ਨਵੀਂ ਦਿੱਲੀ: ਦੇਸ਼ ਦਾ 49% ਨਿਰਮਾਣ ਆਟੋ ਸੈਕਟਰ 'ਚ ਹੈ ਅਤੇ ਜੀਡੀਪੀ ਦਾ 7% ਆਟੋ ਸੈਕਟਰ ਤੋਂ ਆਉਂਦਾ ਹੈ, ਪਰ ਇਹ ਸੈਕਟਰ ਵੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਇਹੋ ਸਥਿਤੀ ਨਿਰਯਾਤ ਅਤੇ ਟੈਕਸਟਾਈਲ ਸੈਕਟਰ ਦੀ ਹੈ। ਜਾਣੋ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਇਨ੍ਹਾਂ ਚਾਰਾਂ ਸੈਕਟਰਾਂ ਨੂੰ ਕੀ ਦੇ ਸਕਦੇ ਹਨ।


ਰੀਅਲ ਅਸਟੇਟ - ਕੀ ਸਮੱਸਿਆਵਾਂ ਹਨ?

  • 1600 ਹਾਊਸਿੰਗ ਪ੍ਰੋਜੈਕਟ ਅਧੂਰੇ ਹਨ

  • 4.5 ਲੱਖ ਕਰੋੜ ਦੇ ਪ੍ਰੋਜੈਕਟ ਬਕਾਇਆ ਹਨ

  • ਬਿਲਡਰ ਕੋਲ ਨਕਦ ਦੀ ਘਾਟ ਹੈ

  • ਵੱਡੇ ਸ਼ਹਿਰਾਂ '1.3 ਲੱਖ ਫਲੈਟ ਵਿਕਣ ਦਾ ਇੰਤਜ਼ਾਰ ਕਰ ਰਹੇ ਹਨ।

  • ਰੀਅਲ ਅਸਟੇਟ ਦੀ ਦੁਰਦਸ਼ਾ ਨੇ ਰੁਜ਼ਗਾਰ ਨੂੰ ਪ੍ਰਭਾਵਿਤ ਕੀਤਾ ਹੈ


ਕੀ ਹੱਲ ਹੈ?

  • ਅਧੂਰੇ ਪ੍ਰੋਜੈਕਟ ਜਲਦੀ ਪੂਰੇ ਕੀਤੇ ਜਾਣੇ ਚਾਹੀਦੇ ਹਨ

  • ਅਧੂਰੇ ਪ੍ਰੋਜੈਕਟਾਂ ਲਈ ਵਿਸ਼ੇਸ਼ ਫੰਡ ਹੋਵੇ।

  • ਅਧੂਰੇ ਪ੍ਰੋਜੈਕਟਾਂ ਦੇ ਖਰੀਦਦਾਰਾਂ ਨੂੰ ਆਮਦਨ ਟੈਕਸ 'ਚ ਰਾਹਤ


 

ਆਟੋ ਸੈਕਟਰ:- ਤਿੰਨ ਕਰੋੜ ਲੋਕਾਂ ਨੂੰ ਰੁਜ਼ਗਾਰ ਦੇਣ ਵਾਲਾ ਆਟੋ ਸੈਕਟਰ 13 ਪ੍ਰਤੀਸ਼ਤ ਐਕਸਾਈਜ਼ ਰੇਵਨਿਊ ਵੀ ਸਰਕਾਰ ਨੂੰ ਪ੍ਰਦਾਨ ਕਰਦਾ ਹੈ, ਪਰ ਇਸ ਸਮੇਂ ਆਟੋ ਸੈਕਟਰ ਵੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ।

ਮੁਸ਼ਕਲਾਂ ਕੀ ਹਨ?

  • ਉਤਪਾਦਨ '13% ਕਮੀ (ਅਪ੍ਰੈਲ-ਦਸੰਬਰ 2019)

  • ਯਾਤਰੀ ਵਾਹਨਾਂ ਦੀ ਵਿਕਰੀ 16% ਘੱਟ (ਅਪ੍ਰੈਲ-ਦਸੰਬਰ 2019)

  • ਵਪਾਰਕ ਵਾਹਨਾਂ ਦੀ ਵਿਕਰੀ 21% ਘੱਟ (ਅਪ੍ਰੈਲ-ਦਸੰਬਰ 2019)


ਹੱਲ:-

  • ਗੱਡੀਆਂ 'ਤੇ ਜੀਐਸਟੀ ਘੱਟ ਹੋਵੇ।

  • ਆਟੋ ਪਾਰਟਸ 'ਤੇ ਇੱਕ ਬਰਾਬਰ 18% ਜੀਐਸਟੀ

  • ਇਲੈਕਟ੍ਰਿਕ ਵਾਹਨਾਂ ਦੀ ਬੈਟਰੀ ਦੇ ਉਤਪਾਦਨ ਨੂੰ ਉਤਸ਼ਾਹਤ ਕੀਤਾ ਜਾਵੇ।

  • ਲਿਥੀਅਮ-ਆਇਨ ਬੈਟਰੀਆਂ ਦੇ ਆਯਾਤ 'ਤੇ ਟੈਕਸ ਘਟਾਏ ਜਾਣ।

  • ਪੁਰਾਣੇ ਵਾਹਨਾਂ ਬਾਰੇ ਸਕ੍ਰੈਪ ਨੀਤੀ ਬਣਨੀ ਚਾਹੀਦੀ ਹੈ।


 

ਐਕਸਪੋਰਟ- ਕੀ ਸਮੱਸਿਆਵਾਂ ਹਨ?

  • ਪਹਿਲੇ ਤਿੰਨ ਤਿਮਾਹੀਆਂ ਵਿੱਚ ਨਿਰਯਾਤ ਵਿੱਚ 1% ਦੀ ਕਮੀ ਆਈ।

  • ਵਪਾਰ ਘਾਟਾ ਵਧ ਕੇ 13 ਲੱਖ ਕਰੋੜ ਰੁਪਏ ਹੋ ਗਿਆ।

  • ਦੇਸ਼ ਦੀ ਆਰਥਿਕਤਾ ਨਿਰਯਾਤ ਅਧਾਰਤ ਨਹੀਂ ਹੈ।

  • ਗ਼ੈਰ-ਨਿਰਯਾਤ ਦੇ ਵਾਧੇ ਕਾਰਨ ਚਾਲੂ ਖਾਤਾ ਘਾਟਾ ਵਧਿਆ।

  • ਘੱਟ ਨਿਰਯਾਤ ਦਾ ਪ੍ਰਭਾਵ ਰੁਜ਼ਗਾਰ ਅਤੇ ਜੀਡੀਪੀ 'ਤੇ ਪਿਆ।

  • ਵਿਸ਼ਵ ਵਿਚ ਭਾਰਤ ਦਾ ਨਿਰਯਾਤ ਹਿੱਸਾ ਹੈ:-ਭਾਰਤ 1.7%, ਚੀਨ 13.73%, ਅਮਰੀਕਾ 8.65%


ਹੱਲ ਕੀ ਹਨ?

  • ਨਿਰਯਾਤ ਲਈ ਨਵੇਂ ਦੇਸ਼ ਲੱਭੇ ਜਾਣ।

  • ਭਾਰਤ ਗਲੋਬਲ ਐਕਸਪੋਰਟ 'ਚ ਆਪਣਾ ਹਿੱਸਾ ਵਧਾਵੇ।

  • ਭਾਰਤ ਵਿਚ ਬਣੇ ਮਾਲ ਦੀ ਗੁਣਵੱਤਾ ਬਿਹਤਰ ਹੋਣੀ ਚਾਹੀਦੀ ਹੈ।

  • ਐਕਸਪੋਰਟ ਅਧਾਰਤ ਉਦਯੋਗਾਂ 'ਚ ਵਿਦੇਸ਼ੀ ਨਿਵੇਸ਼ 'ਤੇ ਫੋਕਸ।


 

ਟੈਕਸਟਾਈਲ ਦੀ ਸਮੱਸਿਆਵਾਂ:-

  • ਸੂਤੀ ਕਪੜੇ ਦੀ ਬਰਾਮਦ 'ਚ ਕਮੀ।

  • ਬੰਗਲਾਦੇਸ਼, ਸ਼੍ਰੀ ਲੰਕਾ, ਇੰਡੋਨੇਸ਼ੀਆ ਨਿਰਯਾਤ 'ਚ ਭਾਰਤ ਤੋਂ ਅੱਗੇ ਹੈ।

  • ਕਈ ਕਪੜੇ ਫੈਕਟਰੀਆਂ ਨਿਰਯਾਤ ਘਟਾਉਣ ਕਾਰਨ ਬੰਦ ਹੋ ਗਈਆਂ

  • ਹੈਂਡਲੂਮ ਇਕਾਈਆਂ 'ਤੇ ਵੀ ਨਿਰਯਾਤ 'ਚ ਗਿਰਾਵਟ ਦਾ ਪ੍ਰਭਾਅ।


ਹੱਲ ਕੀ ਹਨ?

  • ਟੈਕਸਟਾਈਲ ਉਦਯੋਗ ਨੂੰ ਉਤੇਜਕ ਪੈਕੇਜ ਦੀ ਜ਼ਰੂਰਤ ਹੈ।

  • ਸਸਤੇ ਕੱਪੜੇ ਦੀ ਦਰਾਮਦ ਨੂੰ ਉਤਸ਼ਾਹਤ ਕੀਤਾ ਜਾਵੇ।