ਨਵੀਂ ਦਿੱਲੀ: ਮਦਰਾਸ IIT ਦੇਸ਼ ਦੀਆਂ ਸਰਵੋਤਮ ਸਿੱਖਿਆ ਸੰਸਥਾਵਾਂ 'ਚੋਂ ਇੱਕ ਹੈ। ਹੁਣ IIT Madras 'ਚ B.sc ਡਿਪਲੋਮਾ ਕੋਰਸ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਹ ਕੋਰਸ ਡਾਟਾ ਵਿਗਿਆਨ ਤੇ ਪ੍ਰੋਗਰਾਮਿੰਗ ਲਈ ਬਣਾਇਆ ਗਿਆ ਹੈ। ਇਹ ਕੋਰਸ ਆਨਲਾਈਨ ਡਿਪਲੋਮਾ ਕੋਰਸ ਹੈ।


ਇਸ 'ਚ ਸਿਲੇਬਸ ਆਨਲਾਈਨ ਪੜ੍ਹਾਇਆ ਜਾਵੇਗਾ। 12ਵੀਂ ਜਮਾਤ ਪਾਸ ਕਰਨ ਵਾਲੇ ਵਿਦਿਆਰਥੀ ਵੀ ਇਸ 'ਚ ਦਾਖਲਾ ਲੈ ਸਕਦੇ ਹਨ। ਇਸ ਕੋਰਸ ਤੋਂ ਬਾਅਦ ਵਿਦਿਆਰਥੀਆਂ ਨੂੰ ਫਾਊਂਡੇਸ਼ਨ ਕੋਰਸ ਵੀ ਕਰਨਾ ਪਵੇਗਾ। ਜੋ ਲੋਕ ਡਿਗਰੀ ਹਾਸਲ ਕਰ ਚੁੱਕੇ ਹਨ, ਉਹ ਸਿੱਧਾ ਇਸ ਆਨਲਾਈਨ ਡਿਪਲੋਮਾ ਕੋਰਸ 'ਚ ਦਾਖਲਾ ਲੈ ਸਕਦੇ ਹਨ। ਇਹ ਕੋਰਸ ਆਨਲਾਈਨ ਹੋਵੇਗਾ।


ਇਸ ਬਾਬਤ IIT Madras ਦੇ ਨਿਰਦੇਸ਼ਕ ਭਾਸਕਰ ਰਾਮਮੂਰਤੀ ਨੇ ਕਿਹਾ "ਇਸ ਸਲੇਬਸ ਦੇ ਮਾਧਿਆਮ ਨਾਲ ਵੱਡੀ ਗਿਣਤੀ ਵਿਦਿਆਰਥੀਆਂ ਤਕ ਪਹੁੰਚ ਕਰਨੀ ਸਾਡਾ ਉਦੇਸ਼ ਹੈ।" oniltegree.iitm.ac.in ਵੈਬਸਾਈਟ 'ਤੇ ਜਾ ਕੇ ਵਿਦਿਆਰਥੀ ਆਨਲਾਈਨ ਬਿਨੈ ਕਰ ਸਕਦੇ ਹਨ। ਫਿਲਹਾਲ ਅਰਜ਼ੀ ਪ੍ਰਕਿਰਿਆ ਸ਼ੁਰੂ ਨਹੀਂ ਕੀਤੀ ਗਈ। 15 ਸਤੰਬਰ ਅਪਲਾਈ ਕਰਨ ਦੀ ਆਖਰੀ ਮਿਤੀ ਮਿੱਥੀ ਗਈ ਹੈ।


ਡਿਪਲੋਮਾ ਕੋਰਸ ਖਤਮ ਹੋਣ ਤੋਂ ਇਕ ਸਾਲ ਬਾਅਦ ਵਿਦਿਆਰਥੀ ਡਿਪਲੋਮਾ ਹਾਸਲ ਕਰ ਸਕਦੇ ਹਨ। ਕੋਰਸ ਖਤਮ ਹੋਣ 'ਤੇ ਵਿਦਿਆਰਥੀਆਂ ਨੂੰ ਪ੍ਰਮਾਣ ਪੱਤਰ ਦਿੱਤਾ ਜਾਵੇਗਾ। ਜੇਕਰ ਕੋਈ ਤਿੰਨ ਸਾਲ ਪੂਰੇ ਕਰਦਾ ਹੈ ਤਾਂ ਕਾਲਜ ਵੱਲੋਂ ਉਸ ਨੂੰ ਡਿਗਰੀ ਵੀ ਦਿੱਤੀ ਜਾਵੇਗੀ। ਇਸ ਕੋਰਸ ਦੇ ਕੁੱਲ ਛੇ ਸਮੈਸਟਰ ਹਨ।


IIT Madras ਦਾ ਦਾਅਵਾ ਹੈ ਕਿ ਪੂਰੇ ਕੋਰਸ ਨੂੰ ਕਾਰਪੋਰੇਟ ਦੇ ਹਿਸਾਬ ਨਾਲ ਡਿਜ਼ਾਇਨ ਕੀਤਾ ਗਿਆ ਹੈ। ਪਹਿਲੇ ਸਾਲ ਦੇ ਵਿਦਿਆਰਥੀਆਂ ਨੂੰ ਪ੍ਰੋਗਰਾਮਿੰਗ ਤੇ ਡਾਟਾ ਸਾਇੰਸ ਦੀ ਮੁੱਢਲੀ ਸਿੱਖਿਆ ਦਿੱਤੀ ਜਾਵੇਗੀ। ਆਖਰੀ ਸਾਲ 'ਚ ਵਿਦਿਆਰਥੀਆਂ ਨੂੰ ਕੋਰਸ ਦੇ ਸਪੈਸ਼ਲਾਇਜ਼ ਬਣਾਇਆ ਜਾਵਗਾ। ਪੂਰਾ ਕੋਰਸ ਤਿੰਨ ਸਾਲ ਦਾ ਹੈ ਜੋ ਮੁਕੰਮਲ ਕਰਨ 'ਤੇ ਵਿਦਿਆਰਥੀਆਂ ਨੂੰ IIT Madras ਵੱਲੋਂ ਡਿਗਰੀ ਦਿੱਤੀ ਜਾਵੇਗੀ।



ਇਹ ਵੀ ਪੜ੍ਹੋ:




Education Loan Information:

Calculate Education Loan EMI