Punjab Breaking News LIVE: ਪੰਜਾਬ 'ਚ ਬਦਲੇਗਾ ਮੌਸਮ, ਬੀਜੇਪੀ ਮਗਰੋਂ ਅਕਾਲੀ ਦਲ ਵੱਲੋਂ ਵੀ ਗੱਠਜੋੜ ਤੋਂ ਇਨਕਾਰ, ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ

Punjab Breaking News LIVE 23 May, 2023: ਪੰਜਾਬ 'ਚ ਬਦਲੇਗਾ ਮੌਸਮ, ਬੀਜੇਪੀ ਮਗਰੋਂ ਅਕਾਲੀ ਦਲ ਵੱਲੋਂ ਵੀ ਗੱਠਜੋੜ ਤੋਂ ਇਨਕਾਰ, ਸ੍ਰੀ ਗੁਰੂ ਅਰਜਨ ਦੇਵ ਜੀ ਦਾ ਅੱਜ ਸ਼ਹੀਦੀ ਦਿਹਾੜਾ

ABP Sanjha Last Updated: 23 May 2023 04:04 PM
Punjab News: ਸਰਕਾਰ ਕਿਸਾਨਾਂ ਨੂੰ ਨਹਿਰੀ ਪਾਣੀ ਪੁੱਜਦਾ ਕਰਨ ਲਈ ਵਚਨਬੱਧ, 9 ਮਹੀਨਿਆਂ 'ਚ 3222 ਕੇਸ ਨਿਬੇੜੇ: ਮੀਤ ਹੇਅਰ

ਕਿਸਾਨਾਂ ਦੀ ਸਹੂਲਤ ਲਈ ਉਨ੍ਹਾਂ ਨੂੰ ਆਪਣੇ ਹਿੱਸੇ ਦਾ ਪਾਣੀ ਦੇਣ ਲਈ ਜਲ ਸਰੋਤ ਵਿਭਾਗ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਪਿਛਲੇ 9 ਮਹੀਨਿਆਂ ਵਿੱਚ ਨਹਿਰੀ ਪਾਣੀ ਦੇ ਝਗੜਿਆਂ ਦੇ 3222 ਕੇਸ ਨਿਪਟਾਏ ਗਏ ਹਨ। ਵਿਭਾਗ ਕੋਲ ਹੁਣ ਕੁੱਲ 5025 ਲੰਬਿਤ ਕੇਸਾਂ ਵਿੱਚੋਂ 1614 ਹੀ ਰਹਿ ਗਏ ਹਨ ਜਿਨ੍ਹਾਂ ਨੂੰ ਵੀ ਜਲਦ ਨਿਪਾਇਆ ਜਾਵੇਗਾ।

UPSC 2022 Result :  ਇਸ਼ਿਤਾ ਕਿਸ਼ੋਰ ਨੇ ਕੀਤਾ ਟਾਪ

ਸੰਘ ਲੋਕ ਸੇਵਾ ਕਮਿਸ਼ਨ (UPSC) ਨੇ ਸਿਵਲ ਸਰਵਿਸਿਜ਼ ਪ੍ਰੀਖਿਆ (UPSC CSE 2022) ਦਾ ਅੰਤਿਮ ਨਤੀਜਾ ਜਾਰੀ ਕੀਤਾ ਹੈ। ਇਸ਼ਿਤਾ ਕਿਸ਼ੋਰ ਨੇ ਇਸ ਪ੍ਰੀਖਿਆ ਵਿੱਚ CSE 2022 ਵਿੱਚ ਟਾਪ ਕੀਤਾ ਹੈ। ਇਸ ਦੇ ਨਾਲ ਹੀ ਗਰਿਮਾ ਲੋਹੀਆ ਦੂਜੇ ਸਥਾਨ 'ਤੇ ਰਹੀ ਹੈ, ਜਦਕਿ ਉਮਾ ਹਰਿਤ ਐਨ ਤੀਜੇ ਸਥਾਨ 'ਤੇ ਹੈ। ਮਯੂਰ ਹਜ਼ਾਰਿਕਾ ਨੇ ਚੌਥਾ ਅਤੇ ਗਹਿਨਾ ਨਵਿਆ ਨੇ ਪੰਜਵਾਂ ਸਥਾਨ ਹਾਸਲ ਕੀਤਾ ਹੈ। ਇਹ ਨਤੀਜਾ UPSC ਦੀ ਅਧਿਕਾਰਤ ਵੈੱਬਸਾਈਟ www.upsc.gov.in 'ਤੇ ਦੇਖਿਆ ਜਾ ਸਕਦਾ ਹੈ।

Mann vs Chani: ਹੁਣ ਗੁਰੂਘਰਾਂ 'ਚ ਨਿਬੜਣਗੇ ਸਿਆਸੀ ਕਲੇਸ਼ ?

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 'ਤੇ ਇੱਕ ਖਿਡਾਰੀ ਤੋਂ ਨੌਕਰੀ ਦੇ ਬਦਲੇ 2 ਕਰੋੜ ਰੁਪਏ ਮੰਗਣ ਦੇ ਦੋਸ਼ਾਂ ਤੋਂ ਬਾਅਦ ਸਿਆਸਤ ਗਰਮਾ ਗਈ ਹੈ। ਮੁੱਖ ਮੰਤਰੀ ਦੇ ਇਲਜ਼ਾਮ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਚੰਨੀ ਇਤਿਹਾਸਕ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਅਰਦਾਸ ਕੀਤੀ ਅਤੇ ਆਪਣਾ ਸਪਸ਼ਟੀਕਰਨ ਦਿੱਤਾ। ਚੰਨੀ ਨੇ ਕਿਹਾ ਕਿ ਉਸ ਨੇ ਕਿਸੇ ਤੋਂ ਸਿੱਧੇ ਜਾਂ ਆਪਣੇ ਰਿਸ਼ਤੇਦਾਰਾਂ ਰਾਹੀਂ ਨੌਕਰੀ ਜਾਂ ਤਬਾਦਲੇ ਲਈ ਪੈਸੇ ਨਹੀਂ ਲਏ। ਭਗਵੰਤ ਮਾਨ ਦੀਆਂ ਸਾਰੀਆਂ ਗੱਲਾਂ ਝੂਠ ਦੀ ਨੀਂਹ 'ਤੇ ਟਿਕੀਆਂ ਹਨ।

Punjab Breaking: ਗੁਰਬਾਣੀ ਪ੍ਰਸਾਰਣ ਲਈ ਟੈਂਡਰ ਜਾਰੀ ਕਰੇਗੀ ਸ਼੍ਰੋਮਣੀ ਕਮੇਟੀ

ਸ਼੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਚਾਰਣ ਦੇ ਅਧਿਕਾਰਾਂ ਨੂੰ ਲੈ ਕੇ ਵਿਵਾਦ ਵਧ ਗਿਆ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੁਰਬਾਣੀ ਦੇ ਪ੍ਰਚਾਰਣ ਦਾ ਸਾਰਾ ਖਰਚਾ ਉਠਾਉਣ ਦੇ ਐਲਾਨ ਮਗਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਐਕਸ਼ਨ ਮੋਡ ਵਿੱਚ ਆ ਗਈ ਹੈ। ਹੁਣ ਸ਼੍ਰੋਮਣੀ ਕਮੇਟੀ ਗੁਰਬਾਣੀ ਪ੍ਰਸਾਰਣ ਲਈ ਟੈਂਡਰ ਜਾਰੀ ਕਰੇਗੀ। ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਵੱਡਾ ਇਲਜ਼ਾਮ ਲਾਇਆ ਹੈ। ਉਨ੍ਹਾਂ ਕਿਹਾ ਕਿ ਸੀਐਮ ਮਾਨ ਕੇਂਦਰ ਦੇ ਇਸ਼ਾਰੇ 'ਤੇ ਇਸ ਤਰ੍ਹਾਂ ਬੋਲ ਰਹੇ ਹਨ। ਉਨ੍ਹਾਂ ਕਿਹਾ ਹੈ ਕਿ ਸੀਐਮ ਮਾਨ ਆਪਣੇ ਸ਼ਬਦਾਂ 'ਤੇ ਕੰਟਰੋਲ ਰੱਖਣ।

Salman Khan Ott Debut: ਫਿਲਮ ਫਲਾਪ ਹੁੰਦੇ ਹੀ ਸਲਮਾਨ ਨੇ ਕਰ ਲਈ ਓਟੀਟੀ ਡੈਬਿਊ ਦੀ ਤਿਆਰੀ

ਬਾਲੀਵੁੱਡ ਅਦਾਕਾਰ ਸਲਮਾਨ ਖਾਨ ਇਨ੍ਹੀਂ ਦਿਨੀਂ ਲਗਾਤਾਰ ਸੁਰਖੀਆਂ ਬਟੋਰ ਰਹੇ ਹਨ। ਅਭਿਨੇਤਾ ਨੂੰ ਹਾਲ ਹੀ 'ਚ 'ਕਿਸੀ ਕਾ ਭਾਈ ਕਿਸੀ ਕੀ ਜਾਨ' 'ਚ ਦੇਖਿਆ ਗਿਆ ਸੀ। ਹਾਲ ਹੀ 'ਚ ਖਬਰ ਸਾਹਮਣੇ ਆਈ ਹੈ ਕਿ ਸਿਨੇਮਾਘਰਾਂ 'ਚ ਧਮਾਲ ਮਚਾਉਣ ਤੋਂ ਬਾਅਦ ਹੁਣ ਭਾਈਜਾਨ OTT 'ਤੇ ਆਪਣਾ ਦਬਦਬਾ ਦਿਖਾਉਣ ਜਾ ਰਹੇ ਹਨ। ਹਾਂ, ਅਭਿਨੇਤਾ ਆਪਣੇ OTT ਡੈਬਿਊ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਸਲਮਾਨ ਦੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ। ਖਬਰਾਂ ਮੁਤਾਬਕ, ਅਭਿਨੇਤਾ ਜਲਦੀ ਹੀ OTT 'ਤੇ ਡੈਬਿਊ ਕਰਨ ਜਾ ਰਿਹਾ ਹੈ।

Ludhiana News: ਸ਼ਿਵ ਸੈਨਾ ਆਗੂ ਦੇ ਲੜਕੇ ਤੇ ਉਸ ਦੇ ਸਾਥੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਵੀਡੀਓ ਵਾਇਰਲ 

ਖੰਨਾ 'ਚ ਸ਼ਿਵ ਸੈਨਾ ਆਗੂ ਦੇ ਲੜਕੇ ਤੇ ਉਸ ਦੇ ਸਾਥੀ ਉਪਰ ਗੰਡਾਸਿਆਂ ਤੇ ਕਿਰਪਾਨਾਂ ਨਾਲ ਹਮਲਾ ਕੀਤਾ ਗਿਆ ਹੈ। ਇਸ ਦੀ ਵੀਡਿਓ ਵੀ ਸਾਹਮਣੇ ਆਈ ਹੈ। ਪੁਲਿਸ ਨੇ ਚਾਰ ਜਣਿਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਹਾਸਲ ਜਾਣਕਾਰੀ ਅਨੁਸਾਰ ਸ਼ਿਵ ਸੈਨਾ ਆਗੂ ਕਸ਼ਮੀਰ ਗਿਰੀ ਦਾ ਲੜਕਾ ਰਾਜਨ ਗਿਰੀ ਆਪਣੇ ਸਾਥੀ ਸਮਨਦੀਪ ਸਿੰਘ ਦੇ ਨਾਲ ਕਰੂਜ਼ ਗੱਡੀ 'ਚ ਆਪਣੇ ਘਰ ਜਾ ਰਿਹਾ ਸੀ। ਇਸ ਦੌਰਾਨ ਕ੍ਰਿਸ਼ਨਾ ਨਗਰ 'ਚ ਬਾਬਾ ਬਾਲਕ ਨਾਥ ਮੰਦਰ ਨੇੜੇ ਕੁਝ ਨੌਜਵਾਨਾਂ ਨੇ ਇਨ੍ਹਾਂ ਨੂੰ ਘੇਰ ਕੇ ਹਮਲਾ ਕਰ ਦਿੱਤਾ। 

Gurdaspur News: ਨੌਜਵਾਨ ਤੇ ਪ੍ਰੇਮਿਕਾ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਆਤਮ ਹੱਤਿਆ

ਗੁਰਦਾਸਪੁਰ ਦੇ ਮੁਹੱਲਾ ਸ਼ਹਿਜ਼ਾਦਾ ਨੰਗਲ ਦੇ ਇੱਕ ਨੌਜਵਾਨ ਵਿਕਰਾਂਤ ਮਸੀਹ ਤੇ ਉਸ ਦੀ ਪ੍ਰੇਮਿਕਾ ਨੇਹਾ ਨੇ ਜ਼ਹਿਰੀਲੀ ਵਸਤੂ ਨਿਗਲ ਕੇ ਆਤਮ ਹੱਤਿਆ ਕਰ ਲਈ ਹੈ। ਹਾਸਲ ਜਾਣਕਾਰੀ ਅਨੁਸਾਰ ਵਿਦੇਸ਼ ਭੇਜਣ ਦੇ ਨਾਮ 'ਤੇ ਰਿਸ਼ਤੇਦਾਰਾਂ ਨੇ 24 ਲੱਖ ਰੁਪਏ ਦੀ ਠੱਗੀ ਮਾਰੀ ਸੀ। ਪੈਸੈ ਨਾ ਵਾਪਸ ਮਿਲਣ ਕਰਕੇ ਦੋਵਾਂ ਨੇ ਆਤਮ ਹੱਤਿਆ ਕਰ ਲਈ ਹੈ। ਇਸ ਸਬੰਧੀ ਉਨ੍ਹਾਂ ਸ਼ੋਸ਼ਲ ਮੀਡੀਆ 'ਤੇ ਪੋਸਟ ਪਈ ਹੈ। 

CM Bhagwant Mann: ਥਾਣਿਆਂ ਲਈ 98 ਨਵੀਆਂ ਹਾਈਟੈਕ EVR ਗੱਡੀਆਂ ਨੂੰ ਹਰੀ ਝੰਡੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਡੀਜੀਪੀ ਗੌਰਵ ਯਾਦਵ ਨੇ ਅੱਜ ਪੰਜਾਬ ਪੁਲਿਸ ਦੇ ਵੱਖ-ਵੱਖ ਥਾਣਿਆਂ ਲਈ 98 ਨਵੀਆਂ ਹਾਈਟੈਕ EVR ਗੱਡੀਆਂ ਨੂੰ ਹਰੀ ਝੰਡੀ ਦਿੱਤੀ ਹੈ। ਹਾਲ ਹੀ ਵਿੱਚ ਮੁੱਖ ਮੰਤਰੀ ਨੇ ਵਾਅਦਾ ਕੀਤਾ ਸੀ ਕਿ ਪੁਲਿਸ ਨੂੰ ਅਪਗ੍ਰੇਡ ਕਰਨ ਲਈ ਅਪਡੇਟਡ ਵਾਹਨ ਦਿੱਤੇ ਜਾਣਗੇ। 

Kartarpur Corridor: ਵਿਛੜਿਆਂ ਨੂੰ ਮਿਲਾ ਰਿਹਾ ਕਰਤਾਰਪੁਰ ਲਾਂਘਾ

ਭਾਰਤ-ਪਾਕਿ ਵੰਡ ਦੀ ਚੀਸ ਅੱਜ ਵੀ ਲੱਖਾਂ ਦਿਲਾਂ ਵਿੱਚ ਹੈ। ਕਰਤਾਰਪੁਰ ਲਾਂਘੇ ਕਰਕੇ ਇਸ ਬਾਰੇ ਅਕਸਰ ਹੀ ਭਾਵੁਕ ਕਰਨ ਵਾਲੀਆਂ ਖਬਰਾਂ ਆ ਰਹੀਆਂ ਹਨ। ਹੁਣ ਫਿਰ ਭਾਰਤ-ਪਾਕਿਸਤਾਨ ਦੀ ਵੰਡ ਮੌਕੇ 75 ਸਾਲ ਪਹਿਲਾਂ ਵਿਛੜੇ ਭਰਾ-ਭੈਣ ਦੇ ਕਰਤਾਰਪੁਰ ਲਾਂਘੇ ਉਤੇ ਮਿਲਣ ਦਾ ਸਬੱਬ ਬਣਿਆ ਹੈ। ਬੇਹੱਦ ਭਾਵੁਕ ਕਰਨ ਵਾਲਾ ਇਹ ਮੇਲ ਸੋਸ਼ਲ ਮੀਡੀਆ ਰਾਹੀਂ ਸੰਭਵ ਹੋਇਆ ਹੈ। 

Chandigarh News: ਹੁਣ 25 ਮਿੰਟ ਦੀ ਥਾਂ ਸਿਰਫ 5 ਮਿੰਟ 'ਚ ਪਹੁੰਚ ਸਕਣਗੇ ਏਅਰਪੋਰਟ

ਚੰਡੀਗੜ੍ਹ ਵਾਲਿਆਂ ਲਈ ਖੁਸ਼ਖਬਰੀ ਹੈ। ਚੰਡੀਗੜ੍ਹ ਤੋਂ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੱਕ ਜਾਣ ਲਈ 11.5 ਕਿੱਲੋਮੀਟਰ ਦੀ ਥਾਂ ਸਿਰਫ਼ 3.5 ਕਿੱਲੋਮੀਟਰ ਸਫਰ ਕਰਨਾ ਪਏਗਾ। ਇਸ ਨਾਲ 25 ਮਿੰਟ ਦਾ ਰਾਹ 5 ਮਿੰਟ ’ਚ ਤੈਅ ਕੀਤਾ ਜਾ ਸਕੇਗਾ। ਇਸ ਲਈ ਯੂਟੀ ਪ੍ਰਸ਼ਾਸਨ ਬਦਲਵਾਂ ਰਸਤਾ ਬਣਾ ਰਿਹਾ ਹੈ। ਇਸ ਨੂੰ ਪੰਜਾਬ ਸਰਕਾਰ ਨੇ ਵੀ ਪ੍ਰਵਾਨਗੀ ਦੇ ਦਿੱਤੀ ਹੈ। 

Punjab News: ਰਾਜਸਥਾਨ ਨੂੰ ਜਾਣ ਵਾਲੇ ਪਾਣੀ ਬਾਰੇ ਖਹਿਰਾ ਨੇ ਸੀਐਮ ਮਾਨ ਤੋਂ ਮੰਗਿਆ ਸਪਸ਼ਟੀਕਰਨ

ਪੰਜਾਬ ਤੋਂ ਰਾਜਸਥਾਨ ਨੂੰ ਜਾ ਰਹੇ ਪਾਣੀ ਦਾ ਮਾਮਲਾ ਮੁੜ ਗਰਮਾ ਗਿਆ ਹੈ। ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਰਾਜਸਥਾਨ ਨੂੰ ਪੰਜਾਬ ਦਾ ਪਾਣੀ ਦੇਣ ਦੇ ਮਾਮਲੇ 'ਚ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਪੱਸ਼ਟੀਕਰਨ ਮੰਗਿਆ ਹੈ। ਖਹਿਰਾ ਨੇ ਸਵਾਲ ਕੀਤਾ ਹੈ ਕਿ ਕੀ ਰਾਜਸਥਾਨ ਨੂੰ ਹੋਰ ਪਾਣੀ ਅਲਾਟ ਕਰਨ ਲਈ ਸਹਿਮਤ ਹੋਣ ਦੀਆਂ ਖਬਰਾਂ ਸੱਚ ਹਨ?

Guru Arjan Dev Ji Shaheedi Diwas 2023: ਆਓ ਲਈਏ ਸ੍ਰੀ ਗੁਰੂ ਅਰਜਨ ਦੇਵ ਵੱਲੋਂ ਦਰਸਾਈ ਜੀਵਨ ਜਾਚ ਅਪਨਾਉਣ ਦਾ ਪ੍ਰਣ

ਸ਼ਹੀਦਾਂ ਦੇ ਸਿਰਤਾਜ ਪੰਚਮ ਗੁਰਦੇਵ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਸਮੁੱਚੇ ਸੰਸਾਰ ਭਰ ਵਿੱਚ ਬਹੁਤ ਹੀ ਸ਼ਰਧਾ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ। ਅਡੋਲ, ਨਿਰਭੈ ਤੇ ਸ਼ਾਂਤ-ਚਿੱਤ ਰਹਿ ਕੇ ਧਰਮ ਦੀ ਖਾਤਰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਨਿਰਦਈਆਂ ਦੇ ਜ਼ੁਲਮ ਦੀ ਇੰਤਹਾ ਨੂੰ ਤੇ ਜ਼ਾਲਮਾਨਾ ਤਸੀਹਿਆਂ ਨੂੰ ਅਕਾਲ ਪੁਰਖ ਦੇ ਭਾਣੇ ਵਿੱਚ ਰਹਿ ਕੇ ਖਿੜ੍ਹੇ-ਮੱਥੇ ਸਹਾਰਿਆ। 

Satyapal Malik: 2019 ਦੀਆਂ ਲੋਕ ਸਭਾ ਚੋਣਾਂ ਫੌਜੀਆਂ ਦੀਆਂ ਲਾਸ਼ਾਂ ’ਤੇ ਲੜੀਆਂ ਗਈਆਂ ਸੀ

ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਲਗਾਤਾਰ ਮੋਦੀ ਸਰਕਾਰ ਲਈ ਮੁਸੀਬਤਾਂ ਖੜ੍ਹੀਆਂ ਕਰ ਰਹੇ ਹਨ। ਉਨ੍ਹਾਂ ਵੱਲੋਂ ਕੀਤੇ ਜਾ ਰਹੇ ਹਮਲਿਆਂ ਕਰਕੇ ਬੀਜੇਪੀ ਅੰਦਰ ਵੀ ਖਲਬਲੀ ਮੱਚੀ ਹੋਈ ਹੈ। ਮਲਿਕ ਨੇ ਪੁਲਵਾਮਾ ਵਿੱਚ ਸੀਆਰਪੀਐਫ ਦੇ ਕਾਫ਼ਲੇ ’ਤੇ ਹੋਏ ਦਹਿਸ਼ਤੀ ਹਮਲੇ ਲਈ ਮੋਦੀ ਸਰਕਾਰ ਨੂੰ ਮੁੜ ਘੇਰਦਿਆਂ ਕਿਹਾ ਕਿ 2019 ਦੀਆਂ ਲੋਕ ਸਭਾ ਚੋਣਾਂ ‘ਸਾਡੇ ਫੌਜੀਆਂ ਦੀਆਂ ਲਾਸ਼ਾਂ ’ਤੇ ਲੜੀਆਂ ਗਈਆਂ ਸਨ।’ 

ਪਿਛੋਕੜ

Punjab Breaking News LIVE 23 May, 2023:  ਬੀਜੇਪੀ ਦੇ ਵਾਰ-ਵਾਰ ਇਨਕਾਰ ਕਰਨ ਮਗਰੋਂ ਆਖਰ ਸ਼੍ਰੋਮਣੀ ਅਕਾਲੀ ਦਲ ਨੇ ਵੀ ਸਪਸ਼ਟ ਕਰ ਦਿੱਤਾ ਹੈ ਕਿ ਕੋਈ ਗੱਠਜੋੜ ਨਹੀਂ ਹੋਏਗਾ। ਜਲੰਧਰ ਜ਼ਿਮਨੀ ਚੋਣ ਮਗਰੋਂ ਗੱਠਜੋੜ ਦੀ ਚਰਚਾ ਛਿੜੀ ਸੀ ਪਰ ਬੀਜੇਪੀ ਨੇ ਇਨਕਾਰ ਕਰ ਦਿੱਤਾ। ਇਸ ਮਗਰੋਂ ਅਕਾਲੀ ਦਲ ਨੇ ਵੀ ਕਿਹਾ ਹੈ ਕਿ ਗੱਠਜੋੜ ਦੀ ਕੋਈ ਇੱਛਾ ਨਹੀਂ। ਬੀਜੇਪੀ ਦੇ ਵਾਰ-ਵਾਰ ਇਨਕਾਰ ਮਗਰੋਂ ਆਖਰ ਅਕਾਲੀ ਦਲ ਨੇ ਵੀ ਕਰ ਦਿੱਤਾ ਸਪਸ਼ਟ


 


ਤੱਤੀ ਤਵੀ 'ਤੇ ਬਿਠਾਇਆ, ਉਬਲਦੇ ਪਾਣੀ 'ਚ ਉਬਾਲਿਆ


Guru Arjan Dev Ji Shaheedi Diwas 2023: ਸ੍ਰੀ ਗੁਰੂ ਅਰਜਨ ਦੇਵ ਜੀ ਦਾ ਅੱਜ ਸ਼ਹੀਦੀ ਦਿਹਾੜਾ ਹੈ। ਸ਼ਹੀਦਾਂ ਦੇ ਸਿਰਤਾਜ ਪੰਚਮ ਗੁਰਦੇਵ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਸਮੁੱਚੇ ਸੰਸਾਰ ਭਰ ਵਿੱਚ ਬਹੁਤ ਹੀ ਸ਼ਰਧਾ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ। ਅਡੋਲ, ਨਿਰਭੈ ਤੇ ਸ਼ਾਂਤ-ਚਿੱਤ ਰਹਿ ਕੇ ਧਰਮ ਦੀ ਖਾਤਰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਨਿਰਦਈਆਂ ਦੇ ਜ਼ੁਲਮ ਦੀ ਇੰਤਹਾ ਨੂੰ ਤੇ ਜ਼ਾਲਮਾਨਾ ਤਸੀਹਿਆਂ ਨੂੰ ਅਕਾਲ ਪੁਰਖ ਦੇ ਭਾਣੇ ਵਿੱਚ ਰਹਿ ਕੇ ਖਿੜ੍ਹੇ-ਮੱਥੇ ਸਹਾਰਿਆ। ਤੱਤੀ ਤਵੀ 'ਤੇ ਬਿਠਾਇਆ, ਉਬਲਦੇ ਪਾਣੀ 'ਚ ਉਬਾਲਿਆ


 


ਵਿਛੜਿਆਂ ਨੂੰ ਮਿਲਾ ਰਿਹਾ ਕਰਤਾਰਪੁਰ ਲਾਂਘਾ


Kartarpur Corridor: ਭਾਰਤ-ਪਾਕਿ ਵੰਡ ਦੀ ਚੀਸ ਅੱਜ ਵੀ ਲੱਖਾਂ ਦਿਲਾਂ ਵਿੱਚ ਹੈ। ਕਰਤਾਰਪੁਰ ਲਾਂਘੇ ਕਰਕੇ ਇਸ ਬਾਰੇ ਅਕਸਰ ਹੀ ਭਾਵੁਕ ਕਰਨ ਵਾਲੀਆਂ ਖਬਰਾਂ ਆ ਰਹੀਆਂ ਹਨ। ਹੁਣ ਫਿਰ ਭਾਰਤ-ਪਾਕਿਸਤਾਨ ਦੀ ਵੰਡ ਮੌਕੇ 75 ਸਾਲ ਪਹਿਲਾਂ ਵਿਛੜੇ ਭਰਾ-ਭੈਣ ਦੇ ਕਰਤਾਰਪੁਰ ਲਾਂਘੇ ਉਤੇ ਮਿਲਣ ਦਾ ਸਬੱਬ ਬਣਿਆ ਹੈ। ਬੇਹੱਦ ਭਾਵੁਕ ਕਰਨ ਵਾਲਾ ਇਹ ਮੇਲ ਸੋਸ਼ਲ ਮੀਡੀਆ ਰਾਹੀਂ ਸੰਭਵ ਹੋਇਆ ਹੈ। ਵਿਛੜਿਆਂ ਨੂੰ ਮਿਲਾ ਰਿਹਾ ਕਰਤਾਰਪੁਰ ਲਾਂਘਾ


 


ਪੰਜਾਬ ਭਰ 'ਚ ਪਏਗਾ ਮੀਂਹ, 50 ਕਿਲੋਮੀਟਰ ਦੀ ਰਫ਼ਤਾਰ ਆਏਗਾ ਝੱਖੜ


Weather Update: ਪੰਜਾਬ ਵਿੱਚ ਗਰਮੀ ਨੇ ਜ਼ੋਰ ਫੜ ਲਿਆ ਹੈ। ਸੋਮਵਾਰ ਨੂੰ ਸੂਬੇ ਦੇ ਲਗਭਗ ਸਾਰੇ ਜ਼ਿਲ੍ਹਿਆਂ ਦਾ ਤਾਪਮਾਨ 40 ਡਿਗਰੀ ਤੋਂ ਵੱਧ ਦਰਜ ਕੀਤਾ ਗਿਆ ਅਤੇ ਪਟਿਆਲਾ ਦਾ ਤਾਪਮਾਨ 45.2 ਡਿਗਰੀ ਰਿਹਾ। ਮੌਸਮ ਵਿਭਾਗ ਨੇ ਅੱਜ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਪੂਰੇ ਪੰਜਾਬ 'ਚ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ, ਯਾਨੀ ਕਿ ਮੀਂਹ ਪੈਣ ਦੀ ਸੰਭਾਵਨਾ ਹੈ, ਪਰ ਪੰਜਾਬ 'ਚ ਬੁੱਧਵਾਰ ਨੂੰ ਆਰੇਂਜ ਅਲਰਟ ਜਾਰੀ ਹੈ, ਬਾਰਿਸ਼ ਦੇ ਨਾਲ 50 ਕਿਲੋਮੀਟਰ ਦੀ ਰਫਤਾਰ ਨਾਲ ਹਵਾਵਾਂ ਚੱਲਣਗੀਆਂ। ਪੰਜਾਬ ਭਰ 'ਚ ਪਏਗਾ ਮੀਂਹ, 50 ਕਿਲੋਮੀਟਰ ਦੀ ਰਫ਼ਤਾਰ ਆਏਗਾ ਝੱਖੜ


 


ਸੱਤਿਆਪਾਲ ਮਲਿਕ ਨੇ ਫਿਰ ਕੀਤੇ ਵੱਡੇ ਖੁਲਾਸੇ


Satyapal Malik: ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਲਗਾਤਾਰ ਮੋਦੀ ਸਰਕਾਰ ਲਈ ਮੁਸੀਬਤਾਂ ਖੜ੍ਹੀਆਂ ਕਰ ਰਹੇ ਹਨ। ਉਨ੍ਹਾਂ ਵੱਲੋਂ ਕੀਤੇ ਜਾ ਰਹੇ ਹਮਲਿਆਂ ਕਰਕੇ ਬੀਜੇਪੀ ਅੰਦਰ ਵੀ ਖਲਬਲੀ ਮੱਚੀ ਹੋਈ ਹੈ। ਮਲਿਕ ਨੇ ਪੁਲਵਾਮਾ ਵਿੱਚ ਸੀਆਰਪੀਐਫ ਦੇ ਕਾਫ਼ਲੇ ’ਤੇ ਹੋਏ ਦਹਿਸ਼ਤੀ ਹਮਲੇ ਲਈ ਮੋਦੀ ਸਰਕਾਰ ਨੂੰ ਮੁੜ ਘੇਰਦਿਆਂ ਕਿਹਾ ਕਿ 2019 ਦੀਆਂ ਲੋਕ ਸਭਾ ਚੋਣਾਂ ‘ਸਾਡੇ ਫੌਜੀਆਂ ਦੀਆਂ ਲਾਸ਼ਾਂ ’ਤੇ ਲੜੀਆਂ ਗਈਆਂ ਸਨ।’ ਸੱਤਿਆਪਾਲ ਮਲਿਕ ਨੇ ਫਿਰ ਕੀਤੇ ਵੱਡੇ ਖੁਲਾਸੇ

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.