Punjab Breaking News LIVE: ਅਮਿਤ ਸ਼ਾਹ ਨੇ ਕਿਉਂ ਰੱਦ ਕੀਤੀ ਪਟਿਆਲਾ ਰੈਲੀ, ਪ੍ਰਨੀਤ ਕੌਰ ਦੀ ਹੋਏਗੀ ਬੀਜੇਪੀ 'ਚ ਐਂਟਰੀ, ਪੰਜਾਬ ਦਾ ਬਦਲਿਆ ਮੌਸਮ, ਲਤੀਫਪੁਰਾ ਉਜਾੜੇ ਦੇ ਮਾਮਲੇ 'ਚ ਨਵਾਂ ਮੋੜ

Punjab Breaking News LIVE 20 January 2023: ਅਮਿਤ ਸ਼ਾਹ ਨੇ ਕਿਉਂ ਰੱਦ ਕੀਤੀ ਪਟਿਆਲਾ ਰੈਲੀ, ਪ੍ਰਨੀਤ ਕੌਰ ਦੀ ਹੋਏਗੀ ਬੀਜੇਪੀ 'ਚ ਐਂਟਰੀ, ਪੰਜਾਬ ਦਾ ਬਦਲਿਆ ਮੌਸਮ, ਲਤੀਫਪੁਰਾ ਉਜਾੜੇ ਦੇ ਮਾਮਲੇ 'ਚ ਨਵਾਂ ਮੋੜ

ABP Sanjha Last Updated: 20 Jan 2023 04:39 PM
Dr. Baljit Kaur: ਅੱਤਿਆਚਾਰ ਤੋਂ ਪੀੜਤ ਪਰਿਵਾਰਾਂ ਨੂੰ ਮੁਆਵਜਾ ਦੇਣ ਲਈ 7.65 ਕਰੋੜ ਰੁਪਏ ਦੀ ਰਾਸ਼ੀ ਜ਼ਾਰੀ: ਡਾ.ਬਲਜੀਤ ਕੌਰ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅੱਤਿਆਚਾਰ ਤੋਂ ਪੀੜਤ ਪਰਿਵਾਰਾਂ ਦੀ ਭਲਾਈ ਲਈ ਲਗਾਤਾਰ ਕਾਰਜ਼ਸ਼ੀਲ ਹੈ। ਇਸ ਲਈ ਅੱਤਿਆਚਾਰ ਰੋਕਥਾਮ ਐਕਟ 1989 ਤਹਿਤ ਅੱਤਿਆਚਾਰ ਤੋਂ ਪੀੜਤ ਪਰਿਵਾਰਾਂ ਨੂੰ ਮੁਆਵਜਾ ਦੇਣ ਲਈ ਸਾਲ 2022-23 ਵਾਸਤੇ 7.65  ਕਰੋੜ ਦੀ ਰਾਸ਼ੀ ਜ਼ਾਰੀ ਕਰ ਦਿੱਤੀ ਹੈ।

Air India Urination Row: DGCA ਨੇ ਏਅਰ ਇੰਡੀਆ 'ਤੇ ਲਗਾਇਆ 30 ਲੱਖ ਰੁਪਏ ਦਾ ਜੁਰਮਾਨਾ

DGCA ਨੇ ਏਅਰ ਇੰਡੀਆ ਕੰਪਨੀ 'ਤੇ ਫਲਾਈਟ 'ਚ ਇੱਕ ਔਰਤ 'ਤੇ ਪਿਸ਼ਾਬ ਕਰਨ 'ਤੇ ਭਾਰੀ ਜੁਰਮਾਨਾ ਲਗਾਇਆ ਹੈ। ਇੱਕ ਨੋਟਿਸ ਵਿੱਚ, ਡੀਜੀਸੀਏ ਨੇ ਦੋਸ਼ੀ ਸ਼ੰਕਰ ਮਿਸ਼ਰਾ 'ਤੇ ਚਾਰ ਮਹੀਨਿਆਂ ਲਈ ਪਾਬੰਦੀ ਲਗਾਉਣ ਦੇ ਏਅਰ ਇੰਡੀਆ ਦੇ ਫੈਸਲੇ 'ਤੇ ਅਸਹਿਮਤੀ ਪ੍ਰਗਟਾਈ ਹੈ। ਡੀਜੀਸੀਏ ਨੇ ਨਿਯਮਾਂ ਦੀ ਉਲੰਘਣਾ ਕਰਨ 'ਤੇ ਏਅਰ ਇੰਡੀਆ 'ਤੇ 30 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਨਾਲ ਹੀ, ਆਪਣੀ ਡਿਊਟੀ ਨਿਭਾਉਣ ਵਿੱਚ ਅਸਫਲ ਰਹਿਣ ਲਈ ਫਲਾਈਟ ਦੇ ਪਾਇਲਟ-ਇਨ-ਕਮਾਂਡ ਦਾ ਲਾਇਸੈਂਸ 3 ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਏਅਰ ਇੰਡੀਆ ਦੇ ਡਾਇਰੈਕਟਰ-ਇਨ-ਫਲਾਈਟ ਸੇਵਾਵਾਂ 'ਤੇ 3 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।

Punjab News: ਪੰਜਾਬ 'ਚ ਮੁੜ ਖਾਲਿਸਤਾਨੀਆਂ ਦੀ ਗੂੰਜ, ਪੁਲਿਸ ਤੇ ਅਰਧ ਸੈਨਿਕ ਬਲਾਂ ਦੇ ਮੁਖੀਆਂ ਦੀ ਮੀਟਿੰਗ 'ਚ ਬਣ ਰਹੀ ਪਲਾਨਿੰਗ

ਪੰਜਾਬ ਵਿੱਚ ਗੈਂਗਸਟਰਾਂ ਤੇ ਖਾਲਿਸਤਾਨੀ ਤੱਤਾਂ ਵਿਚਾਲੇ ਗੱਠਜੋੜ ਮਗਰੋਂ ਸੁਰੱਖਿਆ ਏਜੰਸੀਆਂ ਅਲਰਟ ਹੋ ਗਈਆਂ ਹਨ। ਕੇਂਦਰੀ ਏਜੰਸੀਆਂ ਲਗਾਤਾਰ ਇਸ ਉੱਪਰ ਨਜ਼ਰ ਬਣਾਏ ਹੋਏ ਹਨ। ਇਸ ਲਈ ਪੰਜਾਬ ਪੁਲਿਸ ਨਾਲ ਤਾਲਮੇਲ ਦੀ ਵਿਆਪਕ ਯੋਜਨਾ ਬਣਾਈ ਜਾ ਰਹੀ ਹੈ। ਇਸ ਬਾਰੇ ਦਿੱਲੀ ਵਿੱਚ ਅਹਿਮ ਮੀਟਿੰਗ ਹੋ ਰਹੀ ਹੈ। ਹਾਸਲ ਜਾਣਕਾਰੀ ਮੁਤਾਬਕ ਇਸ ਮੀਟਿੰਗ ਵਿੱਚ ਸਾਈਬਰ ਸੁਰੱਖਿਆ, ਨਸ਼ਿਆਂ ਵਿਰੁੱਧ ਜੰਗ ਤੇ ਸਰਹੱਦ ਪਾਰ ਤੋਂ ਖਤਰਿਆਂ ਬਾਰੇ ਚਰਚਾ ਹੋ ਰਹੀ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਸਾਰੇ ਰਾਜਾਂ ਦੇ ਪੁਲਿਸ ਤੇ ਅਰਧ ਸੈਨਿਕ ਬਲਾਂ ਦੇ ਮੁਖੀਆਂ ਦੀ ਤਿੰਨ ਦਿਨਾਂ ਮੀਟਿੰਗ ਵਿੱਚ ਖਾਲਿਸਤਾਨੀ ਕੱਟੜਪੰਥੀਆਂ ਦੇ ਖਤਰੇ, ਆਰਥਿਕਤਾ ਨੂੰ ਦਰਪੇਸ਼ ਚੁਣੌਤੀਆਂ, ਕ੍ਰਿਪਟੋਕਰੰਸੀ, ਮਾਓਵਾਦੀ ਹਿੰਸਾ ਤੇ ਉੱਤਰ-ਪੂਰਬ ਵਿੱਚ ਬਗਾਵਤ ਦੇ ਮੁੱਦੇ 'ਤੇ ਚਰਚਾ ਹੋਣ ਦੀ ਸੰਭਾਵਨਾ ਹੈ। 

Snowfall in Himachal: ਹਿਮਾਚਲ 'ਚ ਬਰਫਬਾਰੀ ਦਾ ਕਹਿਰ!

ਹਿਮਾਚਲ ਪ੍ਰਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਵਿਆਪਕ ਬਰਫ਼ਬਾਰੀ ਹੋਈ ਹੈ, ਜਿਸ ਵਿੱਚ ਨੌਂ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਭਾਰੀ ਬਰਫ਼ਬਾਰੀ ਹੋਈ ਹੈ ਤੇ ਕਈ ਥਾਵਾਂ ’ਤੇ ਮੀਂਹ ਪੈ ਰਿਹਾ ਹੈ। ਬਰਫਬਾਰੀ ਕਾਰਨ 275 ਸੜਕਾਂ ਤੇ 330 ਡਿਸਟ੍ਰੀਬਿਊਸ਼ਨ ਟਰਾਂਸਫਾਰਮਰ ਬੰਦ ਹੋ ਗਏ ਹਨ। ਹਾਸਲ ਜਾਣਕਾਰੀ ਮੁਤਾਬਕ ਸਭ ਤੋਂ ਵੱਧ ਸੜਕਾਂ ਜ਼ਿਲ੍ਹਾ ਲਾਹੌਲ ਤੇ ਸਪਿਤੀ (175) ਵਿੱਚ ਪ੍ਰਭਾਵਿਤ ਹੋਈਆਂ ਹਨ। ਇਸ ਤੋਂ ਬਾਅਦ ਜ਼ਿਲ੍ਹਾ ਸ਼ਿਮਲਾ ਵਿੱਚ 64 ਸੜਕਾਂ ਹਨ। ਸਭ ਤੋਂ ਵੱਧ ਡੀਟੀਆਰ ਮੰਡੀ ਜ਼ਿਲ੍ਹੇ (147) ਵਿੱਚ ਪ੍ਰਭਾਵਿਤ ਹੋਏ ਹਨ, ਇਸ ਤੋਂ ਬਾਅਦ ਲਾਹੌਲ ਤੇ ਸਪਿਤੀ (106) ਤੇ ਸ਼ਿਮਲਾ (24) ਵਿੱਚ ਹਨ।

Rozgar Mela: ਪੀਐਮ ਮੋਦੀ ਵੱਲੋਂ ਨੌਕਰੀਆਂ ਦੀ ਬਾਰਸ਼, 71000 ਲੋਕਾਂ ਨੂੰ ਵੰਡੇ ਨਿਯੁਕਤੀ ਪੱਤਰ 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਰਕਾਰੀ ਵਿਭਾਗਾਂ ਤੇ ਸੰਸਥਾਵਾਂ ਵਿੱਚ ਕਰੀਬ 71,426 ਨਵੇਂ ਨਿਯੁਕਤ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ ਹਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਰੁਜ਼ਗਾਰ ਮੇਲੇ ਉਨ੍ਹਾਂ ਦੀ ਸਰਕਾਰ ਦੀ ਪਛਾਣ ਬਣ ਗਏ ਹਨ ਤੇ ਭਰਤੀ ਪ੍ਰਕਿਰਿਆ ਨੂੰ ਸੁਚਾਰੂ ਅਤੇ ਪਾਰਦਰਸ਼ੀ ਬਣਾਇਆ ਗਿਆ ਹੈ। 

Punjab News: ਪੰਜਾਬ 'ਚ NCB ਦੀ ਕਾਰਵਾਈ, 80 ਸ਼ਰਾਬ ਦੇ ਠੇਕੇ ਕੀਤੇ ਸੀਲ

ਪੰਜਾਬ ਵਿੱਚ ਨੈਸ਼ਨਲ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਟੀਮ ਨੇ ਸ਼ੁੱਕਰਵਾਰ ਨੂੰ ਏ.ਐਸ.ਐਂਡ ਕੰਪਨੀ ਦੇ 80 ਦੇ ਕਰੀਬ ਸ਼ਰਾਬ ਦੇ ਠੇਕੇ ਸੀਲ ਕੀਤੇ ਹਨ। ਇਸ ਕੰਪਨੀ ਦੀ ਡਰੱਗ ਤਸਕਰੀ ਦੇ ਸਰਗਨਾ ਅਕਸ਼ੈ ਛਾਬੜਾ ਦੇ ਕਾਰੋਬਾਰ ਵਿੱਚ 25 ਫੀਸਦੀ ਹਿੱਸੇਦਾਰੀ ਸੀ। ਦੱਸਿਆ ਜਾ ਰਿਹਾ ਹੈ ਕਿ ਅਕਸ਼ੈ ਛਾਬੜਾ ਨਸ਼ਾ ਤਸਕਰੀ ਤੋਂ ਕਮਾਏ ਪੈਸੇ ਨੂੰ ਸ਼ਰਾਬ ਦੇ ਕਾਰੋਬਾਰ 'ਚ ਲਗਾ ਰਿਹਾ ਹੈ। ਸ਼ੁੱਕਰਵਾਰ ਤੜਕੇ ਚੰਡੀਗੜ੍ਹ ਤੋਂ ਲੁਧਿਆਣਾ ਪੁੱਜੀ ਐਨਸੀਬੀ ਦੀ ਟੀਮ ਨੇ ਇਸ ਗਰੁੱਪ ਦੇ ਠੇਕੇ ਸੀਲ ਕਰ ਦਿੱਤੇ। ਅਕਸ਼ੈ ਛਾਬੜਾ ਨੂੰ ਪੁਲਿਸ ਨੇ ਜੈਪੁਰ ਇੰਟਰਨੈਸ਼ਨਲ ਏਅਰਪੋਰਟ ਤੋਂ ਫਰਾਰ ਹੁੰਦੇ ਹੋਏ ਗ੍ਰਿਫਤਾਰ ਕੀਤਾ ਸੀ। 

Ludhiana News: ਕੈਨੇਡਾ ਤੋਂ ਆਏ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ

ਲੁਧਿਆਣਾ ਵਿੱਚ ਕੈਨੇਡਾ ਦੇ ਇੱਕ ਨੌਜਵਾਨ ਅਤੇ ਉਸ ਦੇ ਮਾਮੇ ਦੇ ਲੜਕੇ ਦੀ ਮੌਤ ਹੋ ਗਈ। ਮਰਨ ਵਾਲੇ ਨੌਜਵਾਨਾਂ ਦੀ ਪਛਾਣ ਬਲਰਾਜ ਸਿੰਘ ਅਤੇ ਮਨਦੀਪ ਸਿੰਘ ਵਜੋਂ ਹੋਈ ਹੈ। ਬਲਰਾਜ ਕਰੀਬ 4 ਸਾਲ ਪਹਿਲਾਂ ਕੈਨੇਡਾ ਗਿਆ ਸੀ। 13 ਜਨਵਰੀ ਨੂੰ ਉਹ ਆਪਣੀਆਂ ਭੈਣਾਂ ਦੇ ਵਿਆਹ ਦੀਆਂ ਤਿਆਰੀਆਂ ਕਰਵਾ ਕੇ ਵਾਪਸ ਆਇਆ ਸੀ। ਉਹ ਮਾਨਸਾ ਤੋਂ ਆਪਣੇ ਭਰਾ ਮਨਦੀਪ ਸਿੰਘ ਨਾਲ ਆਪਣੇ ਇੱਕ ਦੋਸਤ ਦੇ ਵਿਆਹ ਤੋਂ ਵਾਪਸ ਆ ਰਿਹਾ ਸੀ ਕਿ ਰਸਤੇ ਵਿੱਚ ਉਨ੍ਹਾਂ ਦੀ ਸਵਿਫਟ ਕਾਰ ਇੱਕ ਰੁਕੀ ਟਰਾਲੀ ਦੇ ਹੇਠਾਂ ਜਾ ਟਕਰਾਈ। 

Anant- Radhika Engagement Video:  ਅਨੰਤ ਅੰਬਾਨੀ ਰਾਧਿਕਾ ਮਰਚੈਂਟ ਦੀ ਮੰਗਣੀ ਦਾ ਵੀਡੀਓ ਆਇਆ ਸਾਹਮਣੇ

ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੇ ਸਭ ਤੋਂ ਛੋਟੇ ਬੇਟੇ ਅਨੰਤ ਅੰਬਾਨੀ ਨੇ ਰਾਧਿਕਾ ਮਰਚੈਂਟ ਨਾਲ ਉਨ੍ਹਾਂ ਦੀ ਰਿਹਾਇਸ਼ ਐਂਟੀਲੀਆ ਵਿਖੇ ਇੱਕ ਰਵਾਇਤੀ ਸਮਾਗਮ ਵਿੱਚ ਮੰਗਣੀ ਕੀਤੀ। ਰਾਧਿਕਾ ਮਰਚੈਂਟ ਉਦਯੋਗਪਤੀ ਵੀਰੇਨ ਮਰਚੈਂਟ ਦੀ ਬੇਟੀ ਹੈ। ਪਰਿਵਾਰ ਵਾਲਿਆਂ ਨੇ 2019 ਵਿੱਚ ਐਲਾਨ ਕੀਤਾ ਸੀ ਕਿ ਅਨੰਤ ਅਤੇ ਰਾਧਿਕਾ ਦਾ ਵਿਆਹ ਹੋਵੇਗਾ।

Gangstar in Punjab: ਗੈਂਗਸਟਰ ਅੰਮ੍ਰਿਤ ਬੱਲ ਤੇ ਜੱਗੂ ਭਗਵਾਨਪੁਰੀਆ ਬਣਾ ਰਹੇ ਦਹਿਸ਼ਤ ਦੀ ਹਨ੍ਹੇਰੀ ਝੁਲਾਉਣ ਦੀ ਯੋਜਨਾ

ਗੈਂਗਸਟਰ ਅੰਮ੍ਰਿਤ ਬੱਲ ਤੇ ਜੱਗੂ ਭਗਵਾਨਪੁਰੀਆ ਦਹਿਸ਼ਤ ਦੀ ਹਨ੍ਹੇਰੀ ਝੁਲਾਉਣ ਦੀ ਯੋਜਨਾ ਬਣਾ ਰਹੇ ਹਨ। ਖੰਨਾ ਵਿੱਚ ਦੋ ਦਿਨ ਪਹਿਲਾਂ ਅੰਮ੍ਰਿਤ ਬੱਲ ਤੇ ਜੱਗੂ ਭਗਵਾਨਪੁਰੀਆ ਦੇ ਗ੍ਰਿਫਤਾਰ 13 ਸਾਥੀਆਂ ਨੇ ਖੁਲਾਸਾ ਕੀਤਾ ਹੈ ਕਿ ਪੰਜਾਬ, ਹਰਿਆਣਾ ਤੇ ਰਾਜਸਥਾਨ ਵਿੱਚ ਟਾਰਗੇਟ ਕਿਲਿੰਗ ਦੀ ਪਲਾਨਿੰਗ ਸੀ। ਸੂਤਰਾਂ ਮੁਤਾਬਕ ਇਕੱਲੇ ਲੁਧਿਆਣਾ ਵਿੱਚ ਅੱਧੀ ਦਰਜਨ ਲੀਡਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ ਸੀ। ਇਨ੍ਹਾਂ ਦੇ ਪੰਜਾਬ, ਹਰਿਆਣਾ ਤੇ ਰਾਜਸਥਾਨ ਵਿੱਚ ਦਰਜਨ ਤੋਂ ਵੱਧ ਟਾਰਗੇਟ ਸੀ।

Amit Shah's Patiala Rally Postponed : 29 ਨੂੰ ਹੋਣ ਵਾਲੀ ਅਮਿਤ ਸ਼ਾਹ ਦੀ ਪਟਿਆਲਾ ਰੈਲੀ ਮੁਲਤਵੀ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ 29 ਜਨਵਰੀ ਨੂੰ ਪਟਿਆਲਾ ਵਿੱਚ ਹੋਣ ਵਾਲੀ ਰੈਲੀ ਮੁਲਤਵੀ ਕਰ ਦਿੱਤੀ ਗਈ ਹੈ। ਭਾਜਪਾ ਦੇ ਜ਼ਿਲ੍ਹਾ ਪਟਿਆਲਾ ਦੇ ਸ਼ਹਿਰੀ ਪ੍ਰਧਾਨ ਕੇਕੇ ਮਲਹੋਤਰਾ ਨੇ ਦੱਸਿਆ ਕਿ ਕੁਝ ਕਾਰਨਾਂ ਕਰਕੇ ਇਹ ਰੈਲੀ ਮੁਲਤਵੀ ਕੀਤੀ ਗਈ ਹੈ। ਅਗਲੇ ਪ੍ਰੋਗਰਾਮ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪਟਿਆਲਾ ਰੈਲੀ ਰੱਦ ਹੋਣ ਨੂੰ ਪਟਿਆਲਾ ਜ਼ਿਲ੍ਹਾ ਭਾਜਪਾ ਕਾਰਜਕਾਰਨੀ ਵਿੱਚ ਚੱਲ ਰਹੇ ਵਿਵਾਦ ਨਾਲ ਵੀ ਜੋੜਿਆ ਜਾ ਰਿਹਾ ਹੈ। ਜ਼ਿਲ੍ਹਾ ਕਾਰਜਕਾਰਨੀ ਦੇ ਵੱਡੀ ਗਿਣਤੀ ਮੈਂਬਰ ਜ਼ਿਲ੍ਹਾ ਸ਼ਹਿਰੀ ਮੁਖੀ ਕੇਕੇ ਮਲਹੋਤਰਾ ਦੇ ਖ਼ਿਲਾਫ਼ ਹੋ ਗਏ ਹਨ।

Weather Update: ਅੱਜ ਬਦਲ ਜਾਵੇਗਾ ਪੰਜਾਬ ਦਾ ਮੌਸਮ, ਜਾਣੋ ਅਗਲੇ 5 ਦਿਨਾਂ ਦੀ ਪੇਸ਼ਨਗੋਈ

ਪੰਜਾਬ 'ਚ ਅੱਜ ਤੋਂ ਮੌਸਮ ਬਦਲੇਗਾ। ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਸ਼ੁੱਕਰਵਾਰ ਨੂੰ ਕਈ ਸ਼ਹਿਰਾਂ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਅਗਲੇ ਦੋ ਦਿਨਾਂ ਤੱਕ ਮੌਸਮ ਖੁਸ਼ਕ ਰਹੇਗਾ। 23 ਜਨਵਰੀ ਤੋਂ ਮੌਸਮ ਵਿੱਚ ਫੇਰ ਬਦਲਾਅ ਆਵੇਗਾ ਅਤੇ ਪੰਜਾਬ ਦੇ ਸਾਰੇ ਸ਼ਹਿਰਾਂ ਵਿੱਚ 25 ਜਨਵਰੀ ਤੱਕ ਮੀਂਹ ਅਤੇ ਗੜੇਮਾਰੀ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਦੌਰਾਨ ਸੂਬੇ ਵਿੱਚ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ। ਇਸ ਦੇ ਨਾਲ ਹੀ ਪਹਾੜਾਂ ਵਿੱਚ 25 ਜਨਵਰੀ ਤੱਕ ਮੌਸਮ ਖ਼ਰਾਬ ਰਹੇਗਾ।

ਪਿਛੋਕੜ

Punjab Breaking News LIVE 20 January 2023: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਤੇ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੀਆਂ ਅਟਕਲਾਂ ਤੇਜ਼ ਹੋ ਗਈਆਂ ਹਨ। ਚਰਚਾ ਸੀ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪਟਿਆਲਾ ਰੈਲੀ ਵਿੱਚ ਪ੍ਰਨੀਤ ਕੌਰ ਦੇ ਭਾਜਪਾ ਵਿੱਚ ਸ਼ਾਮਲ ਹੋ ਸਕਦੀ ਹੈ ਪਰ ਹੁਣ ਇਹ ਰੈਲੀ ਮੁਲਤਵੀ ਕਰ ਦਿੱਤੀ ਗਈ ਹੈ। ਫਿਲਹਾਲ ਰੈਲੀ ਦੀ ਨਵੀਂ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ। ਕਾਂਗਰਸ 'ਚ ਹੋਏਗਾ ਇੱਕ ਹੋਰ ਧਮਾਕਾ! ਪ੍ਰਨੀਤ ਕੌਰ ਵੀ ਹੋਣਗੇ ਬੀਜੇਪੀ 'ਚ ਸ਼ਾਮਲ?


 


29 ਨੂੰ ਹੋਣ ਵਾਲੀ ਅਮਿਤ ਸ਼ਾਹ ਦੀ ਪਟਿਆਲਾ ਰੈਲੀ ਮੁਲਤਵੀ


Amit Shah's Patiala Rally Postponed : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ 29 ਜਨਵਰੀ ਨੂੰ ਪਟਿਆਲਾ ਵਿੱਚ ਹੋਣ ਵਾਲੀ ਰੈਲੀ ਮੁਲਤਵੀ ਕਰ ਦਿੱਤੀ ਗਈ ਹੈ। ਭਾਜਪਾ ਦੇ ਜ਼ਿਲ੍ਹਾ ਪਟਿਆਲਾ ਦੇ ਸ਼ਹਿਰੀ ਪ੍ਰਧਾਨ ਕੇਕੇ ਮਲਹੋਤਰਾ ਨੇ ਦੱਸਿਆ ਕਿ ਕੁਝ ਕਾਰਨਾਂ ਕਰਕੇ ਇਹ ਰੈਲੀ ਮੁਲਤਵੀ ਕੀਤੀ ਗਈ ਹੈ। ਅਗਲੇ ਪ੍ਰੋਗਰਾਮ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪਟਿਆਲਾ ਰੈਲੀ ਰੱਦ ਹੋਣ ਨੂੰ ਪਟਿਆਲਾ ਜ਼ਿਲ੍ਹਾ ਭਾਜਪਾ ਕਾਰਜਕਾਰਨੀ ਵਿੱਚ ਚੱਲ ਰਹੇ ਵਿਵਾਦ ਨਾਲ ਵੀ ਜੋੜਿਆ ਜਾ ਰਿਹਾ ਹੈ। ਜ਼ਿਲ੍ਹਾ ਕਾਰਜਕਾਰਨੀ ਦੇ ਵੱਡੀ ਗਿਣਤੀ ਮੈਂਬਰ ਜ਼ਿਲ੍ਹਾ ਸ਼ਹਿਰੀ ਮੁਖੀ ਕੇਕੇ ਮਲਹੋਤਰਾ ਦੇ ਖ਼ਿਲਾਫ਼ ਹੋ ਗਏ ਹਨ। 29 ਨੂੰ ਹੋਣ ਵਾਲੀ ਅਮਿਤ ਸ਼ਾਹ ਦੀ ਪਟਿਆਲਾ ਰੈਲੀ ਮੁਲਤਵੀ


 


CRPF Social Media Guidelines: ਰਾਜਨੀਤਿਕ ਮਾਮਲਿਆਂ ਵਿੱਚ ਟਿੱਪਣੀ ਕਰਨ ਤੋਂ ਵਰਜਿਆ


CRPF Guidelines: ਦੇਸ਼ ਦੀ ਸਭ ਤੋਂ ਵੱਡੀ ਅਰਧ ਸੈਨਿਕ ਬਲ ਸੀਆਰਪੀਐਫ ਨੇ ਆਪਣੇ ਕਰਮਚਾਰੀਆਂ ਲਈ ਸੋਸ਼ਲ ਮੀਡੀਆ ਦਿਸ਼ਾ-ਨਿਰਦੇਸ਼ਾਂ ਦਾ ਇੱਕ ਨਵਾਂ ਸੈੱਟ ਜਾਰੀ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੂੰ ਵਿਵਾਦਪੂਰਨ ਜਾਂ ਰਾਜਨੀਤਿਕ ਮਾਮਲਿਆਂ 'ਤੇ ਟਿੱਪਣੀ ਨਾ ਕਰਨ ਲਈ ਕਿਹਾ ਗਿਆ ਹੈ ਜੋ ਬਾਅਦ ਵਿੱਚ ਉਨ੍ਹਾਂ ਨੂੰ "ਪ੍ਰੇਸ਼ਾਨ" ਕਰ ਸਕਦੇ ਹਨ। ਦੋ ਪੰਨਿਆਂ ਦੀਆਂ ਹਦਾਇਤਾਂ ਪਿਛਲੇ ਹਫਤੇ ਦਿੱਲੀ ਸਥਿਤ ਫੋਰਸ ਦੇ ਮੁੱਖ ਦਫਤਰ ਦੁਆਰਾ ਜਾਰੀ ਕੀਤੀਆਂ ਗਈਆਂ ਸਨ ਜਦੋਂ ਇਹ ਦੇਖਿਆ ਗਿਆ ਸੀ ਕਿ "ਫੋਰਸ ਕਰਮਚਾਰੀ ਆਪਣੀਆਂ ਨਿੱਜੀ ਸ਼ਿਕਾਇਤਾਂ ਨੂੰ ਦੂਰ ਕਰਨ ਲਈ ਸੋਸ਼ਲ ਮੀਡੀਆ ਪਲੇਟਫਾਰਮਾਂ ਦਾ ਸਹਾਰਾ ਲੈ ਰਹੇ ਹਨ ਜੋ ਕਿ ਸੀਸੀਐਸ ਆਚਰਣ ਨਿਯਮਾਂ 1964 ਦੀ ਉਲੰਘਣਾ ਹੈ ਜਿਸ ਦੇ ਆਧਾਰ ਉੱਤੇ ਅਨੁਸ਼ਾਸਨੀ ਕਾਰਵਾਈ ਹੋ ਸਕਦੀ ਹੈ।  CRPF Social Media Guidelines: ਰਾਜਨੀਤਿਕ ਮਾਮਲਿਆਂ ਵਿੱਚ ਟਿੱਪਣੀ ਕਰਨ ਤੋਂ ਵਰਜਿਆ


 


ਲਤੀਫਪੁਰਾ ਉਜਾੜੇ ਦੇ ਮਾਮਲੇ 'ਚ ਨਵਾਂ ਮੋੜ, ਚਾਰ ਜਣਿਆਂ ਖ਼ਿਲਾਫ਼ ਠੋਕਿਆ ਜਾਅਲੀ ਰਜਿਸਟਰੀ ਕਰਾਉਣ ਦਾ ਮੁਕੱਦਮਾ


Jalandhar News: ਜਲੰਧਰ ਪੁਲਿਸ ਨੇ ਲਤੀਫਪੁਰਾ ਵਿੱਚ ਜਾਅਲੀ ਰਜਿਸਟਰੀਆਂ ਕਰਵਾਉਣ ਦੇ ਦੋਸ਼ ਹੇਠ ਚਾਰ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਮੁਤਾਬਕ ਇਨ੍ਹਾਂ ਨੇ ਨਾ ਸਿਰਫ ਜਾਅਲੀ ਰਜਿਸਟਰੀਆਂ ਕਰਵਾਈਆਂ ਸਗੋਂ ਉਹ ਪ੍ਰਸ਼ਾਸਨ ਦੇ ਪੀੜਤਾਂ ਦੇ ਮੁੜ ਵਸੇਬਾ ਪ੍ਰਕਿਰਿਆ ਵਿੱਚ ਰੁਕਾਵਟਾਂ ਵੀ ਪਾ ਰਹੇ ਸਨ। ਪੁਲਿਸ ਨੇ ਇਸ ਮਾਮਲੇ ਵਿੱਚ ਦਿਨੇਸ਼ ਧੀਰ (ਸੁਲਤਾਨਪੁਰ ਲੋਧੀ ਦੇ ਸਾਬਕਾ ਕੌਂਸਲਰ), ਰਮੇਸ਼ ਧੀਰ, ਰਾਕੇਸ਼ ਕੁਮਾਰ ਤੇ ਲਖਵਿੰਦਰ ਕੁਮਾਰ ਨੂੰ ਨਾਮਜ਼ਦ ਕੀਤਾ ਹੈ ਤੇ ਇਨ੍ਹਾਂ ਖ਼ਿਲਾਫ਼ ਨਿਊ ਬਾਰਾਂਦਰੀ ਪੁਲਿਸ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ਚਾਰਾਂ ’ਤੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਂ ’ਤੇ ਸਾਲ 2006 ਤੋਂ 2013 ਦਰਮਿਆਨ 10 ਜਾਅਲੀ ਰਜਿਸਟਰੀਆਂ ਕਰਵਾਉਣ ਦੇ ਦੋਸ਼ ਹਨ।  ਲਤੀਫਪੁਰਾ ਉਜਾੜੇ ਦੇ ਮਾਮਲੇ 'ਚ ਨਵਾਂ ਮੋੜ, ਚਾਰ ਜਣਿਆਂ ਖ਼ਿਲਾਫ਼ ਠੋਕਿਆ ਜਾਅਲੀ ਰਜਿਸਟਰੀ ਕਰਾਉਣ ਦਾ ਮੁਕੱਦਮਾ


 


ਅੱਜ ਬਦਲ ਜਾਵੇਗਾ ਪੰਜਾਬ ਦਾ ਮੌਸਮ, ਜਾਣੋ ਅਗਲੇ 5 ਦਿਨਾਂ ਦੀ ਪੇਸ਼ਨਗੋਈ


Weather Update: ਪੰਜਾਬ 'ਚ ਅੱਜ ਤੋਂ ਮੌਸਮ ਬਦਲੇਗਾ। ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਸ਼ੁੱਕਰਵਾਰ ਨੂੰ ਕਈ ਸ਼ਹਿਰਾਂ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਅਗਲੇ ਦੋ ਦਿਨਾਂ ਤੱਕ ਮੌਸਮ ਖੁਸ਼ਕ ਰਹੇਗਾ। 23 ਜਨਵਰੀ ਤੋਂ ਮੌਸਮ ਵਿੱਚ ਫੇਰ ਬਦਲਾਅ ਆਵੇਗਾ ਅਤੇ ਪੰਜਾਬ ਦੇ ਸਾਰੇ ਸ਼ਹਿਰਾਂ ਵਿੱਚ 25 ਜਨਵਰੀ ਤੱਕ ਮੀਂਹ ਅਤੇ ਗੜੇਮਾਰੀ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਦੌਰਾਨ ਸੂਬੇ ਵਿੱਚ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ। ਇਸ ਦੇ ਨਾਲ ਹੀ ਪਹਾੜਾਂ ਵਿੱਚ 25 ਜਨਵਰੀ ਤੱਕ ਮੌਸਮ ਖ਼ਰਾਬ ਰਹੇਗਾ। ਅੱਜ ਬਦਲ ਜਾਵੇਗਾ ਪੰਜਾਬ ਦਾ ਮੌਸਮ, ਜਾਣੋ ਅਗਲੇ 5 ਦਿਨਾਂ ਦੀ ਪੇਸ਼ਨਗੋਈ


 

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.