Breaking News LIVE: ਕੋਰੋਨਾ ਕੇਸਾਂ 'ਚ ਵੱਡੀ ਗਿਰਾਵਟ, ਤੀਜੀ ਲਹਿਰ ਤੋਂ ਹੋ ਸਕਦਾ ਬਚਾਅ

Punjab Breaking News, 31 August 2021 LIVE Updates: ਪੰਜ ਦਿਨਾਂ ਬਾਅਦ ਕੋਰੋਨਾ ਲਾਗ ਦੇ 40 ਹਜ਼ਾਰ ਤੋਂ ਘੱਟ ਕੇਸ ਸਾਹਮਣੇ ਆਏ ਹਨ। ਮਰਨ ਵਾਲਿਆਂ ਦੀ ਗਿਣਤੀ ਵੀ ਘਟੀ ਹੈ। ਪਿਛਲੇ 24 ਘੰਟਿਆਂ ਵਿੱਚ, 30,941 ਨਵੇਂ ਕੋਰੋਨਾ ਕੇਸ ਆਏ।

ਏਬੀਪੀ ਸਾਂਝਾ Last Updated: 31 Aug 2021 10:40 AM
ਮੌਤ ਦਰ 1.34 ਫੀਸਦੀ

ਦੇਸ਼ ਵਿੱਚ ਕੋਰੋਨਾ ਨਾਲ ਮੌਤ ਦਰ 1.34 ਫੀਸਦੀ ਹੈ ਜਦੋਂ ਕਿ ਰਿਕਵਰੀ ਰੇਟ 97.51 ਫੀਸਦੀ ਹੈ। ਐਕਟਿਵ ਕੇਸ 1.15 ਫੀਸਦੀ ਹਨ। ਕੋਰੋਨਾ ਐਕਟਿਵ ਕੇਸਾਂ ਦੇ ਮਾਮਲੇ ਵਿੱਚ ਭਾਰਤ ਹੁਣ ਵਿਸ਼ਵ ਵਿੱਚ 10ਵੇਂ ਸਥਾਨ 'ਤੇ ਹੈ। ਸੰਕਰਮਿਤਾਂ ਦੀ ਕੁੱਲ ਗਿਣਤੀ ਦੇ ਮਾਮਲੇ ਵਿੱਚ ਭਾਰਤ ਦੂਜੇ ਸਥਾਨ 'ਤੇ ਹੈ। ਜਦੋਂ ਕਿ ਅਮਰੀਕਾ ਤੋਂ ਬਾਅਦ ਬ੍ਰਾਜ਼ੀਲ ਵਿੱਚ ਭਾਰਤ ਵਿੱਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ।

64 ਕਰੋੜ ਵੈਕਸੀਨ ਡੋਜ਼ ਦਿੱਤੀਆਂ ਗਈਆਂ

ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ, 30 ਅਗਸਤ ਤੱਕ ਦੇਸ਼ ਭਰ ਵਿੱਚ ਕੋਰੋਨਾ ਵੈਕਸੀਨ ਦੀਆਂ 64 ਕਰੋੜ 5 ਲੱਖ 28 ਹਜ਼ਾਰ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਆਖਰੀ ਦਿਨ 59.62 ਲੱਖ ਟੀਕੇ ਲਗਾਏ ਗਏ। ਇਸ ਦੇ ਨਾਲ ਹੀ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਮੁਤਾਬਕ ਹੁਣ ਤੱਕ 52 ਕਰੋੜ 15 ਲੱਖ ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ। ਪਿਛਲੇ ਦਿਨ ਲਗਪਗ 13.94 ਲੱਖ ਕੋਰੋਨਾ ਨਮੂਨੇ ਟੈਸਟ ਕੀਤੇ ਗਏ ਸੀ, ਜਿਨ੍ਹਾਂ ਦੀ ਸਕਾਰਾਤਮਕਤਾ ਦਰ 4 ਪ੍ਰਤੀਸ਼ਤ ਤੋਂ ਘੱਟ ਹੈ।


 

ਕੇਰਲਾ ਦਾ ਬੁਰਾ ਹਾਲ

ਕੇਰਲ ਵਿੱਚ ਸੋਮਵਾਰ ਨੂੰ ਕੋਵਿਡ ਦੇ 19,622 ਨਵੇਂ ਕੇਸਾਂ ਦੇ ਆਉਣ ਨਾਲ ਸੂਬੇ ਵਿੱਚ ਕੋਰੋਨਾ ਵਾਇਰਸ ਸੰਕਰਮਿਤਾਂ ਦੀ ਕੁੱਲ ਗਿਣਤੀ 40 ਲੱਖ 27 ਹਜ਼ਾਰ 30 ਹੋ ਗਈ। ਯਾਨੀ ਲਗਪਗ 65 ਫੀਸਦੀ ਮਾਮਲੇ ਕੇਰਲ 'ਚ ਦੇਖੇ ਜਾ ਰਹੇ ਹਨ। ਪਿਛਲੇ ਦਿਨ 132 ਮਰੀਜ਼ਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ 20,673 ਤੱਕ ਪਹੁੰਚ ਗਈ।

ਭਾਰਤ ਵਿੱਚ ਕੋਰੋਨਾ ਗ੍ਰਾਫ

ਕੋਰੋਨਾ ਦੇ ਕੁੱਲ ਮਾਮਲੇ - ਤਿੰਨ ਕਰੋੜ 27 ਲੱਖ 68 ਹਜ਼ਾਰ 880
ਕੁੱਲ ਡਿਸਚਾਰਜ - ਤਿੰਨ ਕਰੋੜ 19 ਲੱਖ 59 ਹਜ਼ਾਰ 680
ਕੁੱਲ ਐਕਟਿਵ ਮਾਮਲੇ - ਤਿੰਨ ਲੱਖ 70 ਹਜ਼ਾਰ 640
ਕੁੱਲ ਮੌਤ- ਚਾਰ ਲੱਖ 38 ਹਜ਼ਾਰ 560
ਕੁੱਲ ਟੀਕਾਕਰਨ - 64 ਕਰੋੜ 5 ਲੱਖ 28 ਹਜ਼ਾਰ ਡੋਜ਼

ਭਾਰਤ ਵਿੱਚ ਕੋਰੋਨਾ ਦੇ ਕੁੱਲ ਮਾਮਲੇ

ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਤੋਂ ਹੁਣ ਤੱਕ ਕੁੱਲ ਤਿੰਨ ਕਰੋੜ 27 ਲੱਖ 68 ਹਜ਼ਾਰ ਲੋਕ ਸੰਕਰਮਿਤ ਹੋਏ ਹਨ। ਇਨ੍ਹਾਂ ਚੋਂ 4 ਲੱਖ 38 ਹਜ਼ਾਰ 560 ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੰਗੀ ਗੱਲ ਇਹ ਹੈ ਕਿ ਹੁਣ ਤੱਕ 3 ਕਰੋੜ 19 ਲੱਖ 59 ਹਜ਼ਾਰ ਲੋਕ ਠੀਕ ਹੋ ਚੁੱਕੇ ਹਨ। ਦੇਸ਼ ਵਿੱਚ ਕੋਰੋਨਾ ਐਕਟਿਵ ਕੇਸਾਂ ਦੀ ਗਿਣਤੀ ਤਿੰਨ ਲੱਖ ਤੋਂ ਵੱਧ ਹੈ। ਕੁੱਲ 3 ਲੱਖ 70 ਹਜ਼ਾਰ ਲੋਕ ਅਜੇ ਵੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਪੰਜ ਦਿਨ ਰਿਹਾ ਕਹਿਰ

ਇਸ ਤੋਂ ਪਹਿਲਾਂ ਲਗਾਤਾਰ ਪੰਜ ਦਿਨਾਂ ਤੱਕ ਦੇਸ਼ ਵਿੱਚ 40 ਹਜ਼ਾਰ ਤੋਂ ਵੱਧ ਕੋਰੋਨਾ ਕੇਸ ਦਰਜ ਕੀਤੇ ਗਏ। ਬੁੱਧਵਾਰ ਨੂੰ 46164, ਵੀਰਵਾਰ ਨੂੰ 44658, ਸ਼ੁੱਕਰਵਾਰ ਨੂੰ 46759, ਸ਼ਨੀਵਾਰ ਨੂੰ 45083 ਤੇ ਸੋਮਵਾਰ ਨੂੰ 42909 ਸੀ।

24 ਘੰਟਿਆਂ ਵਿੱਚ, 30,941 ਨਵੇਂ ਕੋਰੋਨਾ ਕੇਸ

ਮੰਤਰਾਲੇ ਮੁਤਾਬਕ ਪਿਛਲੇ 24 ਘੰਟਿਆਂ ਵਿੱਚ, 30,941 ਨਵੇਂ ਕੋਰੋਨਾ ਕੇਸ ਆਏ ਤੇ 350 ਕੋਰੋਨਾ ਪੀੜਤਾਂ ਲੋਕਾਂ ਨੇ ਆਪਣੀ ਜਾਨ ਗੁਆ ਦਿੱਤੀ। ਇਸ ਦੇ ਨਾਲ ਹੀ 24 ਘੰਟਿਆਂ ਵਿੱਚ 36,275 ਲੋਕ ਕੋਰੋਨਾ ਤੋਂ ਠੀਕ ਵੀ ਹੋਏ ਹਨ। ਭਾਵ ਕੱਲ੍ਹ 5684 ਐਕਟਿਵ ਮਾਮਲਿਆਂ ਵਿੱਚ ਕਮੀ ਆਈ ਸੀ।

40 ਹਜ਼ਾਰ ਤੋਂ ਘੱਟ ਕੇਸ

ਭਾਰਤ ਵਿੱਚ ਪੰਜ ਦਿਨਾਂ ਬਾਅਦ ਕੋਰੋਨਾ ਲਾਗ ਦੇ 40 ਹਜ਼ਾਰ ਤੋਂ ਘੱਟ ਕੇਸ ਸਾਹਮਣੇ ਆਏ ਹਨ। ਮਰਨ ਵਾਲਿਆਂ ਦੀ ਗਿਣਤੀ ਵੀ ਘਟੀ ਹੈ। ਸਿਹਤ ਮੰਤਰਾਲੇ ਵੱਲੋਂ ਮੰਗਲਵਾਰ ਸਵੇਰੇ ਤਾਜ਼ਾ ਅੰਕੜੇ ਜਾਰੀ ਕੀਤੇ ਗਏ। 

ਪਿਛੋਕੜ

Punjab Breaking News, 31 August 2021 LIVE Updates: ਭਾਰਤ ਵਿੱਚ ਪੰਜ ਦਿਨਾਂ ਬਾਅਦ ਕੋਰੋਨਾ ਲਾਗ ਦੇ 40 ਹਜ਼ਾਰ ਤੋਂ ਘੱਟ ਕੇਸ ਸਾਹਮਣੇ ਆਏ ਹਨ। ਮਰਨ ਵਾਲਿਆਂ ਦੀ ਗਿਣਤੀ ਵੀ ਘਟੀ ਹੈ। ਸਿਹਤ ਮੰਤਰਾਲੇ ਵੱਲੋਂ ਮੰਗਲਵਾਰ ਸਵੇਰੇ ਤਾਜ਼ਾ ਅੰਕੜੇ ਜਾਰੀ ਕੀਤੇ ਗਏ। ਮੰਤਰਾਲੇ ਮੁਤਾਬਕ ਪਿਛਲੇ 24 ਘੰਟਿਆਂ ਵਿੱਚ, 30,941 ਨਵੇਂ ਕੋਰੋਨਾ ਕੇਸ ਆਏ ਤੇ 350 ਕੋਰੋਨਾ ਪੀੜਤਾਂ ਲੋਕਾਂ ਨੇ ਆਪਣੀ ਜਾਨ ਗੁਆ ਦਿੱਤੀ। ਇਸ ਦੇ ਨਾਲ ਹੀ 24 ਘੰਟਿਆਂ ਵਿੱਚ 36,275 ਲੋਕ ਕੋਰੋਨਾ ਤੋਂ ਠੀਕ ਵੀ ਹੋਏ ਹਨ। ਭਾਵ ਕੱਲ੍ਹ 5684 ਐਕਟਿਵ ਮਾਮਲਿਆਂ ਵਿੱਚ ਕਮੀ ਆਈ ਸੀ।



ਇਸ ਤੋਂ ਪਹਿਲਾਂ ਲਗਾਤਾਰ ਪੰਜ ਦਿਨਾਂ ਤੱਕ ਦੇਸ਼ ਵਿੱਚ 40 ਹਜ਼ਾਰ ਤੋਂ ਵੱਧ ਕੋਰੋਨਾ ਕੇਸ ਦਰਜ ਕੀਤੇ ਗਏ। ਬੁੱਧਵਾਰ ਨੂੰ 46164, ਵੀਰਵਾਰ ਨੂੰ 44658, ਸ਼ੁੱਕਰਵਾਰ ਨੂੰ 46759, ਸ਼ਨੀਵਾਰ ਨੂੰ 45083 ਤੇ ਸੋਮਵਾਰ ਨੂੰ 42909 ਸੀ।



ਭਾਰਤ ਵਿੱਚ ਕੋਰੋਨਾ ਦੇ ਕੁੱਲ ਮਾਮਲੇਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਤੋਂ ਹੁਣ ਤੱਕ ਕੁੱਲ ਤਿੰਨ ਕਰੋੜ 27 ਲੱਖ 68 ਹਜ਼ਾਰ ਲੋਕ ਸੰਕਰਮਿਤ ਹੋਏ ਹਨ। ਇਨ੍ਹਾਂ ਚੋਂ 4 ਲੱਖ 38 ਹਜ਼ਾਰ 560 ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੰਗੀ ਗੱਲ ਇਹ ਹੈ ਕਿ ਹੁਣ ਤੱਕ 3 ਕਰੋੜ 19 ਲੱਖ 59 ਹਜ਼ਾਰ ਲੋਕ ਠੀਕ ਹੋ ਚੁੱਕੇ ਹਨ। ਦੇਸ਼ ਵਿੱਚ ਕੋਰੋਨਾ ਐਕਟਿਵ ਕੇਸਾਂ ਦੀ ਗਿਣਤੀ ਤਿੰਨ ਲੱਖ ਤੋਂ ਵੱਧ ਹੈ। ਕੁੱਲ 3 ਲੱਖ 70 ਹਜ਼ਾਰ ਲੋਕ ਅਜੇ ਵੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।


 


ਕੋਰੋਨਾ ਦੇ ਕੁੱਲ ਮਾਮਲੇ - ਤਿੰਨ ਕਰੋੜ 27 ਲੱਖ 68 ਹਜ਼ਾਰ 880



ਕੁੱਲ ਡਿਸਚਾਰਜ - ਤਿੰਨ ਕਰੋੜ 19 ਲੱਖ 59 ਹਜ਼ਾਰ 680



ਕੁੱਲ ਐਕਟਿਵ ਮਾਮਲੇ - ਤਿੰਨ ਲੱਖ 70 ਹਜ਼ਾਰ 640



ਕੁੱਲ ਮੌਤ- ਚਾਰ ਲੱਖ 38 ਹਜ਼ਾਰ 560



ਕੁੱਲ ਟੀਕਾਕਰਨ - 64 ਕਰੋੜ 5 ਲੱਖ 28 ਹਜ਼ਾਰ ਡੋਜ਼


 

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.