Breaking News LIVE: ਸੋਨੀਆ ਗਾਂਧੀ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਅਹਿਮ ਮੀਟਿੰਗ, ਨਵਜੋਤ ਸਿੱਧੂ ਦੇ ਭਵਿੱਖ ਦਾ ਫੈਸਲਾ

Punjab Breaking News, 6 July 2021 LIVE Updates: ਪੰਜਾਬ ਕਾਂਗਰਸ ਦੇ ਕਲੇਸ਼ ਬਾਰੇ ਅੱਜ ਅਹਿਮ ਫੈਸਲਾ ਹੋਏਗਾ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਕਰਕੇ ਅੰਤਿਮ ਫੈਸਲਾ ਲੈਣਗੇ।

ਏਬੀਪੀ ਸਾਂਝਾ Last Updated: 06 Jul 2021 09:55 AM
ਨਵਜੋਤ ਸਿੱਧੂ ਵੀ ਕਰਨਗੇ ਮੀਟਿੰਗ?

ਸੂਤਰਾਂ ਮੁਤਾਬਕ ਹਾਈਕਮਾਨ ਮੀਟਿੰਗਾਂ ਦੇ ਲੰਬੇ ਦੌਰ ਮਗਰੋਂ ਸਾਬਕਾ ਮੰਤਰੀ ਨਵਜੋਤ ਸਿੱਧੂ ਤੇ ਮੁੱਖ ਮੰਤਰੀ ਕੈਪਟਨ ਵਿਚਾਲੇ ਰੇੜਕਾ ਖਤਮ ਕਰਨ ਲਈ ‘ਪੰਜਾਬ ਫ਼ਾਰਮੂਲਾ’ ਤਿਆਰ ਕਰ ਲਿਆ ਹੈ। ਇਸ ਫਾਰਮੂਲੇ ਨੂੰ ਲਾਗੂ ਕਰਨ ਤੋਂ ਪਹਿਲਾਂ ਹਾਈਕਮਾਨ ਕੈਪਟਨ ਦੀ ਸਹਿਮਤੀ ਲੈਣਾ ਚਾਹੰਦੀ ਹੈ। ਇਸੇ ਲਈ ਕੈਪਟਨ ਨੂੰ ਦਿੱਲੀ ਬੁਲਾਇਆ ਹੈ।

ਰਾਹੁਲ ਗਾਂਧੀ ਨਾਲ ਮੀਟਿੰਗ ਬਾਰੇ ਭੇਤ ਬਰਕਰਾਰ

ਇਹ ਸਪਸ਼ਟ ਨਹੀਂ ਕਿ ਰਾਹੁਲ ਗਾਂਧੀ ਵੀ ਸੋਨੀਆ ਗਾਂਧੀ ਨਾਲ ਇਸ ਮੀਟਿੰਗ ਵਿੱਚ ਸ਼ਾਮਲ ਹੋਣਗੇ ਜਾਂ ਨਹੀਂ। ਨਵਜੋਤ ਸਿੱਧੂ ਦੀ ਪੈਰਵਾਈ ਰਾਹੁਲ ਗਾਂਧੀ ਤੇ ਉਨ੍ਹਾਂ ਦੀ ਭੈਣ ਪ੍ਰਿਅੰਕਾ ਗਾਂਧੀ ਕਰ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਪੰਜਾਬ ਕਾਂਗਰਸ ਦੇ ਕਲੇਸ਼ ਬਾਰੇ ਅੱਜ ਅਹਿਮ ਫੈਸਲਾ ਹੋਏਗਾ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਕਰਕੇ ਅੰਤਿਮ ਫੈਸਲਾ ਲੈਣਗੇ।

ਕੈਪਟਨ ਦਿੱਲੀ ਰਵਾਨਾ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨ ਲਈ ਦਿੱਲੀ ਰਵਾਨਾ ਹੋ ਗਏ। ਤਕਰੀਬਨ 12 ਵਜੇ ਉਹ ਦਿੱਲੀ ਪਹੁੰਚ ਜਾਣਗੇ। ਕੈਪਟਨ ਹੈਲੀਕਾਪਟਰ ਰਾਹੀਂ ਚੰਡੀਗੜ੍ਹ ਤੋਂ ਦਿੱਲੀ ਲਈ ਰਵਾਨਾ ਹੋਏ। ਸੂਤਰਾਂ ਮੁਤਾਬਕ ਸੋਨੀਆ ਤੇ ਕੈਪਟਨ ਦੀ ਇਹ ਮੁਲਾਕਾਤ ਪੰਜਾਬ ਵਿੱਚ ਸਰਕਾਰ ਤੇ ਸੰਗਠਨ ਵਿੱਚ ਬਦਲਾਅ ਤੋਂ ਪਹਿਲਾਂ ਮਹੱਤਵਪੂਰਨ ਮੰਨੀ ਜਾਂਦੀ ਹੈ।

ਨਵਜੋਤ ਸਿੱਧੂ ਨੂੰ ਵੀ ਦਿੱਲੀ ਸੱਦਿਆ

ਇਹ ਵੀ ਚਰਚਾ ਹੈ ਕਿ ਕਾਂਗਰਸ ਹਾਈਕਮਾਨ ਨੇ ਨਵਜੋਤ ਸਿੱਧੂ ਨੂੰ ਵੀ ਦਿੱਲੀ ਸੱਦ ਲਿਆ ਹੈ। ਮੰਨਿਆ ਜਾ ਰਿਹਾ ਹੈ ਕਿ ਦੋਵਾਂ ਲੀਡਰਾਂ ਵਿਚਾਲੇ ਤਾਲਮੇਲ ਬੈਠਾ ਕੇ ਕਾਂਗਰਸ ਪੰਜਾਬ ਵਿਧਾਨ ਸਭਾ ਚੋਣਾਂ ਦੀ ਤਿਆਰੀ ਤੇਜ਼ ਕਰਨਾ ਚਾਹੁੰਦੀ ਹੈ। ਸੂਤਰਾਂ ਮੁਤਾਬਕ ਹਾਈਕਮਾਨ ਨੇ ਨਵਜੋਤ ਸਿੱਧੂ ਨੂੰ ਨਵੀਂ ਪੇਸ਼ਕਸ਼ ਦੇ ਕੇ ਰਾਜੀ ਕਰ ਲਿਆ ਹੈ ਜਿਸ ਉੱਪਰ ਅੱਜ ਕੈਪਟਨ ਦੀ ਹਾਮੀ ਲਈ ਜਾਣੀ ਹੈ।

ਕੈਪਟਨ ਦਿੱਲੀ ਰਵਾਨਾ

ਕੈਪਟਨ ਅਮਰਿੰਦਰ ਸਿੰਘ ਦਿੱਲੀ ਲਈ ਰਵਾਨਾ ਹੋ ਗਏ ਹਨ। ਕੈਪਟਨ 11:08 ਵਜੇ ਰਵਾਨਾ ਹੋਏ। ਉਹ ਦਿੱਲੀ ਵਿੱਚ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨਗੇ।

ਨਵਜੋਤ ਸਿੱਧੂ ਬਾਰੇ ਕੈਪਟਨ ਦੀ ਸਹਿਮਤੀ

ਸੂਤਰਾਂ ਮੁਤਾਬਕ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ‘ਪੰਜਾਬ ਫ਼ਾਰਮੂਲੇ’ ਰਾਹੀਂ ਕੈਪਟਨ ਅਮਰਿੰਦਰ ਸਿੰਘ ਦੀ ਨਬਜ਼ ਵੀ ਟੋਹਣਗੇ। ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਵੱਲੋਂ ਨਵਜੋਤ ਸਿੱਧੂ ਨੂੰ ਜੋ ਪੇਸ਼ਕਸ਼ ਕੀਤੀ ਗਈ ਹੈ, ਉਸ ਬਾਰੇ ਸੋਨੀਆ ਗਾਂਧੀ ਮੀਟਿੰਗ ਦੌਰਾਨ ਅਮਰਿੰਦਰ ਸਿੰਘ ਦੀ ਰਾਏ ਵੀ ਲੈਣਗੇ। ਜੇਕਰ ਕੈਪਟਨ ਸਹਿਮਤੀ ਦਿੰਦੇ ਹਨ ਤਾਂ ਉਸ ਮਗਰੋਂ ਹਾਈਕਮਾਨ ਅਗਲਾ ਕਦਮ ਚੁੱਕੇਗੀ। ਇਸ ਮਗਰੋਂ ਹੀ ਹਾਈਕਮਾਨ ਨਵਜੋਤ ਸਿੱਧੂ ਨਾਲ ਅਗਲੀ ਗੱਲਬਾਤ ਸਾਂਝੀ ਕਰੇਗੀ। 

ਅੱਜ ਹੋਏਗੀ ਆਖਰੀ ਫੈਸਲਾ

ਇਹ ਵੀ ਅਹਿਮ ਹੈ ਕਿ ਪੰਜਾਬ ਕਾਂਗਰਸ ਦਾ ਵਿਵਾਦ ਉੱਠਣ ਮਗਰੋਂ ਕੈਪਟਨ ਅਮਰਿੰਦਰ ਸਿੰਘ ਦੀ ਗਾਂਧੀ ਪਰਿਵਾਰ ਨਾਲ ਇਹ ਪਹਿਲੀ ਮੀਟਿੰਗ ਹੋਵੇਗੀ। ਉਂਜ, ਉਹ ਖੜਗੇ ਕਮੇਟੀ ਨੂੰ ਦੋ ਵਾਰ ਦਿੱਲੀ ਵਿੱਚ ਮਿਲ ਚੁੱਕੇ ਹਨ। ਪਿਛਲੀ ਵਾਰ ਉਹ ਸੋਨੀਆ ਗਾਂਧੀ ਜਾਂ ਰਾਹੁਲ ਗਾਂਧੀ ਨੂੰ ਮਿਲੇ ਬਗੈਰ ਹੀ ਪੰਜਾਬ ਪਰਤ ਆਏ ਸੀ। ਇਹ ਵੀ ਚਰਚਾ ਸੀ ਕਿ ਕੈਪਟਨ ਵਾਰ-ਵਾਰ ਦਿੱਲੀ ਬੁਲਾਉਣ ਤੋਂ ਖਫਾ ਸਨ। ਇਸ ਲਈ ਅੱਜ ਆਖਰੀ ਫੈਸਲਾ ਹੋ ਸਕਦਾ ਹੈ।

ਨਵਜੋਤ ਸਿੱਧੂ ਨੂੰ ਵੀ ਦਿੱਲੀ ਬੁਲਾਇਆ

ਇਹ ਵੀ ਚਰਚਾ ਹੈ ਕਿ ਕਾਂਗਰਸ ਹਾਈਕਮਾਨ ਨੇ ਨਵਜੋਤ ਸਿੱਧੂ ਨੂੰ ਵੀ ਦਿੱਲੀ ਸੱਦ ਲਿਆ ਹੈ। ਮੰਨਿਆ ਜਾ ਰਿਹਾ ਹੈ ਕਿ ਦੋਵਾਂ ਲੀਡਰਾਂ ਵਿਚਾਲੇ ਤਾਲਮੇਲ ਬੈਠਾ ਕੇ ਕਾਂਗਰਸ ਪੰਜਾਬ ਵਿਧਾਨ ਸਭਾ ਚੋਣਾਂ ਦੀ ਤਿਆਰੀ ਤੇਜ਼ ਕਰਨਾ ਚਾਹੁੰਦੀ ਹੈ। ਸੂਤਰਾਂ ਮੁਤਾਬਕ ਹਾਈਕਮਾਨ ਨੇ ਨਵਜੋਤ ਸਿੱਧੂ ਨੂੰ ਨਵੀਂ ਪੇਸ਼ਕਸ਼ ਦੇ ਕੇ ਰਾਜੀ ਕਰ ਲਿਆ ਹੈ ਜਿਸ ਉੱਪਰ ਅੱਜ ਕੈਪਟਨ ਦੀ ਹਾਮੀ ਲਈ ਜਾਣੀ ਹੈ।

ਪੰਜਾਬ ਕਾਂਗਰਸ ਦੇ ਕਲੇਸ਼ ਬਾਰੇ ਅੱਜ ਅਹਿਮ ਫੈਸਲਾ ਹੋਏਗਾ

ਪੰਜਾਬ ਕਾਂਗਰਸ ਦੇ ਕਲੇਸ਼ ਬਾਰੇ ਅੱਜ ਅਹਿਮ ਫੈਸਲਾ ਹੋਏਗਾ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਕਰਕੇ ਅੰਤਿਮ ਫੈਸਲਾ ਲੈਣਗੇ। ਸੂਤਰਾਂ ਮੁਤਾਬਕ ਹਾਈਕਮਾਨ ਮੀਟਿੰਗਾਂ ਦੇ ਲੰਬੇ ਦੌਰ ਮਗਰੋਂ ਸਾਬਕਾ ਮੰਤਰੀ ਨਵਜੋਤ ਸਿੱਧੂ ਤੇ ਮੁੱਖ ਮੰਤਰੀ ਕੈਪਟਨ ਵਿਚਾਲੇ ਰੇੜਕਾ ਖਤਮ ਕਰਨ ਲਈ ‘ਪੰਜਾਬ ਫ਼ਾਰਮੂਲਾ’ ਤਿਆਰ ਕਰ ਲਿਆ ਹੈ। ਇਸ ਫਾਰਮੂਲੇ ਨੂੰ ਲਾਗੂ ਕਰਨ ਤੋਂ ਪਹਿਲਾਂ ਹਾਈਕਮਾਨ ਕੈਪਟਨ ਦੀ ਸਹਿਮਤੀ ਲੈਣਾ ਚਾਹੰਦੀ ਹੈ। ਇਸੇ ਲਈ ਕੈਪਟਨ ਨੂੰ ਅੱਜ ਦਿੱਲੀ ਬੁਲਾਇਆ ਹੈ।

ਪਿਛੋਕੜ

Punjab Breaking News, 6 July 2021 LIVE Updates:

ਪੰਜਾਬ ਕਾਂਗਰਸ ਦੇ ਕਲੇਸ਼ ਬਾਰੇ ਅੱਜ ਅਹਿਮ ਫੈਸਲਾ ਹੋਏਗਾ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਕਰਕੇ ਅੰਤਿਮ ਫੈਸਲਾ ਲੈਣਗੇ। ਸੂਤਰਾਂ ਮੁਤਾਬਕ ਹਾਈਕਮਾਨ ਮੀਟਿੰਗਾਂ ਦੇ ਲੰਬੇ ਦੌਰ ਮਗਰੋਂ ਸਾਬਕਾ ਮੰਤਰੀ ਨਵਜੋਤ ਸਿੱਧੂ ਤੇ ਮੁੱਖ ਮੰਤਰੀ ਕੈਪਟਨ ਵਿਚਾਲੇ ਰੇੜਕਾ ਖਤਮ ਕਰਨ ਲਈ ‘ਪੰਜਾਬ ਫ਼ਾਰਮੂਲਾ’ ਤਿਆਰ ਕਰ ਲਿਆ ਹੈ। ਇਸ ਫਾਰਮੂਲੇ ਨੂੰ ਲਾਗੂ ਕਰਨ ਤੋਂ ਪਹਿਲਾਂ ਹਾਈਕਮਾਨ ਕੈਪਟਨ ਦੀ ਸਹਿਮਤੀ ਲੈਣਾ ਚਾਹੰਦੀ ਹੈ। ਇਸੇ ਲਈ ਕੈਪਟਨ ਨੂੰ ਅੱਜ ਦਿੱਲੀ ਬੁਲਾਇਆ ਹੈ।

ਇਹ ਵੀ ਚਰਚਾ ਹੈ ਕਿ ਕਾਂਗਰਸ ਹਾਈਕਮਾਨ ਨੇ ਨਵਜੋਤ ਸਿੱਧੂ ਨੂੰ ਵੀ ਦਿੱਲੀ ਸੱਦ ਲਿਆ ਹੈ। ਮੰਨਿਆ ਜਾ ਰਿਹਾ ਹੈ ਕਿ ਦੋਵਾਂ ਲੀਡਰਾਂ ਵਿਚਾਲੇ ਤਾਲਮੇਲ ਬੈਠਾ ਕੇ ਕਾਂਗਰਸ ਪੰਜਾਬ ਵਿਧਾਨ ਸਭਾ ਚੋਣਾਂ ਦੀ ਤਿਆਰੀ ਤੇਜ਼ ਕਰਨਾ ਚਾਹੁੰਦੀ ਹੈ। ਸੂਤਰਾਂ ਮੁਤਾਬਕ ਹਾਈਕਮਾਨ ਨੇ ਨਵਜੋਤ ਸਿੱਧੂ ਨੂੰ ਨਵੀਂ ਪੇਸ਼ਕਸ਼ ਦੇ ਕੇ ਰਾਜੀ ਕਰ ਲਿਆ ਹੈ ਜਿਸ ਉੱਪਰ ਅੱਜ ਕੈਪਟਨ ਦੀ ਹਾਮੀ ਲਈ ਜਾਣੀ ਹੈ।

ਇਹ ਵੀ ਅਹਿਮ ਹੈ ਕਿ ਪੰਜਾਬ ਕਾਂਗਰਸ ਦਾ ਵਿਵਾਦ ਉੱਠਣ ਮਗਰੋਂ ਕੈਪਟਨ ਅਮਰਿੰਦਰ ਸਿੰਘ ਦੀ ਗਾਂਧੀ ਪਰਿਵਾਰ ਨਾਲ ਇਹ ਪਹਿਲੀ ਮੀਟਿੰਗ ਹੋਵੇਗੀ। ਉਂਜ, ਉਹ ਖੜਗੇ ਕਮੇਟੀ ਨੂੰ ਦੋ ਵਾਰ ਦਿੱਲੀ ਵਿੱਚ ਮਿਲ ਚੁੱਕੇ ਹਨ। ਪਿਛਲੀ ਵਾਰ ਉਹ ਸੋਨੀਆ ਗਾਂਧੀ ਜਾਂ ਰਾਹੁਲ ਗਾਂਧੀ ਨੂੰ ਮਿਲੇ ਬਗੈਰ ਹੀ ਪੰਜਾਬ ਪਰਤ ਆਏ ਸੀ। ਇਹ ਵੀ ਚਰਚਾ ਸੀ ਕਿ ਕੈਪਟਨ ਵਾਰ-ਵਾਰ ਦਿੱਲੀ ਬੁਲਾਉਣ ਤੋਂ ਖਫਾ ਸਨ। ਇਸ ਲਈ ਅੱਜ ਆਖਰੀ ਫੈਸਲਾ ਹੋ ਸਕਦਾ ਹੈ।

ਸੂਤਰਾਂ ਮੁਤਾਬਕ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ‘ਪੰਜਾਬ ਫ਼ਾਰਮੂਲੇ’ ਰਾਹੀਂ ਕੈਪਟਨ ਅਮਰਿੰਦਰ ਸਿੰਘ ਦੀ ਨਬਜ਼ ਵੀ ਟੋਹਣਗੇ। ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਵੱਲੋਂ ਨਵਜੋਤ ਸਿੱਧੂ ਨੂੰ ਜੋ ਪੇਸ਼ਕਸ਼ ਕੀਤੀ ਗਈ ਹੈ, ਉਸ ਬਾਰੇ ਸੋਨੀਆ ਗਾਂਧੀ ਮੀਟਿੰਗ ਦੌਰਾਨ ਅਮਰਿੰਦਰ ਸਿੰਘ ਦੀ ਰਾਏ ਵੀ ਲੈਣਗੇ। ਜੇਕਰ ਕੈਪਟਨ ਸਹਿਮਤੀ ਦਿੰਦੇ ਹਨ ਤਾਂ ਉਸ ਮਗਰੋਂ ਹਾਈਕਮਾਨ ਅਗਲਾ ਕਦਮ ਚੁੱਕੇਗੀ। ਇਸ ਮਗਰੋਂ ਹੀ ਹਾਈਕਮਾਨ ਨਵਜੋਤ ਸਿੱਧੂ ਨਾਲ ਅਗਲੀ ਗੱਲਬਾਤ ਸਾਂਝੀ ਕਰੇਗੀ। 

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.