Breaking News LIVE: ਪੰਜਾਬ ਵਿੱਚ ਬਿਜਲੀ ਕੱਟਾਂ ਨੇ ਮੱਚਾਈ ਹਾਹਾਕਾਰ, ਗਰਮੀ ਨੇ ਵੀ ਤੋੜੇ ਰਿਕਾਰਡ

Punjab Breaking News, 2 July 2021 LIVE Updates: ਝੋਨੇ ਦੀ ਲਵਾਈ ਦੇ ਮੌਸਮ ਵਿੱਚ ਕਮਜ਼ੋਰ ਮਾਨਸੂਨ ਤੇ ਕਈ ਥਰਮਲ ਪਲਾਂਟਾਂ ਵਿੱਚ ਘੱਟ ਉਤਪਾਦਨ ਨੇ ਬਿਜਲੀ ਸੰਕਟ ਨੂੰ ਹੋਰ ਡੂੰਘਾ ਕਰ ਦਿੱਤਾ ਹੈ; ਚੁਫੇਰੇ ਹਾਹਾਕਾਰ ਮੱਚੀ ਹੋਈ ਹੈ।

ਏਬੀਪੀ ਸਾਂਝਾ Last Updated: 02 Jul 2021 11:00 AM
ਮੌਨਸੂਨ 15 ਜੁਲਾਈ ਤੱਕ

ਇਨ੍ਹਾਂ ਪੰਜ ਦਿਨਾਂ ਵਿੱਚ ਕਿਸੇ ਵੀ ਸਮੇਂ ਮੀਂਹ ਦੀ ਭਵਿੱਖਬਾਣੀ ਨਹੀਂ ਕੀਤੀ ਗਈ ਹੈ। ਜਿੱਥੇ 8 ਜੁਲਾਈ ਤੱਕ ਪੂਰੇ ਦੇਸ਼ ਵਿੱਚ ਮੌਨਸੂਨ ਆਉਣ ਵਾਲਾ ਸੀ, ਪਰ ਹੁਣ ਸਥਿਤੀ ਇਹ ਹੈ ਕਿ ਜੇ ਮੌਨਸੂਨ 15 ਜੁਲਾਈ ਤੱਕ ਵੀ ਆ ਜਾਵੇ ਤਾਂ ਇਹ ਰਾਹਤ ਦੀ ਗੱਲ ਹੋਵੇਗੀ।

ਅਗਲੇ 5 ਦਿਨਾਂ ਲਈ ਮੌਸਮ ਦਾ ਪੂਰਵ ਅਨੁਮਾਨ ਸਥਿਤੀ ਸਪੱਸ਼ਟ ਕਰਦਾ ਹੈ ਕਿ ਗਰਮੀ ਦਾ ਕਹਿਰ ਅਜੇ ਰੁਕਣ ਵਾਲਾ ਨਹੀਂ ਹੈ।

·        ਅੱਜ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਅਤੇ ਘੱਟੋ ਘੱਟ ਤਾਪਮਾਨ 30 ਹੋਵੇਗਾ।
·        ਸਨਿੱਚਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਅਤੇ ਘੱਟੋ ਘੱਟ ਤਾਪਮਾਨ 30 ਡਿਗਰੀ ਰਹੇਗਾ।
·        ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਅਤੇ ਘੱਟੋ ਘੱਟ ਤਾਪਮਾਨ 31 ਡਿਗਰੀ ਰਹੇਗਾ।
·        ਸੋਮਵਾਰ ਨੂੰ ਵੱਧ ਤੋਂ ਵੱਧ ਤਾਪਮਾਨ 39 ਅਤੇ ਘੱਟੋ ਘੱਟ ਤਾਪਮਾਨ 31 ਡਿਗਰੀ ਰਹੇਗਾ।

ਸਾਲ ਦਾ ਸਭ ਤੋਂ ਗਰਮ ਦਿਨ ਇਸ ਹਫ਼ਤੇ ਬੁੱਧਵਾਰ ਸੀ

ਇਸ ਤੋਂ ਪਹਿਲਾਂ ਬੁੱਧਵਾਰ ਨੂੰ, ਸਾਲ ਦਾ ਸਭ ਤੋਂ ਗਰਮ ਦਿਨ ਦਰਜ ਕੀਤਾ ਗਿਆ। ਇਸ ਗਰਮੀ ਤੋਂ ਕੁਝ ਰਾਹਤ ਮਿਲੇਗੀ, ਇਸਦੀ ਬਹੁਤ ਘੱਟ ਆਸ ਹੈ। ਭਾਰਤੀ ਮੌਸਮ ਵਿਭਾਗ ਦੇ ਵਿਗਿਆਨੀਆਂ ਨੇ ਕਿਹਾ ਹੈ ਕਿ ਜੁਲਾਈ ਦੇ ਦੂਜੇ ਹਫ਼ਤੇ ਮੌਨਸੂਨ ਦਿੱਲੀ ’ਚ ਆ ਸਕਦੀ ਹੈ।

ਟੁੱਟੇ ਰਿਕਾਰਡ

ਕੱਲ੍ਹ ਦਿੱਲੀ ਵਿਚ ਵੱਧ ਤੋਂ ਵੱਧ ਤਾਪਮਾਨ 43.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਿਸ ਨੇ 90 ਸਾਲਾਂ ਦਾ ਰਿਕਾਰਡ ਤੋੜ ਦਿੱਤਾ। 1 ਜੁਲਾਈ 1931 ਨੂੰ ਦਿੱਲੀ ਦਾ ਪਾਰਾ 45 ਡਿਗਰੀ ਦਰਜ ਕੀਤਾ ਗਿਆ ਸੀ। ਕੱਲ੍ਹ ਵੀ ਦਿੱਲੀ ਦੇ ਇਤਿਹਾਸ ਦਾ ਚੌਥਾ ਗਰਮ ਜੁਲਾਈ ਦਾ ਦਿਨ ਸੀ।

ਗਰਮੀ ਦਾ ਕਹਿਰ

ਦੇਸ਼ ਦੀ ਰਾਜਧਾਨੀ ਦਿੱਲੀ ਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਦੀ ਸਥਿਤੀ ਗਰਮੀ ਕਾਰਣ ਬਦ ਤੋਂ ਵੀ ਬਦਤਰ ਹੋਈ ਪਈ ਹੈ। ਪਾਰਾ ਦਿੱਲੀ ਵਿਚ ਲਗਾਤਾਰ ਵੱਧ ਰਿਹਾ ਹੈ ਤੇ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਤੇ ਉੱਤੋਂ ਗਰਮੀ ਦੀ ਦੂਹਰੀ ਪਰੇਸ਼ਾਨੀ ਦਾ ਸਾਹਮਣਾ ਕਰ ਰਿਹਾ ਹੈ।

ਇਨ੍ਹਾਂ ਲਈ ਨਹੀਂ ਲੱਗਣਗੇ ਬਿਜਲੀ ਕੱਟ

ਸੀਵਰੇਜ ਪਲਾਂਟ, ਨਿਊਜ਼ ਪੇਪਰ, ਖਾਦ ਫੈਕਟਰੀ, ਗੈਸ ਪਲਾਂਟ, ਸ਼ੂਗਰ ਮਿੱਲ, ਵੈਜੀਟੇਬਲ ਮਿੱਲ, ਮਿਲਕ ਪਲਾਂਟ, ਸ਼ਰਾਬ ਡਿਸਟਿਲਰੀ, ਫਲੋਰ ਮਿੱਲ, ਤੇਲ ਡਿਪੂ, ਐਲਪੀਜੀ ਡੀਪੂ, ਫਾਰਮਾਸਿਊਟੀਕਲ ਨਿਰਮਾਤਾ, ਐਫ਼ਲੁਐਂਟ ਟ੍ਰੀਟਮੈਂਟ ਪਲਾਂਟ, ਪ੍ਰਦੂਸ਼ਣ ਕੰਟਰੋਲ ਉਪਕਰਣ।

ਬਿਜਲੀ ਕੁਨੈਕਸ਼ਨ ਕੱਟਿਆ ਜਾ ਸਕਦਾ

ਬਿਜਲੀ ਸੰਕਟ ਕਾਰਨ ਉੱਤਰੀ ਅਤੇ ਕੇਂਦਰੀ ਜ਼ੋਨ ਦੇ 7 ਸ਼ਹਿਰਾਂ ਵਿੱਚ 100 ਕਿਲੋਵਾਟ ਤੋਂ ਵੱਧ ਖਪਤ ਕਰਨ ਵਾਲੇ ਉਦਯੋਗਾਂ ਵਿੱਚ 48 ਘੰਟਿਆਂ ਲਈ ਬੰਦ ਕੀਤਾ ਗਿਆ ਹੈ। ਨੌਰਥ ਜੋਨ ਜਲੰਧਰ, ਕਪੂਰਥਲਾ, ਨਵਾਂਸ਼ਹਿਰ, ਹੁਸ਼ਿਆਰਪੁਰ ਤੇ ਸੈਂਟਰਲ ਜ਼ੋਨ ਦੇ ਇਲਾਕਿਆਂ ਵਿਚ ਲੁਧਿਆਣਾ, ਖੰਨਾ ਤੇ ਮੰਡੀ ਗੋਬਿੰਦਗੜ੍ਹ ਦੇ 5 ਸਰਕਲ ਸ਼ਾਮਲ ਹਨ। ਜੋ ਲੋਕ ਪਾਬੰਦੀ ਦੇ ਹੁਕਮਾਂ ਦੀ ਉਲੰਘਣਾ ਕਰਨਗੇ ਤੇ ਉਦਯੋਗ ਨੂੰ ਚੱਲਦਾ ਰੱਖਣਗੇ, ਤਾਂ ਉਨ੍ਹਾਂ ਦਾ ਬਿਜਲੀ ਕੁਨੈਕਸ਼ਨ ਕੱਟਿਆ ਜਾ ਸਕਦਾ ਹੈ।

ਮੌਨਸੂਨ 'ਤੇ ਆਸਾਂ

ਇਸ ਸਾਲ ਮਾਰਚ ਤੋਂ 660 ਮੈਗਾਵਾਟ ਪੈਦਾ ਕਰਨ ਵਾਲੀ ਇਸ ਦੀ ਯੂਨਿਟ ਖਰਾਬ ਹੈ। ਪਾਵਰਕਾਮ ਹੁਣ ਇਸ ਨੂੰ ਨੋਟਿਸ ਜਾਰੀ ਕਰੇਗਾ। ਪੀਐਸਪੀਸੀਐਲ ਦੇ ਚੇਅਰਮੈਨ ਏ ਵੇਣੂਪ੍ਰਸਾਦ ਨੇ ਕਿਹਾ ਕਿ ਮਾਨਸੂਨ ਦੇ 3 ਜੁਲਾਈ ਨੂੰ ਪੰਜਾਬ ਵਿੱਚ ਸਰਗਰਮ ਹੋਣ ਦੀ ਉਮੀਦ ਹੈ। ਅਜਿਹੀ ਸਥਿਤੀ ਵਿੱਚ, ਮੰਗ ਨੂੰ ਘਟਾਉਣ ਦੀ ਜ਼ਰੂਰਤ ਨਹੀਂ ਪਵੇਗੀ ਤੇ ਸਪਲਾਈ ਅਗਲੇ ਹਫਤੇ ਆਮ ਵਾਂਗ ਰਹੇਗੀ।

ਵੱਡੇ ਉਦਯੋਗਾਂ 'ਤੇ ਵੀ ਬਿਜਲੀ ਕੱਟ

1500 ਮੈਗਾਵਾਟ ਦੀ ਘਾਟ ਨੂੰ ਦੂਰ ਕਰਨ ਲਈ, ਪਾਵਰਕਾਮ ਨੂੰ ਵਧੇਰੇ ਬਿਜਲੀ ਖਪਤ ਵਾਲੇ ਉਦਯੋਗ 'ਤੇ 48 ਘੰਟੇ ਦੀ ਪਾਬੰਦੀ ਲਾਉਣੀ ਪਈ। ਉਦਯੋਗ ਬੰਦੀ ਦੇ ਪਹਿਲੇ ਦਿਨ ਲੋਡ ਵਿੱਚ 1000 ਮੈਗਾਵਾਟ ਦੀ ਕਮੀ ਆਈ ਹੈ। ਇਸ ਤੋਂ ਪਹਿਲਾਂ 2016-17 ਵਿਚ ਅਜਿਹਾ ਸੰਕਟ ਪੈਦਾ ਹੋਇਆ ਸੀ। ਤਲਵੰਡੀ ਸਾਬੇ ਥਰਮਲ ਪਲਾਂਟ ਪੰਜਾਬ ਦਾ ਸਭ ਤੋਂ ਵੱਡਾ ਬਿਜਲੀ ਉਤਪਾਦਨ ਕਰਨ ਵਾਲਾ ਪਲਾਂਟ ਹੈ ਤੇ ਉਸ ਦੀਆਂ ਤਿੰਨ ਇਕਾਈਆਂ ਹਨ ਤੇ ਇਸਦੀ ਸਮਰੱਥਾ 1980 ਮੈਗਾਵਾਟ ਹੈ।

ਦਫਤਰਾਂ ਦਾ ਸਮਾਂ ਘਟਾਇਆ

ਸ਼ੁੱਕਰਵਾਰ ਤੋਂ ਸਰਕਾਰੀ ਵਿਭਾਗਾਂ ਦਾ ਸਮਾਂ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਬਦਲਿਆ ਗਿਆ ਹੈ, ਜੋ 10 ਜੁਲਾਈ ਤੱਕ ਲਾਗੂ ਰਹੇਗਾ। ਪਰਸੋਨਲ ਵਿਭਾਗ ਦੇ ਸੁਪਰਡੈਂਟ ਪ੍ਰਿਆ ਉੱਪਲ ਦੁਆਰਾ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਰਕਾਰੀ ਦਫ਼ਤਰਾਂ ਵਿੱਚ ਏਸੀ ਨਹੀਂ ਚੱਲਣਗੇ; ਜਦਕਿ ਪਹਿਲਾਂ ਮੁੱਖ ਮੰਤਰੀ ਵੱਲੋਂ ਇਹ ਦੱਸਿਆ ਗਿਆ ਸੀ ਕਿ ਸਰਕਾਰੀ ਦਫ਼ਤਰਾਂ ਵਿੱਚ ਏਸੀ ਚਲਾਉਣ ਉੱਤੇ ਪਾਬੰਦੀ ਲਾਉਣ ਦਾ ਕੋਈ ਆਦੇਸ਼ ਨਹੀਂ ਹੈ।

ਬਿਜਲੀ ਸੰਕਟ ਵਧਿਆ

ਝੋਨੇ ਦੀ ਲਵਾਈ ਦੇ ਮੌਸਮ ਵਿੱਚ ਕਮਜ਼ੋਰ ਮਾਨਸੂਨ ਤੇ ਕਈ ਥਰਮਲ ਪਲਾਂਟਾਂ ਵਿੱਚ ਘੱਟ ਉਤਪਾਦਨ ਨੇ ਪੰਜਾਬ ਵਿੱਚ ਬਿਜਲੀ ਸੰਕਟ ਨੂੰ ਹੋਰ ਡੂੰਘਾ ਕਰ ਦਿੱਤਾ ਹੈ; ਇਸ ਚੁਫੇਰੇ ਹਾਹਾਕਾਰ ਮੱਚੀ ਹੋਈ ਹੈ। ਆਮ ਲੋਕ ਗਰਮੀ ਦੇ ਕਹਿਰ ਤੇ ਪਾਵਰ ਕੱਟਾਂ ਤੋਂ ਦੁਖੀ ਹੋ ਕੇ ਨੈਸ਼ਨਲ ਤੇ ਸਟੇਟ ਹਾਈਵੇਅ ਉੱਤੇ ਜਾਮ ਲਾ ਰਹੇ ਹਨ।

ਪਿਛੋਕੜ

Punjab Breaking News, 2 July 2021 LIVE Updates: ਝੋਨੇ ਦੀ ਲਵਾਈ ਦੇ ਮੌਸਮ ਵਿੱਚ ਕਮਜ਼ੋਰ ਮਾਨਸੂਨ ਤੇ ਕਈ ਥਰਮਲ ਪਲਾਂਟਾਂ ਵਿੱਚ ਘੱਟ ਉਤਪਾਦਨ ਨੇ ਪੰਜਾਬ ਵਿੱਚ ਬਿਜਲੀ ਸੰਕਟ ਨੂੰ ਹੋਰ ਡੂੰਘਾ ਕਰ ਦਿੱਤਾ ਹੈ; ਇਸ ਚੁਫੇਰੇ ਹਾਹਾਕਾਰ ਮੱਚੀ ਹੋਈ ਹੈ। ਆਮ ਲੋਕ ਗਰਮੀ ਦੇ ਕਹਿਰ ਤੇ ਪਾਵਰ ਕੱਟਾਂ ਤੋਂ ਦੁਖੀ ਹੋ ਕੇ ਨੈਸ਼ਨਲ ਤੇ ਸਟੇਟ ਹਾਈਵੇਅ ਉੱਤੇ ਜਾਮ ਲਾ ਰਹੇ ਹਨ।

ਇਸ ਕਾਰਨ ਸ਼ੁੱਕਰਵਾਰ ਤੋਂ ਸਰਕਾਰੀ ਵਿਭਾਗਾਂ ਦਾ ਸਮਾਂ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਬਦਲਿਆ ਗਿਆ ਹੈ, ਜੋ 10 ਜੁਲਾਈ ਤੱਕ ਲਾਗੂ ਰਹੇਗਾ। ਪਰਸੋਨਲ ਵਿਭਾਗ ਦੇ ਸੁਪਰਡੈਂਟ ਪ੍ਰਿਆ ਉੱਪਲ ਦੁਆਰਾ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਰਕਾਰੀ ਦਫ਼ਤਰਾਂ ਵਿੱਚ ਏਸੀ ਨਹੀਂ ਚੱਲਣਗੇ; ਜਦਕਿ ਪਹਿਲਾਂ ਮੁੱਖ ਮੰਤਰੀ ਵੱਲੋਂ ਇਹ ਦੱਸਿਆ ਗਿਆ ਸੀ ਕਿ ਸਰਕਾਰੀ ਦਫ਼ਤਰਾਂ ਵਿੱਚ ਏਸੀ ਚਲਾਉਣ ਉੱਤੇ ਪਾਬੰਦੀ ਲਾਉਣ ਦਾ ਕੋਈ ਆਦੇਸ਼ ਨਹੀਂ ਹੈ।

1500 ਮੈਗਾਵਾਟ ਦੀ ਘਾਟ ਨੂੰ ਦੂਰ ਕਰਨ ਲਈ, ਪਾਵਰਕਾਮ ਨੂੰ ਵਧੇਰੇ ਬਿਜਲੀ ਖਪਤ ਵਾਲੇ ਉਦਯੋਗ 'ਤੇ 48 ਘੰਟੇ ਦੀ ਪਾਬੰਦੀ ਲਾਉਣੀ ਪਈ। ਉਦਯੋਗ ਬੰਦੀ ਦੇ ਪਹਿਲੇ ਦਿਨ ਲੋਡ ਵਿੱਚ 1000 ਮੈਗਾਵਾਟ ਦੀ ਕਮੀ ਆਈ ਹੈ। ਇਸ ਤੋਂ ਪਹਿਲਾਂ 2016-17 ਵਿਚ ਅਜਿਹਾ ਸੰਕਟ ਪੈਦਾ ਹੋਇਆ ਸੀ। ਤਲਵੰਡੀ ਸਾਬੇ ਥਰਮਲ ਪਲਾਂਟ ਪੰਜਾਬ ਦਾ ਸਭ ਤੋਂ ਵੱਡਾ ਬਿਜਲੀ ਉਤਪਾਦਨ ਕਰਨ ਵਾਲਾ ਪਲਾਂਟ ਹੈ ਤੇ ਉਸ ਦੀਆਂ ਤਿੰਨ ਇਕਾਈਆਂ ਹਨ ਤੇ ਇਸਦੀ ਸਮਰੱਥਾ 1980 ਮੈਗਾਵਾਟ ਹੈ।

ਇਸ ਸਾਲ ਮਾਰਚ ਤੋਂ 660 ਮੈਗਾਵਾਟ ਪੈਦਾ ਕਰਨ ਵਾਲੀ ਇਸ ਦੀ ਯੂਨਿਟ ਖਰਾਬ ਹੈ। ਪਾਵਰਕਾਮ ਹੁਣ ਇਸ ਨੂੰ ਨੋਟਿਸ ਜਾਰੀ ਕਰੇਗਾ। ਪੀਐਸਪੀਸੀਐਲ ਦੇ ਚੇਅਰਮੈਨ ਏ ਵੇਣੂਪ੍ਰਸਾਦ ਨੇ ਕਿਹਾ ਕਿ ਮਾਨਸੂਨ ਦੇ 3 ਜੁਲਾਈ ਨੂੰ ਪੰਜਾਬ ਵਿੱਚ ਸਰਗਰਮ ਹੋਣ ਦੀ ਉਮੀਦ ਹੈ। ਅਜਿਹੀ ਸਥਿਤੀ ਵਿੱਚ, ਮੰਗ ਨੂੰ ਘਟਾਉਣ ਦੀ ਜ਼ਰੂਰਤ ਨਹੀਂ ਪਵੇਗੀ ਤੇ ਸਪਲਾਈ ਅਗਲੇ ਹਫਤੇ ਆਮ ਵਾਂਗ ਰਹੇਗੀ।

ਬਿਜਲੀ ਸੰਕਟ ਕਾਰਨ ਉੱਤਰੀ ਅਤੇ ਕੇਂਦਰੀ ਜ਼ੋਨ ਦੇ 7 ਸ਼ਹਿਰਾਂ ਵਿੱਚ 100 ਕਿਲੋਵਾਟ ਤੋਂ ਵੱਧ ਖਪਤ ਕਰਨ ਵਾਲੇ ਉਦਯੋਗਾਂ ਵਿੱਚ 48 ਘੰਟਿਆਂ ਲਈ ਬੰਦ ਕੀਤਾ ਗਿਆ ਹੈ। ਨੌਰਥ ਜੋਨ ਜਲੰਧਰ, ਕਪੂਰਥਲਾ, ਨਵਾਂਸ਼ਹਿਰ, ਹੁਸ਼ਿਆਰਪੁਰ ਤੇ ਸੈਂਟਰਲ ਜ਼ੋਨ ਦੇ ਇਲਾਕਿਆਂ ਵਿਚ ਲੁਧਿਆਣਾ, ਖੰਨਾ ਤੇ ਮੰਡੀ ਗੋਬਿੰਦਗੜ੍ਹ ਦੇ 5 ਸਰਕਲ ਸ਼ਾਮਲ ਹਨ। ਜੋ ਲੋਕ ਪਾਬੰਦੀ ਦੇ ਹੁਕਮਾਂ ਦੀ ਉਲੰਘਣਾ ਕਰਨਗੇ ਤੇ ਉਦਯੋਗ ਨੂੰ ਚੱਲਦਾ ਰੱਖਣਗੇ, ਤਾਂ ਉਨ੍ਹਾਂ ਦਾ ਬਿਜਲੀ ਕੁਨੈਕਸ਼ਨ ਕੱਟਿਆ ਜਾ ਸਕਦਾ ਹੈ।

ਇਨ੍ਹਾਂ ਲਈ ਨਹੀਂ ਲੱਗਣਗੇ ਬਿਜਲੀ ਕੱਟ
ਸੀਵਰੇਜ ਪਲਾਂਟ, ਨਿਊਜ਼ ਪੇਪਰ, ਖਾਦ ਫੈਕਟਰੀ, ਗੈਸ ਪਲਾਂਟ, ਸ਼ੂਗਰ ਮਿੱਲ, ਵੈਜੀਟੇਬਲ ਮਿੱਲ, ਮਿਲਕ ਪਲਾਂਟ, ਸ਼ਰਾਬ ਡਿਸਟਿਲਰੀ, ਫਲੋਰ ਮਿੱਲ, ਤੇਲ ਡਿਪੂ, ਐਲਪੀਜੀ ਡੀਪੂ, ਫਾਰਮਾਸਿਊਟੀਕਲ ਨਿਰਮਾਤਾ, ਐਫ਼ਲੁਐਂਟ ਟ੍ਰੀਟਮੈਂਟ ਪਲਾਂਟ, ਪ੍ਰਦੂਸ਼ਣ ਕੰਟਰੋਲ ਉਪਕਰਣ।

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.