ਮਨਵੀਰ ਕੌਰ ਰੰਧਾਵਾ ਦੀ ਰਿਪੋਰਟ

ਚੰਡੀਗੜ੍ਹ: ਕੋਰੋਨਾਵਾਇਰਸ (Coronavirus) ਦੇ ਮੁਸ਼ਕਲ ਸਮੇਂ ਵਿੱਚ ਵੀ ਦੇਸ਼ ਦੇ ਕਿਸਾਨਾਂ (Farmers) ਦੀ ਸਖਤ ਮਿਹਨਤ ਰੰਗ ਲਿਆਈ ਤੇ ਰਿਕਾਰਡ ਕਣਕ ਪੈਦਾਵਾਰ (Wheat Production) ਕੀਤੀ ਗਈ। ਹੁਣ ਸਰਕਾਰ ਨੇ ਕਣਕ ਦੀ ਰਿਕਾਰਡ ਖਰੀਦ (Wheat Procurement) ਕਰਕੇ ਕਿਸਾਨਾਂ ਤੱਕ ਉਨ੍ਹਾਂ ਦੀ ਮਿਹਨਤ ਦਾ ਪੈਸਾ ਵੀ ਪਹੁੰਚਾਇਆ। ਖ਼ਬਰ ਹੈ ਕਿ ਕੋਵਿਡ-19 ਕਰਕੇ ਦੇਸ਼ ਵਿਆਪੀ ਲੌਕਡਾਊਨ (Lockdown) ਕਾਰਨ ਪੈਦਾ ਹੋਈਆਂ ਸਾਰੀਆਂ ਰੁਕਾਵਟਾਂ ਦੇ ਬਾਵਜੂਦ ਸਰਕਾਰੀ ਏਜੰਸੀਆਂ ਨੇ 24 ਮਈ ਤੱਕ 341.56 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ, ਜਦੋਂਕਿ ਪਿਛਲੇ ਸਾਲ 341.31 ਲੱਖ ਮੀਟ੍ਰਿਕ ਟਨ ਸੀ। ਸਭ ਤੋਂ ਵੱਧ ਖਰੀਦ ਪੰਜਾਬ ਤੋਂ ਕੀਤੀ ਗਈ ਹੈ ਤੇ ਇਸ ਤੋਂ ਬਾਅਦ ਮੱਧ ਪ੍ਰਦੇਸ਼ ਦਾ ਨਾਂ ਆਉਂਦਾ ਹੈ।

ਕਣਕ ਦੀ ਵਾਢੀ ਆਮ ਤੌਰ ‘ਤੇ ਮਾਰਚ ਦੇ ਅਖੀਰ ਵਿੱਚ ਸ਼ੁਰੂ ਹੁੰਦੀ ਹੈ ਤੇ ਅਪ੍ਰੈਲ ਦੇ ਪਹਿਲੇ ਹਫ਼ਤੇ ਵਿੱਚ ਸਰਕਾਰੀ ਏਜੰਸੀਆਂ ਦੁਆਰਾ ਖਰੀਦ ਸ਼ੁਰੂ ਹੋ ਜਾਂਦੀ ਹੈ। ਹਾਲਾਂਕਿ, 24 ਤੇ 25 ਮਾਰਚ ਦੀ ਅੱਧੀ ਰਾਤ ਤੋਂ ਦੇਸ਼ ਵਿਆਪੀ ਲਕੌਡਾਊਨ ਸ਼ੁਰੂ ਹੋਣ ਕਾਰਨ ਸਾਰੀਆਂ ਗਤੀਵਿਧੀਆਂ ਰੁਕ ਗਈਆਂ ਸੀ। ਇਸ ਦੌਰਾਨ ਫਸਲ ਪੱਕ ਗਈ ਸੀ ਤੇ ਵਾਢੀ ਲਈ ਤਿਆਰ ਸੀ। ਅਜਿਹੀ ਸਥਿਤੀ ਦੇ ਮੱਦੇਨਜ਼ਰ, ਭਾਰਤ ਸਰਕਾਰ ਨੇ ਲੌਕਡਾਊਨ ਦੌਰਾਨ ਖੇਤੀਬਾੜੀ ਤੇ ਇਸ ਨਾਲ ਸਬੰਧਤ ਗਤੀਵਿਧੀਆਂ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ।

ਸਰਕਾਰ ਨੇ ਅਜਿਹੇ ਕਦਮ ਚੁੱਕੇ:

ਸਭ ਤੋਂ ਵੱਡੀ ਚੁਣੌਤੀ ਮਹਾਮਾਰੀ ਦੌਰਾਨ ਪੂਰੀ ਕਣਕ ਦੀ ਖਰੀਦ ਪ੍ਰਕਿਰਿਆ ਨੂੰ ਸੁਰੱਖਿਅਤ ਢੰਗ ਨਾਲ ਲਾਗੂ ਕਰਨਾ ਸੀ। ਇਸ ਚੁਣੌਤੀ ਨੂੰ ਹੱਲ ਕਰਨ ਲਈ ਯੋਜਨਾਬੱਧ ਬਹੁ-ਪੱਧਰੀ ਰਣਨੀਤੀ ਬਣਾਈ ਗਈ। ਤਕਨਾਲੋਜੀ ਦੇ ਜ਼ਰੀਏ ਲੋਕਾਂ ਨੂੰ ਸੰਕਰਮਣ ਰੋਕਣ ਤੇ ਆਪਸੀ ਦੂਰੀ ਬਣਾਈ ਰੱਖਣ ਦੇ ਉਪਾਵਾਂ ਬਾਰੇ ਜਾਗਰੂਕ ਕੀਤਾ ਗਿਆ। ਖਰੀਦ ਦੌਰਾਨ ਕਿਸਾਨਾਂ ਦੀ ਭੀੜ ਤੋਂ ਬਚਣ ਲਈ ਮੰਡੀਆਂ ਦੀ ਗਿਣਤੀ ਵਧਾਈ ਗਈ।

ਗ੍ਰਾਮ ਪੰਚਾਇਤ ਪੱਧਰ ‘ਤੇ ਹਰ ਤਰ੍ਹਾਂ ਦੀਆਂ ਸਹੂਲਤਾਂ ਵਾਲੇ ਨਵੇਂ ਕੇਂਦਰ ਸਥਾਪਤ ਕੀਤੇ ਗਏ ਤੇ ਇਨ੍ਹਾਂ ਦੀ ਗਿਣਤੀ 1836 ਤੋਂ 3681, ਹਰਿਆਣਾ ਵਿੱਚ 599 ਤੋਂ 1800 ਤੇ ਮੱਧ ਪ੍ਰਦੇਸ਼ ਵਿੱਚ 3545 ਤੋਂ 4494 ਹੋ ਗਈ। ਖ਼ਾਸਕਰ ਪੰਜਾਬ ਵਰਗੇ ਕਣਕ-ਖਰੀਦਣ ਵਾਲੇ ਵੱਡੇ ਸੂਬੇ ‘ਚ ਤਕਨਾਲੋਜੀ ਦੀ ਵਰਤੋਂ ਕਰਦਿਆਂ, ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲ ਲਿਆਉਣ ਲਈ ਖਾਸ ਤਾਰੀਖਾਂ ਤੇ ਸਲੋਟ ਪ੍ਰਦਾਨ ਕੀਤੇ ਗਏ ਜਿਸ ਨਾਲ ਖਰੀਦ ਕੇਂਦਰਾਂ ਵਿੱਚ ਭੀੜ-ਭੜੱਕਾ ਹੋਣ ਤੋਂ ਬਚਿਆ ਜਾ ਸਕੇ। ਇਨ੍ਹਾਂ ਕੇਂਦਰਾਂ 'ਤੇ ਨਿਯਮਤ ਦੂਰੀ ਬਣਾਈ ਰੱਖਣ ਦੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਕੀਤੀ ਗਈ ਤੇ ਸਫਾਈ ਦੇ ਕੰਮ ਵੀ ਨਿਯਮਤ ਤੌਰ' ਤੇ ਜਾਰੀ ਰੱਖੇ ਗਏ।

ਕੋਰੋਨਾਵਾਇਰਸ ਦੇ ਫੈਲਣ ਤੋਂ ਇਲਾਵਾ, ਕਣਕ ਦੀ ਖਰੀਦ ਪ੍ਰਕਿਰਿਆ ਵਿਚ ਏਜੰਸੀਆਂ ਲਈ ਤਿੰਨ ਹੋਰ ਵੱਡੀਆਂ ਚੁਣੌਤੀਆਂ ਸੀ। ਸਾਰੀਆਂ ਜੂਟ ਮਿੱਲਾਂ ਦੇ ਬੰਦ ਹੋਣ ਕਾਰਨ ਜੂਟ ਦੀਆਂ ਬੋਰੀਆਂ ਦਾ ਉਤਪਾਦਨ ਰੁਕ ਗਿਆ, ਜਿਸ ਕਾਰਨ ਖਰੀਦੀ ਗਈ ਕਣਕ ਨੂੰ ਭਰਨ ਲਈ ਬੋਰੀਆਂ ਉਪਲਬਧ ਨਹੀਂ ਹੋਈਆਂ। ਇਸ ਕੇਸ ਵਿੱਚ ਸਖਤ ਗੁਣਵੱਤਾ ਦੇ ਮਿਆਰਾਂ ਨਾਲ ਤਿਆਰ ਪਲਾਸਟਿਕ ਬੈਗ ਦੀ ਵਰਤੋਂ ਕਰਕੇ ਇਸ ਨਾਲ ਨਜਿੱਠਿਆ ਗਿਆ।

ਕਣਕ ਪੈਦਾ ਕਰਨ ਵਾਲੇ ਸਾਰੇ ਪ੍ਰਮੁੱਖ ਸੂਬਿਆਂ ਵਿੱਚ ਬੇਮੌਸਮੀ ਬਾਰਸ਼ ਕਾਰਨ ਖੁੱਲੀ ਕਣਕ ਦੇ ਖ਼ਰਾਬ ਹੋਣ ਦਾ ਖ਼ਤਰਾ ਬਣਿਆ ਰਿਹਾ। ਕਿਸਾਨਾਂ ਨੂੰ ਦਰਪੇਸ਼ ਸਮੱਸਿਆ ਇਹ ਰਹੀ ਕਿ ਜੇਕਰ ਕਣਕ ਥੋੜੀ ਜਿਹੀ ਖਰਾਬ ਹੋ ਜਾਂਦੀ ਹੈ, ਤਾਂ ਇਹ ਖਰੀਦ ਪ੍ਰਕਿਰਿਆ ਲਈ ਨਿਰਧਾਰਤ ਮਾਪਦੰਡਾਂ ਅਨੁਸਾਰ ਨਹੀਂ ਰਹੇਗੀ ਅਤੇ ਅਜਿਹੀ ਸਥਿਤੀ ਵਿਚ ਕਣਕ ਨੂੰ ਵੇਚਿਆ ਨਹੀਂ ਜਾਵੇਗਾ।

ਭਾਰਤ ਸਰਕਾਰ ਤੇ ਫੂਡ ਕਾਰਪੋਰੇਸ਼ਨ ਆਫ ਇੰਡੀਆ ਨੇ ਤੁਰੰਤ ਕਿਸਾਨਾਂ ਨੂੰ ਇਸ ਸਮੱਸਿਆ ਤੋਂ ਬਾਹਰ ਕੱਢਣ ਲਈ ਕਦਮ ਚੁੱਕੇ ਅਤੇ ਉਪਜ ਦੇ ਕੁਆਲਟੀ ਮਾਪਦੰਡਾਂ ਦੀ ਮੁੜ ਸਥਾਪਨਾ ਕੀਤੀ ਤਾਂ ਜੋ ਖਪਤਕਾਰਾਂ ਲਈ ਘੱਟੋ ਘੱਟ ਗੁਣਵੱਤਾ ਵਾਲੀਆਂ ਅਜਿਹੀ ਕਣਕ ਦੀ ਖਰੀਦ ਨੂੰ ਯਕੀਨੀ ਬਣਾਇਆ ਜਾ ਸਕੇ।

ਤੀਜੀ ਵੱਡੀ ਚੁਣੌਤੀ ਕੋਰੋਨਾਵਾਇਰਸ ਬਾਰੇ ਆਮ ਲੋਕਾਂ ਵਿੱਚ ਪੈਦਾ ਹੋਈ ਕਿਰਤ ਅਤੇ ਡਰ ਸੀ। ਸੂਬਾ ਪ੍ਰਸ਼ਾਸਨ ਵੱਲੋਂ ਸਥਾਨਕ ਪੱਧਰ 'ਤੇ ਵੱਖ-ਵੱਖ ਪ੍ਰਭਾਵਸ਼ਾਲੀ ਉਪਾਵਾਂ ਰਾਹੀਂ ਇਸ ਦਾ ਹੱਲ ਕੱਢਿਆ। ਸਾਰੇ ਮਜ਼ਦੂਰਾਂ ਨੂੰ ਢੁਕਵੀਂ ਸੁਰੱਖਿਆ ਸਮੱਗਰੀ ਜਿਵੇਂ ਕਿ ਮਾਸਕ, ਸੈਨੀਟਾਈਜ਼ਰ ਆਦਿ ਮੁਹੱਈਆ ਕਰਵਾਏ ਗਏ। ਇਸ ਤੋਂ ਇਲਾਵਾ ਉਨ੍ਹਾਂ ਦੀ ਸੁਰੱਖਿਆ ਲਈ ਕਈ ਹੋਰ ਸਾਵਧਾਨੀ ਉਪਾਅ ਵੀ ਕੀਤੇ ਗਏ।

ਟੌਪ ਦੇ 9 ਸੂਬਿਆਂ ਦੀ ਸੂਚੀ ਜਿਨ੍ਹਾਂ ‘ਚ 24 ਮਈ ਤੱਕ ਕਣਕ ਦੀ ਖਰੀਦ ਸਭ ਤੋਂ ਜ਼ਿਆਦਾ ਹੋਈ (ਲੱਖ ਮੀਟ੍ਰਿਕ ਟਨ ਵਿਚ)

ਪੰਜਾਬ: 125.84

ਮੱਧ ਪ੍ਰਦੇਸ਼: 113.38

ਹਰਿਆਣਾ: 70.65

ਉੱਤਰ ਪ੍ਰਦੇਸ਼: 20.39

ਰਾਜਸਥਾਨ: 10.63

ਉਤਰਾਖੰਡ: 0.3.11

ਗੁਜਰਾਤ: 0.21

ਚੰਡੀਗੜ੍ਹ: 0.12

ਐਚਪੀ: 0.03

ਕੁੱਲ: 341.56

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904