ਜੈਪੁਰ: ਜੈਪੁਰ ਜ਼ਿਲ੍ਹੇ ਦੇ ਮਨੋਹਰਪੁਰ ਖੇਤਰ ਤੋਂ ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਨੂੰ ਸ਼ਰਮਸਾਰ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ 10 ਸਾਲਾ ਲੜਕੀ ਨਾਲ ਸਮੂਹਿਕ ਜਬਰ ਜਨਾਹ ਹੋਣ ਤੋਂ ਬਾਅਦ ਸ਼ਨੀਵਾਰ ਨੂੰ ਕਤਲ ਕੇਸ ‘ਚ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ। ਲੜਕੀ ਦੇ ਭਰਾ ਨੇ ਤਿੰਨ ਦੋਸਤਾਂ ਨਾਲ ਮਿਲ ਕੇ ਇਸ ਘਿਨਾਉਣੀ ਘਟਨਾ ਨੂੰ ਅੰਜਾਮ ਦਿੱਤਾ। ਪੁਲਿਸ ਨੇ ਚਾਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਇਹ ਘਟਨਾ 17 ਮਈ ਨੂੰ ਵਾਪਰੀ ਸੀ। 18 ਮਈ ਨੂੰ ਪਿਤਾ ਰਹਿਮਾਨ ਸ਼ਾਹ ਨੇ ਲੜਕੀ ਗੁਲਸ਼ਨ ਦੇ ਗੁੰਮ ਹੋਣ ਦਾ ਕੇਸ ਮਨੋਹਰਪੁਰ ਥਾਣੇ ਵਿੱਚ ਦਰਜ ਕੀਤਾ ਸੀ। ਇਸੇ ਦੌਰਾਨ 21 ਮਈ ਨੂੰ ਪਿਤਾ ਨੂੰ ਟੋਡੀ ਦੇ ਪਹਾੜੀ ਖੇਤਰ ਵਿੱਚ ਧੀ ਦੇ ਪਹਿਨੇ ਹੋਏ ਕੱਪੜੇ ਤੇ ਚੱਪਲਾਂ ਮਿਲੀਆਂ। ਜਦੋਂ ਪੁਲਿਸ ਨੇ ਭਾਲ ਸ਼ੁਰੂ ਕੀਤੀ ਤਾਂ ਲੜਕੀ ਦੀ ਲਾਸ਼ ਮਿਲੀ।
ਪੁਲਿਸ ਨੇ ਕਾਲ ਵੇਰਵਿਆਂ, ਸੀਸੀਟੀਵੀ ਫੁਟੇਜ ਦੇ ਅਧਾਰ ‘ਤੇ ਮ੍ਰਿਤਕ ਦੀ ਝੁੱਗੀ ਝੌਂਪੜੀ ਦੇ ਆਸ ਪਾਸ ਹੋਰ ਗੁਆਂਢੀਆਂ 6ਤੋਂ ਪੁੱਛਗਿੱਛ ਕੀਤੀ। ਸ਼ੱਕ ਦੇ ਅਧਾਰ 'ਤੇ ਲੜਕੀ ਦੇ ਭਰਾ ਜ਼ਿਸ਼ਾਨ ਅਲੀ ਤੇ ਉਸ ਦੇ ਤਿੰਨ ਦੋਸਤਾਂ ਨੂੰ ਬਰੇਲੀ ਨਿਵਾਸੀ ਸਾਜਿਦ ਅਲੀ, ਅਮਜਦ ਅਲੀ ਤੇ ਵਾਜਿਦ ਅਲੀ ਤੋਂ ਗ੍ਰਿਫਤਾਰ ਕੀਤਾ ਗਿਆ।
ਉਨ੍ਹਾਂ ਪੁੱਛਗਿੱਛ ਦੌਰਾਨ ਜੁਰਮ ਕਬੂਲਿਆ। ਐਡੀਸ਼ਨਲ ਪੁਲਿਸ ਸੁਪਰਡੈਂਟ ਸੁਲੇਸ਼ ਚੌਧਰੀ ਨੇ ਦੱਸਿਆ ਕਿ ਮੁਲਜ਼ਮਾਂ ਨੇ ਕਬੂਲ ਕੀਤਾ ਕਿ ਗੁਲਸ਼ਨ ਨੇ ਮੰਦਬੁੱਧੀ ਹੋਣ ਕਾਰਨ ਕੱਪੜਿਆਂ ਵਿੱਚ ਹੀ ਮਲ ਕਰ ਦਿੱਤਾ ਸੀ। ਉਹ ਬੋਝ ਸੀ, ਇਸ ਲਈ ਕਤਲ ਬਾਰੇ ਸੋਚਿਆ। ਘਿਨਾਉਣੀ ਹਰਕਤ ਦਾ ਖਿਆਲ ਘਟਨਾ ਸਥਾਨ 'ਤੇ ਆਇਆ। ਪਹਿਲਾਂ ਭਰਾ ਨੇ ਫਿਰ ਦੋਸਤਾਂ ਨੇ ਬਲਾਤਕਾਰ ਕੀਤਾ।