੀ ਛਾਪੇਮਾਰੀ, ਹਥਿਆਰ ਬਰਾਮਦ


 


ਪੰਜਾਬ ’ਚ ਅੱਜ ਤੋਂ ਦੇਸ਼ ਦਾ ਸਭ ਤੋਂ ਵੱਡਾ ਬਾਇਓ-ਊਰਜਾ ਪਲਾਂਟ ਸ਼ੁਰੂ


ਪੰਜਾਬ ਦੇ ਲਹਿਰਾਗਾਗਾ ’ਚ ਅੱਜ ਤੋਂ ਦੇਸ਼ ਦਾ ਸਭ ਤੋਂ ਵੱਡਾ ਬਾਇਓ-ਊਰਜਾ ਪਲਾਂਟ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਇਹ ਪਲਾਂਟ ਜਰਮਨੀ ਦੀ ਵਰਬੀਓ ਏਜੀ ਕੰਪਨੀ ਦੀ ਭਾਰਤੀ ਇਕਾਈ ਵੱਲੋਂ 220 ਕਰੋੜ ਰੁਪਏ ਦੇ ਨਿਵੇਸ਼ ਨਾਲ ਲਾਇਆ ਜਾ ਰਿਹਾ ਹੈ। ਇਹ ਫ਼ਸਲੀ ਰਹਿੰਦ-ਖੂੰਹਦ (ਪਰਾਲੀ) ਨੂੰ ਵਰਤ ਕੇ ਬਾਇਓਗੈਸ ਤੇ ਖਾਦ ਬਣਾਏਗਾ। ਪੰਜਾਬ ’ਚ ਅੱਜ ਤੋਂ ਦੇਸ਼ ਦਾ ਸਭ ਤੋਂ ਵੱਡਾ ਬਾਇਓ-ਊਰਜਾ ਪਲਾਂਟ ਸ਼ੁਰੂ


 


ਪੰਜਾਬ ਯੂਨੀਵਰਸਿਟੀ 'ਚ ਵਿਦਿਆਰਥੀ ਕੌਂਸਲ ਦੀਆਂ ਚੋਣਾਂ


ਪੰਜਾਬ ਯੂਨੀਵਰਸਿਟੀ ਕੈਂਪਸ ਵਿਦਿਆਰਥੀ ਕੌਂਸਲ ਦੀਆਂ ਚੋਣਾਂ ਅੱਜ ਹੋ ਰਹੀਆਂ ਹਨ। ਇਨ੍ਹਾਂ ਚੋਣਾਂ ਲਈ ਸੈਕਟਰ 14 ਸਥਿਤ ਪੀਯੂ ਦੇ ਮੁੱਖ ਕੈਂਪਸ ਤੇ ਸੈਕਟਰ 25 ਸਥਿਤ ਉੱਤਰੀ ਕੈਂਪਸ ਵਿੱਚ ਕੁੱਲ 169 ਬੂਥਾਂ ਉੱਤੇ 11984 ਵਿਦਿਆਰਥੀ ਵੋਟਰ ਆਪਣੀ ਵੋਟ ਦਾ ਇਸਤੇਮਾਲ ਬੈਲਟ ਪੇਪਰਾਂ ਰਾਹੀਂ ਕਰਨਗੇ। ਵੋਟਿੰਗ ਪ੍ਰਕਿਰਿਆ ਅਮਨ-ਸ਼ਾਂਤੀ ਨਾਲ ਨੇਪਰੇ ਚਾੜ੍ਹਨ ਲਈ ਪੀਯੂ ਸਕਿਉਰਿਟੀ ਤੇ ਚੰਡੀਗੜ੍ਹ ਪੁਲਿਸ ਵੱਲੋਂ ਵੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਜਿਸ ਦੇ ਚੱਲਦਿਆਂ ਬਾਹਰੀ ਵਿਅਕਤੀਆਂ ਦੇ ਕੈਂਪਸ ਵਿੱਚ ਦਾਖਲ ਹੋਣ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਪੰਜਾਬ ਯੂਨੀਵਰਸਿਟੀ 'ਚ ਵਿਦਿਆਰਥੀ ਕੌਂਸਲ ਦੀਆਂ ਚੋਣਾਂ


 


ਸਰਹੱਦ 'ਤੇ ਮੁੜ ਦਿਖਿਆ ਡ੍ਰੋਨ, ਬੀਐਸਐਫ਼ ਨੇ ਗੋਲ਼ੀਆਂ ਮਾਰ ਕੀਤਾ ਤਬਾਹ, ਹੈਰੋਇਨ ਹੋਈ ਬਰਾਮਦ


ਬੀਐਸਐਫ਼ ਨੇ ਪਾਕਿਸਤਾਨੀ ਤਸਕਰਾਂ ਦੀ ਇੱਕ ਹੋਰ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਅਜਨਾਲਾ ਨੇੜੇ ਭਾਰਤ-ਪਾਕਿਸਤਾਨ ਸਰਹੱਦ ਤੇ ਬੀਐਸਐਫ਼ ਨੇ ਗੋਲ਼ੀਆਂ ਮਾਰ ਕੇ ਡ੍ਰੋਨ ਨੂੰ ਸੁੱਟ ਲਿਆ ਹੈ। ਜਿਸ ਰਾਹੀ ਪੰਜਾਬ ਵਿੱਚ ਹੈਰੋਇਨ ਭੇਜੀ ਜਾ ਰਹੀ ਸੀ ਜਿਸ ਨੂੰ ਬੀਐਸਐਫ਼ ਨੇ ਜਬਤ ਕਰ ਲਿਆ ਹੈ। ਦਰਅਸਲ ਬੀਐਸਐਫ਼ ਦੀ 183 ਬਟਾਲੀਅਨ ਗਸ਼ਤ ਉੱਤੇ ਸੀ ਤਾਂ ਅਚਾਨਕ ਰਾਤ 8.30 ਵਜੇ ਜਵਾਨਾਂ ਨੂੰ ਡ੍ਰੋਨ ਦੀ ਆਵਾਜ਼ ਸੁਣੀ ਤਾਂ ਉਨ੍ਹਾਂ ਨੇ ਉਸ ਵੱਲ ਗੋਲ਼ੀਬਾਰੀ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਡ੍ਰੋਨ ਜ਼ਮੀਨ ਤੇ ਡਿੱਗ ਪਿਆ। ਇਹ ਪੂਰਾ ਮਾਮਲਾ ਕਾਲਮ ਡੋਗਰਾ ਪੋਸਟ ਦੇ ਨੇੜੇ ਦਾ ਹੈ। ਸਰਹੱਦ 'ਤੇ ਮੁੜ ਦਿਖਿਆ ਡ੍ਰੋਨ, ਬੀਐਸਐਫ਼ ਨੇ ਗੋਲ਼ੀਆਂ ਮਾਰ ਕੀਤਾ ਤਬਾਹ, ਹੈਰੋਇਨ ਹੋਈ ਬਰਾਮਦ


 


ਬਦਲਾਵ ਲੀਡਰਾਂ ਕੋਲ ਉਨ੍ਹਾਂ ਦੀ ਗੱਲ ਸੁਣਨ ਦਾ ਸਮਾਂ ਵੀ ਨਹੀਂ: ਸੁਖਪਾਲ ਖਹਿਰਾ


ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ (Sukhpal Singh Khaira) ਨੇ ਕਿਸਾਨਾਂ ਦੇ ਰੋਸ ਪ੍ਰਦਸ਼ਨ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਚੋਣਾਂ ਦੇ ਮੱਦੇਨਜ਼ਰ ਦਿੱਲੀ ਵਿੱਚ ਕਿਸਾਨ ਅੰਦੋਲਨ ਦੌਰਾਨ ਅਰਵਿੰਦ ਕੇਜਰੀਵਾਲ ਉਨ੍ਹਾਂ ਨੂੰ ਮਿਲਣ ਗਏ, ਉਨ੍ਹਾਂ ਲਈ ਭੋਜਨ, ਪਖਾਨੇ ਆਦਿ ਦਾ ਪ੍ਰਬੰਧ ਕੀਤਾ। ਹੁਣ ਉਹੀ ਕਿਸਾਨ ਸੰਗਰੂਰ ਵਿੱਚ ਭਗਵੰਤ ਮਾਨ ਦੇ ਬੂਹੇ 'ਤੇ ਬੈਠੇ ਹਨ, ਪਿਛਲੇ 10 ਦਿਨਾਂ ਤੋਂ ਇੱਕ ਕਿਸਾਨ ਦੀ ਮੌਤ ਹੋ ਗਈ ਪਰ ਬਦਲਾਵ ਲੀਡਰਾਂ ਕੋਲ ਉਨ੍ਹਾਂ ਦੀ ਗੱਲ ਸੁਣਨ ਦਾ ਸਮਾਂ ਵੀ ਨਹੀਂ ਹੈ। ਬਦਲਾਵ ਲੀਡਰਾਂ ਕੋਲ ਉਨ੍ਹਾਂ ਦੀ ਗੱਲ ਸੁਣਨ ਦਾ ਸਮਾਂ ਵੀ ਨਹੀਂ: ਸੁਖਪਾਲ ਖਹਿਰਾ

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.