Punjab Breaking News LIVE: ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਨਵਾਂ ਮੋੜ, ਕਿਸਾਨ ਤੇ 'ਆਪ' ਸਰਕਾਰ ਆਹਮੋ-ਸਾਹਮਣੇ, ਆਬੂ ਧਾਬੀ 'ਚ ਫਸੇ 100 ਪੰਜਾਬੀ, ਪੁਤਿਨ ਵੱਲੋਂ ਪਰਮਾਣੂ ਅਭਿਆਸ ਦਾ ਐਲਾਨ, ਠੰਢੀ ਸੈਂਡਵਿਜ ਤੋਂ ਖਿਡਾਰੀ ਨਰਾਜ਼

Punjab Breaking News, 26 October 2022 LIVE Updates: ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਨਵਾਂ ਮੋੜ, ਕਿਸਾਨ ਤੇ 'ਆਪ' ਸਰਕਾਰ ਆਹਮੋ-ਸਾਹਮਣੇ, ਆਬੂ ਧਾਬੀ 'ਚ ਫਸੇ 100 ਪੰਜਾਬੀ, ਪੁਤਿਨ ਵੱਲੋਂ ਪਰਮਾਣੂ ਅਭਿਆਸ ਦਾ ਐਲਾਨ

ABP Sanjha Last Updated: 26 Oct 2022 04:11 PM
Navjot Sidhu: ਨਵਜੋਤ ਸਿੱਧੂ ਨੂੰ ਮਿਲੀ ਹਾਈਕੋਰਟ ਤੋਂ ਮਿਲੀ ਰਾਹਤ

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਹਾਈਕੋਰਟ ਤੋਂ ਰਾਹਤ ਮਿਲੀ ਹੈ। ਨਵਜੋਤ ਸਿੱਧੂ ਦੀ ਹੁਣ ਚੇਂਜ ਲੈਂਡ ਆਫ ਯੂਜ਼ (ਸੀਐਲਯੂ) ਕੇਸ ਵਿੱਚ ਲੁਧਿਆਣਾ ਅਦਾਲਤ ਵਿੱਚ ਫਿਜ਼ੀਕਲ ਪੇਸ਼ੀ ਨਹੀਂ ਹੋਏਗੀ। ਉਨ੍ਹਾਂ ਨੂੰ ਅਦਾਲਤ ਵਿੱਚ ਵੀਡੀਓ ਕਾਨਫਰੰਸਿੰਗ (ਵੀਸੀ) ਰਾਹੀਂ ਪੇਸ਼ ਕੀਤਾ ਜਾਵੇਗਾ।

Sidhu Moosewala murder case: ਐਨਆਈਏ ਵੱਲੋਂ ਪੁੱਛਗਿਛ ਮਗਰੋਂ ਅਫਸਾਨਾ ਖਾਨ ਨੇ ਲਾਈਵ ਹੋ ਕੇ ਦੱਸੀ ਹਕੀਕਤ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਕੌਮੀ ਜਾਂਚ ਏਜੰਸੀ (ਐਨਆਈਏ) ਵੱਲੋਂ ਪੁੱਛਗਿੱਛ ਕਰਨ ਮਗਰੋਂ ਗਾਇਕਾ ਅਫਸਾਨਾ ਖਾਨ ਨੇ ਅੱਜ ਲਾਈਵ ਹੋ ਕੇ ਸਪਸ਼ਟੀਕਰਨ ਦਿੱਤਾ। ਉਨ੍ਹਾਂ ਨੇ ਜਿੱਥੇ ਸਿੱਧੂ ਮੂਸੇਵਾਲਾ ਕਤਲ ਕੇਸ ਦੀ ਜਾਂਚ ਐਨਆਈਏ ਵੱਲੋਂ ਕਰਨ ਦਾ ਸਵਾਗਤ ਕੀਤਾ, ਉੱਥੇ ਹੀ ਮੂਸੇਵਾਲਾ ਨਾਲ ਆਪਣੇ ਰਿਸ਼ਤੇ ਬਾਰੇ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਐਨਆਈਏ ਦੇ ਅਧਿਕਾਰੀ ਉਨ੍ਹਾਂ ਨਾਲ ਬੇਹੱਦ ਚੰਗੇ ਤਰੀਕੇ ਨਾਲ ਪੇਸ਼ ਆਏ। ਉਨ੍ਹਾਂ ਨੂੰ ਕੋਈ ਡਰਾਇਆ-ਧਮਕਾਇਆ ਨਹੀਂ। ਉਨ੍ਹਾਂ ਨੂੰ ਗੈਂਗਸਟਰਾਂ ਨਾਲ ਸਬੰਧਤ ਕੋਈ ਸਵਾਲ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਐਨਆਈਏ ਵੱਲੋਂ ਜਾਂਚ ਦਾ ਸਾਨੂੰ ਸਵਾਗਤ ਕਰਨਾ ਚਾਹੀਦਾ ਹੈ।

T20 World Cup 2022: ਨੀਦਰਲੈਂਡ ਖਿਲਾਫ਼ ਖੇਡ ਸਕਦੇ ਹਨ ਪੰਤ ਤੇ ਕਾਰਤਿਕ

ਟੀ-20 ਵਿਸ਼ਵ ਕੱਪ ਦੇ ਪਹਿਲੇ ਮੈਚ 'ਚ ਪਾਕਿਸਤਾਨ ਨੂੰ 4 ਵਿਕਟਾਂ ਨਾਲ ਹਰਾਉਣ ਤੋਂ ਬਾਅਦ ਹੁਣ ਟੀਮ ਇੰਡੀਆ ਨੀਦਰਲੈਂਡ ਨੂੰ ਲਤਾੜਨ ਲਈ ਉਤਰੇਗੀ। ਭਾਰਤ ਅਤੇ ਨੀਦਰਲੈਂਡ ਵਿਚਾਲੇ ਟੀ-20 ਵਿਸ਼ਵ ਕੱਪ ਦਾ ਮੈਚ ਕੱਲ੍ਹ ਭਾਵ 27 ਅਕਤੂਬਰ ਨੂੰ ਖੇਡਿਆ ਜਾਵੇਗਾ। ਕਪਤਾਨ ਰੋਹਿਤ ਸ਼ਰਮਾ ਲਈ ਦਿਨੇਸ਼ ਕਾਰਤਿਕ ਦੇ ਨਾਲ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਮੌਕਾ ਦੇਣਾ ਕਾਫੀ ਮੁਸ਼ਕਲ ਸਾਬਤ ਹੋ ਰਿਹਾ ਹੈ। ਰਿਸ਼ਭ ਪੰਤ ਪਾਕਿਸਤਾਨ ਖਿਲਾਫ ਟੀ-20 ਵਿਸ਼ਵ ਕੱਪ ਦੇ ਪਹਿਲੇ ਮੈਚ 'ਚ ਪਲੇਇੰਗ ਇਲੈਵਨ ਤੋਂ ਬਾਹਰ ਹੋ ਗਏ ਸਨ। ਹਾਲਾਂਕਿ ਨੀਦਰਲੈਂਡ ਵਰਗੀ ਕਮਜ਼ੋਰ ਟੀਮ ਦੇ ਖਿਲਾਫ ਕਪਤਾਨ ਰੋਹਿਤ ਸ਼ਰਮਾ ਪਲੇਇੰਗ ਇਲੈਵਨ 'ਚ ਰਿਸ਼ਭ ਪੰਤ ਅਤੇ ਦਿਨੇਸ਼ ਕਾਰਤਿਕ ਦੋਵਾਂ ਨੂੰ ਵਿਕਟਕੀਪਰ ਦੇ ਤੌਰ 'ਤੇ ਰੱਖ ਸਕਦੇ ਹਨ।

Pakistan Drone Conspiracy: ਭਾਰਤ-ਪਾਕਿ ਸਰਹੱਦ 'ਤੇ ਡਰੋਨ ਨਾਲ ਨਜਿੱਠਣ ਲਈ ਫੌਜ ਤਿਆਰ, ਐਕਵਾ ਜੈਮਰ ਤਾਇਨਾਤੀ

ਭਾਰਤੀ ਫੌਜ ਕੰਟਰੋਲ ਰੇਖਾ 'ਤੇ ਪਾਕਿਸਤਾਨੀ ਡਰੋਨ ਨਾਲ ਨਜਿੱਠਣ ਲਈ ਤਿਆਰ ਹੈ। ਪਾਕਿਸਤਾਨੀ ਸਾਜ਼ਿਸ਼ ਨਾਲ ਨਜਿੱਠਣ ਲਈ ਫੌਜ ਨੇ ਸਰਹੱਦ 'ਤੇ ਐਕਵਾ ਜੈਮਰ ਅਤੇ ਮਲਟੀ-ਸ਼ਾਟ ਗਨ ਤਾਇਨਾਤ ਕਰ ਦਿੱਤੀ ਹੈ। ਏਬੀਪੀ ਨਿਊਜ਼ ਕੋਲ ਇਸ ਦੀਆਂ ਖਾਸ ਤਸਵੀਰਾਂ ਵੀ ਹਨ। ਇਸ ਸਾਲ ਪਾਕਿਸਤਾਨ ਨੇ ਜੰਮੂ 'ਚ ਕਰੀਬ ਦੋ ਦਰਜਨ ਵਾਰ ਡਰੋਨ ਦੀ ਸਾਜ਼ਿਸ਼ ਰਚੀ ਅਤੇ ਡਰੋਨਾਂ ਰਾਹੀਂ ਜੰਮੂ 'ਚ ਕੰਮ ਕਰ ਰਹੇ ਆਪਣੇ ਅੱਤਵਾਦੀਆਂ ਅਤੇ ਉਨ੍ਹਾਂ ਦੇ ਮਦਦਗਾਰਾਂ ਨੂੰ ਨਾ ਸਿਰਫ ਹਥਿਆਰ, ਸਗੋਂ ਘਾਤਕ ਮੰਨੇ ਜਾਂਦੇ ਸਟਿੱਕੀ ਬੰਬ ਵੀ ਪਹੁੰਚਾਉਣ ਦੀ ਕੋਸ਼ਿਸ਼ ਕੀਤੀ।

Gratuity and Pension New Rule: ਕੇਂਦਰੀ ਕਰਮਚਾਰੀਆਂ ਲਈ ਅਹਿਮ ਖਬਰ, ਸਰਕਾਰ ਨੇ ਬਦਲੇ ਵੱਡੇ ਨਿਯਮ

ਕੇਂਦਰੀ ਕਰਮਚਾਰੀਆਂ ਨੂੰ ਡੀਏ (DA) ਅਤੇ ਬੋਨਸ ਦੇਣ ਤੋਂ ਬਾਅਦ ਹੁਣ ਸਰਕਾਰ ਨੇ ਵੱਡਾ ਨਿਯਮ ਬਦਲਿਆ ਹੈ। ਕੇਂਦਰ ਸਰਕਾਰ ਨੇ ਵੀ ਮੁਲਾਜ਼ਮਾਂ ਨੂੰ ਸਖ਼ਤ ਚੇਤਾਵਨੀ ਦਿੱਤੀ ਹੈ। ਜੇ ਕਰਮਚਾਰੀ ਇਸ ਨੂੰ ਨਜ਼ਰਅੰਦਾਜ਼ ਕਰਦੇ ਹਨ ਤਾਂ ਉਨ੍ਹਾਂ ਨੂੰ ਸੇਵਾਮੁਕਤੀ ਤੋਂ ਬਾਅਦ ਪੈਨਸ਼ਨ ਅਤੇ ਗਰੈਚੁਟੀ ਤੋਂ ਵਾਂਝੇ ਰਹਿਣਾ ਪਵੇਗਾ। ਜੇ ਕੋਈ ਕਰਮਚਾਰੀ ਕੰਮ ਵਿੱਚ ਲਾਪਰਵਾਹੀ ਕਰਦਾ ਹੈ ਤਾਂ ਸਰਕਾਰ ਦੇ ਨਵੇਂ ਨਿਯਮਾਂ ਅਨੁਸਾਰ ਸੇਵਾਮੁਕਤੀ ਤੋਂ ਬਾਅਦ ਉਸ ਦੀ ਪੈਨਸ਼ਨ ਅਤੇ ਗਰੈਚੁਟੀ ਰੋਕਣ ਦੇ ਹੁਕਮ ਦਿੱਤੇ ਗਏ ਹਨ। ਇਹ ਹੁਕਮ ਕੇਂਦਰੀ ਕਰਮਚਾਰੀਆਂ 'ਤੇ ਲਾਗੂ ਹੋਵੇਗਾ, ਪਰ ਸੂਬੇ ਵੀ ਇਸ ਨੂੰ ਅੱਗੇ ਜਾ ਕੇ ਲਾਗੂ ਕਰ ਸਕਦੇ ਹਨ।

Farmers Protest: ਮੰਗਾਂ ਮੰਨ ਲਈਆਂ ਫਿਰ ਧਰਨਾ ਕਿਉਂ?

ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਤੇ ਪੰਜਾਬ ਸਰਕਾਰ ਆਹਮੋ-ਸਾਹਮਣੇ ਹੋ ਗਈਆਂ ਹਨ। ਕਿਸਾਨ ਯੂਨੀਅਨ ਦਾ ਇਲਜ਼ਾਮ ਹੈ ਕਿ ਭਗਵੰਤ ਮਾਨ ਸਰਕਾਰ ਟਾਲ-ਮਟੋਲ ਦੀ ਨੀਤੀ ਅਪਣਾ ਰਹੀ ਹੈ ਜਦੋਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਕਿਸਾਨਾਂ ਦੀਆਂ ਮੰਗਾਂ ਮੰਨ ਲਈਆਂ ਹਨ ਤੇ ਬਾਕੀ ਕੇਂਦਰ ਨਾਲ ਸਬੰਧਤ ਮੰਗਾਂ ਬਾਰੇ ਮੋਦੀ ਸਰਕਾਰ ਨੂੰ ਲਿਖਿਆ ਗਿਆ ਹੈ। ਮੁੱਖ ਮੰਤਰੀ ਦੇ ਬਿਆਨ ਮਗਰੋਂ ਕਿਸਾਨ ਲੀਡਰ ਵੀ ਖਫਾ ਹੋ ਗਏ ਹਨ।

Congress President Oath Ceremony : ਮਲਿਕਾਰਜੁਨ ਖੜਗੇ ਨੇ ਸੰਭਾਲਿਆ ਕਾਂਗਰਸ ਪ੍ਰਧਾਨ ਦਾ ਅਹੁਦਾ

 ਮਲਿਕਾਰਜੁਨ ਖੜਗੇ ਨੇ ਕਾਂਗਰਸ ਪ੍ਰਧਾਨ ਦਾ ਅਹੁਦਾ ਸੰਭਾਲ ਲਿਆ ਹੈ। ਕਾਂਗਰਸ ਪਾਰਟੀ ਨੂੰ 24 ਸਾਲਾਂ ਬਾਅਦ ਗੈਰ-ਗਾਂਧੀ ਪ੍ਰਧਾਨ ਮਿਲਿਆ ਹੈ। ਹਾਲ ਹੀ 'ਚ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਹੋਈਆਂ ਚੋਣਾਂ 'ਚ ਪਾਰਟੀ ਪ੍ਰਧਾਨ ਚੁਣੇ ਗਏ ਮਲਿਕਾਰਜੁਨ ਖੜਗੇ ਨੇ ਕਾਂਗਰਸ ਦੀ ਵਾਗਡੋਰ ਸੰਭਾਲ ਲਈ ਹੈ। ਮਲਿਕਾਰਜੁਨ ਖੜਗੇ ਦੀ ਤਾਜਪੋਸ਼ੀ ਲਈ ਕਾਂਗਰਸ ਹੈੱਡਕੁਆਰਟਰ 'ਤੇ ਆਯੋਜਿਤ ਪ੍ਰੋਗਰਾਮ 'ਚ ਸੋਨੀਆ ਗਾਂਧੀ, ਰਾਹੁਲ ਗਾਂਧੀ ਦੇ ਨਾਲ-ਨਾਲ ਕਈ ਦਿੱਗਜ ਨੇਤਾ ਮੌਜੂਦ ਸਨ।

Punjab News: ਆਬੂ ਧਾਬੀ 'ਚ ਫਸੇ 100 ਪੰਜਾਬੀ ਨੌਜਵਾਨ

ਪੰਜਾਬ 'ਚੋਂ ਬਹੁਤ ਸਾਰੇ ਨੌਜਵਾਨ ਲੜਕੇ ਲੜਕੀਆਂ ਆਪਣੇ ਚੰਗੇ ਭਵਿੱਖ ਲਈ ਵਿਦੇਸ਼ਾਂ ਵੱਲ ਨੂੰ ਰੁਖ਼ ਕਰਦੇ ਹਨ, ਜਿੱਥੇ ਜਾ ਕੇ ਉਨ੍ਹਾਂ ਦੇ ਵੱਲੋਂ ਹੱਡ ਤੋੜਵੀਂ ਮਿਹਨਤ ਕੀਤੀ ਜਾਂਦੀ ਹੈ ਪਰ ਕਈ ਵਾਰ ਵਿਦੇਸ਼ ਰਹਿੰਦੇ ਨੌਜਵਾਨਾਂ ਨਾਲ ਕੁਝ ਗਲਤ ਘਟਨਾਵਾਂ ਵਾਪਰਦੀਆਂ ਹਨ। ਅਜਿਹਾ ਹੀ ਤਾਜ਼ਾ ਮਾਮਲਾ ਆਬੂਧਾਬੀ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਪ੍ਰਾਈਵੇਟ ਕੰਪਨੀ 'ਚ ਕੰਮ ਕਰਨ ਗਏ 100 ਦੇ ਕਰੀਬ ਪੰਜਾਬੀ ਨੌਜਵਾਨ ਉਥੇ ਫਸ ਗਏ ਹਨ। ਉਨ੍ਹਾਂ ਨੂੰ ਕੰਮ ਤੋਂ ਹਟਾ ਦਿੱਤਾ ਗਿਆ ਹੈ ਪਰ ਪਾਸਪੋਰਟ ਵਾਪਸ ਨਹੀਂ ਦਿੱਤੇ ਜਾ ਰਹੇ ਹਨ। ਇਸ ਕਾਰਨ ਉਹ ਵਾਪਸ ਆਪਣੇ ਘਰ ਨਹੀਂ ਪਰਤ ਸਕਦੇ।

Sidhu Moose Wala Murder Case: ਪੰਜਾਬੀ ਗਾਇਕਾ ਅਫ਼ਸਾਨਾ ਖਾਨ ਤੋਂ ਅੱਜ ਫਿਰ ਹੋਏਗੀ ਪੁੱਛਗਿੱਛ

ਸਿੱਧੂ ਮੂਸੇਵਾਲਾ ਹੱਤਿਆ ਕਾਂਡ ਨੂੰ ਲੈ ਕੇ ਕੌਮੀ ਜਾਂਚ ਏਜੰਸੀ (ਐਨਆਈਏ) ਵੱਲੋਂ ਅੱਜ ਫਿਰ ਪੰਜਾਬੀ ਗਾਇਕਾ ਅਫ਼ਸਾਨਾ ਖਾਨ ਤੋਂ ਪੁੱਛਗਿੱਛ ਕੀਤੀ ਜਾਵੇਗੀ। ਇਸ ਬਾਰੇ ਅਫ਼ਸਾਨਾ ਖਾਨ ਨੂੰ ਸੰਮਨ ਭੇਜਿਆ ਗਿਆ ਹੈ। ਇਸ ਤੋਂ ਪਹਿਲਾਂ ਐਨਆਈਏ ਨੇ ਮੰਗਲਵਾਰ ਨੂੰ ਵੀ ਅਫ਼ਸਾਨਾ ਖਾਨ ਤੋਂ 5 ਘੰਟੇ ਪੁੱਛਗਿੱਛ ਕੀਤੀ ਸੀ।

ਪਿਛੋਕੜ

Punjab Breaking News, 26 October 2022 LIVE Updates: ਸਿੱਧੂ ਮੂਸੇਵਾਲਾ ਹੱਤਿਆ ਕਾਂਡ ਨੂੰ ਲੈ ਕੇ ਕੌਮੀ ਜਾਂਚ ਏਜੰਸੀ (ਐਨਆਈਏ) ਵੱਲੋਂ ਅੱਜ ਫਿਰ ਪੰਜਾਬੀ ਗਾਇਕਾ ਅਫ਼ਸਾਨਾ ਖਾਨ ਤੋਂ ਪੁੱਛਗਿੱਛ ਕੀਤੀ ਜਾਵੇਗੀ। ਇਸ ਬਾਰੇ ਅਫ਼ਸਾਨਾ ਖਾਨ ਨੂੰ ਸੰਮਨ ਭੇਜਿਆ ਗਿਆ ਹੈ। ਇਸ ਤੋਂ ਪਹਿਲਾਂ ਐਨਆਈਏ ਨੇ ਮੰਗਲਵਾਰ ਨੂੰ ਵੀ ਅਫ਼ਸਾਨਾ ਖਾਨ ਤੋਂ 5 ਘੰਟੇ ਪੁੱਛਗਿੱਛ ਕੀਤੀ ਸੀ। ਪੰਜਾਬੀ ਗਾਇਕਾ ਅਫ਼ਸਾਨਾ ਖਾਨ ਤੋਂ ਅੱਜ ਫਿਰ ਹੋਏਗੀ ਪੁੱਛਗਿੱਛ


 


ਮੰਗਾਂ ਮੰਨ ਲਈਆਂ ਫਿਰ ਧਰਨਾ ਕਿਉਂ?


ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਤੇ ਪੰਜਾਬ ਸਰਕਾਰ ਆਹਮੋ-ਸਾਹਮਣੇ ਹੋ ਗਈਆਂ ਹਨ। ਕਿਸਾਨ ਯੂਨੀਅਨ ਦਾ ਇਲਜ਼ਾਮ ਹੈ ਕਿ ਭਗਵੰਤ ਮਾਨ ਸਰਕਾਰ ਟਾਲ-ਮਟੋਲ ਦੀ ਨੀਤੀ ਅਪਣਾ ਰਹੀ ਹੈ ਜਦੋਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਕਿਸਾਨਾਂ ਦੀਆਂ ਮੰਗਾਂ ਮੰਨ ਲਈਆਂ ਹਨ ਤੇ ਬਾਕੀ ਕੇਂਦਰ ਨਾਲ ਸਬੰਧਤ ਮੰਗਾਂ ਬਾਰੇ ਮੋਦੀ ਸਰਕਾਰ ਨੂੰ ਲਿਖਿਆ ਗਿਆ ਹੈ। ਮੁੱਖ ਮੰਤਰੀ ਦੇ ਬਿਆਨ ਮਗਰੋਂ ਕਿਸਾਨ ਲੀਡਰ ਵੀ ਖਫਾ ਹੋ ਗਏ ਹਨ। ਮੰਗਾਂ ਮੰਨ ਲਈਆਂ ਫਿਰ ਧਰਨਾ ਕਿਉਂ?


 


ਆਬੂ ਧਾਬੀ 'ਚ ਫਸੇ 100 ਪੰਜਾਬੀ ਨੌਜਵਾਨ


ਪੰਜਾਬ 'ਚੋਂ ਬਹੁਤ ਸਾਰੇ ਨੌਜਵਾਨ ਲੜਕੇ ਲੜਕੀਆਂ ਆਪਣੇ ਚੰਗੇ ਭਵਿੱਖ ਲਈ ਵਿਦੇਸ਼ਾਂ ਵੱਲ ਨੂੰ ਰੁਖ਼ ਕਰਦੇ ਹਨ, ਜਿੱਥੇ ਜਾ ਕੇ ਉਨ੍ਹਾਂ ਦੇ ਵੱਲੋਂ ਹੱਡ ਤੋੜਵੀਂ ਮਿਹਨਤ ਕੀਤੀ ਜਾਂਦੀ ਹੈ ਪਰ ਕਈ ਵਾਰ ਵਿਦੇਸ਼ ਰਹਿੰਦੇ ਨੌਜਵਾਨਾਂ ਨਾਲ ਕੁਝ ਗਲਤ ਘਟਨਾਵਾਂ ਵਾਪਰਦੀਆਂ ਹਨ। ਅਜਿਹਾ ਹੀ ਤਾਜ਼ਾ ਮਾਮਲਾ ਆਬੂਧਾਬੀ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਪ੍ਰਾਈਵੇਟ ਕੰਪਨੀ 'ਚ ਕੰਮ ਕਰਨ ਗਏ 100 ਦੇ ਕਰੀਬ ਪੰਜਾਬੀ ਨੌਜਵਾਨ ਉਥੇ ਫਸ ਗਏ ਹਨ। ਉਨ੍ਹਾਂ ਨੂੰ ਕੰਮ ਤੋਂ ਹਟਾ ਦਿੱਤਾ ਗਿਆ ਹੈ ਪਰ ਪਾਸਪੋਰਟ ਵਾਪਸ ਨਹੀਂ ਦਿੱਤੇ ਜਾ ਰਹੇ ਹਨ। ਇਸ ਕਾਰਨ ਉਹ ਵਾਪਸ ਆਪਣੇ ਘਰ ਨਹੀਂ ਪਰਤ ਸਕਦੇ। ਆਬੂ ਧਾਬੀ 'ਚ ਫਸੇ 100 ਪੰਜਾਬੀ ਨੌਜਵਾਨ, ਵਿਦੇਸ਼ ਮੰਤਰੀ ਤੇ ਸੀਐਮ ਭਗਵੰਤ ਮਾਨ ਨੂੰ ਲਾਈ ਮਦਦ ਦੀ ਗੁਹਾਰ


 


ਪੁਤਿਨ ਨੇ ਕੀਤਾ ਪਰਮਾਣੂ ਅਭਿਆਸ ਦਾ ਐਲਾਨ, ਬਾਈਡੇਨ ਦੀ ਚੇਤਾਵਨੀ


ਯੂਕਰੇਨ ਨਾਲ ਚੱਲ ਰਹੀ ਜੰਗ ਦੇ ਵਿਚਕਾਰ ਰੂਸ ਅਤੇ ਅਮਰੀਕਾ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ। ਲਗਾਤਾਰ ਪ੍ਰਮਾਣੂ ਹਮਲੇ ਦੀ ਧਮਕੀ ਦੇਣ ਵਾਲਾ ਰੂਸ ਇੱਕ ਵਾਰ ਫਿਰ ਪ੍ਰਮਾਣੂ ਅਭਿਆਸ ਕਰਨ ਜਾ ਰਿਹਾ ਹੈ। ਰੂਸ ਨੇ ਆਖਰੀ ਵਾਰ ਫਰਵਰੀ ਵਿੱਚ ਪ੍ਰਮਾਣੂ ਅਭਿਆਸ ਕੀਤਾ ਸੀ। ਰੂਸ ਨੇ ਅਮਰੀਕਾ ਨੂੰ ਆਪਣੀ ਮਸ਼ਕ ਬਾਰੇ ਰਸਮੀ ਜਾਣਕਾਰੀ ਵੀ ਦਿੱਤੀ ਹੈ। ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ 30 ਅਕਤੂਬਰ ਤੱਕ ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ ਵੀ ਪ੍ਰਮਾਣੂ ਅਭਿਆਸ ਕਰ ਰਹੇ ਹਨ। 2 ਮਹਾਂਸ਼ਕਤੀਆਂ ਦੀ ਪ੍ਰਮਾਣੂ ਮਸ਼ਕ ਨੇ ਜ਼ੇਲੇਨਸਕੀ ਨੂੰ ਡਰਾ ਦਿੱਤਾ ਹੈ। ਪੁਤਿਨ ਨੇ ਕੀਤਾ ਪਰਮਾਣੂ ਅਭਿਆਸ ਦਾ ਐਲਾਨ, ਬਾਈਡੇਨ ਦੀ ਚੇਤਾਵਨੀ


 


ਟੀਮ ਇੰਡੀਆ ਨੂੰ ਸਿਡਨੀ 'ਚ ਪ੍ਰੈਕਟਿਸ ਸੈਸ਼ਨ ਤੋਂ ਪਹਿਲਾਂ ਦਿੱਤੀ ਗਈ ਠੰਡੀ ਸੈਂਡਵਿਚ


ਭਾਰਤੀ ਟੀਮ ਇਸ ਸਮੇਂ ਸਿਡਨੀ ਵਿੱਚ ਹੈ। ਇੱਥੇ ਉਹ ਆਪਣੇ ਅਗਲੇ ਮੈਚ ਦੀ ਤਿਆਰੀ ਵਿੱਚ ਲੱਗੀ ਹੋਈ ਹੈ। ਇਸ ਦੌਰਾਨ ਖ਼ਬਰ ਆਈ ਹੈ ਕਿ ਟੀਮ ਨੂੰ ਸਿਡਨੀ 'ਚ ਮਿਲਿਆ ਖਾਣਾ  (Food In Sydney) ਪਸੰਦ ਨਹੀਂ ਆਇਆ। ਇਸ ਸਬੰਧੀ ਸ਼ਿਕਾਇਤ ਵੀ ਕੀਤੀ ਗਈ ਹੈ। ਇੱਥੇ ਇੱਕ ਖਾਸ ਗੱਲ ਇਹ ਵੀ ਹੈ ਕਿ ਟੀਮ ਇੰਡੀਆ ਪ੍ਰੈਕਟਿਸ ਸੈਸ਼ਨ ਵਿੱਚ ਵੀ ਹਿੱਸਾ ਨਹੀਂ ਲੈ ਰਹੀ ਹੈ। ਇਸ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ  ਪ੍ਰੈਕਟਿਸ ਸੈਸ਼ਨ ਲਈ ਨਿਰਧਾਰਤ ਸਥਾਨ ਟੀਮ ਹੋਟਲ ਤੋਂ ਕਾਫੀ ਦੂਰ ਦੱਸਿਆ ਜਾ ਰਿਹਾ ਹੈ। ਟੀਮ ਇੰਡੀਆ ਨੂੰ ਸਿਡਨੀ 'ਚ ਪ੍ਰੈਕਟਿਸ ਸੈਸ਼ਨ ਤੋਂ ਪਹਿਲਾਂ ਦਿੱਤੀ ਗਈ ਠੰਡੀ ਸੈਂਡਵਿਚ


 

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.