ਕਾਂਗਰਸ ਦੇ ਸਾਬਕਾ ਸੂਬਾ ਸਕੱਤਰ ਪੰਕਜ ਪੂਨੀਆ ਐਸਪੀ ਦੇ ਆਦੇਸ਼ਾਂ 'ਤੇ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ। ਪੰਕਜ ਪੂਨੀਆ ਵੱਲੋਂ ਸੋਸ਼ਲ ਮੀਡੀਆ ‘ਤੇ ਪਾਈ ਗਈ ਵਿਵਾਦਿਤ ਪੋਸਟ  ਦੇ ਮਾਮਲੇ ਵਿੱਚ ਲਿਖਤੀ ਸ਼ਿਕਾਇਤ ਮਿਲਣ ਤੋਂ ਬਾਅਦ ਮਧੂਬਨ ਤੋਂ ਪੂਨੀਆ ਨੂੰ ਗ੍ਰਿਫਤਾਰ ਕੀਤਾ ਗਿਆ ਹੈ।


ਦਰਅਸਲ, ਕਾਂਗਰਸ ਦੇ ਸਾਬਕਾ ਸੂਬਾ ਸਕੱਤਰ ਪੰਕਜ ਪੂਨੀਆ ਨੇ ਸੋਸ਼ਲ ਮੀਡੀਆ 'ਤੇ ਵਿਵਾਦਿਤ ਟਿੱਪਣੀਆਂ ਕੀਤੀਆਂ ਸੀ, ਜਿਸ ਬਾਰੇ ਰਾਸ਼ਟਰੀ ਸਵੈਮ ਸੇਵਕ ਸੰਘ ਸਮੇਤ ਹਿੰਦੂ ਸਮਾਜ ਦੇ ਲੋਕ ਸਦਰ ਥਾਣੇ ਪਹੁੰਚੇ ਅਤੇ ਪੂਨੀਆ ਦੇ ਖਿਲਾਫ ਲਿਖਤੀ ਸ਼ਿਕਾਇਤ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਸਿਵਲ ਲਾਈਨ ਥਾਣੇ ਵਿੱਚ ਸ਼ਿਕਾਇਤ ਵੀ ਕੀਤੀ। ਇਸ ਤੋਂ ਬਾਅਦ ਮਧੂਬਨ ਥਾਣੇ ਦੀ ਪੁਲਿਸ ਨੇ ਐਸਪੀ ਦੇ ਆਦੇਸ਼ਾਂ 'ਤੇ ਕੇਸ ਦਰਜ ਕਰਕੇ ਦੋਸ਼ੀ ਪੂਨੀਆ ਨੂੰ ਗ੍ਰਿਫਤਾਰ ਕਰ ਲਿਆ।

ਸਦਰ ਥਾਣੇ ਵਿਚ ਸ਼ਿਕਾਇਤ ਕਰਨ ਪਹੁੰਚੇ ਵਿਜੇ ਸ਼ਰਮਾ, ਲਲਿਤ ਅਰੋੜਾ, ਅਕਾਸ਼ ਘੇਰਾ, ਜੁਗਲ ਭਾਟੀਆ, ਵਿਵੇਕ ਆਦਿ ਨੇ ਕਿਹਾ ਕਿ ਪੰਕਜ ਨੇ ਜਿਸ ਸ਼ਬਦਾਵਲੀ ਦੀ ਵਰਤੋਂ ਕੀਤਾ ਹੈ ਉਸ ਤੋਂ ਇਹ ਸੰਕੇਤ ਨਹੀਂ ਮਿਲਦਾ ਕਿ ਉਹ 'ਹਿੰਦੂ' ਹੈ। ਪੂਨੀਆ ਨੇ ਇਸ ਟਵੀਟ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।

ਅੱਜ ਸਵੇਰੇ 10 ਵਜੇ ਸ਼ੁਰੂ ਹੋਵੇਗੀ 1 ਜੂਨ ਤੋਂ ਰੋਜ਼ਾਨਾ ਚੱਲਣ ਵਾਲੀਆਂ 200 ਟਰੇਨਾਂ ਲਈ ਆਨਲਾਈਨ ਬੁਕਿੰਗ

ਦੁਨੀਆ ਭਰ ‘ਚ 51 ਲੱਖ ਦੇ ਕਰੀਬ ਪਹੁੰਚੀ ਕੋਰੋਨਾ ਮਰੀਜ਼ਾਂ ਦੀ ਗਿਣਤੀ, ਤਿੰਨ ਲੱਖ ਤੋਂ ਜ਼ਿਆਦਾ ਦੀ ਮੌਤ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ