ਨਵੀਂ ਦਿੱਲੀ: ਸੰਯੁਕਤ ਪ੍ਰਵੇਸ਼ ਪ੍ਰੀਖਿਆ (JEE Main 2021) ਫਰਵਰੀ ਸੈਸ਼ਨ ਵਿੱਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਦੀ ਉਡੀਕ ਖ਼ਤਮ ਹੋ ਗਈ ਹੈ। ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਜੇਈਈ ਮੇਨ 2021 ਫਰਵਰੀ ਸੈਸ਼ਨ ਦੇ ਨਤੀਜੇ ਜਾਰੀ ਕਰ ਦਿੱਤੇ ਹਨ। ਐਨਟੀਏ ਨੇ ਪਹਿਲਾਂ ਕਿਹਾ ਸੀ ਕਿ ਜੇਈਈ ਮੇਨ ਦੇ ਪਹਿਲੇ ਗੇੜ ਦਾ ਨਤੀਜੇ 7 ਮਾਰਚ ਤੱਕ ਐਲਾਨੇ ਜਾਣਗੇ। ਪਰ ਜੇਈਈ ਮੇਨ 2021 ਫਰਵਰੀ ਦੇ ਸੈਸ਼ਨ ਦਾ ਨਤੀਜਾ ਸੋਮਵਾਰ 8 ਮਾਰਚ ਨੂੰ ਜਾਰੀ ਕੀਤੇ ਗਏ।
ਇਸ ਡਾਇਰੈਕਟ ਲਿੰਕ ‘ਤੇ ਕਲਿੱਕ ਕਰਕੇ ਵੀ ਤੁਸੀਂ ਨਤੀਜੇ ਚੈੱਕ ਕਰ ਸਕਦੇ ਹੋ:
ਜੇਈਈ ਮੇਨ ਫਰਵਰੀ ਸੈਸ਼ਨ 2021 ਦੀ ਪ੍ਰੀਖਿਆ ਦਾ ਨਤੀਜਾ ਅਧਿਕਾਰਤ ਵੈਬਸਾਈਟ jeemain.nta.nic.in 'ਤੇ ਉਪਲਬਧ ਹੈ। ਬੀ.ਟੈਕ, BArch ਅਤੇ BPlanning ਦੇ ਉਮੀਦਵਾਰ ਆਪਣੇ ਐਪਲੀਕੇਸ਼ਨ ਨੰਬਰ ਅਤੇ ਰੋਲ ਨੰਬਰ ਦੀ ਮਦਦ ਨਾਲ ਜੇਈਈ ਮੇਨ ਪ੍ਰੀਖਿਆ ਪੋਰਟਲ 'ਤੇ ਲੌਗਇਨ ਕਰਕੇ ਆਪਣੇ ਸਕੋਰ ਕਾਰਡ ਦੀ ਜਾਂਚ ਕਰ ਸਕਦੇ ਹਨ।
ਇਸ ਤਰ੍ਹਾਂ ਚੈੱਕ ਕਰੋ ਨਤੀਜੇ:
- ਪਹਿਲਾਂ ਅਧਿਕਾਰਤ ਵੈਬਸਾਈਟ jeemain.nta.nic.in 'ਤੇ ਜਾਓ।
- ਹੁਣ ਹੋਮ ਪੇਜ 'ਤੇ ਦਿਖਾਏ ਲਿੰਕ 'ਤੇ ਕਲਿੱਕ ਕਰੋ।
- ਹੁਣ ਆਪਣੀ ਲੋੜੀਂਦੀ ਜਾਣਕਾਰੀ ਭਰੋ।
- ਸਾਰੀ ਜਾਣਕਾਰੀ ਸਬਮਿੱਟ ਕਰੋ।
- ਹੁਣ ਤੁਸੀਂ ਨਤੀਜੇ ਚੈੱਕ ਕਰ ਸਕਦੇ ਹੋ।
ਇਹ ਵੀ ਪੜ੍ਹੋ: Switzerland Ban on Burqa and Niqab: ਸਵਿਟਜ਼ਰਲੈਂਡ ਵਿਚ 'ਬੁਰਕਾ ਬੈਂਨ'! ਬੈਨ ਨੂੰ ਵੋਟਿੰਗ 'ਚ ਮਿਲਿਆ ਸਮਰਥਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Education Loan Information:
Calculate Education Loan EMI