ਲੱਦਾਖ: ਪੂਰਬੀ ਲੱਦਾਖ ਵਿੱਚ ਪਿਛਲੇ ਛੇ ਮਹੀਨਿਆਂ ਤੋਂ ਚੀਨ ਨਾਲ ਚੱਲ ਰਹੇ ਟਕਰਾਅ ਦਰਮਿਆਨ ਹੁਣ ਉਥੇ ਠੰਢ ਸ਼ੁਰੂ ਹੋ ਗਈ ਹੈ। ਭਾਰਤੀ ਫੌਜ ਦੇ ਜਵਾਨਾਂ ਨੇ ਉਥੇ ਠੰਢ 'ਚ ਰਹਿਣ ਲਈ ਆਪਣੀ ਪੂਰੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਉਥੇ ਤਾਇਨਾਤ ਸੈਨਿਕਾਂ ਲਈ ਐਲਏਸੀ ਨੇੜੇ ਅਸਥਾਈ ਟੈਂਟ ਬਣਾਏ ਗਏ ਹਨ ਤੇ ਉਨ੍ਹਾਂ ਨੂੰ ਗਰਮ ਕਰਨ ਸਮੇਤ ਕਈ ਸਹੂਲਤਾਂ ਦਿੱਤੀਆਂ ਗਈਆਂ ਹਨ। ਭਾਰਤੀ ਸੈਨਾ ਦੇ ਲਗਪਗ 50 ਹਜ਼ਾਰ ਸੈਨਿਕ ਇਸ ਸਮੇਂ ਚੀਨ ਨਾਲ ਅਸਲ ਕੰਟਰੋਲ ਰੇਖਾ ਦੇ ਨਾਲ ਤਾਇਨਾਤ ਹਨ।
ਕਾਫੀ ਉਚਾਈ ਦੇ ਨਾਲ ਇੱਥੇ ਸਰਦੀ 'ਚ ਯੁੱਧ ਲਈ ਤਿਆਰ ਰਹਿਣਾ ਸੈਨਿਕਾਂ ਲਈ ਦੋ ਵੱਡੀਆਂ ਚੁਣੌਤੀਆਂ ਹਨ। ਭਾਰਤੀ ਸੈਨਾ ਦੀ ਤਰਫੋਂ ਇਹ ਕਿਹਾ ਗਿਆ ਸੀ ਕਿ ਸੈਨਿਕਾਂ ਲਈ ਸਾਰੀਆਂ ਸਹੂਲਤਾਂ ਵਾਲੇ ਰਵਾਇਤੀ ਸਮਾਰਟ ਕੈਂਪ ਤੋਂ ਇਲਾਵਾ, ਜਗ੍ਹਾ ਨੂੰ ਨਿੱਘੀ, ਸਿਹਤ ਤੇ ਸਵੱਛਤਾ ਸਹੂਲਤਾਂ ਨੂੰ ਮੁੱਖ ਰੱਖਦੇ ਹੋਏ, ਬਿਜਲੀ, ਪਾਣੀ ਨਾਲ ਲੈਸ ਅਤਿ ਆਧੁਨਿਕ ਪ੍ਰਬੰਧ ਕੀਤੇ ਗਏ ਹਨ।
ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਸਾਬਕਾ ਫੌਜੀਆਂ ਲਈ ਖੁਸ਼ਖਬਰੀ!
ਇੱਥੇ ਅਗਲੇ ਢਾਈ ਤੋਂ ਤਿੰਨ ਮਹੀਨੇ ਤੱਕ ਕੜਕਦੀ ਠੰਢ ਕਾਰਨ ਬਹੁਤ ਮੁਸ਼ਕਲ ਆਉਣ ਵਾਲੀ ਹੈ। ਇਸ ਦਾ ਕਾਰਨ ਇਹ ਹੈ ਕਿ ਸਰਦੀਆਂ 'ਚ ਇਥੇ ਤਾਪਮਾਨ ਮਾਈਨਸ 30 ਤੋਂ ਮਾਈਨਸ 40 ਡਿਗਰੀ ਤਕ ਹੁੰਦਾ ਹੈ।
ਸ਼ਿਵ ਸੈਨਾ ਦੀ ਗੁੰਡਾਗਰਦੀ, ‘ਕਰਾਚੀ ਸਵੀਟਸ’ ਨੂੰ ਨਾਂ ਬਦਲਣ ਦਾ ਅਲਟੀਮੇਟਮ
5 ਮਈ ਤੋਂ ਹੀ ਅਸਲ ਕੰਟਰੋਲ ਰੇਖਾ 'ਤੇ ਤਣਾਅ ਵਾਲੀ ਸਥਿਤੀ ਬਣੀ ਹੋਈ ਹੈ। ਦੋਹਾਂ ਦੇਸ਼ਾਂ ਵਿਚਾਲੇ ਸਰਹੱਦੀ ਵਿਵਾਦ ਕਾਰਨ ਸੈਨਿਕ ਗੱਲਬਾਤ ਦੇ ਅੱਠ ਗੇੜ ਹੋ ਚੁੱਕੇ ਹਨ। ਹਾਲਾਂਕਿ ਕੂਟਨੀਤਕ ਪੱਧਰ 'ਤੇ ਇਸ ਮਾਮਲੇ ਦਾ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ, ਚੀਨ ਦੇ ਅੜੀਅਲ ਰਵੱਈਏ ਕਾਰਨ ਅਜੇ ਤੱਕ ਕੋਈ ਹੱਲ ਨਹੀਂ ਲੱਭ ਸਕਿਆ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਭਾਰਤ-ਚੀਨ ਸਰਹੱਦ 'ਤੇ ਠੰਢ ਦੀ ਮਾਰ, ਮਾਈਨਸ 40 ਡਿਗਰੀ ਤਾਪਮਾਨ 'ਚ ਡਟੇ ਰਹਿਣਗੇ 50,000 ਸੈਨਿਕ
ਏਬੀਪੀ ਸਾਂਝਾ
Updated at:
19 Nov 2020 02:58 PM (IST)
ਪੂਰਬੀ ਲੱਦਾਖ ਵਿੱਚ ਪਿਛਲੇ ਛੇ ਮਹੀਨਿਆਂ ਤੋਂ ਚੀਨ ਨਾਲ ਚੱਲ ਰਹੇ ਟਕਰਾਅ ਦਰਮਿਆਨ ਹੁਣ ਉਥੇ ਠੰਢ ਸ਼ੁਰੂ ਹੋ ਗਈ ਹੈ। ਭਾਰਤੀ ਫੌਜ ਦੇ ਜਵਾਨਾਂ ਨੇ ਉਥੇ ਠੰਢ 'ਚ ਰਹਿਣ ਲਈ ਆਪਣੀ ਪੂਰੀ ਤਿਆਰੀ ਸ਼ੁਰੂ ਕਰ ਦਿੱਤੀ ਹੈ।
- - - - - - - - - Advertisement - - - - - - - - -