ਨਵੀਂ ਦਿੱਲੀ: ਸਟੀਲ ਕਿੰਗ ਲਕਸ਼ਮੀ ਮਿੱਤਲ ਦੇ ਛੋਟਾ ਭਰਾ ਪ੍ਰਮੋਦ ਮਿੱਤਲ ਨੂੰ ਬ੍ਰਿਟੇਨ ਦਾ ਸਭ ਤੋਂ ਵੱਡਾ ਬੈਂਕਰਪਟ ਐਲਾਨਿਆ ਜਾ ਸਕਦਾ ਹੈ। ਪ੍ਰਮੋਦ ਮਿੱਤਲ ਉਹ ਹੀ ਸ਼ਖਸ ਹੈ ਜਿਸ ਨੇ ਆਪਣੀ ਧੀ ਦੇ ਵਿਆਹ 'ਤੇ 500 ਕਰੋੜ ਖਰਚ ਕਰਕੇ ਕਾਫੀ ਸੁਰਖੀਆਂ ਬਟੋਰੀਆਂ ਸੀ। 64 ਸਾਲਾ ਪ੍ਰਮੋਦ ਮਿੱਤਲ ਦਾ ਕਹਿਣਾ ਹੈ, "ਮੇਰੇ 'ਤੇ 23,750 ਕਰੋੜ ਰੁਪਏ ਬਕਾਇਆ ਹਨ। ਮੈਂ ਆਪਣੀ ਸਾਰੀ ਜਾਇਦਾਦ ਇੱਕ ਸੌਦੇ 'ਚ ਗੁਆ ਦਿੱਤੀ। ਹੁਣ ਮੇਰੇ ਕੋਲ ਆਮਦਨ ਦਾ ਕੋਈ ਸਾਧਨ ਵੀ ਨਹੀਂ, ਸਿਵਾਏ ਦਿੱਲੀ ਨੇੜੇ ਇੱਕ ਜ਼ਮੀਨ ਜਿਸ ਦੀ ਕੀਮਤ ਕਿਸੇ ਸਮੇਂ 45 ਪੌਂਡ (4300 ਰੁਪਏ) ਸੀ।




ਉਸ ਨੇ ਕਿਹਾ ਮੇਰੇ ਕੋਲ ਕੁੱਲ ਡੇਢ ਕਰੋੜ ਰੁਪਏ ਹਨ। ਮੇਰੀ ਆਪਣੀ ਕੋਈ ਕਮਾਈ ਨਹੀਂ ਹੈ। ਪਤਨੀ ਵੀ ਮੇਰੇ 'ਤੇ ਨਿਰਭਰ ਨਹੀਂ ਹੈ। ਹਕੀਕਤ ਇਹ ਹੈ ਕਿ ਹੁਣ ਮੇਰੇ ਕੋਲ ਜੀਵਨ ਸੰਕਟ ਹੈ। ਮੇਰੇ ਮਹੀਨੇ ਦਾ ਖਰਚਾ ਤਕਰੀਬਨ 2 ਲੱਖ ਰੁਪਏ ਹੈ।" ਪ੍ਰਮੋਦ ਦਾ ਵਿਵਾਦ 14 ਸਾਲ ਪੁਰਾਣਾ ਹੈ। ਉਹ ਬਹੁਤ ਸਾਰੇ ਕਰਜ਼ਿਆਂ ਦੇ ਬਦਲੇ ਗਾਰੰਟਰ ਸੀ, ਪਰ ਧੋਖਾਧੜੀ ਦੇ ਕੇਸ ਵਿੱਚ ਫਸਣ ਦੇ ਬਾਅਦ, ਉਹ ਆਪਣਾ ਕਰਜ਼ਾ ਮੋੜ ਨਹੀਂ ਸਕਿਆ। ਉਦੋਂ ਵੱਡੇ ਭਰਾ ਲਕਸ਼ਮੀ ਮਿੱਤਲ ਨੇ ਵੀ ਦੋ ਵਾਰ ਜ਼ਮਾਨਤ ਦੀ ਰਕਮ ਭਰ ਕੇ ਉਸ ਨੂੰ ਅਪਰਾਧਿਕ ਕਾਰਵਾਈ ਤੋਂ ਬਚਾਇਆ ਸੀ।

ਰਾਜਪਾਲ ਪਾਸ ਕਰਨਗੇ ਬਿੱਲ ਜਾਂ ਮੁੱਖ ਮੰਤਰੀ ਦੇਣਗੇ ਅਸਤੀਫ਼ਾ? 'ਏਬੀਪੀ ਸਾਂਝਾ' ਨਾਲ ਗੱਲਬਾਤ 'ਚ ਕੈਪਟਨ ਨੇ ਦੱਸਿਆ

ਪ੍ਰਮੋਦ 'ਤੇ ਯੂਕੇ ਸਟੇਟ ਟਰੇਡਿੰਗ ਕਾਰਪੋਰੇਸ਼ਨ (ਐਸਟੀਸੀ) ਦਾ 2,210 ਕਰੋੜ ਰੁਪਏ ਬਕਾਇਆ ਹੈ। 2019 ਵਿੱਚ, ਉਸ ਨੂੰ ਧੋਖਾਧੜੀ ਦੇ ਦੋਸ਼ ਵਿੱਚ ਬੋਸਨੀਆ ਵਿੱਚ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ। ਇਹ ਕੇਸ ਕੋਲਾ ਪਲਾਂਟ GIKIL ਨਾਲ ਜੁੜੇ ਧੋਖਾਧੜੀ ਦਾ ਹੈ। ਪ੍ਰਮੋਦ 2003 ਤੋਂ ਇੱਕ ਹਜ਼ਾਰ ਕਰਮਚਾਰੀਆਂ ਨਾਲ ਇਹ ਫਰਮ ਚਲਾ ਰਿਹਾ ਸੀ। ਉਹ GIKIL ਦੇ ਸੁਪਰਵਾਈਜ਼ਰੀ ਬੋਰਡ ਦਾ ਮੁਖੀ ਸੀ। ਪ੍ਰਮੋਦ ਨੂੰ ਇਸ ਪਲਾਂਟ ਦੇ ਖਾਤੇ 'ਚੋਂ ਕਰੀਬ 84 ਕਰੋੜ ਰੁਪਏ ਦੇ ਸ਼ੱਕੀ ਟਰਾਂਸਫਰ ਦੇ ਬਾਰੇ ਵਿੱਚ ਪੁੱਛਗਿੱਛ ਕਰਨ ਲਈ ਹਿਰਾਸਤ ਵਿੱਚ ਲਿਆ ਗਿਆ ਸੀ।

ਕਿਸਾਨ ਜਥੇਬੰਦੀਆਂ ਦੀ ਵਿਧਾਨ ਸਭਾ 'ਚ 4 ਬਿੱਲ ਪਾਸ ਹੋਣ ਤੋਂ ਬਾਅਦ ਮੀਟਿੰਗ

ਇਹ ਟਰਾਂਸਫਰ 2006 ਅਤੇ 2015 ਦੇ ਵਿਚਕਾਰ ਕੀਤੇ ਗਏ ਸੀ। ਇੱਕ ਸਥਾਨਕ ਜਨਤਕ ਕੰਪਨੀ (ਕੇਐਚਬੀ) ਵੀ ਇਸ ਪਲਾਂਟ ਵਿੱਚ ਸ਼ੇਅਰ ਰੱਖਦੀ ਹੈ। ਪਿਛਲੇ ਸਾਲ ਪ੍ਰਮੋਦ ਨੂੰ 92 ਕਰੋੜ ਰੁਪਏ ਦੀ ਜ਼ਮਾਨਤ ਮਿਲਣ ਤੋਂ ਬਾਅਦ ਰਿਹਾ ਕੀਤਾ ਗਿਆ ਸੀ। ਫਿਰ ਮੀਡੀਆ 'ਚ ਇਹ ਖਬਰ ਆਈ ਕਿ ਦੋਹਾਂ ਭਰਾਵਾਂ 'ਚ ਜਾਇਦਾਦ ਨੂੰ ਲੈ ਕੇ ਵਿਵਾਦ ਹੋਇਆ ਸੀ। ਵੱਡਾ ਭਰਾ ਲਕਸ਼ਮੀ ਮਿੱਤਲ ਬ੍ਰਿਟੇਨ ਦਾ 19 ਵਾਂ ਅਮੀਰ ਆਦਮੀ ਹੈ। ਉਹ ਬ੍ਰਿਟੇਨ ਦੇ ਇਕ ਸਰਬੋਤਮ ਖੇਤਰ ਮੇਅਫੇਏਰ 'ਚ 2000 ਕਰੋੜ ਰੁਪਏ ਦੀ ਇਕ ਮਕਾਨ ਦਾ ਮਾਲਕ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ