Punjab Breaking News LIVE: ਟਾਰਗੇਟ ਕਿਲਿੰਗ ਮਗਰੋਂ ਪੁਲਿਸ ਦਾ ਐਕਸ਼ਨ ਪਲਾਨ, ਭਾਜਪਾ ਨੇ ਟੀਵੀ ਚੈਨਲ ਨੂੰ ਦਿੱਤੀ 'ਆਪ' ਨੇਤਾਵਾਂ ਨੂੰ ਨਾ ਸੱਦਣ ਦੀ ਧਮਕੀ, ਭੂਚਾਲ ਦਾ ਤਾਂਡਵ , 162 ਲੋਕਾਂ ਦੀ ਮੌਤ, ਕੱਚੇ ਤੇਲ ਦੀ ਕੀਮਤ 85 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ

Punjab Breaking News, 22 November 2022 LIVE Updates: ਟਾਰਗੇਟ ਕਿਲਿੰਗ ਮਗਰੋਂ ਪੁਲਿਸ ਦਾ ਐਕਸ਼ਨ ਪਲਾਨ, ਭਾਜਪਾ ਨੇ ਟੀਵੀ ਚੈਨਲ ਨੂੰ ਦਿੱਤੀ 'ਆਪ' ਨੇਤਾਵਾਂ ਨੂੰ ਨਾ ਸੱਦਣ ਦੀ ਧਮਕੀ, ਭੂਚਾਲ ਦਾ ਤਾਂਡਵ , 162 ਲੋਕਾਂ ਦੀ ਮੌਤ

ABP Sanjha Last Updated: 22 Nov 2022 03:49 PM
Farmers Protest: ਕਿਸਾਨ ਲੀਡਰ ਡੱਲੇਵਾਲ ਦੇ ਮਰਨ ਵਰਤ ਨੇ ਹਿਲਾਈ ਭਗਵੰਤ ਮਾਨ ਸਰਕਾਰ

ਭਾਰਤੀ ਕਿਸਾਨ ਯੂਨੀਅਨ (ਏਕਤਾ-ਸਿੱਧੂਪੁਰ) ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੇ ਭਗਵੰਤ ਮਾਨ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਅੱਜ ਸਵੇਰ ਤੋਂ ਹੀ ਅਫਸਰਸ਼ਾਹੀ ਡੱਲੇਵਾਲ ਦੀ ਮਰਨ ਨਰਤ ਖਤਮ ਕਰਾਉਣ ਲਈ ਪੂਰਾ ਜ਼ੋਰ ਲਾਉਂਦੀ ਰਹੀ। ਦੂਜੇ ਪਾਸੇ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਨੇ ਸਪਸ਼ਟ ਕਰ ਦਿੱਤਾ ਕੀ ਮੰਗਾਂ ਲਾਗੂ ਹੋਣ ਤੋਂ ਬਾਅਦ ਹੀ ਉਹ ਆਪਣਾ ਵਰਤ ਖਤਮ ਕਰਨਗੇ।

Ludhiana News: ਵਿਜੀਲੈਂਸ ਵੱਲੋਂ 200 ਰੁਪਏ ਰਿਸ਼ਵਤ ਲੈਣ ਦੇ ਦੋਸ਼ 'ਚ ਸਰਪੰਚ ਗ੍ਰਿਫਤਾਰ

ਲੁਧਿਆਣਾ ਵਿਜੀਲੈਂਸ ਬਿਊਰੋ ਵੱਲੋਂ ਰਿਸ਼ਵਤ ਦੇ ਦੋਸ਼ਾਂ ਤਹਿਤ ਪਿੰਡ ਲਾਦੀਆਂ ਦੇ ਸਰਪੰਚ ਨੂੰ ਗ੍ਰਿਫਤਾਰ ਕੀਤਾ ਹੈ। ਵਿਜੀਲੈਂਸ ਬੁਲਾਰੇ ਅਨੁਸਾਰ ਕਾਬੂ ਕੀਤੇ ਗਏ ਮੁਲਜ਼ਮ ਦੀ ਸ਼ਨਾਖਤ ਪਰਮਜੀਤ ਸਿੰਘ ਵਜੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਇਹ ਕਾਰਵਾਈ ਪਿੰਡ ਲਾਦੀਆਂ ਦੇ ਹੀ ਰਹਿਣ ਵਾਲੇ ਅਮਨਦੀਪ ਸਿੰਘ ਦੀ ਸ਼ਿਕਾਇਤ 'ਤੇ ਅਮਲ ਵਿੱਚ ਲਿਆਂਦੀ ਹੈ। ਹੁਣ ਸਵਾਲ ਉੱਠ ਰਹੇ ਹਨ ਕਿ ਲੋਕਾਂ ਵੱਲੋਂ ਚੁਣੇ ਗਏ ਸਰਪੰਚ ਵੀ ਰਿਸ਼ਵਤ ਲੈ ਰਹੇ ਹਨ। ਕੁਝ ਲੋਕ ਇਸ ਨੂੰ ਧੜੇਬੰਦੀ ਕਰਕੇ ਬਦਲਾ ਲਉ ਕਾਰਵਾਈ ਕਰਾਰ ਦੇ ਰਹੇ ਹਨ।

IND vs NZ 3rd T20: ਨਿਊਜ਼ੀਲੈਂਡ ਨੇ ਭਾਰਤ ਨੂੰ ਦਿੱਤਾ 161 ਦੌੜਾਂ ਦਾ ਟੀਚਾ

ਨੇਪੀਅਰ ਵਿੱਚ ਖੇਡੇ ਜਾ ਰਹੇ ਤੀਜੇ T20 ਮੈਚ ਵਿੱਚ ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 160 ਦੌੜਾਂ ਬਣਾਈਆਂ। ਨਿਊਜ਼ੀਲੈਂਡ ਲਈ ਗਲੇਨ ਫਿਲਿਪਸ ਅਤੇ ਡੇਵੋਨ ਕੋਨਵੇ ਨੇ ਸ਼ਾਨਦਾਰ ਅਰਧ ਸੈਂਕੜੇ ਲਗਾਏ। ਭਾਰਤ ਲਈ ਮੁਹੰਮਦ ਸਿਰਾਜ ਨੇ ਸਰਵੋਤਮ ਗੇਂਦਬਾਜ਼ੀ ਕੀਤੀ ਅਤੇ ਚਾਰ ਓਵਰਾਂ ਵਿੱਚ ਸਿਰਫ਼ 17 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਇਹ ਸਿਰਾਜ ਦੇ ਟੀ-20 ਅੰਤਰਰਾਸ਼ਟਰੀ ਕਰੀਅਰ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਰਿਹਾ ਹੈ। ਅਰਸ਼ਦੀਪ ਸਿੰਘ ਨੇ ਵੀ ਚਾਰ ਵਿਕਟਾਂ ਆਪਣੇ ਨਾਂ ਕੀਤੀਆਂ।

Stubble burning: ਮੰਤਰੀ ਦਾ ਦਾਅਵਾ ਪਿਛਲੇ ਸਾਲਾਂ ਨਾਲੋਂ ਘੱਟ ਸੜੀ ਪਰਾਲੀ

ਪੰਜਾਬ ਵਿੱਚ ਪਰਾਲੀ ਸਾੜਨਾ ਵੱਡੀ ਸਮੱਸਿਆ ਹੈ ਅਤੇ ਹਰ ਵਾਰ ਦਿੱਲੀ-ਐਨਸੀਆਰ ਵਿੱਚ ਖ਼ਰਾਬ ਹੋਈ ਹਵਾ ਦੀ ਗੁਣਵੱਤਾ ਲਈ ਪੰਜਾਬ ਨੂੰ ਹੀ ਦੋਸ਼ੀ ਠਹਿਰਾਇਆ ਜਾਂਦਾ ਹੈ, ਪਰ ਇਸ ਵਾਰ ਪਿਛਲੇ ਸਾਲਾਂ ਦੇ ਮੁਕਾਬਲੇ ਪਰਾਲੀ ਸਾੜਨ ਦੇ ਘੱਟ ਮਾਮਲੇ ਸਾਹਮਣੇ ਆਏ ਹਨ ਜਿਸ ਨੂੰ ਲੈ ਕੇ ਖੇਤੀ ਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸੋਸ਼ਲ ਮੀਡੀਆ ਤੇ ਪੋਸਟ ਵੀ ਸਾਂਝੀ ਕੀਤੀ ਹੈ। ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਟਵੀਟ ਕਰਕੇ ਕਿਹਾ ਹੈ"ਪਰਾਲੀ ਕਈ ਸਾਲ ਪੁਰਾਣੀ ਅਤੇ ਵੱਡੀ ਸਮੱਸਿਆ ਹੈ ਪਰ ਮੈਨੂੰ ਖੁਸ਼ੀ ਹੈ ਕਿ ਕਿਸਾਨ ਭਰਾਵਾਂ ਨੇ ਮੇਰੀ ਬੇਨਤੀ ਮੰਨ ਲਈ ਅਤੇ ਇਸ ਵਾਰ ਸਰਕਾਰ ਵੱਲੋਂ ਦਿੱਤੀਆਂ ਮਸ਼ੀਨਾਂ ਦੀ ਮਦਦ ਨਾਲ ਘੱਟ ਪਰਾਲੀ ਸਾੜੀ ਗਈ, ਅਗਲੇ ਸਾਲ ਅਸੀਂ ਇਸ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਕੋਸ਼ਿਸ਼ ਕਰਾਂਗੇ। "

PM Modi Rojgar Mela 2022 : ਰੁਜ਼ਗਾਰ ਮੇਲੇ ਦੇ ਦੂਸਰੇ ਦਿਨ ਪੀਐਮ ਮੋਦੀ ਨੇ 71,000 ਨਵੇਂ ਨਿਯੁਕਤ ਉਮੀਦਵਾਰਾਂ ਨੂੰ ਸੌਂਪੇ ਨਿਯੁਕਤੀ ਪੱਤਰ

ਕੇਂਦਰ ਸਰਕਾਰ ਨੇ ਅੱਜ ਮੰਗਲਵਾਰ (22 ਨਵੰਬਰ) ਨੂੰ ਦੂਜਾ ਰੋਜ਼ਗਾਰ ਮੇਲਾ ਆਯੋਜਿਤ ਕੀਤਾ ਹੈ। ਇਸ ਮੌਕੇ 'ਤੇ ਪੀਐਮ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ 71,000 ਨਵੇਂ ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ। ਇਸ ਤੋਂ ਬਾਅਦ ਪੀਐਮ ਨੇ ਵੀ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਭਾਰਤ ਵਰਗੇ ਨੌਜਵਾਨ ਦੇਸ਼ ਵਿੱਚ ਸਾਡੇ ਕਰੋੜਾਂ ਨੌਜਵਾਨ ਇਸ ਦੇਸ਼ ਦੀ ਸਭ ਤੋਂ ਵੱਡੀ ਤਾਕਤ ਹਨ। ਸਾਡੇ ਨੌਜਵਾਨਾਂ ਦੀ ਪ੍ਰਤਿਭਾ ਅਤੇ ਊਰਜਾ ਦਾ ਰਾਸ਼ਟਰ ਨਿਰਮਾਣ ਵਿੱਚ ਵੱਧ ਤੋਂ ਵੱਧ ਉਪਯੋਗ ਕੀਤਾ ਜਾਵੇ। ਕੇਂਦਰ ਸਰਕਾਰ ਇਸ ਨੂੰ ਸਭ ਤੋਂ ਵੱਧ ਤਰਜੀਹ ਦੇ ਰਹੀ ਹੈ। ਅੱਜ ਦਾ ਵਿਸ਼ਾਲ ਰੁਜ਼ਗਾਰ ਮੇਲਾ ਦਰਸਾਉਂਦਾ ਹੈ ਕਿ ਕਿਵੇਂ ਸਰਕਾਰ ਸਰਕਾਰੀ ਨੌਕਰੀਆਂ ਪ੍ਰਦਾਨ ਕਰਨ ਲਈ ਮਿਸ਼ਨ ਮੋਡ ਵਿੱਚ ਕੰਮ ਕਰ ਰਹੀ ਹੈ।

Gujarat Assembly Election 2022  : 'ਭਾਜਪਾ ਨੇ ਟੀਵੀ ਚੈਨਲ ਨੂੰ ਦਿੱਤੀ 'ਆਪ' ਨੇਤਾਵਾਂ ਨੂੰ ਨਾ ਸੱਦਣ ਦੀ ਧਮਕੀ'

ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸੋਮਵਾਰ ਨੂੰ ਦੋਸ਼ ਲਾਇਆ ਕਿ ਭਾਜਪਾ ਨੇ ਕੁਝ ਨਿਊਜ਼ ਚੈਨਲਾਂ ਨੂੰ 'ਧਮਕੀ' ਦਿੱਤੀ ਹੈ, ਜੇਕਰ ਗੁਜਰਾਤ 'ਤੇ ਬਹਿਸ ਵਿੱਚ  ਆਮ ਆਦਮੀ ਪਾਰਟੀ (ਆਪ) ਦੇ ਨੁਮਾਇੰਦਿਆਂ ਨੂੰ ਬੁਲਾਇਆ ਜਾਂਦਾ ਹੈ ਤਾਂ ਉਹ ਆਪਣੇ ਪ੍ਰਤੀਨਿਧੀ ਨੂੰ ਉਸ 'ਚ ਨਹੀਂ ਭੇਜਣਗੇ। ਇਸ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਤੇ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਭਾਜਪਾ 'ਤੇ ਹਮਲਾ ਬੋਲਦਿਆਂ ਕਿਹਾ ਕਿ ਭਾਜਪਾ ਲਈ ਇਸ ਤਰ੍ਹਾਂ ਕਿਸੇ ਟੀਵੀ ਚੈਨਲ ਨੂੰ 'ਧਮਕਾਉਣਾ' ਉਚਿਤ ਨਹੀਂ ਹੈ।

Crude Oil Price:  ਕੀ ਘੱਟ ਹੋਵੇਗੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ?

ਕੱਚੇ ਤੇਲ ਦੀ ਕੀਮਤ ਵਿੱਚ ਗਿਰਾਵਟ ਦਾ ਦੌਰ ਜਾਰੀ ਹੈ। ਸੋਮਵਾਰ ਨੂੰ ਕੌਮਾਂਤਰੀ ਬਾਜ਼ਾਰ 'ਚ ਬ੍ਰੈਂਟ ਕੱਚੇ ਤੇਲ ਦੀ ਕੀਮਤ 'ਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਦੋ ਮਹੀਨਿਆਂ 'ਚ ਪਹਿਲੀ ਵਾਰ ਕੱਚੇ ਤੇਲ ਦੀ ਕੀਮਤ 85 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਆ ਗਈ ਹੈ। ਇਹ ਗਿਰਾਵਟ ਅਜਿਹੇ ਸਮੇਂ 'ਚ ਆਈ ਹੈ ਜਦੋਂ ਸਾਊਦੀ ਅਰਬ ਅਤੇ ਹੋਰ OPEC ਦੇਸ਼ ਆਪਣਾ ਉਤਪਾਦਨ ਵਧਾਉਣ 'ਤੇ ਵਿਚਾਰ ਕਰ ਰਹੇ ਹਨ। ਇਸ ਤੋਂ ਇਲਾਵਾ ਚੀਨ 'ਚ ਕੋਵਿਡ ਦੇ ਨਿਯਮ ਇੱਕ ਵਾਰ ਫਿਰ ਸਖਤ ਕੀਤੇ ਹਨ, ਜਿਸ ਕਾਰਨ ਬ੍ਰੈਂਟ ਕਰੂਡ ਤੇਲ ਦੀਆਂ ਕੀਮਤਾਂ ਡਿੱਗ ਰਹੀਆਂ ਹਨ।

ਪਿਛੋਕੜ

Punjab Breaking News, 22 November 2022 LIVE Updates: ਅੰਮ੍ਰਿਤਸਰ ਅਤੇ ਕੋਟਕਪੂਰਾ 'ਚ ਦੋ ਟਾਰਗੇਟ ਕਿਲਿੰਗ ਤੋਂ ਬਾਅਦ ਹੁਣ ਪੰਜਾਬ ਸਰਕਾਰ ਟਾਰਗੇਟੇਡ ਹਸਤੀਆਂ ਦੀ ਸੁਰੱਖਿਆ ਲਈ ਵਿਸ਼ੇਸ਼ ਯੋਜਨਾ ਤਿਆਰ ਕਰ ਰਹੀ ਹੈ। ਉਨ੍ਹਾਂ ਦੀ ਸੁਰੱਖਿਆ 'ਚ ਤਾਇਨਾਤ ਹਰ ਸੁਰੱਖਿਆ ਮੁਲਾਜ਼ਮ ਨੂੰ ਕਮਾਂਡੋਜ਼ ਵਾਂਗ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ। ਹੋਮ ਗਾਰਡ, ਕਾਂਸਟੇਬਲ ਜਾਂ ਹੋਰ ਅਫਸਰਾਂ ਨੂੰ ਆਪਣੀ ਪੋਸਟ ਦੇ ਅਨੁਸਾਰ ਵਿਸ਼ੇਸ਼ ਸਿਖਲਾਈ ਦਾ ਚਾਰਟ ਪਾਸ ਕਰਨਾ ਹੋਵੇਗਾ। ਉਹ ਹਰ ਤਰ੍ਹਾਂ ਦੇ ਅਪਰੇਸ਼ਨਾਂ ਵਿੱਚ ਕਿਸੇ ਵੀ ਸਥਿਤੀ ਵਿੱਚ ਦੁਸ਼ਮਣ ਨੂੰ ਮਾਰਨ ਦੇ ਯੋਗ ਹੋਣਗੇ। ਪੰਜਾਬ ਸਰਕਾਰ ਹਰ ਸੁਰੱਖਿਆ ਮੁਲਾਜ਼ਮ ਨੂੰ ਦੇਵੇਗੀ ਕਮਾਂਡੋਜ਼ ਵਾਂਗ ਵਿਸ਼ੇਸ਼ ਸਿਖਲਾਈ


 


'ਭਾਜਪਾ ਨੇ ਟੀਵੀ ਚੈਨਲ ਨੂੰ ਦਿੱਤੀ 'ਆਪ' ਨੇਤਾਵਾਂ ਨੂੰ ਨਾ ਸੱਦਣ ਦੀ ਧਮਕੀ'


Gujarat Assembly Election 2022  : ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸੋਮਵਾਰ ਨੂੰ ਦੋਸ਼ ਲਾਇਆ ਕਿ ਭਾਜਪਾ ਨੇ ਕੁਝ ਨਿਊਜ਼ ਚੈਨਲਾਂ ਨੂੰ 'ਧਮਕੀ' ਦਿੱਤੀ ਹੈ, ਜੇਕਰ ਗੁਜਰਾਤ 'ਤੇ ਬਹਿਸ ਵਿੱਚ  ਆਮ ਆਦਮੀ ਪਾਰਟੀ (ਆਪ) ਦੇ ਨੁਮਾਇੰਦਿਆਂ ਨੂੰ ਬੁਲਾਇਆ ਜਾਂਦਾ ਹੈ ਤਾਂ ਉਹ ਆਪਣੇ ਪ੍ਰਤੀਨਿਧੀ ਨੂੰ ਉਸ 'ਚ ਨਹੀਂ ਭੇਜਣਗੇ। ਇਸ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਤੇ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਭਾਜਪਾ 'ਤੇ ਹਮਲਾ ਬੋਲਦਿਆਂ ਕਿਹਾ ਕਿ ਭਾਜਪਾ ਲਈ ਇਸ ਤਰ੍ਹਾਂ ਕਿਸੇ ਟੀਵੀ ਚੈਨਲ ਨੂੰ 'ਧਮਕਾਉਣਾ' ਉਚਿਤ ਨਹੀਂ ਹੈ। 'ਭਾਜਪਾ ਨੇ ਟੀਵੀ ਚੈਨਲ ਨੂੰ ਦਿੱਤੀ 'ਆਪ' ਨੇਤਾਵਾਂ ਨੂੰ ਨਾ ਸੱਦਣ ਦੀ ਧਮਕੀ'


 


ਇੰਡੋਨੇਸ਼ੀਆ 'ਚ ਭੂਚਾਲ ਦਾ ਤਾਂਡਵ , 162 ਲੋਕਾਂ ਦੀ ਮੌਤ


Indonesia Earthquake : ਇੰਡੋਨੇਸ਼ੀਆ ਦੇ ਮੁੱਖ ਟਾਪੂ ਜਾਵਾ 'ਚ ਸੋਮਵਾਰ ਨੂੰ ਆਏ ਭੂਚਾਲ ਕਾਰਨ 162 ਲੋਕਾਂ ਦੀ ਮੌਤ ਹੋ ਗਈ, ਜਦਕਿ 700 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ। ਕਈ ਲੋਕ ਅਜੇ ਵੀ ਲਾਪਤਾ ਹਨ। ਭੂਚਾਲ ਤੋਂ ਬਾਅਦ ਹੋਈ ਤਬਾਹੀ ਤੋਂ ਸਥਾਨਕ ਲੋਕ ਡਰੇ ਹੋਏ ਹਨ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.4 ਸੀ। ਭੂਚਾਲ ਕਾਰਨ ਸੈਂਕੜੇ ਇਮਾਰਤਾਂ ਨੁਕਸਾਨੀਆਂ ਗਈਆਂ ਅਤੇ ਲੋਕਾਂ ਨੂੰ ਆਪਣੀ ਜਾਨ ਬਚਾਉਣ ਲਈ ਸੁਰੱਖਿਅਤ ਥਾਵਾਂ 'ਤੇ ਭੱਜਣਾ ਪਿਆ। ਇੰਡੋਨੇਸ਼ੀਆ 'ਚ ਭੂਚਾਲ ਦਾ ਤਾਂਡਵ , 162 ਲੋਕਾਂ ਦੀ ਮੌਤਇੰਡੋਨੇਸ਼ੀਆ 'ਚ ਭੂਚਾਲ ਦਾ ਤਾਂਡਵ , 162 ਲੋਕਾਂ ਦੀ ਮੌਤ


 


ਅੱਜ ਹੋਵੇਗਾ ਫਾਈਨਲ ਮੈਚ


India vs New Zealand: T20 ਸੀਰੀਜ਼ ਦਾ ਆਖਰੀ ਅਤੇ ਫੈਸਲਾਕੁੰਨ ਮੈਚ ਅੱਜ ਭਾਰਤ ਅਤੇ ਨਿਊਜ਼ੀਲੈਂਡ (IND vs NZ) ਵਿਚਕਾਰ ਖੇਡਿਆ ਜਾਵੇਗਾ। ਤਿੰਨ ਮੈਚਾਂ ਦੀ ਇਸ ਟੀ-20 ਸੀਰੀਜ਼ 'ਚ ਟੀਮ ਇੰਡੀਆ ਫਿਲਹਾਲ 1-0 ਨਾਲ ਅੱਗੇ ਹੈ। ਇਸ ਸੀਰੀਜ਼ ਦਾ ਪਹਿਲਾ ਮੈਚ ਮੀਂਹ ਨਾਲ ਧੋਣ ਤੋਂ ਬਾਅਦ ਟੀਮ ਇੰਡੀਆ ਨੇ ਦੂਜੇ ਮੈਚ 'ਚ ਇਕਤਰਫਾ ਜਿੱਤ ਦਰਜ ਕੀਤੀ ਸੀ। ਹਾਰਦਿਕ ਪੰਡਯਾ ਦੀ ਕਪਤਾਨੀ 'ਚ ਟੀਮ ਇੰਡੀਆ ਦੂਜੇ ਟੀ-20 ਮੈਚ 'ਚ ਸ਼ਾਨਦਾਰ ਨਜ਼ਰ ਆਈ ਸੀ। ਬੱਲੇਬਾਜ਼ੀ 'ਚ ਸੂਰਿਆਕੁਮਾਰ ਯਾਦਵ ਨੇ ਦੌੜਾਂ ਦੀ ਬਰਸਾਤ ਕੀਤੀ, ਜਦਕਿ ਗੇਂਦਬਾਜ਼ੀ 'ਚ ਪੂਰੀ ਯੂਨਿਟ ਨੇ ਸ਼ਾਨਦਾਰ ਖੇਡ ਦਿਖਾਈ। ਅੱਜ ਨੇਪੀਅਰ 'ਚ ਹੋਣ ਵਾਲੇ ਫਾਈਨਲ ਮੈਚ 'ਚ ਵੀ ਟੀਮ ਇੰਡੀਆ ਦਾ ਹੀ ਪਲੜਾ ਭਾਰੀ ਨਜ਼ਰ ਆ ਰਿਹਾ ਹੈ। ਅੱਜ ਹੋਵੇਗਾ ਫਾਈਨਲ ਮੈਚ


 


ਦੋ ਮਹੀਨਿਆਂ 'ਚ ਪਹਿਲੀ ਵਾਰ ਕੱਚੇ ਤੇਲ ਦੀ ਕੀਮਤ 85 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ


Crude Oil Price: ਕੱਚੇ ਤੇਲ ਦੀ ਕੀਮਤ ਵਿੱਚ ਗਿਰਾਵਟ ਦਾ ਦੌਰ ਜਾਰੀ ਹੈ। ਸੋਮਵਾਰ ਨੂੰ ਕੌਮਾਂਤਰੀ ਬਾਜ਼ਾਰ 'ਚ ਬ੍ਰੈਂਟ ਕੱਚੇ ਤੇਲ ਦੀ ਕੀਮਤ 'ਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਦੋ ਮਹੀਨਿਆਂ 'ਚ ਪਹਿਲੀ ਵਾਰ ਕੱਚੇ ਤੇਲ ਦੀ ਕੀਮਤ 85 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਆ ਗਈ ਹੈ। ਇਹ ਗਿਰਾਵਟ ਅਜਿਹੇ ਸਮੇਂ 'ਚ ਆਈ ਹੈ ਜਦੋਂ ਸਾਊਦੀ ਅਰਬ ਅਤੇ ਹੋਰ OPEC ਦੇਸ਼ ਆਪਣਾ ਉਤਪਾਦਨ ਵਧਾਉਣ 'ਤੇ ਵਿਚਾਰ ਕਰ ਰਹੇ ਹਨ। ਇਸ ਤੋਂ ਇਲਾਵਾ ਚੀਨ 'ਚ ਕੋਵਿਡ ਦੇ ਨਿਯਮ ਇੱਕ ਵਾਰ ਫਿਰ ਸਖਤ ਕੀਤੇ ਹਨ, ਜਿਸ ਕਾਰਨ ਬ੍ਰੈਂਟ ਕਰੂਡ ਤੇਲ ਦੀਆਂ ਕੀਮਤਾਂ ਡਿੱਗ ਰਹੀਆਂ ਹਨ। ਦੋ ਮਹੀਨਿਆਂ 'ਚ ਪਹਿਲੀ ਵਾਰ ਕੱਚੇ ਤੇਲ ਦੀ ਕੀਮਤ 85 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ


 


 

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.