ਨਵੀਂ ਦਿੱਲੀ: 118 ਦਿਨਾਂ ਬਾਅਦ, ਦੇਸ਼ ਵਿਚ ਕੋਰੋਨਾਵਾਇਰਸ ਦੇ ਸਭ ਤੋਂ ਘੱਟ ਸੰਕਰਮਿਤ ਮਰੀਜ਼ਾਂ ਦੀ ਰਿਪੋਰਟ ਆਈ ਹੈ। ਜਦਕਿ ਪਿਛਲੇ ਇੱਕ ਦਿਨ ਵਿੱਚ 2020 ਮੌਤਾਂ ਵੀ ਹੋਈਆਂ ਹਨ। ਹਾਲਾਂਕਿ, ਰਾਜਾਂ ਤੋਂ ਅਜੇ ਵੀ ਪੁਰਾਣੀਆਂ ਮੌਤਾਂ ਦੇ ਹਿਸਾਬ ਸਾਹਮਣੇ ਆ ਰਹੇ ਹਨ। ਮੱਧ ਪ੍ਰਦੇਸ਼ ਨੇ ਕੋਵਿਡ ਸੂਚੀ ਵਿੱਚ ਪਿਛਲੇ ਇੱਕ ਦਿਨ ਵਿੱਚ 1481 ਮੌਤਾਂ ਸ਼ਾਮਲ ਕੀਤੀਆਂ ਹਨ, ਜਿਨ੍ਹਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ।


 


ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਪਿਛਲੇ ਇੱਕ ਦਿਨ ਵਿੱਚ 31,443 ਨਵੇਂ ਕੇਸ ਦਰਜ ਕੀਤੇ ਗਏ ਹਨ। ਇਸ ਤੋਂ ਪਹਿਲਾਂ 15 ਮਾਰਚ ਨੂੰ ਇੱਕ ਦਿਨ ਵਿੱਚ 31 ਹਜ਼ਾਰ ਮਰੀਜ਼ ਸਾਹਮਣੇ ਆਏ ਸਨ। ਉਥੇ ਹੀ 2020 ਲੋਕਾਂ ਦੀ ਮੌਤ ਦਰਜ ਕੀਤੀ ਗਈ। ਇਨ੍ਹਾਂ ਤੋਂ ਇਲਾਵਾ ਪਿਛਲੇ ਇਕ ਦਿਨ ਵਿਚ 49,007 ਮਰੀਜ਼ ਠੀਕ ਹੋ ਚੁੱਕੇ ਹਨ। ਸੰਕਰਮਿਤ ਮਰੀਜ਼ਾਂ ਨਾਲੋਂ ਜ਼ਿਆਦਾ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਤੋਂ ਬਾਅਦ ਐਕਟਿਵ ਮਰੀਜ਼ਾਂ ਦੀ ਗਿਣਤੀ ਵਿੱਚ ਵੀ ਗਿਰਾਵਟ ਆਈ ਹੈ। ਇਸ ਸਮੇਂ ਦੇਸ਼ ਵਿੱਚ 431315 ਐਕਟਿਵ ਮਰੀਜ਼ ਹਨ ਜੋ ਘਰ ਜਾਂ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ। ਜੋ ਕੁੱਲ ਕੇਸਾਂ ਦਾ 1.40 ਪ੍ਰਤੀਸ਼ਤ ਹੈ।


 


ਰੋਜ਼ਾਨਾ ਲਾਗ ਦੀ ਦਰ 1.81 ਪ੍ਰਤੀਸ਼ਤ ਤੱਕ ਘਟੀ:


ਮੰਤਰਾਲੇ ਨੇ ਕਿਹਾ ਕਿ ਹੁਣ ਤੱਕ ਕੁੱਲ 3,00,63,720 ਲੋਕ ਵਾਇਰਸ ਨੂੰ ਹਰਾਉਣ ਵਿਚ ਸਫਲ ਹੋਏ ਹਨ। ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਕੋਰੋਨਾ ਦੇ ਹੁਣ ਤੱਕ ਕੁੱਲ 43,40,58,138 ਸੈਂਪਲ ਦੀ ਜਾਂਚ ਕੀਤੀ ਗਈ ਹੈ, ਜਿਨ੍ਹਾਂ ਵਿਚੋਂ ਸੋਮਵਾਰ ਨੂੰ 17,40,325 ਸੈਂਪਲ ਦੀ ਜਾਂਚ ਕੀਤੀ ਗਈ।


 


ਇਸ ਦੇ ਨਾਲ, ਸੰਕਰਮਿਤ ਲੋਕਾਂ ਦੀ ਕੁੱਲ ਗਿਣਤੀ ਵਧ ਕੇ 3,09,05,819 ਹੋ ਗਈ। ਉਥੇ ਹੀ ਮਰਨ ਵਾਲਿਆਂ ਦੀ ਕੁੱਲ ਗਿਣਤੀ 4,10,784 ਹੋ ਗਈ। ਸਿਹਤ ਮੰਤਰਾਲੇ ਨੇ ਕਿਹਾ ਕਿ ਮੱਧ ਪ੍ਰਦੇਸ਼ ਵਿੱਚ ਕੋਵਿਡ -19 ਕਾਰਨ ਆਪਣੀ ਜਾਨ ਗਵਾਉਣ ਵਾਲੇ ਲੋਕਾਂ ਦੇ ਅੰਕੜਿਆਂ ਦੀ ਤਾਜ਼ਾ ਗਿਣਤੀ ਤੋਂ ਬਾਅਦ ਰੋਜ਼ਾਨਾ ਮੌਤ ਦੀ ਗਿਣਤੀ ਵਿੱਚ ਇਹ ਵਾਧਾ ਦਰਜ ਕੀਤਾ ਗਿਆ ਹੈ। 


 


ਪਿਛਲੇ ਤਿੰਨ ਹਫਤਿਆਂ 'ਚ ਪ੍ਰਤੀਦਿਨ ਟੀਕਾਕਰਣ ਦਾ ਡਾਟਾ

12/07- 40.65 ਲੱਖ
11/07- 37.23 ਲੱਖ
10/07- 30.55 ਲੱਖ
09/07- 40.23 ਲੱਖ
08/07- 33.81 ਲੱਖ
07/07- 36.05 ਲੱਖ
06/07- 45.82 ਲੱਖ

05/07- 14.81 ਲੱਖ
04/07- 63.87 ਲੱਖ
03/07- 43.99 ਲੱਖ
02/07- 42.64  ਲੱਖ
01/07- 27.60 ਲੱਖ
30/06- 36.51 ਲੱਖ
29/06- 52.76 ਲੱਖ

28/06- 17.21 ਲੱਖ
27/06- 64.25 ਲੱਖ
26/06- 61.19 ਲੱਖ
25/06- 60.73 ਲੱਖ
24/06- 64.89 ਲੱਖ
23/06- 54.24 ਲੱਖ
22/06- 86.16 ਲੱਖ