ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਨੌਂਵੀ ਤੋਂ ਬਾਰਵੀਂ ਜਮਾਤ ਤਕ ਦਾ 30 ਫੀਸਦ ਸਿਲੇਬਸ ਘੱਟ ਕਰ ਦਿੱਤਾ ਗਿਆ ਹੈ। ਨੋਟੀਫਿਕੇਸ਼ਨ ਮੁਤਾਬਕ ਕੋਵਿਡ 19 ਕਾਰਨ ਇਸ ਸਾਲ ਸਕੂਲ ਬੰਦ ਰਹਿਣ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋਇਆ ਹੈ।


ਬੋਰਡ ਵੱਲੋਂ ਪੰਜਾਬੀ ਤੇ ਇਤਿਹਾਸ ਵਿਸ਼ਿਆਂ ਤੋਂ ਇਲਾਵਾ ਬਾਕੀ ਵਿਸ਼ਿਆਂ ਦੇ ਸਿਲੇਬਸ 'ਚ 30 ਫੀਸਦ ਕਟੌਤੀ ਕੀਤੀ ਗਈ ਹੈ। ਹਾਲਾਂਕਿ ਸੀਬੀਐਸਈ ਤੇ ਆਈਸੀਐਸਸੀ ਵੱਲੋਂ ਚਾਰ ਮਹੀਨੇ ਪਹਿਲਾਂ ਹੀ ਸਿਲੇਬਸ 'ਚ 30 ਫੀਸਦ ਕਟੌਤੀ ਕੀਤੀ ਗਈ ਸੀ। ਉਧਰ ਪੰਜਾਬ ਬੋਰਡ ਵੱਲੋਂ ਇਮਤਿਹਾਨ ਨੇੜੇ ਆਉਣ 'ਤੇ ਇਹ ਫੈਸਲਾ ਲਿਆ ਗਿਆ। ਵਿਭਾਗ ਵੱਲੋਂ ਪਹਿਲਾਂ ਸਿਲੇਬਸ ਘੱਟ ਕਰਨ 'ਤੇ ਵਿਚਾਰ ਕੀਤਾ ਜਾ ਰਿਹਾ ਸੀ ਤੇ ਰਿਪੋਰਟ ਵੀ ਸਬਮਿਟ ਕੀਤੀ ਗਈ ਸੀ ਪਰ ਹੁਣ ਬੋਰਡ ਦੇ ਅਧਕਾਰੀਆਂ ਨੇ ਅਧਿਕਾਰਤ ਐਲਾਨ ਕੀਤਾ ਹੈ।


ਕੋਰੋਨਾ ਕਾਰਨ ਬੰਦ ਪਿਆ ਵਿਰਾਸਤ ਏ ਖਾਲਸਾ ਮੁੜ ਖੁੱਲ੍ਹੇਗਾ


ਕੋਰੋਨਾ ਦੇ ਨਾਲ ਹੀ ਡੇਂਗੂ ਨੇ ਡੰਗਿਆ ਪੰਜਾਬ, ਸਿਹਤ ਵਿਭਾਗ ਪੱਬਾਂਭਾਰ


ਬੋਰਡ ਨੇ ਲਿਖਿਆ ਕਿ ਸਿੱਖਿਆ ਦੇ ਮਹੱਤਵ ਨੂੰ ਧਿਆ 'ਚ ਰੱਖਦਿਆਂ ਹੋਏ ਸਿਲੇਬਸ ਨੂੰ ਇਸ ਤਰ੍ਹਾਂ ਘੱਟ ਕੀਤਾ ਗਿਆ ਹੈ ਕਿ ਵਿਸ਼ੇ ਦਾ ਮੁੱਖ ਮਕਸਦ ਬਣਿਆ ਰਹੇ। ਉਨ੍ਹਾਂ ਸਕੂਲ ਮੁਖੀ ਤੇ ਅਧਿਆਪਕਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਸਲੇਬਸ 'ਚੋਂ ਘੱਟ ਕੀਤੇ ਗਏ ਟੌਪਿਕ ਵੀ ਵਿਦਿਆਰਥੀਆਂ ਨੂੰ ਪੜ੍ਹਾਏ ਜਾਣ 'ਤੇ ਟੌਪਿਕ ਇੰਟਰਨਲ ਅਸੈਸਮੈਂਟ ਤੇ ਸਲਾਨਾ ਇਮਤਿਹਾਨ 'ਚ ਨਹੀਂ ਪੁੱਛੇ ਜਾਣਗੇ।


Bihar Election Results: ਬਿਹਾਰ 'ਚ ਐਨਡੀਏ ਨੇ ਲਹਿਰਾਇਆ ਜਿੱਤ ਦਾ ਝੰਡਾ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ


Education Loan Information:

Calculate Education Loan EMI