Lockdown 4 Live Updates: ਪੰਜਾਬ 'ਚ ਵੱਡੀ ਰਾਹਤ, ਕੈਪਟਨ ਸਰਕਾਰ ਵੱਲੋਂ ਲੌਕਡਾਊਨ ਲਈ ਨਵੀਂ ਹਦਾਇਤਾਂ

ਕੋਰੋਨਾਵਾਇਰਸ ਦੇ ਫੈਲਣ ਤੋਂ ਰੋਕਣ ਲਈ ਤਿੰਨ ਪੜਾਵਾਂ ਵਿੱਚ ਲਾਗੂ ਕੀਤਾ 54 ਦਿਨਾਂ ਦਾ ਲੌਕਡਾਊਨ ਅੱਜ ਖ਼ਤਮ ਹੋਣ ਜਾ ਰਿਹਾ ਹੈ। ਲੌਕਡਾਊਨ ਦਾ ਚੌਥਾ ਪੜਾਅ ਸੋਮਵਾਰ ਤੋਂ ਸ਼ੁਰੂ ਹੋਵੇਗਾ ਅਤੇ ਇਸ ਦੇ ਲਈ ਕੇਂਦਰ ਸਰਕਾਰ ਅੱਜ ਦਿਸ਼ਾ ਨਿਰਦੇਸ਼ ਜਾਰੀ ਕਰੇਗੀ।

ਏਬੀਪੀ ਸਾਂਝਾ Last Updated: 18 May 2020 05:10 PM
ਬੈਂਕਾਂ, ਨਿੱਜੀ ਉਦਯੋਗਿਕ ਤੇ ਵਪਾਰਕ ਅਦਾਰਿਆਂ ਵਿੱਚ ਸਫਾਈ ਤੇ ਸੈਨੇਟਾਈਜ਼ ਕਰਨ ਲਈ ਸਲਾਹ ਜਾਰੀ ਕੀਤੀ ਗਈ ਹੈ। ਰਿਹਾਇਸ਼ੀ, ਵਪਾਰਕ ਤੇ ਹਸਪਤਾਲ ਕੰਪਲੈਕਸਾਂ ‘ਚ ਏਅਰ ਕੰਡੀਸ਼ਨਰ ਦੀ ਵਰਤੋਂ, ਦੁਕਾਨਾਂ ਤੇ ਪੈਟਰੋਲ ਪੰਪਾਂ ਨੂੰ ਸੈਨੇਟਾਈਜ਼, ਟਰੱਕ ਜਿਨ੍ਹਾਂ ਵਿੱਚ ਮਾਲ ਭੇਜਿਆ ਜਾਂ ਭੇਜਿਆ ਜਾਣਾ ਹੈ, ਉਨ੍ਹਾਂ ਨੂੰ ਵੀ ਸਾਫ ਕਰਨ ਨੂੰ ਕਿਹਾ ਗਿਆ ਹੈ, ਤਾਂ ਜੋ ਕੋਰੋਨਾਵਾਇਰਸ ਨੂੰ ਹੋਰ ਫੈਲਣ ਤੋਂ ਰੋਕਿਆ ਜਾ ਸਕੇ।
ਪੰਜਾਬ ਸਿਹਤ ਵਿਭਾਗ (Punjab health dept) ਨੇ ਸੋਮਵਾਰ ਨੂੰ ਆਮ ਲੋਕਾਂ ਲਈ 12 ਸਲਾਹਾਂ ਦੀ ਇੱਕ ਐਡਵਾਈਜ਼ਰੀ (Health advisory) ਜਾਰੀ ਕੀਤੀ ਹੈ, ਕਿਉਂਕਿ ਸੂਬੇ ‘ਚ ਲੋਕਾਂ ਨੂੰ ਕਰਫਿਊ (curfew) ਤੋਂ ਰਾਹਤ ਮਿਲੀ ਹੈ ਤੇ ਹੁਣ 31 ਮਈ ਤੱਕ ਲੌਕਡਾਊਨ 4.0 (Lockdown 4.0) ਦੇ ਨਿਯਮਾਂ ਦਾ ਪਾਲਣ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਪੰਜਾਬ ਸਿਹਤ ਵਿਭਾਗ (Punjab health dept) ਨੇ ਸੋਮਵਾਰ ਨੂੰ ਆਮ ਲੋਕਾਂ ਲਈ 12 ਸਲਾਹਾਂ ਦੀ ਇੱਕ ਐਡਵਾਈਜ਼ਰੀ (Health advisory) ਜਾਰੀ ਕੀਤੀ ਹੈ, ਕਿਉਂਕਿ ਸੂਬੇ ‘ਚ ਲੋਕਾਂ ਨੂੰ ਕਰਫਿਊ (curfew) ਤੋਂ ਰਾਹਤ ਮਿਲੀ ਹੈ ਤੇ ਹੁਣ 31 ਮਈ ਤੱਕ ਲੌਕਡਾਊਨ 4.0 (Lockdown 4.0) ਦੇ ਨਿਯਮਾਂ ਦਾ ਪਾਲਣ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਹਰੇਕ ਵਿਅਕਤੀ ਲਈ ਲੌਕਡਾਊਨ ਦੀ ਪਾਲਣਾ ਕਰਨਾ ਬਹੁਤ ਮਹੱਤਵਪੂਰਨ ਹੈ। ਜੇ ਤੁਸੀਂ ਜਾਣਬੁੱਝ ਕੇ ਲੌਕਡਾਊਨ ਦੀ ਪਾਲਣਾ ਨਹੀਂ ਕਰਦੇ ਤਾਂ ਤੁਹਾਡੇ ਵਿਰੁੱਧ ਆਪਦਾ ਪ੍ਰਬੰਧਨ ਐਕਟ, 2005 ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਐਕਟ ਅਧੀਨ ਧਾਰਾ 51 ਤੋਂ 60 ‘ਚ ਦੱਸਿਆ ਗਿਆ ਹੈ ਕਿ ਜੇ ਤੁਸੀਂ ਲੌਕਡਾਊਨ ਦੀ ਉਲੰਘਣਾ ਕਰਦੇ ਹੋ ਤਾਂ ਕੀ ਹੋ ਸਕਦਾ ਹੈ।

ਧਾਰਾ 51- ਰੁਕਾਵਟ ਪਾਉਣ ਲਈ ਸਜ਼ਾ



ਜਿਹੜੇ ਲੋਕ ਇਸ ਐਕਟ ਅਧੀਨ ਕੇਂਦਰ ਸਰਕਾਰ ਜਾਂ ਰਾਜ ਸਰਕਾਰ ਜਾਂ ਸਬੰਧਤ ਅਥਾਰਟੀ ਦੀਆਂ ਹਦਾਇਤਾਂ ਦੀ ਪਾਲਣਾ ਨਹੀਂ ਕਰਦੇ ਜਾਂ ਕੇਂਦਰੀ, ਰਾਜ ਜਾਂ ਹੋਰ ਸਬੰਧਤ ਅਥਾਰਟੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਕੰਮ ‘ਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕਰਦੇ ਹਨ, ਉਨ੍ਹਾਂ ਲੋਕਾਂ ਨੂੰ ਇਕ ਸਾਲ ਦੀ ਸਜ਼ਾ ਜਾਂ ਜੁਰਮਾਨਾ ਜਾਂ ਦੋਵਾਂ ਦੀ ਸਜ਼ਾ ਹੋ ਸਕਦੀ ਹੈ।
ਗ੍ਰਹਿ ਮੰਤਰਾਲੇ ਨੇ ਕਿਹਾ ਕਿ ਹੈ ਕਿ ਕੋਈ ਵੀ ਰਾਜ ਜਾ ਕੇਂਦਰ ਸਾਸ਼ਿਤ ਪ੍ਰਦੇਸ਼ 31 ਮਈ ਤੱਕ ਲਾਗੂ ਦੇਸ਼ ਵਿਆਪੀ ਲੌਕਡਾਊਨ ਲਈ ਜਾਰੀ ਦਿਸ਼ਾ-ਨਿਰਦੇਸ਼ਾਂ ਨੂੰ ਘਟਾ ਨਹੀਂ ਸਕੇਗਾ। ਕੇਂਦਰ ਸਰਕਾਰ ਨੇ ਕਿਹਾ ਹੈ ਕਿ ਲੌਕਡਾਊਨ-4 ਲਈ ਦਿਸ਼ਾ-ਨਿਰਦੇਸ਼ਾਂ 11 ਮਈ ਨੂੰ ਮੁੱਖ ਮੰਤਰੀਆਂ ਨਾਲ ਪ੍ਰਧਾਨ ਮੰਤਰੀ ਦੀ ਮੀਟਿੰਗ ਵਿੱਚ ਹੋਏ ਵਿਚਾਰ-ਵਟਾਂਦਰੇ ਮਗਰੋਂ ਹੀ ਤਿਆਰ ਕੀਤੇ ਹਨ।
ਚੌਥੇ ਪੜਾਅ ਵਿੱਚ ਇਸ ਵਾਰ ਕੇਂਦਰ ਸਰਕਾਰ ਨੇ ਲੌਕਡਾਊਨ ਨੂੰ 31 ਮਈ ਤੱਕ ਵਧਾ ਦਿੱਤਾ ਹੈ। ਗ੍ਰਹਿ ਮੰਤਰਾਲੇ ਨੇ ਇੱਕ ਵਾਰ ਫਿਰ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਦਿਸ਼ਾ-ਨਿਰਦੇਸ਼ਾਂ ‘ਚ ਇਹ ਸਪੱਸ਼ਟ ਤੌਰ 'ਤੇ ਕਿਹਾ ਗਿਆ ਹੈ ਕਿ ਲੌਕਡਾਊਨ ਦੀ ਉਲੰਘਣਾ ਕਰਨ 'ਤੇ ਤੁਹਾਨੂੰ ਸਜ਼ਾ ਦਿੱਤੀ ਜਾ ਸਕਦੀ ਹੈ।
ਪੰਜਾਬ 'ਚ ਅੱਜ ਤੋਂ ਕਰਫਿਊ ਖਤਮ ਹੋ ਗਿਆ ਹੈ। ਇਸ ਦੇ ਨਾਲ ਹੀ ਲੌਕਡਾਊਨ ਜਾਰੀ ਹੈ। ਇਸ ਦਰਮਿਆਨ ਬਹੁਤ ਸਾਰੇ ਕੰਮਾਂ ਨੂੰ ਕਾਇਦੇ ਅੰਦਰ ਰਹਿ ਕੇ ਕਰਨ ਦੀ ਢਿੱਲ ਦਿੱਤੀ ਗਈ ਹੈ। ਸੂਬੇ 'ਚ ਅੱਜ ਤੋਂ ਬਸਾਂ ਚਲਾਉਣ ਦੀ ਇਜਾਜ਼ਤ ਵੀ ਦੇ ਦਿੱਤੀ ਗਈ ਹੈ। ਇਸ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ। ਬੱਸ ‘ਚ ਸਫ਼ਰ ਕਰਨ ਵਾਲਿਆਂ ਲਈ ਬਹੁਤ ਸਾਰੇ ਨਿਯਮ ਬਣਾਏ ਜਾ ਰਹੇ ਹਨ, ਡਰਾਈਵਰ ਤੇ ਕੰਡਕਟਰ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ।
ਚਾਰ ਦਿਨ ਕੋਈ ਨਵਾਂ ਕੇਸ ਸਾਹਮਣੇ ਨਾ ਆਉਣ ਤੋਂ ਬਾਅਦ ਚੰਡੀਗੜ੍ਹ 'ਚ ਕੋਰੋਨਾਵਾਇਰਸ ਦੇ ਹੌਟਸਪੋਟ ਬਣੇ ਸਕੈਟਰ 26 ਦੀ ਬਾਪੂਧਾਮ ਕੋਲੋਨੀ 'ਚ ਸੋਮਵਾਰ ਸਵੇਰੇ ਪੰਜ ਨਵੇਂ ਕੇਸ ਸਾਹਮਣੇ ਆਏ ਹਨ।
ਇਨ੍ਹਾਂ ਪੰਜ ਨਵੇਂ ਮਰੀਜ਼ਾਂ 'ਚ ਤਿੰਨ ਮਹਿਲਾਵਾਂ ਸ਼ਾਮਲ ਹਨ ਜਿਨ੍ਹਾਂ ਦੀ ਉਮਰ 10, 29 ਤੇ 60 ਸਾਲ ਹੈ। ਇਸ ਤੋਂ ਇਲਾਵਾ 26 ਅਤੇ 48 ਸਾਲਾ ਦੋ ਪੁਰਸ਼ ਵੀ ਕੋਰੋਨਾ ਨਾਲ ਸੰਕਰਮਿਤ ਟੈਸਟ ਕੀਤੇ ਗਏ ਹਨ।

ਇਸ ਦੇ ਨਾਲ ਹੀ ਸ਼ਹਿਰ ਦੀ ਕੋਰੋਨਾਵਾਇਰਸ ਕੇਸਾਂ ਦੀ ਗਿਣਤੀ ਵਧਕੇ 196 ਹੋ ਗਈ ਹੈ।
ਕੰਟੇਨਰ ਜ਼ੋਨ ‘ਚ ਕੀ ਖੁੱਲ੍ਹਾ ਕੀ ਬੰਦ?

* ਸਿਰਫ ਮੈਡੀਕਲ ਤੇ ਘਰੇਲੂ ਵਰਤੋਂ ਦੀਆਂ ਚੀਜ਼ਾਂ ਦੀ ਸਪਲਾਈ ਕੀਤੀ ਜਾ ਸਕਦੀ ਹੈ।

* ਕਿਸੇ ਵੀ ਤਰ੍ਹਾਂ ਦੀ ਗੈਰ-ਜ਼ਰੂਰੀ ਆਵਾਜਾਈ ਨੂੰ ਬੰਦ ਕੀਤਾ ਜਾਵੇਗਾ।

* ਸਿਹਤ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਦਾ ਸਖਤੀ ਨਾਲ ਪਾਲਣ ਕੀਤਾ ਜਾਵੇਗਾ।

* ਕੰਟੈਕਟ ਟਰੇਸਿੰਗ ਤੇ ਘਰ-ਘਰ ਸਿਹਤ ਜਾਂਚ।

* ਖੇਤਰ ‘ਚ ਦਾਖਲੇ ਤੇ ਬਾਹਰ ਜਾਣ ਵਾਲੇ ਰਸਤੇ ਦੀ ਨਿਗਰਾਨੀ ਕੀਤੀ ਜਾਏਗੀ।

* ਬਿਨਾਂ ਜਾਂਚ ਕੀਤੇ ਕਿਸੇ ਵੀ ਤਰ੍ਹਾਂ ਦੀ ਹਰਕਤ ਦੀ ਆਗਿਆ ਨਹੀਂ ਦਿੱਤੀ ਜਾਏਗੀ।
ਲੌਕਡਾਊਨ ਦੇ ਚੌਥੇ ਪੜਾਅ ‘ਚ ਸਰਕਾਰ ਨੇ ਕੋਰੋਨਾ ਤੋਂ ਬਚਣ ਲਈ ਸੁਰੱਖਿਆ ਘੇਰਾ ਵਧਾ ਦਿੱਤਾ ਹੈ। ਹੁਣ ਤੱਕ ਦੇਸ਼ ਦੇ ਵੱਖ-ਵੱਖ ਖੇਤਰ ਰੈੱਡ, ਗ੍ਰੀਨ, ਓਰੇਂਜ ਤੇ ਕੰਟੇਨਮੈਂਟ ਜ਼ੋਨਾਂ ‘ਚ ਵੰਡੇ ਗਏ ਸੀ ਪਰ ਇਸ ਵਾਰ ਬਫਰ ਜ਼ੋਨ ਬਣਾਉਣ ਦੀ ਵੀ ਗੱਲ ਕੀਤੀ ਗਈ ਹੈ। ਇੱਥੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਜ਼ੋਨ ਨੂੰ ਤੈਅ ਕਰਨ ਦਾ ਅਧਾਰ ਕੀ ਹੋਵੇਗਾ ਤੇ ਵੱਖ-ਵੱਖ ਜ਼ੋਨਾਂ ‘ਚ ਕੀ ਢਿੱਲ ਹੋਵੇਗੀ?

ਸੁਰੱਖਿਆ ਚੱਕਰ ਜਿਸ ਵਿੱਚ ਦੇਸ਼ ਵੰਡਿਆ ਹੋਇਆ ਹੈ।

- ਰੈਡ ਜ਼ੋਨ

- ਗ੍ਰੀਨ ਜ਼ੋਨ

- ਸੰਤਰੀ ਜ਼ੋਨ

- ਕੰਟੇਨਮੈਂਟ ਜ਼ੋਨ

- ਬਫਰ ਜ਼ੋਨ
ਦੱਸ ਦਈਏ ਕਿ ਕੈਪਟਨ ਸਰਕਾਰ ਦੇ ਐਲਾਨ ਤੋਂ ਬਾਅਦ ਅੱਜ ਪੰਜਾਬ ਖੋਲ੍ਹ ਦਿੱਤਾ ਗਿਆ ਹੈ। ਸੂਬੇ ‘ਚ ਕਰਫਿਊ ਨੂੰ ਹਟਾਉਣ ਤੋਂ ਬਾਅਦ ਲੌਕਡਾਊਨ ਲਾਗੂ ਕਰ ਦਿੱਤਾ ਗਿਆ ਹੈ। ਇਸ ਦਰਮਿਆਨ ਕੰਟੈਨਮੈਂਟ ਜ਼ੋਨਸ ਅਜੇ ਵੀ ਸਖ਼ਤੀ ਹੇਠ ਹਨ। ਸਰਕਾਰ ਵਲੋਂ 18 ਮਈ ਤੋਂ 31 ਮਈ ਇੰਡਸਟਰੀ, ਈ-ਕਾਮਰਸ, ਕੰਸਟਰਕਸ਼ਨ ਵਰਕ, ਟੈਕਸੀ, ਆਟੋ, ਰਿਕਸ਼ਾ, ਟੂ ਵ੍ਹੀਲਰ ਤੇ ਫੋਰ ਵ੍ਹੀਲਰ, ਸੈਲੋਂ, ਨਾਈ, ਸਰਕਾਰੀ ਤੇ ਨਿਜੀ ਦਫਤਰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ।
ਪੰਜਾਬ ਇਸ ਸਮੇਂ ਕੋਰੋਨਾ ਦੇ ਮਾਮਲੇ ‘ਚ ਦੇਸ਼ ‘ਚ 10 ਵੇਂ ਨੰਬਰ 'ਤੇ ਹੈ ਪਰ ਸੂਬਾ ਸਰਕਾਰ ਕੋਈ ਅਣਗਹਿਲੀ ਨਹੀਂ ਵਰਤਣੀ ਚਾਹੁੰਦੀ। ਇਸ ਲਈ ਇਹ ਫੈਸਲਾ ਲਿਆ ਗਿਆ ਹੈ ਕਿ ਇਸ ਸਮੇਂ ਪੰਜਾਬ ਵਿੱਚ…

- ਸਕੂਲ ਅਤੇ ਕਾਲਜ ਬੰਦ ਰਹਿਣਗੇ।

- ਸਵੀਮਿੰਗ ਪੂਲ, ਜਿੰਮ ਬੰਦ ਰਹਿਣਗੇ।

- ਧਾਰਮਿਕ ਸਥਾਨ ਬੰਦ ਰਹਿਣਗੇ।

- ਧਾਰਮਿਕ ਸਮਾਗਮਾਂ ਅਤੇ ਰਾਜਨੀਤਿਕ ਇਕੱਠ ਦੀ ਆਗਿਆ ਨਹੀਂ ਹੈ।

ਪੰਜਾਬ ‘ਚ ਜੋ ਖੇਤਰ ਖੁੱਲ੍ਹ ਰਹੇ ਹਨ, ਉਥੇ ਲੋਕਾਂ ਨੂੰ ਆਉਣ-ਜਾਣ ਲਈ ਕਿਸੇ ਵੀ ਤਰ੍ਹਾਂ ਦੇ ਪਾਸ ਦੀ ਜ਼ਰੂਰਤ ਨਹੀਂ ਹੋਵੇਗੀ। ਪਰ ਪੰਜਾਬ ‘ਚ ਸ਼ਾਮ 7 ਤੋਂ ਸਵੇਰ 7 ਵਜੇ ਤੱਕ ਕਰਫਿਊ ਰਹੇਗਾ।
ਪੰਜਾਬ ‘ਚ ਕੰਟੇਂਮੈਂਟ ਜ਼ੋਨਾਂ ਨੂੰ ਛੱਡ ਕੇ ਅੱਜ ਤੋਂ ਹੋਰ ਥਾਵਾਂ ਖੋਲ੍ਹੀਆਂ ਜਾ ਰਹੀਆਂ ਹਨ।

-ਪੰਜਾਬ ‘ਚ ਅੱਜ ਤੋਂ ਕਰਫਿਊ ਨਹੀਂ ਲੌਕਡਾਊਨ ਹੋਵੇਗਾ।

- ਛੋਟੇ ਦੁਕਾਨਦਾਰਾਂ ਅਤੇ ਵਪਾਰੀਆਂ ਦੀਆਂ ਵੱਧ ਤੋਂ ਵੱਧ ਦੁਕਾਨਾਂ ਖੋਲ੍ਹ ਦਿੱਤੀਆਂ ਜਾਣਗੀਆਂ।

- ਸਰਕਾਰੀ ਅਤੇ ਨਿੱਜੀ ਦਫਤਰ ਖੋਲ੍ਹੇ ਜਾ ਰਹੇ ਹਨ।

- ਹਰ ਕਿਸਮ ਦੇ ਉਦਯੋਗ ਖੁੱਲ੍ਹ ਰਹੇ ਹਨ।

- ਬੱਸ ਸੇਵਾ ਵੀ ਦੁਬਾਰਾ ਸ਼ੁਰੂ ਕੀਤੀ ਜਾ ਰਹੀ ਹੈ।

- ਟੈਕਸੀ ਸੇਵਾ ਅਤੇ ਆਟੋ ਰਿਕਸ਼ਾ ਵੀ ਅੱਜ ਤੋਂ ਸ਼ੁਰੂ ਹੋਣਗੇ।

- ਦੋਪਹੀਆ ਵਾਹਨ ਅਤੇ ਚਾਰ ਪਹੀਆ ਵਾਹਨ ਚਾਲਕਾਂ ਨੂੰ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੱਲਣ ਦੀ ਆਗਿਆ ਦਿੱਤੀ ਗਈ ਹੈ।

- ਸੈਲੂਨ ਨੂੰ ਵੀ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ।
ਕੇਂਦਰ ਸਰਕਾਰ ਵੱਲੋਂ ਕੁਝ ਦੇਰ ਬਾਅਦ ਸਾਰੇ ਸੂਬਿਆਂ ਦੇ ਮੁੱਖ ਸਕੱਤਰਾਂ ਤੇ ਸੀਨੀਅਰ ਅਫਸਰਾਂ ਨਾਲ ਵੀਡੀਓ ਕਾਨਫਰੰਸਿੰਗ ਕੀਤੀ ਜਾਵੇਗੀ। ਇਸ ਦੌਰਾਨ ਹੀ ਲੌਕਡਾਊ ਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣਗੇ।
ਲੌਕਡਾਊਨ ਦੌਰਾਨ ਲੋਕਾਂ ਦਾ ਦਰਦ ਵੰਡਾਉਣ ਲਈ ਮੋਦੀ ਸਰਕਾਰ ਨੇ ਵੱਡਾ ਐਲਾਨ ਕੀਤੇ ਹਨ। ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ 20 ਲੱਖ ਕਰੋੜ ਦੇ ਵਿੱਤੀ ਪੈਕੇਜ ਤੇ ਵਿਰੋਧੀ ਧਿਰਾਂ ਲਗਾਤਾਰ ਸਵਾਲ ਚੁੱਕ ਰਹੀਆਂ ਹਨ। ਕਾਂਗਰਸ ਵੱਲੋਂ ਇਹ ਦਾਅਵਾ ਕੀਤਾ ਗਿਆ ਕਿ 20 ਲੱਖ ਕਰੋੜ ਦਾ ਪੈਕੇਜ ਨਹੀਂ। ਇਹ ਸਿਰਫ਼ 3.22 ਲੱਖ ਕਰੋੜ ਰੁਪਏ ਦਾ ਹੈ ਜੋ ਜੀਡੀਪੀ ਦਾ 1.6 ਫੀਸਦ ਹੈ। ਆਨੰਦ ਸ਼ਰਮਾ ਨੇ ਇਸ ਸਬੰਧੀ ਵਿੱਤ ਮੰਤਰੀ ਤੋਂ ਜਵਾਬ ਮੰਗਿਆ ਹੈ।
ਪੰਜਾਬ, ਮਹਾਰਾਸ਼ਟਰ ਤੇ ਤਾਮਿਲਨਾਡੂ ਨੇ ਕੇਂਦਰ ਸਰਕਾਰ ਨੂੰ ਵੀ ਲੌਕਡਾਊਨ ਵਧਾਉਣ ਦੀ ਸਲਾਹ ਦਿੱਤੀ ਸੀ। ਇਸ ਬਾਰੇ ਮੋਦੀ ਸਰਕਾਰ ਨੇ ਰਾਜਾਂ ਤੋਂ ਬਲੂ ਪ੍ਰਿੰਟ ਮੰਗਿਆ ਸੀ। ਇਸ ਦੇ ਆਧਾਰ 'ਤੇ ਹੀ ਕੇਂਦਰ ਸਰਕਾਰ ਨੇ ਲੌਕਡਾਊਨ 4 ਬਾਰੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।
ਦੇਸ਼ ਵਿੱਚ ਹਾਲਤ ਅਜੇ ਨਹੀਂ ਸੁਧਰੇ ਪਰ ਅਰਥਵਿਵਸਥਾ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਵੇਖਦਿਆਂ ਕੇਂਦਰ ਸਰਕਾਰ ਲੌਕਡਾਊਨ ਵਿੱਚ ਰਾਹਤ ਦੇ ਰਹੀ ਹੈ। ਇਸ ਹੁਣ ਲੌਕਡਾਊਨ ਪਹਿਲਾਂ ਵਾਂਗ ਸਖਤ ਨਹੀਂ ਹੋਏਗਾ। ਇਸ ਦਾ ਐਲਾਨ ਕੁਝ ਸਮੇਂ ਵਿੱਚ ਕੀਤਾ ਜਾਵੇਗਾ।
ਦੇਸ਼ ਵਿੱਚ ਸਭ ਤੋਂ ਪਹਿਲਾਂ 25 ਮਾਰਚ ਤੋਂ 14 ਮਾਰਚ ਤੱਕ ਲੌਕਡਾਊਨ ਲਾਗੂ ਕੀਤਾ ਗਿਆ ਸੀ। ਇਸ ਇਸ ਨੂੰ 15 ਅਪਰੈਲਤੋਂ 3 ਮਈ ਤੱਕ ਲਾਗੂ ਕੀਤਾ ਗਿਆ ਸੀ। ਚਾਰ ਮਈ ਨੂੰ ਲੌਕਡਾਊਨ 17 ਮਈ ਤੱਕ ਵਧਾ ਦਿੱਤਾ ਗਿਆ ਸੀ। ਇਹ ਅੱਜ ਰਾਤ ਖਤਮ ਹੋ ਰਿਹਾ ਹੈ।
ਪੰਜਾਬ, ਮਹਾਰਾਸ਼ਟਰ ਤੇ ਤਾਮਿਲਨਾਡੂ ਨੇ ਪਹਿਲਾਂ ਹੀ 31 ਮਈ ਤੱਕ ਲੌਕਡਾਊਨ ਵਧਾ ਦਿੱਤਾ ਹੈ। ਦੇਸ਼ ਵਿੱਚ 25 ਮਾਰਚ ਤੋਂ ਲੌਕਡਾਊਨ ਜਾਰੀ ਹੈ ਜਿਸ ਨੇ ਦੇਸ਼ ਦੀ ਅਰਥਵਿਵਸਥਾ ਤਹਿਸ-ਨਹਿਸ ਕਰ ਦਿੱਤੀ ਹੈ।
ਇਸ ਬਾਰੇ ਸਰਕਾਰ ਥੋੜ੍ਹੀ ਦੇਰ ਬਾਅਦ ਦਿਸ਼ਾ-ਨਿਰਦੇਸ਼ ਜਾਰੀ ਕਰੇਗੀ। ਇਸ ਵਾਰ ਲੋਕਾਂ ਨੂੰ ਵੱਡੀ ਰਾਹਤ ਦੇਣ ਦੀ ਉਮੀਦ ਹੈ। ਇਹ ਲੌਕਡਾਊਨ ਪਹਿਲਾਂ ਨਾਲੋਂ ਘੱਟ ਸਖਤ ਹੋਏਗਾ।
ਕੇਂਦਰ ਸਰਕਾਰ ਨੇ 31 ਮਈ ਤੱਕ ਵਧਾਇਆ ਲੌਕਡਾਊਨ, ਪਰ ਨਾਲ ਹੀ ਕਾਫੀ ਰਾਹਤ ਦਿੱਤੀ ਗਈ ਹੈ।
ਕੋਵਿਡ-19 ਸੰਕਟ ਦੇ ਕਾਰਨ ਸੂਬੇ ਦੀਆਂ ਜੇਲ੍ਹਾਂ ਵਿੱਚ ਕੈਦੀਆਂ ਦੀ ਗਿਣਤੀ ਸਮਰੱਥਾ ਤੋਂ ਘੱਟ ਰੱਖਣ ਦੇ ਟੀਚੇ ਤਹਿਤ ਪੰਜਾਬ ਸਰਕਾਰ ਨੇ ਪੰਜਾਬ ਚੰਗੇ ਵਿਵਹਾਰ ਕੈਦੀ (ਆਰਜ਼ੀ ਰਿਹਾਈ) ਸੋਧ ਆਰਡੀਨੈਂਸ, 2020 ਜਾਰੀ ਕੀਤਾ ਹੈ। ਜੇਲ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਇਸ ਆਰਡੀਨੈਂਸ ਦੇ ਜਾਰੀ ਹੋਣ ਨਾਲ ਕੈਦੀਆਂ ਨੂੰ ਇੱਕ ਕੈਲੰਡਰ ਸਾਲ ਵਿੱਚ ਆਰਜੀ ਪੈਰੋਲ ਲਈ 16 ਹਫਤਿਆਂ ਦੀ ਵੱਧ ਤੋਂ ਵੱਧ ਹੱਦ ਤੋਂ ਬਾਅਦ ਵੀ ਆਗਿਆ ਦਿੱਤੀ ਜਾ ਸਕੇਗੀ। ਉਨ੍ਹਾਂ ਅੱਗੇ ਦੱਸਿਆ ਕਿ ਇਹ ਕਦਮ ਇਸ ਲਈ ਚੁੱਕਿਆ ਗਿਆ ਹੈ ਤਾਂ ਜੋ ਕੋਰੋਨਾ ਵਾਇਰਸ ਦੇ ਸੰਕਟ ਦੇ ਮੱਦੇਨਜ਼ਰ ਸੂਬੇ ਦੀਆਂ ਜੇਲਾਂ ਵਿੱਚ ਕੈਦੀਆਂ ਦੀ ਸਮਾਜਿਕ ਦੂਰੀ ਦਾ ਖਿਆਲ ਰੱਖਿਆ ਜਾਵੇ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਵਧਾਨ ਕੀਤਾ ਕਿ ਆਉਣ ਵਾਲੇ ਦਿਨਾਂ ਵਿੱਚ ਦੂਜੇ ਰਾਜਾਂ ਤੋਂ 60 ਹਜ਼ਾਰ ਪੰਜਾਬੀਆਂ ਤੇ ਵਿਦੇਸ਼ਾਂ ਤੋਂ 20 ਹਜ਼ਾਰ ਪੰਜਾਬੀਆਂ ਦੀ ਵਾਪਸੀ ਦੀ ਸੰਭਾਵਨਾ ਹੈ। ਇਸ ਕਾਰਨ ਕੋਰੋਨਾ ਨਾਲ ਸੰਕਰਮਿਤ ਦੀ ਗਿਣਤੀ ਵਿੱਚ ਵਾਧਾ ਹੋ ਸਕਦਾ ਹੈ। ਕੈਪਟਨ ਨੇ ਕਿਹਾ ਕਿ ਪਹਿਲਾਂ ਐਨਆਰਆਈ ਵਿਦੇਸ਼ਾਂ ਤੋਂ ਆਏ ਤੇ ਉਨ੍ਹਾਂ ਦੀ ਬਦੌਲਤ ਪੰਜਾਬ ਵਿੱਚ ਕੋਰੋਨਾ ਫੈਲ ਗਿਆ ਸੀ।
ਨਵਾਂ ਸ਼ਹਿਰ ਜ਼ਿਲ੍ਹੇ ਵਿੱਚ ਕੋਰੋਨਾ ਦੇ 5 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚ ਦੋ ਵਿਅਕਤੀ ਦੁਬਈ ਤੋਂ ਹਨ ਜਦਕਿ ਇੱਕ ਵਿਅਕਤੀ ਬੰਗਾ ਹਲਕੇ ਦੇ ਪਿੰਡ ਗੁਣਾਚੌਰ ਦਾ ਰਹਿਣ ਵਾਲਾ ਹੈ। ਇਸ ਤੋਂ ਇਲਾਵਾ ਦੋ ਵਿਅਕਤੀ ਬੰਗਾ ਦੇ ਪਿੰਡ ਮੰਡੇਰਾਂ ਦੇ ਰਹਿਣ ਵਾਲੇ ਸਨ ਤੇ ਅਮ੍ਰਿਤਸਰ ਤੋਂ ਵਾਪਸ ਆਏ ਸਨ।
ਪ੍ਰਧਾਨ ਮੰਤਰੀ ਮੋਦੀ ਨੇ 11 ਮਈ ਨੂੰ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ। ਆਰਥਿਕ ਗਤੀਵਿਧੀਆਂ ਕਿਵੇਂ ਸ਼ੁਰੂ ਕਰੀਏ, ਪੀਐਮ ਮੋਦੀ ਨੇ ਰਾਜਾਂ ਤੋਂ ਸੁਝਾਅ ਵੀ ਮੰਗੇ। ਲੌਕਡਾਊਨ ਦੇ ਚੌਥੇ ਪੜਾਅ ‘ਚ ਰਾਜ ਪਾਬੰਦੀਆਂ ‘ਚ ਵਧੇਰੇ ਛੋਟ ਦੇਣ ਦੇ ਹੱਕ ‘ਚ ਹਨ।
ਕੋਰੋਨਾਵਾਇਰਸ ਦੇ ਫੈਲਣ ਤੋਂ ਰੋਕਣ ਲਈ ਤਿੰਨ ਪੜਾਵਾਂ ਵਿੱਚ ਲਾਗੂ ਕੀਤਾ 54 ਦਿਨਾਂ ਦਾ ਲੌਕਡਾਊਨ ਅੱਜ ਖ਼ਤਮ ਹੋਣ ਜਾ ਰਿਹਾ ਹੈ। ਲੌਕਡਾਊਨ ਦਾ ਚੌਥਾ ਪੜਾਅ ਸੋਮਵਾਰ ਤੋਂ ਸ਼ੁਰੂ ਹੋਵੇਗਾ ਅਤੇ ਇਸ ਦੇ ਲਈ ਕੇਂਦਰ ਸਰਕਾਰ ਅੱਜ ਦਿਸ਼ਾ ਨਿਰਦੇਸ਼ ਜਾਰੀ ਕਰੇਗੀ। ਪ੍ਰਧਾਨ ਮੰਤਰੀ ਮੋਦੀ ਨੇ ਆਖਰੀ ਵਾਰ ਦੇਸ਼ ਨੂੰ ਆਪਣੇ ਸੰਬੋਧਨ ‘ਚ ਲੌਕਡਾਊਨ-4 ਦਾ ਐਲਾਨ ਕੀਤਾ ਸੀ। ਮੋਦੀ ਨੇ ਕਿਹਾ ਕਿ ਲੌਕਡਾਊਨ-4 ਇਕ ਨਵਾਂ ਰੰਗ ਰੂਪ ਹੋਵੇਗਾ।

ਪਿਛੋਕੜ

ਨਵੀਂ ਦਿੱਲੀ: ਕੋਰੋਨਾਵਾਇਰਸ ਦੇ ਫੈਲਣ ਤੋਂ ਰੋਕਣ ਲਈ ਤਿੰਨ ਪੜਾਵਾਂ ਵਿੱਚ ਲਾਗੂ ਕੀਤਾ 54 ਦਿਨਾਂ ਦਾ ਲੌਕਡਾਊਨ ਅੱਜ ਖ਼ਤਮ ਹੋਣ ਜਾ ਰਿਹਾ ਹੈ। ਲੌਕਡਾਊਨ ਦਾ ਚੌਥਾ ਪੜਾਅ ਸੋਮਵਾਰ ਤੋਂ ਸ਼ੁਰੂ ਹੋਵੇਗਾ ਅਤੇ ਇਸ ਦੇ ਲਈ ਕੇਂਦਰ ਸਰਕਾਰ ਅੱਜ ਦਿਸ਼ਾ ਨਿਰਦੇਸ਼ ਜਾਰੀ ਕਰੇਗੀ। ਪ੍ਰਧਾਨ ਮੰਤਰੀ ਮੋਦੀ ਨੇ ਆਖਰੀ ਵਾਰ ਦੇਸ਼ ਨੂੰ ਆਪਣੇ ਸੰਬੋਧਨ ‘ਚ ਲੌਕਡਾਊਨ-4 ਦਾ ਐਲਾਨ ਕੀਤਾ ਸੀ। ਮੋਦੀ ਨੇ ਕਿਹਾ ਕਿ ਲੌਕਡਾਊਨ-4 ਇਕ ਨਵਾਂ ਰੰਗ ਰੂਪ ਹੋਵੇਗਾ।

17 ਮਈ ਤੱਕ ਵਧਾਇਆ ਗਿਆ ਸੀ ਲੌਕਡਾਊਨ:

ਪ੍ਰਧਾਨ ਮੰਤਰੀ ਮੋਦੀ ਨੇ 11 ਮਈ ਨੂੰ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ। ਆਰਥਿਕ ਗਤੀਵਿਧੀਆਂ ਕਿਵੇਂ ਸ਼ੁਰੂ ਕਰੀਏ, ਪੀਐਮ ਮੋਦੀ ਨੇ ਰਾਜਾਂ ਤੋਂ ਸੁਝਾਅ ਵੀ ਮੰਗੇ। ਲੌਕਡਾਊਨ ਦੇ ਚੌਥੇ ਪੜਾਅ ‘ਚ ਰਾਜ ਪਾਬੰਦੀਆਂ ‘ਚ ਵਧੇਰੇ ਛੋਟ ਦੇਣ ਦੇ ਹੱਕ ‘ਚ ਹਨ। ਰਾਜਾਂ ਨੇ ਸ਼ਰਤਾਂ ਨਾਲ ਵਧੇਰੇ ਟ੍ਰੇਨਾਂ ਦੀ ਆਗਿਆ ਦੇਣ, ਘਰੇਲੂ ਉਡਾਣਾਂ ਸ਼ੁਰੂ ਕਰਨ ਅਤੇ ਛੋਟੇ ਕਾਰੋਬਾਰੀਆਂ ਨੂੰ ਦੁਕਾਨਾਂ ਖੋਲ੍ਹਣ ਦੀ ਆਗਿਆ ਦੇਣ ਦਾ ਪ੍ਰਸਤਾਵ ਦਿੱਤਾ ਹੈ।

ਦੱਸ ਦਈਏ ਕਿ 24 ਮਾਰਚ ਨੂੰ ਪ੍ਰਧਾਨ ਮੰਤਰੀ ਮੋਦੀ ਨੇ 21 ਦਿਨਾਂ ਲਈ ਪਹਿਲੀ ਵਾਰ ਲੌਕਡਾਊਨ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ, ਇਸ ਨੂੰ ਤਿੰਨ ਮਈ ਅਤੇ ਫਿਰ 17 ਮਈ ਤੱਕ ਵਧਾ ਦਿੱਤਾ ਗਿਆ।

ਦੇਸ਼ ਵਿਚ ਕੋਰੋਨਾ ਦਾ ਕਹਿਰ ਜਾਰੀ:

ਦੇਸ਼ ‘ਚ ਕੋਰੋਨਾਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 2,752 ਹੋ ਗਈ ਅਤੇ ਸੰਕਰਮਿਤ ਦੀ ਗਿਣਤੀ 85,940 ਤੱਕ ਪਹੁੰਚ ਗਈ। ਪਿਛਲੇ 24 ਘੰਟਿਆਂ ਵਿੱਚ 103 ਲੋਕਾਂ ਨੇ ਇਸ ਬਿਮਾਰੀ ਨਾਲ ਆਪਣੀਆਂ ਜਾਨਾਂ ਗੁਆ ਦਿੱਤੀਆਂ ਅਤੇ 3,970 ਸੰਕਰਮਣ ਦੇ ਨਵੇਂ ਕੇਸ ਸਾਹਮਣੇ ਆਏ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.