Punjab Breaking News LIVE: ਕੇਜਰੀਵਾਲ ਵੱਲੋਂ 10 ਲੱਖ ਨੌਕਰੀਆਂ ਦਾ ਐਲਾਨ, ਜੈਕਲੀਨ ਫਰਨਾਂਡੀਜ਼ ਨੂੰ ਰਾਹਤ, ਮੀਂਹ ਤੋਂ ਮਿਲੇਗੀ ਰਾਹਤ, ਗੈਂਗਸਟਰ ਗੋਲਡੀ ਬਰਾੜ ਨੂੰ ਦਬੋਚਣਾ ਔਖਾ, ਕਿਸਾਨਾਂ ਨੂੰ ਮਿਲੇਗਾ 50 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ?
Punjab Breaking News, 26 September 2022 LIVE Updates: ਕੇਜਰੀਵਾਲ ਵੱਲੋਂ 10 ਲੱਖ ਨੌਕਰੀਆਂ ਦਾ ਐਲਾਨ, ਜੈਕਲੀਨ ਫਰਨਾਂਡੀਜ਼ ਨੂੰ ਰਾਹਤ, ਮੀਂਹ ਤੋਂ ਮਿਲੇਗੀ ਰਾਹਤ, ਗੈਂਗਸਟਰ ਗੋਲਡੀ ਬਰਾੜ ਨੂੰ ਦਬੋਚਣਾ ਔਖਾ
ਪੰਜਾਬ ਸਮੇਤ ਹਿਮਾਚਲ ਆਦਿ ਗੁਆਂਢੀ ਸੂਬਿਆਂ 'ਚ ਹੋਈ ਬਾਰਸ਼ ਕਾਰਨ ਸਬਜ਼ੀਆਂ ਦੇ ਰੇਟਾਂ 'ਚ ਵਾਧਾ ਹੋਇਆ ਹੈ। ਦੋ ਦਿਨਾਂ ਵਿੱਚ ਸਬਜੀਆਂ ਦੇ ਰੇਟ ਕਾਫੀ ਵਧ ਗਏ ਹਨ, ਜਿਸ ਦਾ ਅਸਰ ਆਮ ਲੋਕਾਂ ਦੀ ਜੇਬ ਤੇ ਪਵੇਗਾ। ਨਵਰਾਤਰਿਆਂ ਦੇ ਨਾਲ ਹੀ ਵਿਆਹਾਂ ਦਾ ਸੀਜਨ ਵੀ ਸ਼ੁਰੂ ਹੋਣ ਕਾਰਨ ਸਬਜੀ ਦੀ ਖਪਤ ਵਧ ਰਹੀ ਹੈ ਜਿਸ ਕਾਰਨ ਵੀ ਸਬਜੀ ਦੇ ਰੇਟ ਵਧੇ ਹਨ। ਪੰਜਾਬ ਦੇ ਸਭ ਤੋਂ ਵੱਡੀ ਅੰਮ੍ਰਿਤਸਰ ਦੀ ਵੱਲਾ ਸਬਜੀ ਮੰਡੀ 'ਚ ਹੋਲਸੇਲ ਦੇ ਵਧੇ ਰੇਟ ਤਕਰੀਬਨ ਸੱਤ ਅੱਠ ਜਿਲ੍ਹਿਆਂ ਦੇ ਆਮ ਲੋਕਾਂ ਦੀ ਜੇਬ 'ਤੇ ਅਸਰ ਪਾਉਂਦੇ ਹਨ ਤੇ ਅੱਜ ਦੇ ਰੇਟਾਂ ਮੁਤਾਬਕ ਸ਼ਿਮਲਾ ਮਿਰਚ 15 ਰੁਪਏ ਵਧ ਕੇ 88-90 ਰੁਪਏ ਪ੍ਰਤੀ ਕਿਲੋ, ਹਰੀ ਮਿਰਚ 60 ਰੁਪਏ (35 ਰੁਪਏ ਦਾ ਵਾਧਾ), ਧਨੀਆ 300 ਰੁਪਏ ਕਿਲੋ (ਸਭ ਤੋਂ ਜਿਆਦਾ), ਆਲੂ 15 ਰੁਪਏ ਤੋਂ ਵੱਧ ਕੇ 20 ਰੁਪਏ, ਫਲੀਆਂ 85 ਰੁਪਏ ਕਿਲੋ (20 ਰੁਪਏ ਵੱਧ), ਗੋਭੀ 50 ਰੁਪਏ ਕਿਲੋ (15 ਰੁਪਏ ਵੱਧ), ਬੰਦ ਗੋਭੀ 40 ਰੁਪਏ ਕਿਲੋ (15 ਰੁਪਏ ਵੱਧ) ਤਹਿਤ ਵਿਕ ਰਹੇ ਹਨ।
ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਹੈ ਕਿ ਬਾਰਸ਼ ਨਾਲ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਜੋ ਵੀ ਨੁਕਸਾਨ ਹੋਇਆ ਹੈ, ਇਸ ਦੀ ਗਿਰਦਾਵਰੀ ਕਰਵਾਈ ਜਾਏਗੀ। ਫਸਲ ਦੇ ਨੁਕਸਾਨ ਦਾ ਅਸੀਂ ਕਿਸਨਾਂ ਨੂੰ ਮੁਆਵਜ਼ਾ ਦੇਵਾਂਗੇ।
ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਦਿਲਬਾਗ ਸਿੰਘ ਦੇ ਘਰ ਦੇ ਬਾਹਰ ਖੜੀ ਬੋਲੈਰੋ ਕਾਰ 'ਚ ਆਈਈਡੀ ਲਾਉਣ ਵਾਲੇ ਯੁਵਰਾਜ ਕੋਲੋਂ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਲਗਾਤਾਰ ਪੁੱਛਗਿੱਛ ਜਾਰੀ ਹੈ ਤੇ ਯੁਵਰਾਜ, ਜਿਸ ਨੂੰ ਅੰਮ੍ਰਿਤਸਰ ਪੁਲਿਸ ਨੇ ਕੁੱਲੂ ਤੋਂ ਗ੍ਰਿਫਤਾਰ ਕੀਤਾ ਸੀ, ਦੀ ਪੁੱਛਗਿੱਛ 'ਤੇ ਅੰਮ੍ਰਿਤਸਰ ਪੁਲਿਸ ਦੇ ਦੋ ਪਿਸਤੌਲ, ਪੰਜ ਕਾਰਤੂਸ, ਇੱਕ ਡੈਟੇਨੇਟਰ ਤੇ ਆਈਈਡੀ ਦਾ ਬਚਿਆ ਸਾਮਾਨ (ਇੱਕ ਪੈਕਟ 'ਚ) ਬਰਾਮਦ ਕੀਤਾ ਹੈ।
ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਹੈ ਕਿ ਬਾਰਸ਼ ਨਾਲ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਜੋ ਵੀ ਨੁਕਸਾਨ ਹੋਇਆ ਹੈ, ਇਸ ਦੀ ਗਿਰਦਾਵਰੀ ਕਰਵਾਈ ਜਾਏਗੀ। ਫਸਲ ਦੇ ਨੁਕਸਾਨ ਦਾ ਅਸੀਂ ਕਿਸਨਾਂ ਨੂੰ ਮੁਆਵਜ਼ਾ ਦੇਵਾਂਗੇ।
ਕਾਂਗਰਸੀ ਲੀਡਰ ਨਵਜੋਤ ਸਿੱਧੂ ਨੇ ਜੇਲ੍ਹ ਵਿੱਚ ਮੋਨ ਵਰਤ ਸ਼ੁਰੂ ਕੀਤਾ ਹੈ। ਉਹ 5 ਅਕਤੂਬਰ ਤੱਕ ਮੋਨ ਧਾਰਨ ਕਰਨਗੇ। ਇਹ ਜਾਣਕਾਰੀ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਟਵੀਟ ਕਰਕੇ ਦਿੱਤੀ ਹੈ। ਨਵਜੋਤ ਕੌਰ ਨੇ ਟਵੀਟ ਕਰਦਿਆਂ ਲਿਖਿਆ ਹੈ ਕਿ ਮੇਰੇ ਪਤੀ ਨਵਰਾਤਰੀ ਦੌਰਾਨ ਮੌਨ ਰੱਖਣਗੇ ਤੇ 5 ਅਕਤੂਬਰ ਤੋਂ ਬਾਅਦ ਸਮਰਥਕਾਂ ਨੂੰ ਮਿਲਣਗੇ।
ਪਾਕਿਸਤਾਨ ਦੀ ਮੰਤਰੀ ਮਰੀਅਮ ਔਰੰਗਜ਼ੇਬ ਨੂੰ ਉਸ ਸਮੇਂ ਕਾਫੀ ਬੇਇੱਜ਼ਤੀ ਦਾ ਸਾਹਮਣਾ ਕਰਨਾ ਪਿਆ ਜਦੋਂ ਉਹ ਇੱਕ ਕੌਫੀ ਸ਼ਾਪ ਵਿੱਚ ਸੀ। ਮਰੀਅਮ ਲੰਦਨ ਦੀ ਇੱਕ ਕੌਫੀ ਸ਼ਾਪ 'ਤੇ ਕੌਫੀ ਲੈਣ ਪਹੁੰਚੀ ਸੀ, ਇਸ ਦੌਰਾਨ ਉੱਥੇ ਮੌਜੂਦ ਪਾਕਿਸਤਾਨੀਆਂ ਨੇ ਹੀ ਚੋਰਨੀ-ਚੋਰਨੀ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ ਅਤੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ।
ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਗੁਲਾਮ ਨਬੀ ਆਜ਼ਾਦ ਨੇ ਨਵੀਂ ਪਾਰਟੀ ਦਾ ਐਲਾਨ ਕੀਤਾ ਹੈ। ਉਨ੍ਹਾਂ ਦੀ ਪਾਰਟੀ ਦਾ ਨਾਂ ‘ਡੈਮੋਕ੍ਰੇਟਿਕ ਆਜ਼ਾਦ ਪਾਰਟੀ’ ਹੈ। ਉਨ੍ਹਾਂ ਨੇ ਜੰਮੂ 'ਚ ਪ੍ਰੈੱਸ ਕਾਨਫਰੰਸ ਕਰਕੇ ਨਾਂ ਦਾ ਐਲਾਨ ਕੀਤਾ। ਆਜ਼ਾਦ ਨੇ ਪਿਛਲੇ ਮਹੀਨੇ ਕਾਂਗਰਸ ਨਾਲ ਆਪਣੇ ਪੰਜ ਦਹਾਕਿਆਂ ਤੋਂ ਵੱਧ ਪੁਰਾਣੇ ਸਬੰਧ ਤੋੜ ਲਏ ਸਨ। ਉਹ ਤਿੰਨ ਦਿਨਾਂ ਦੌਰੇ 'ਤੇ ਐਤਵਾਰ ਨੂੰ ਜੰਮੂ ਆਏ ਹਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗੜ੍ਹ ਗੁਜਰਾਤ ਜਾ ਕੇ ਬੀਜੇਪੀ ਉੱਪਰ ਹਮਲਾ ਬੋਲਿਆ ਹੈ। ਉਨ੍ਹਾਂ ਨੇ ਸਿੱਧਾ ਪ੍ਰਧਾਨ ਮੰਤਰੀ ਮੋਦੀ ਉਪਰ ਹਮਲਾ ਬੋਲਦਿਆ ਕਿਹਾ ਕਿ ਜਦ ਸਾਡੇ ਦੇਸ਼ ਦੇ ਮੁਲਾਜ਼ਮ ਜਾਂ ਕਰਮਚਾਰੀ ਤੁਸੀਂ ਕੱਚੇ ਰੱਖੇ ਹੋਏ ਹਨ, ਫਿਰ ਤੁਸੀਂ ਲਾਲ ਕਿਲ੍ਹੇ 'ਤੇ ਬੋਲਣ ਦੀ ਹਿੰਮਤ ਪਤਾ ਨਹੀਂ ਕਿਵੇਂ ਕਰ ਲੈਣੇ ਹੋ?
ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗੜ੍ਹ ਗੁਜਰਾਤ ਜਾ ਕੇ ਬੀਜੇਪੀ ਉੱਪਰ ਹਮਲਾ ਬੋਲਿਆ ਹੈ। ਉਨ੍ਹਾਂ ਨੇ ਸਿੱਧਾ ਪ੍ਰਧਾਨ ਮੰਤਰੀ ਮੋਦੀ ਉਪਰ ਹਮਲਾ ਬੋਲਦਿਆ ਕਿਹਾ ਕਿ ਜਦ ਸਾਡੇ ਦੇਸ਼ ਦੇ ਮੁਲਾਜ਼ਮ ਜਾਂ ਕਰਮਚਾਰੀ ਤੁਸੀਂ ਕੱਚੇ ਰੱਖੇ ਹੋਏ ਹਨ, ਫਿਰ ਤੁਸੀਂ ਲਾਲ ਕਿਲ੍ਹੇ 'ਤੇ ਬੋਲਣ ਦੀ ਹਿੰਮਤ ਪਤਾ ਨਹੀਂ ਕਿਵੇਂ ਕਰ ਲੈਣੇ ਹੋ?
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਅਸੀਂ ਨਵੇਂ ਤਜਰਬੇ ਕਰਦੇ ਹਾਂ, ਹੋਰ ਪਾਰਟੀਆਂ ਵਿੱਚੋਂ ਕੱਢੇ ਹੋਏ ਵਿਅਕਤੀਆਂ ਨੂੰ ਨਹੀਂ ਲੈਂਦੇ। ਗੁਜਰਾਤ ਵਿੱਚ ਐਤਵਾਰ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੀ 92 ਵਿਧਾਇਕਾਂ ਦੀ ਟੀਮ ਵਿੱਚੋਂ 82 ਪਹਿਲੀ ਵਾਰ ਵਿਧਾਇਕ ਬਣੇ ਹਨ। ਇਹ ਸਭ ਆਮ ਆਦਮੀ ਪਾਰਟੀ ਵਿੱਚ ਸੰਭਵ ਹੈ।
ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੂੰ 200 ਕਰੋੜ ਦੀ ਧੋਖਾਧੜੀ ਦੇ ਮਾਮਲੇ ਵਿੱਚ ਵੱਡੀ ਰਾਹਤ ਮਿਲੀ ਹੈ। ਅਦਾਕਾਰਾ ਨੂੰ ਪਟਿਆਲਾ ਹਾਊਸ ਕੋਰਟ ਤੋਂ 50 ਹਜ਼ਾਰ ਦੇ ਨਿੱਜੀ ਮੁਚਲਕੇ 'ਤੇ ਜ਼ਮਾਨਤ ਮਿਲ ਗਈ ਹੈ। ਹਾਲ ਹੀ ਵਿੱਚ ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਅਭਿਨੇਤਰੀ ਤੋਂ 15 ਘੰਟੇ ਤੱਕ ਪੁੱਛਗਿੱਛ ਕੀਤੀ। ਈਡੀ ਦੀ ਪੁੱਛਗਿੱਛ ਤੋਂ ਬਾਅਦ ਇਹ ਦਾਅਵਾ ਹੋਰ ਮਜ਼ਬੂਤ ਹੋ ਗਿਆ ਸੀ ਕਿ ਸੁਕੇਸ਼ ਅਤੇ ਜੈਕਲੀਨ ਦਾ ਠੋਸ ਕੁਨੈਕਸ਼ਨ ਹੈ, ਜਿਸ ਤੋਂ ਬਾਅਦ ਪਟਿਆਲਾ ਅਦਾਲਤ ਨੂੰ ਵੀ ਇਸ ਮਾਮਲੇ ਵਿੱਚ ਦਖਲ ਦੇਣਾ ਪਿਆ ਅਤੇ ਜੈਕਲੀਨ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਗਿਆ। ਜਿਸ ਤੋਂ ਬਾਅਦ ਅੱਜ ਜੈਕਲੀਨ ਅਦਾਲਤ 'ਚ ਪੇਸ਼ ਹੋਈ ਸੀ।
ਪਿਛੋਕੜ
Punjab Breaking News, 26 September 2022 LIVE Updates: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਗੁਜਰਾਤ ਵਿੱਚ ਪਹੁੰਚ ਕੇ ਕਿਹਾ ਹੈ ਕਿ ਜਿਸ ਤਰ੍ਹਾਂ ‘ਆਪ’ ਦੀਆਂ ਸਰਕਾਰਾਂ ਨੇ ਹੁਣ ਤੱਕ ਦਿੱਲੀ ’ਚ 12 ਲੱਖ ਤੇ ਪੰਜਾਬ ’ਚ ਛੇ ਮਹੀਨਿਆਂ ਤੋਂ ਵੀ ਘੱਟ ਸਮੇਂ ਅੰਦਰ 20 ਹਜ਼ਾਰ ਨੌਕਰੀਆਂ ਮੁਹੱਈਆ ਕੀਤੀਆਂ ਹਨ ਉਸੇ ਤਰ੍ਹਾਂ ਪਾਰਟੀ ਗੁਜਰਾਤ ਵਿੱਚ ਸੱਤਾ ’ਚ ਆਉਣ ’ਤੇ 10 ਲੱਖ ਨੌਕਰੀਆਂ ਮੁਹੱਈਆ ਕਰੇਗੀ। ਉਨ੍ਹਾਂ ਬੇਰੁਜ਼ਗਾਰਾਂ ਨੂੰ ਹਰ ਮਹੀਨੇ ਤਿੰਨ ਹਜ਼ਾਰ ਰੁਪਏ ਭੱਤਾ ਦੇਣ ਦਾ ਵੀ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਤੇ ਕਾਂਗਰਸ ਦੋਵਾਂ ਪਾਰਟੀਆਂ ਦੇ ਆਗੂਆਂ ਨੇ ਲੋਕਾਂ ਦਾ ਪੈਸਾ ਚੋਰੀ ਕੀਤਾ ਹੈ ਤੇ ਜੇਕਰ ਇਨ੍ਹਾਂ ਦੀਆਂ ਜਾਇਦਾਦਾਂ ਵੇਚ ਦਿੱਤੀਆਂ ਜਾਣ ਤਾਂ ਗੁਜਰਾਤ ਦਾ ਸਾਰਾ ਕਰਜ਼ਾ ਭਰਿਆ ਜਾ ਸਕਦਾ ਹੈ। ‘ਆਪ’ ਦੀਆਂ ਸਰਕਾਰਾਂ ਨੇ ਦਿੱਲੀ ’ਚ 12 ਲੱਖ ਤੇ ਪੰਜਾਬ ’ਚ ਛੇ ਮਹੀਨਿਆਂ ਦੌਰਾਨ ਹੀ 20,000 ਨੌਕਰੀਆਂ ਦਿੱਤੀਆਂ
200 ਕਰੋੜ ਦੀ ਠੱਗੀ ਦੇ ਮਾਮਲੇ 'ਚ ਜੈਕਲੀਨ ਫਰਨਾਂਡੀਜ਼ ਨੂੰ ਵੱਡੀ ਰਾਹਤ
ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੂੰ 200 ਕਰੋੜ ਦੀ ਧੋਖਾਧੜੀ ਦੇ ਮਾਮਲੇ ਵਿੱਚ ਵੱਡੀ ਰਾਹਤ ਮਿਲੀ ਹੈ। ਅਦਾਕਾਰਾ ਨੂੰ ਪਟਿਆਲਾ ਹਾਊਸ ਕੋਰਟ ਤੋਂ 50 ਹਜ਼ਾਰ ਦੇ ਨਿੱਜੀ ਮੁਚਲਕੇ 'ਤੇ ਜ਼ਮਾਨਤ ਮਿਲ ਗਈ ਹੈ। ਹਾਲ ਹੀ ਵਿੱਚ ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਅਭਿਨੇਤਰੀ ਤੋਂ 15 ਘੰਟੇ ਤੱਕ ਪੁੱਛਗਿੱਛ ਕੀਤੀ। ਈਡੀ ਦੀ ਪੁੱਛਗਿੱਛ ਤੋਂ ਬਾਅਦ ਇਹ ਦਾਅਵਾ ਹੋਰ ਮਜ਼ਬੂਤ ਹੋ ਗਿਆ ਸੀ ਕਿ ਸੁਕੇਸ਼ ਅਤੇ ਜੈਕਲੀਨ ਦਾ ਠੋਸ ਕੁਨੈਕਸ਼ਨ ਹੈ, ਜਿਸ ਤੋਂ ਬਾਅਦ ਪਟਿਆਲਾ ਅਦਾਲਤ ਨੂੰ ਵੀ ਇਸ ਮਾਮਲੇ ਵਿੱਚ ਦਖਲ ਦੇਣਾ ਪਿਆ ਅਤੇ ਜੈਕਲੀਨ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਗਿਆ। ਜਿਸ ਤੋਂ ਬਾਅਦ ਅੱਜ ਜੈਕਲੀਨ ਅਦਾਲਤ 'ਚ ਪੇਸ਼ ਹੋਈ ਸੀ। 200 ਕਰੋੜ ਦੀ ਠੱਗੀ ਦੇ ਮਾਮਲੇ 'ਚ ਜੈਕਲੀਨ ਫਰਨਾਂਡੀਜ਼ ਨੂੰ ਵੱਡੀ ਰਾਹਤ
ਮੀਂਹ ਤੋਂ ਮਿਲੇਗੀ ਕੁਝ ਰਾਹਤ, ਪਹਾੜਾਂ ਵਿੱਚ ਅਲਰਟ ਜਾਰੀ
ਦੇਸ਼ ਦੇ ਕਈ ਰਾਜਾਂ ਵਿੱਚ ਪਿਛਲੇ ਦਿਨੀਂ ਹੋਈ ਭਾਰੀ ਬਰਸਾਤ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਪੰਜਾਬ ਤੋਂ ਲੈ ਕੇ ਦਿੱਲੀ ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਹਰਿਆਣਾ ਵਰਗੇ ਰਾਜਾਂ ਤੱਕ ਸੜਕਾਂ ਦੇ ਪਾਣੀ ਖੜ੍ਹੇ ਹੋਣ ਵਾਲੇ ਹਾਲਾਤ ਦੇਖਣ ਨੂੰ ਮਿਲੇ। ਭਾਰਤੀ ਮੌਸਮ ਵਿਭਾਗ ਨੇ ਦੇਸ਼ ਵਿੱਚ ਕੁਝ ਦਿਨਾਂ ਤੱਕ ਮੀਂਹ ਜਾਰੀ ਰਹਿਣ ਦੀ ਗੱਲ ਕਹੀ ਹੈ। ਹਾਲਾਂਕਿ ਪੰਜਾਬ, ਚੰਡੀਗੜ੍ਹ ਤੇ ਦਿੱਲੀ ਵਿੱਚ ਲੋਕਾਂ ਨੂੰ ਮੌਸਮ ਤੋਂ ਕੁਝ ਰਾਹਤ ਮਿਲੇਗੀ ਮੀਂਹ ਤੋਂ ਮਿਲੇਗੀ ਕੁਝ ਰਾਹਤ, ਪਹਾੜਾਂ ਵਿੱਚ ਅਲਰਟ ਜਾਰੀ
ਪੰਜਾਬ ਪੁਲਿਸ ਲਈ ਗੈਂਗਸਟਰ ਗੋਲਡੀ ਬਰਾੜ ਨੂੰ ਦਬੋਚਣਾ ਔਖਾ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਸੂਤਰਧਾਰ ਗੈਂਗਸਟਰ ਗੋਲਡੀ ਬਰਾੜ ਅਜੇ ਵੀ ਪੰਜਾਬ ਪੁਲਿਸ ਦੀ ਪਕੜ ਤੋਂ ਬਾਹਰ ਹੈ। ਹੈਰਾਨੀ ਦੀ ਗੱਲ ਹੈ ਕਿ ਗੈਂਗਸਟਰ ਗੋਲਡੀ ਬਰਾੜ ਵਿਦੇਸ਼ੀ ਧਰਤੀ ਤੋਂ ਨਿੱਤ ਧਮਕੀਆਂ ਦੇ ਕੇ ਫਿਰੌਤੀਆਂ ਮੰਗ ਰਿਹਾ ਹੈ ਪਰ ਪੁਲਿਸ ਤੇ ਜਾਂਚ ਏਜੰਸੀਆਂ ਇਹ ਵੀ ਪਤਾ ਨਹੀਂ ਲਾ ਸਕੀਆਂ ਉਸ ਦਾ ਟਿਕਾਣਾ ਕਿੱਥੇ ਹੈ। ਇਹ ਵੀ ਚਰਚਾ ਹੈ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮਾਸਟਰ ਮਾਈਂਡ ਗੈਂਗਸਟਰ ਸਤਿੰਦਰ ਸਿੰਘ ਉਰਫ ਗੋਲਡੀ ਬਰਾੜ ਕੈਨੇਡਾ ਤੋਂ ਫਰਾਰ ਹੋ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਗੋਲਡੀ ਬਰਾੜ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਕੈਨੇਡਾ ਵਿੱਚ ਹੀ ਰਚੀ ਸੀ। ਉਸ ਨੇ ਕੈਨੇਡਾ 'ਚ ਬੈਠ ਕੇ ਭਾਰਤ 'ਚ ਸ਼ਾਰਪ ਸ਼ੂਟਰ ਕਿਰਾਏ 'ਤੇ ਲੈ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਪੰਜਾਬ ਪੁਲਿਸ ਲਈ ਗੈਂਗਸਟਰ ਗੋਲਡੀ ਬਰਾੜ ਨੂੰ ਦਬੋਚਣਾ ਔਖਾ
ਭਗਵੰਤ ਮਾਨ 'ਦਿੱਲੀ ਮਾਡਲ' ਮੁਤਾਬਕ ਕਿਸਾਨਾਂ ਨੂੰ ਦੇਣਗੇ 50 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ?
ਪੰਜਾਬ ਵਿੱਚ ਬੇਮੌਸਮੀ ਬਾਰਸ਼ ਨੇ ਤਬਾਹੀ ਮਚਾਈ ਹੈ। ਫਸਲਾਂ ਦਾ ਵੱਡੇ ਪੱਧਰ ਉੱਪਰ ਨੁਕਸਾਨ ਹੋਇਆ ਹੈ। ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਕਿ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦਿੱਤਾ ਜਾਏਗਾ। ਉਧਰ, ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਨੇ 50 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਭਗਵੰਤ ਮਾਨ 'ਦਿੱਲੀ ਮਾਡਲ' ਮੁਤਾਬਕ ਕਿਸਾਨਾਂ ਨੂੰ ਦੇਣਗੇ 50 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ?
- - - - - - - - - Advertisement - - - - - - - - -