ਚੰਡੀਗੜ੍ਹ: Punjab Police Recruitment 2021: ਪੰਜਾਬ ਪੁਲਿਸ ਨੇ ਇੰਟੈਲੀਜੈਂਸ ਅਸਿਸਟੈਂਟ ਅਤੇ ਕਾਂਸਟੇਬਲ ਭਰਤੀ ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ ਕੀਤਾ ਹੈ। ਜਿਨ੍ਹਾਂ ਉਮੀਦਵਾਰਾਂ ਨੇ ਪ੍ਰੀਖਿਆ ਲਈ ਅਰਜ਼ੀ ਦਿੱਤੀ ਹੈ ਉਹ ਅਧਿਕਾਰਤ ਵੈਬਸਾਈਟ punjabpolice.gov.in 'ਤੇ ਜਾ ਕੇ ਆਪਣੀ ਹਾਲ ਟਿਕਟ ਡਾਊਨਲੋਡ ਕਰ ਸਕਦੇ ਹਨ।


ਜੁਲਾਈ ਵਿੱਚ ਪੰਜਾਬ ਪੁਲਿਸ ਨੇ ਇੰਟੈਲੀਜੈਂਸ ਕਾਡਰ ਵਿੱਚ ਇੰਟੈਲੀਜੈਂਸ ਅਸਿਸਟੈਂਟ ਅਤੇ ਇਨਵੈਸਟੀਗੇਸ਼ਨ ਕਾਡਰ ਵਿੱਚ ਕਾਂਸਟੇਬਲ ਦੀਆਂ 1191 ਅਸਾਮੀਆਂ ਲਈ ਭਰਤੀਆਂ ਲਈ ਅਰਜ਼ੀਆਂ ਮੰਗੀਆਂ ਸੀ। ਇੰਟੈਲੀਜੈਂਸ ਕੈਡਰ ਵਿੱਚ 794 ਇੰਟੈਲੀਜੈਂਸ ਅਸਿਸਟੈਂਟ (ਕਾਂਸਟੇਬਲ ਦੇ ਅਹੁਦੇ ਤੇ) ਲਈ ਅਤੇ ਇੰਵੈਸਟੀਗੇਸ਼ਨ ਕੈਡਰ ਵਿੱਚ ਕਾਂਸਟੇਬਲ ਲਈ 362 ਅਸਾਮੀਆਂ ਹਨ। ਬਾਕੀ ਖਾਲੀ ਅਸਾਮੀਆਂ ਸਪੋਰਟਸ ਕੋਟੇ ਅਧੀਨ ਹਨ, ਜੋ ਵੱਖਰੇ ਤੌਰ 'ਤੇ ਭਰੀਆਂ ਜਾਣਗੀਆਂ। ਪੰਜਾਬ ਪੁਲਿਸ IA, ਕਾਂਸਟੇਬਲ ਪ੍ਰੀਖਿਆ 10 ਸਤੰਬਰ ਨੂੰ ਕੰਪਿਊਟਰ ਅਧਾਰਤ ਟੈਸਟ ਮੋਡ ਵਿੱਚ ਪੰਜਾਬ ਭਰ ਦੇ ਵੱਖ-ਵੱਖ ਪ੍ਰੀਖਿਆ ਸਥਾਨਾਂ 'ਤੇ ਲਈ ਜਾਵੇਗੀ।


ਪੰਜਾਬ ਪੁਲਿਸ ਦਾ ਐਡਮਿਟ ਕਾਰਡ 2021 ਕਿਵੇਂ ਕਰਨਾ ਹੈ ਡਾਊਨਲੋਡ:




  • ਸਭ ਤੋਂ ਪਹਿਲਾਂ ਅਧਿਕਾਰਤ ਵੈਬਸਾਈਟ punjabpolice.gov.in 'ਤੇ ਜਾਓ।




  • ਹੋਮ ਪੇਜ 'ਤੇ 'ਰਿਕਰੂਟਮੈਂਟ' ਟੈਬ 'ਤੇ ਕਲਿਕ ਕਰੋ।




  • ਹੁਣ "ਇੰਟੈਲੀਜੈਂਸ ਵਿੱਚ ਆਈਏ ਦੀ ਭਰਤੀ ਅਤੇ ਜਾਂਚ ਕਾਡਰ ਵਿੱਚ ਕਾਂਸਟੇਬਲ" ਦੇ ਅਧੀਨ ਔਨਲਾਈਨ ਅਰਜ਼ੀ ਅਤੇ ਸਬੰਧਪਤ ਜਾਣਕਾਰੀ ਲਈ ਲਿੰਕ 'ਤੇ ਕਲਿਕ ਕਰੋ




  • ਤੁਹਾਨੂੰ ਇੱਕ ਨਵੇਂ ਪੰਨੇ 'ਤੇ ਭੇਜਿਆ ਜਾਵੇਗਾ। 'ਲੌਗਇਨ 'ਤੇ ਕਲਿਕ ਕਰੋ ਅਤੇ ਆਪਣਾ ਰਜਿਸਟ੍ਰੇਸ਼ਨ ਨੰਬਰ ਅਤੇ ਉਪਭੋਗਤਾ ਪਾਸਵਰਡ ਦਰਜ ਕਰੋ।




  • ਤੁਹਾਡਾ ਦਾਖਲਾ ਕਾਰਡ ਸਕ੍ਰੀਨ 'ਤੇ ਦਿਖਾਈ ਦੇਵੇਗਾ।




  • ਆਪਣੀ ਹਾਲ ਟਿਕਟ ਡਾਊਨਲੋਡ ਕਰੋ ਅਤੇ ਪ੍ਰਿੰਟ ਆਉਟ ਲਓ।




ਉਮੀਦਵਾਰਾਂ ਨੂੰ ਨੋਟ ਕਰਨਾ ਚਾਹੀਦਾ ਹੈ ਕਿ ਦਾਖਲਾ ਕਾਰਡ ਇੱਕ ਮਹੱਤਵਪੂਰਣ ਦਸਤਾਵੇਜ਼ ਹੈ ਅਤੇ ਇਸ ਵਿੱਚ ਪ੍ਰੀਖਿਆ ਦੀ ਤਾਰੀਖ, ਸਥਾਨ ਅਤੇ ਹੋਰ ਵੇਰਵੇ ਸ਼ਾਮਲ ਹਨ। ਜੇ ਐਡਮਿਟ ਕਾਰਡ ਡਾਊਨਲੋਡ ਕਰਨ ਵਿੱਚ ਕੋਈ ਸਮੱਸਿਆ ਹੈ, ਤਾਂ ਉਮੀਦਵਾਰ ਪ੍ਰੀਖਿਆ ਅਥਾਰਟੀ ਨਾਲ ਸੰਪਰਕ ਕਰ ਸਕਦੇ ਹਨ।


ਚੋਣ ਪ੍ਰਕਿਰਿਆ


ਚੋਣ ਪ੍ਰਕਿਰਿਆ ਦੋ-ਪੜਾਵੀ ਪ੍ਰਕਿਰਿਆ ਹੋਵੇਗੀ। ਪੰਜਾਬ ਪੁਲਿਸ ਉਮੀਦਵਾਰਾਂ ਦੀ ਭਰਤੀ MCQ ਕਿਸਮ ਦੇ ਕੰਪਿਟਰ ਅਧਾਰਤ ਟੈਸਟ ਦੇ ਬਾਅਦ ਕਰੇਗੀ ਜਿਸਦੇ ਬਾਅਦ ਦਸਤਾਵੇਜ਼ ਜਾਂਚ, ਸਰੀਰਕ ਮਾਪ ਟੈਸਟ (ਪੀਐਮਟੀ) ਅਤੇ ਸਰੀਰਕ ਸਕ੍ਰੀਨਿੰਗ ਟੈਸਟ (ਪੀਐਸਟੀ) ਹੋਣਗੇ।


ਇਹ ਵੀ ਪੜ੍ਹੋ: India Wins Gold: ਟੋਕੀਓ ਪੈਰਾਲੰਪਿਕ 2020 ਸ਼ੂਟਿੰਗ P4 Mixed 50m Pistol SH1 'ਚ ਮਨੀਸ਼ ਨਰਵਾਲ ਨੇ ਸੋਨ ਅਤੇ ਸਿੰਘਰਾਜ ਨੇ ਜਿੱਤਿਆ ਚਾਂਦੀ ਦਾ ਤਮਗਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904


Education Loan Information:

Calculate Education Loan EMI