ਕੋਲਕਾਤਾ: ਸੁਪਰ ਚੱਕਰਵਾਤ ‘ਅਮਫਾਨ’ (Amphan cyclone) ਅੱਜ ਪੱਛਮੀ ਬੰਗਾਲ ਪਹੁੰਚੇਗਾ। ਇਹ 21 ਸਾਲਾਂ ਵਿੱਚ ਬੰਗਾਲ ਦੀ ਖਾੜੀ ਵਿੱਚ ਸਭ ਤੋਂ ਖਤਰਨਾਕ ਤੂਫਾਨ ਹੈ। ਇਹ 1999 ਤੋਂ ਬਾਅਦ ਬੰਗਾਲ ਦੀ ਖਾੜੀ ਵਿੱਚ ਹੁਣ ਤੱਕ ਦਾ ਸਭ ਤੋਂ ਖਤਰਨਾਕ ਤੂਫਾਨ ਹੈ। ਤੂਫਾਨ ਵਿੱਚ ਹਵਾਵਾਂ ਦੀ ਗਤੀ 155 ਤੋਂ 165 ਕਿਲੋਮੀਟਰ ਪ੍ਰਤੀ ਘੰਟਾ ਤੱਕ ਰਹੇਗੀ, ਜੋ ਵਿੱਚ-ਵਿੱਚ 180 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਫੜ ਸਕਦੀ ਹੈ।

ਮੌਸਮ ਵਿਭਾਗ ਨੇ ਮੰਗਲਵਾਰ ਨੂੰ ਕਿਹਾ ਕਿ ਇੱਕ ਦੋਹਰੀ ਚੁਣੌਤੀ ਹੈ। ਕੋਰੋਨਾ ਦੇ ਸਮੇਂ ਚੱਕਰਵਾਤੀ ਤੂਫਾਨ ਆਇਆ ਹੈ। ਚੱਕਰਵਾਤੀ ਤੂਫਾਨ ਅਜੇ ਵੀ ਸੁਪਰ ਚੱਕਰਵਾਤ ਦੀ ਸ਼੍ਰੇਣੀ ਵਿੱਚ ਹੈ। ਇਸ ਦਾ ਖਤਰਾ ਅਜੇ ਵੀ ਕਾਇਮ ਹੈ। ਇਸ ਦੀ ਮਾਰਕ ਸਮਰਥਾ ਵੀ ਉੱਚੀ ਹੋ ਸਕਦੀ ਹੈ।



ਪੱਛਮੀ ਬੰਗਾਲ ਤੇ ਓਡੀਸ਼ਾ ਨੂੰ ਅਮਫਾਨ ਤੂਫਾਨ ਦਾ ਵਧੇਰੇ ਖ਼ਤਰਾ ਹੈ। ਦੱਸ ਦਈਏ ਕਿ ਪੱਛਮੀ ਬੰਗਾਲ ਅਤੇ ਓਡੀਸ਼ਾ ਦੇ ਕਿਹੜੇ ਖੇਤਰ ਹਾਈ ਅਲਰਟ ‘ਤੇ ਹਨ। ਪੱਛਮੀ ਬੰਗਾਲ ਵਿੱਚ ਉੱਤਰੀ 24 ਪਰਗਨਾ, ਦੱਖਣੀ 24 ਪਰਗਨਾ, ਪੂਰਬੀ ਮਿਦਨਾਪੁਰ, ਕੋਲਕਾਤਾ, ਹਾਵੜਾ, ਹੁਗਲੀ। ਓਡੀਸ਼ਾ ਵਿੱਚ ਭਦ੍ਰਕ, ਬਾਲਾਸੌਰ, ਜਾਜਪੁਰ, ਮਯੂਰਭੰਜ। ਕੋਰੋਨਾ ਦੇ ਖ਼ਤਰੇ ਦੇ ਵਿਚਕਾਰ ਭਾਰਤ ਦੇ ਦੋ ਸੂਬੇ ਤੂਫਾਨ ਅਮਫਾਨ ਦੀ ਚੁਣੌਤੀ ਦਾ ਸਾਹਮਣਾ ਕਰਨ ਜਾ ਰਹੇ ਹਨ।

ਬੁੱਧਵਾਰ ਨੂੰ ਇੱਕ ਵੀਡੀਓ ਮੈਸੇਜ ਵਿੱਚ ਤਾਜ਼ਾ ਜਾਣਕਾਰੀ ਦਿੰਦੇ ਹੋਏ ਐਨਡੀਆਰਐਫ ਦੇ ਮੁਖੀ ਐਸ ਐਨ ਪ੍ਰਧਾਨ ਨੇ ਕਿਹਾ ਕਿ ਬਚਾਅ ਟੀਮ ਤੇ ਪ੍ਰਸ਼ਾਸਨ ਚਾਰ ਤੋਂ ਛੇ ਮੀਟਰ ਉੱਚੇ ਤੂਫਾਨੀ ਜਾਂ ਜਵਾਬੀ ਲਹਿਰਾਂ ਨਾਲ ਨਜਿੱਠਣ ਲਈ ਤਿਆਰ ਹੈ।



ਚੱਕਰਵਾਤ ਅੰਪੂਨ ਦੁਪਹਿਰ ਸਾਢੇ 12 ਵਜੇ ਬੰਗਾਲ ਦੇ ਦੱਖਣ-ਪੂਰਬ ਖਾੜੀ ਦੇ ਉੱਤੇ ਦਿਘਾ, ਪੱਛਮੀ ਬੰਗਾਲ ਦੇ ਦੱਖਣ-ਪੂਰਬੀ ‘ਚ ਲਗਪਗ 95 ਕਿਲੋਮੀਟਰ ‘ਤੇ ਇੱਕ ਭਿਆਅਕ ਚੱਕਰਵਾਤੀ ਤੂਫਾਨ ਵਜੋਂ ਕੇਂਦਰਤ ਸੀ: ਭਾਰਤੀ ਮੌਸਮ ਵਿਭਾਗ


ਅਮਫਾਨ ਤੂਫਾਨ ਦੇ ਪ੍ਰਭਾਵ ਕਾਰਨ ਓਡੀਸ਼ਾ ਦੇ ਪਾਰਾਦੀਪ ‘ਚ 102 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ। ਇੱਥੇ ਬਹੁਤ ਸਾਰੇ ਰੁੱਖ ਉੱਡ ਗਏ ਹਨ। ਥਾਂ-ਥਾਂ ਤਬਾਹੀ ਦੀਆਂ ਤਸਵੀਰਾਂ ਆ ਰਹੀਆਂ ਹਨ।

ਮੌਸਮ ਵਿਭਾਗ ਦੇ ਦਫਤਰ ਨੇ ਕਿਹਾ ਕਿ ‘ਅਮਫਾਨ’ ਦੇ ਸੁੰਦਰਬਨ ਪਹੁੰਚਣ ਤੋਂ ਬਾਅਦ ਇਸ ਦੇ ਉੱਤਰ-ਉੱਤਰਪੂਰਬੀ ਦਿਸ਼ਾ ਵੱਲ ਵਧਣ ਅਤੇ ਕੋਲਕਾਤਾ ਦੇ ਨਜ਼ਦੀਕ ਇਸ ਦੇ ਪੂਰਬੀ ਸਿਰੇ ਤੋਂ ਲੰਘਣ ਦੀ ਸੰਭਾਵਨਾ ਹੈ, ਜਿਸ ਨਾਲ ਸ਼ਹਿਰ ਦੇ ਹੇਠਲੇ ਇਲਾਕਿਆਂ ਵਿਚ ਭਾਰੀ ਨੁਕਸਾਨ ਹੋਣ ਅਤੇ ਹੜ੍ਹ ਆਉਣ ਦੀ ਸੰਭਾਵਨਾ ਹੈ। 20 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਉੱਤਰੀ ਦਿਸ਼ਾ ਵੱਲ ਵਧਣ ਵਾਲਾ ਤੂਫਾਨ ਬੁੱਧਵਾਰ ਨੂੰ 11 ਵਜੇ ਕੋਲਕਾਤਾ ਤੋਂ 300 ਕਿਲੋਮੀਟਰ ਦੱਖਣ-ਪੂਰਬ ਵਿੱਚ ਸਥਿਤ ਸੀ।



ਤੂਫਾਨ ਦਾ ਪ੍ਰਭਾਵ ਉੜੀਸਾ ਦੇ ਕਈ ਸ਼ਹਿਰਾਂ ਵਿੱਚ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ। ਉੜੀਸਾ ਦੇ ਭਦੱਰਕ ਵਿੱਚ ਤੇਜ਼ ਤੂਫਾਨ ਕਾਰਨ ਇੱਕ ਘਰ ਢਹਿ ਗਿਆ ਜਿਸ ਵਿੱਚ ਇੱਕ ਲੜਕੀ ਦੀ ਮੌਤ ਹੋ ਗਈ। ਦੱਸ ਦਈਏ ਕਿ ਖ਼ਬਰ ਆਈ ਹੈ ਕਿ ਚੱਕਰਵਾਤ ਅਮਫਾਨ ਕਾਰਨ ਬੰਗਲਾਦੇਸ਼ ਵਿਚ ਪਹਿਲੀ ਮੌਤ ਹੋਈ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904