Breaking News LIVE: ਸੀਬੀਐਸਈ 10ਵੀਂ ਦੇ ਨਤੀਜੇ ਦਾ ਐਲਾਨ, ਚੈੱਕ ਕਰੋ ਨਤੀਜੇ
Punjab Breaking News, 3 August 2021 LIVE Updates: ਸੀਬੀਐਸਈ 10ਵੀਂ ਦੇ ਨਤੀਜੇ ਅੱਜ ਜਾਰੀ ਕੀਤੇ ਜਾ ਰਹੇ ਹਨ।
ਏਬੀਪੀ ਸਾਂਝਾ Last Updated: 03 Aug 2021 11:57 AM
ਪਿਛੋਕੜ
Punjab Breaking News, 3 August 2021 LIVE Updates: ਦੇਸ਼ ਵਾਸੀਆਂ ਨੂੰ ਸਾਵਧਾਨ ਹੋਣ ਦੀ ਲੋੜ ਹੈ। ਕੋਰੋਨਾ ਦੇ ਮਾਮਲੇ ਇੱਕ ਵਾਰ ਫਿਰ ਵਧ ਰਹੇ ਹਨ। ਇਸ ਦੇ ਮੱਦੇਨਜ਼ਰ ਵਿਗਿਆਨੀਆਂ ਨੇ...More
Punjab Breaking News, 3 August 2021 LIVE Updates: ਦੇਸ਼ ਵਾਸੀਆਂ ਨੂੰ ਸਾਵਧਾਨ ਹੋਣ ਦੀ ਲੋੜ ਹੈ। ਕੋਰੋਨਾ ਦੇ ਮਾਮਲੇ ਇੱਕ ਵਾਰ ਫਿਰ ਵਧ ਰਹੇ ਹਨ। ਇਸ ਦੇ ਮੱਦੇਨਜ਼ਰ ਵਿਗਿਆਨੀਆਂ ਨੇ ਭਵਿੱਖਬਾਣੀ ਕੀਤੀ ਹੈ ਕਿ ਮਹਾਂਮਾਰੀ ਦੀ ਤੀਜੀ ਲਹਿਰ ਅਗਸਤ 'ਚ ਦਸਤਕ ਦੇਵੇਗੀ। ਇਹ ਅਕਤੂਬਰ 'ਚ ਸਿਖਰ 'ਤੇ ਪਹੁੰਚ ਜਾਵੇਗੀ। ਇਹ ਸੰਭਵ ਹੈ ਕਿ ਦੇਸ਼ 'ਚ ਹਰ ਰੋਜ਼ 1.5 ਲੱਖ ਮਰੀਜ਼ ਮਿਲਣ।ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲਾਜੀ (ਆਈਆਈਟੀ) ਹੈਦਰਾਬਾਦ ਤੇ ਕਾਨਪੁਰ ਦੇ ਵਿਗਿਆਨੀਆਂ ਨੇ ਗਣਿਤ ਦੇ ਮਾਡਲ ਦੇ ਅਧਾਰ 'ਤੇ ਇਹ ਅਨੁਮਾਨ ਲਗਾਇਆ ਹੈ। ਆਈਆਈਟੀ ਹੈਦਰਾਬਾਦ ਦੇ ਮਾਥੁਕੁਮਾਲੀ ਵਿਦਿਆਸਾਗਰ ਤੇ ਆਈਆਈਟੀ ਕਾਨਪੁਰ ਦੇ ਮਨਿੰਦਰ ਅਗਰਵਾਲ ਦਾ ਕਹਿਣਾ ਹੈ ਕਿ ਤੀਜੀ ਲਹਿਰ ਅਗਸਤ ਵਿੱਚ ਹੋਰ ਤੇਜ਼ ਹੋ ਜਾਵੇਗੀ।ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਬਿਹਤਰ ਹਾਲਤ 'ਚ ਲਾਗ ਦੇ 1 ਲੱਖ ਮਾਮਲੇ ਅਤੇ ਬਦਤਰ ਹਾਲਤ 'ਚ 1.50 ਲੱਖ ਮਾਮਲੇ ਰੋਜ਼ਾਨਾ ਸਾਹਮਣੇ ਆਉਣਗੇ। ਕੇਰਲ ਤੇ ਮਹਾਰਾਸ਼ਟਰ 'ਚ ਲਾਗ ਦੇ ਵਧਦੇ ਮਾਮਲਿਆਂ ਦੇ ਨਾਲ ਹੋਰਨਾ ਸੂਬਿਆਂ 'ਚ ਵੀ ਸਥਿਤੀ ਵਿਗੜ ਸਕਦੀ ਹੈ।ਰਾਹਤ, ਇਹ ਲਹਿਰ ਖਤਰਨਾਕ ਨਹੀਂ ਹੋਵੇਗੀਵਿਗਿਆਨੀਆਂ ਨੇ ਭਵਿੱਖਬਾਣੀ ਕੀਤੀ ਹੈ ਕਿ ਕੋਰੋਨਾ ਦੀ ਤੀਜੀ ਲਹਿਰ ਖਤਰਨਾਕ ਨਹੀਂ ਹੋਵੇਗੀ। ਲੋਕਾਂ ਨੂੰ ਕੋਰੋਨਾ ਪ੍ਰੋਟੋਕੋਲ ਦੀ ਸਖਤੀ ਨਾਲ ਪਾਲਣਾ ਸ਼ੁਰੂ ਕਰਨੀ ਪਵੇਗੀ। ਬੱਚਿਆਂ, ਬਜ਼ੁਰਗਾਂ ਤੇ ਬਿਮਾਰ ਲੋਕਾਂ ਦਾ ਵੱਧ ਧਿਆਨ ਰੱਖਣਾ ਪਵੇਗਾ। ਬੇਲੋੜੀ ਯਾਤਰਾ ਤੇ ਭੀੜ ਤੋਂ ਬਚੋ।10 ਸੂਬਿਆਂ ਦੇ 46 ਜ਼ਿਲ੍ਹੇ ਮਹੱਤਵਪੂਰਨਕੇਂਦਰ ਨੇ ਸਥਿਤੀ ਨਾਲ ਨਜਿੱਠਣ ਲਈ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ। ਮਹਾਰਾਸ਼ਟਰ, ਕੇਰਲ ਸਮੇਤ 10 ਸੂਬਿਆਂ ਦੇ 46 ਜ਼ਿਲ੍ਹਿਆਂ 'ਚ ਲਾਗ ਦੀ ਦਰ 10% ਤੋਂ ਵੱਧ ਹੈ। ਇਸੇ ਤਰ੍ਹਾਂ 54 ਜ਼ਿਲ੍ਹਿਆਂ 'ਚ 5 ਤੋਂ 10%ਦੇ ਵਿਚਕਾਰ ਹੈ। ਇਹ 100 ਜ਼ਿਲ੍ਹੇ ਤੀਜੀ ਲਹਿਰ ਨੂੰ ਤੇਜ਼ ਕਰਨ 'ਚ ਅਹਿਮ ਭੂਮਿਕਾ ਨਿਭਾ ਸਕਦੇ ਹਨ, ਜਿਨ੍ਹਾਂ 'ਤੇ ਨਜ਼ਰ ਰੱਖਣ ਦੀ ਲੋੜ ਹੈ।ਕੋਈ ਲਾਪ੍ਰਵਾਹੀ ਨਹੀਂ ਹੋਣੀ ਚਾਹੀਦੀਡਾਕਟਰਾਂ ਦੀ ਭਵਿੱਖਬਾਣੀ ਹੈ ਕਿ ਤੀਜੀ ਲਹਿਰ ਵੱਖਰੀ ਹੋਵੇਗੀ, ਕਿਉਂਕਿ ਵਾਇਰਸ ਨੂੰ ਸਮਝਣਾ ਅਜੇ ਮੁਸ਼ਕਲ ਹੈ। ਇਹ ਪਤਾ ਲਗਾਉਣਾ ਬਹੁਤ ਮੁਸ਼ਕਲ ਹੈ ਕਿ ਵਾਇਰਸ ਕਦੋਂ ਤੇ ਕਿਵੇਂ ਨੁਕਸਾਨ ਪਹੁੰਚਾ ਸਕਦਾ ਹੈ। ਜਿਨ੍ਹਾਂ ਨੂੰ ਟੀਕਾ ਲੱਗ ਚੁੱਕਾ ਹੈ, ਉਹ ਵੀ ਇਸ ਹੀ ਲਪੇਟ 'ਚ ਆ ਰਹੇ ਹਨ। ਅਜਿਹੀ ਸਥਿਤੀ ਵਿੱਚ ਸਾਵਧਾਨ ਰਹਿਣਾ ਬਹੁਤ ਜ਼ਰੂਰੀ ਹੈ।
= liveblogState.currentOffset ? 'uk-card uk-card-default uk-card-body uk-padding-small _box_shadow hidden' : 'uk-card uk-card-default uk-card-body uk-padding-small _box_shadow'">
ਸੀਬੀਐਸਈ 10ਵੀਂ ਰੋਲ ਨੰਬਰ ਕਿਵੇਂ ਡਾਊਨਲੋਡ ਕਰੀਏ:
ਸਭ ਤੋਂ ਪਹਿਲਾਂ ਬੋਰਡ ਦੀ ਅਧਿਕਾਰਤ ਵੈਬਸਾਈਟ cbse.gov.in 'ਤੇ ਜਾਉ।
ਹੇਠਾਂ ਸਕ੍ਰੌਲ ਕਰੋ ਅਤੇ 'ਰੋਲ ਨੰਬਰ ਫਾਈਂਡਰ 2021'ਤੇ ਕਲਿਕ ਕਰੋ।
ਇੱਕ ਸਰਵਰ ਦੀ ਚੋਣ ਕਰੋ।
ਅਗਲੇ ਪੰਨੇ 'ਤੇ 'ਕੀਪ ਕੰਟੀਨਿਊ 'ਤੇ ਕਲਿਕ ਕਰੋ ਅਤੇ 'ਕਲਾਸ 10' ਦੀ ਚੋਣ ਕਰੋ।
ਆਪਣਾ ਨਾਂ, ਮਾਂ ਦਾ ਨਾਂ, ਪਿਤਾ ਦਾ ਨਾਂ ਤੇ ਆਪਣੀ ਜਨਮ ਮਿਤੀ ਦਰਜ ਕਰੋ।
ਇਸ ਤੋਂ ਬਾਅਦ ਸੀਬੀਐਸਈ ਦੇ 10ਵੇਂ ਰੋਲ ਨੰਬਰ ਲਈ 'ਡਾਟਾ ਸਰਚ 'ਤੇ ਕਲਿਕ ਕਰੋ।
ਤੁਹਾਡਾ ਰੋਲ ਨੰਬਰ ਸਕ੍ਰੀਨ 'ਤੇ ਦਿਖਾਈ ਦੇਵੇਗਾ।