ਚੰਡੀਗੜ੍ਹ: ਲੰਗੜੋਇਆ ਬਾਈਪਾਸ 'ਤੇ ਟ੍ਰਾਲਾ ਅਤੇ ਕਾਰ 'ਚ ਜ਼ਬਰਦਸਤ ਟੱਕਰ ਹੋਈ। ਇਸ ਹਾਦਸੇ 'ਚ ਕਾਰ ਸਵਾਰ ਪਤੀ-ਪਤਨੀ ਦੀ ਮੌਤ ਹੋ ਗਈ ਜਦਕਿ ਉਨ੍ਹਾਂ ਦੇ ਬੱਚੇ ਜ਼ਖ਼ਮੀ ਹੋ ਗਏ ਹਨ। ਹਾਦਸਾ ਵੀਰਵਾਰ ਰਾਤ 11 ਵਜੇ ਹੋਇਆ। ਹਾਦਸੇ ਦਾ ਕਾਰਣ ਬਾਰਸ਼ ਦਾ ਖ਼ਰਾਬ ਮੌਸਮ ਦੱਸਿਆ ਜਾ ਰਿਹਾ ਹੈ। ਕਾਰ ਸਵਾਰ ਪਰਿਵਾਰ ਨਵਾਂਸ਼ਹਿਰ ਤੋਂ ਅੰਮ੍ਰਿਤਸਰ ਜਾ ਰਹੇ ਸੀ।
ਇਸ ਹਾਦਸੇ 'ਚ ਮਰਨ ਵਾਲਿਆਂ ਦੀ ਪਛਾਯ ਚੰਡੀਗੜ੍ਹ ਦੇ ਸੈਕਟਰ 47-ਸੀ ਦੇ ਵਸਨੀਕ ਸਚਿਨ ਸੂਰੀ (52) ਅਤੇ ਸੀਮਾ ਪੂਰੀ (46) ਵੱਜੋਂ ਹੋਈ ਹੈ। ਜਿਨ੍ਹਾਂ ਦੇ ਜ਼ਖ਼ਮੀ ਬੱਚੇ ਲਵਨਿਆ (20) ਅਤੇ ਰਿਸ਼ਭ (23) ਦਾ ਇਲਾਜ਼ ਪੀਜੀਆਈ 'ਚ ਚਲ ਰਿਹਾ ਹੈ।
ਦੱਸ ਦਈਏ ਕਿ ਇਹ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਇਸ 'ਚ ਕਾਰ ਦਾ ਅਗਲਾ ਹਿੱਸਾ ਟ੍ਰਾਲੇ ਦੇ ਹੇਠ ਵੜ੍ਹ ਗਿਆ। ਉਧਰ ਇਸ ਮਾਮਲੇ 'ਚ ਪੁਲਿਸ ਦਾ ਕਹਿਣਾ ਹੈ ਕਿ ਸਚਿਨ ਚੰਡੀਗੜ੍ਹ 'ਚ ਪ੍ਰਿੰਟਿੰਗ ਦਾ ਕੰਮ ਕਰਦਾ ਸੀ। ਪੁਲਿਸ ਨੇ ਸਚਿਨ ਦੇ ਰਿਸ਼ਤੇਦਾਰ ਦੇ ਬਿਆਨ ਦੇ ਆਧਾਰ 'ਤੇ ਟ੍ਰਾਲਾ ਡ੍ਰਾਈਵਰ ਖਿਲਾਫ ਕੇਸ ਦਰਜ ਕਰ ਲਿਆ ਹੈ।
ਚੰਡੀਗੜ੍ਹ ਤੋਂ ਅੰਮ੍ਰਿਤਸਰ ਜਾ ਰਿਹੇ ਪਰਿਵਾਰ ਦੀ ਕਾਰ ਹਾਦਸਾਗ੍ਰਸਤ, ਕਾਰ ਟਰਾਲੇ ਨਾਲ ਟੱਕਰਾਈ
ਏਬੀਪੀ ਸਾਂਝਾ
Updated at:
22 Feb 2020 11:40 AM (IST)
ਲੰਗੜੋਇਆ ਬਾਈਪਾਸ 'ਤੇ ਟ੍ਰਾਲਾ ਅਤੇ ਕਾਰ 'ਚ ਜ਼ਬਰਦਸਤ ਟੱਕਰ ਹੋਈ। ਇਸ ਹਾਦਸੇ 'ਚ ਕਾਰ ਸਵਾਰ ਪਤੀ-ਪਤਨੀ ਦੀ ਮੌਤ ਹੋ ਗਈ ਜਦਕਿ ਉਨ੍ਹਾਂ ਦੇ ਬੱਚੇ ਜ਼ਖ਼ਮੀ ਹੋ ਗਏ ਹਨ।
- - - - - - - - - Advertisement - - - - - - - - -