ਨਵੀਂ ਦਿੱਲੀ: ਸਾਬਕਾ ਕੇਂਦਰੀ ਮੰਤਰੀ ਪੀ. ਰੰਗਰਾਜਨ ਕੁਮਾਰਮੰਗਲਮ ਦੀ ਪਤਨੀ ਦੀ ਦਿੱਲੀ ਸਥਿਤ ਘਰ 'ਚ ਹੱਤਿਆ ਕਰ ਦਿੱਤੀ ਗਈ। ਪੁਲਿਸ ਮੁਤਾਬਕ ਕੁਮਾਰਮੰਗਲਮ ਦੀ ਪਤਨੀ ਕਿੱਟੀ ਕੁਮਾਰਮੰਗਲਮ ਦੀ ਹੱਤਿਆ ਬੀਤੀ ਰਾਤ ਵਸੰਤ ਵਿਹਾਰ ਸਥਿਤ ਉਨ੍ਹਾਂ ਦੀ ਰਿਹਾਇਸ਼ 'ਚ ਕੀਤੀ ਗਈ ਸੀ।
67 ਸਾਲਾ ਕਿੱਟੀ ਕੁਮਾਰਮੰਗਲਮ ਦੀ ਹੱਤਿਆ ਸਿਰਹਾਣੇ ਨਾਲ ਮੂੰਹ ਦਬਾ ਕੇ ਹੱਤਿਆ ਕੀਤੀ ਗਈ ਹੈ। ਉਨ੍ਹਾਂ ਦੀ ਹੱਤਿਆ ਦਾ ਦੋਸ਼ ਘਰ ਦੇ ਧੋਬੀ ਤੇ ਉਨ੍ਹਾਂ ਦੇ ਦੋ ਸਾਥੀਆਂ 'ਤੇ ਲੱਗਿਆ ਹੈ। ਪੁਲਿਸ ਨੇ ਹੱਤਿਆ ਦੇ ਦੋਸ਼ 'ਚ ਧੋਬੀ ਰਾਜੂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਉਸ ਦੇ ਦੋਵੇਂ ਸਾਥੀ ਫਿਲਹਾਲ ਫ਼ਰਾਰ ਹਨ। ਪੁਲਿਸ ਦੋਵੇਂ ਫ਼ਰਾਰ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।
ਲੁੱਟ ਦੇ ਇਰਾਦੇ ਨਾਲ ਕੀਤੀ ਹੱਤਿਆ
ਪੁਲਿਸ ਮੁਤਾਬਕ ਸਾਬਕਾ ਕੇਂਦਰੀ ਮੰਤਰੀ ਦੀ ਪਤਨੀ ਦੀ ਹੱਤਿਆ ਲੁੱਟ ਦੀ ਵਾਰਦਾਤ ਕਰਨ ਦੇ ਇਰਾਦੇ ਨਾਲ ਕੀਤੀ ਗਈ। ਇਹ ਘਟਨਾ ਮੰਗਲਵਾਰ ਰਾਤ ਲਗਪਗ 9 ਵਜੇ ਹੋਈ। ਕਿੱਟੀ ਕੁਮਾਰਮੰਗਲਮ ਦੀ ਨੌਕਰਾਣੀ ਨੇ ਧੋਬੀ ਨੂੰ ਪਛਾਣ ਲਿਆ ਸੀ। ਇਸ ਤੋਂ ਬਾਅਦ ਮੁਲਜ਼ਮਾਂ ਨੇ ਉਨ੍ਹਾਂ ਨੂੰ ਬੰਧੀ ਬਣਾ ਕੇ ਕਮਰੇ 'ਚ ਬੰਦ ਕਰ ਦਿੱਤਾ। ਫਿਰ ਉਨ੍ਹਾਂ ਨੇ ਇਸ ਲੁੱਟ ਨੂੰ ਅੰਜਾਮ ਦਿੱਤਾ ਅਤੇ ਉਸ ਤੋਂ ਬਾਅਦ ਕਿੱਟੀ ਕੁਮਾਰਮੰਗਲਮ ਦੀ ਹੱਤਿਆ ਕਰ ਦਿੱਤੀ। ਰਾਤ 11 ਵਜੇ ਪੁਲਿਸ ਨੂੰ ਇਸ ਘਟਨਾ ਬਾਰੇ ਜਾਣਕਾਰੀ ਮਿਲੀ।
ਸੁਪਰੀਮ ਕੋਰਟ 'ਚ ਵਕੀਲ ਸਨ ਕਿੱਟੀ ਕੁਮਾਰਮੰਗਲਮ
ਦਰਅਸਲ, ਘਟਨਾ ਸਮੇਂ ਕਿੱਟੀ ਕੁਮਾਰਮੰਗਲਮ ਨੌਕਰਾਣੀ ਦੇ ਨਾਲ ਘਰ 'ਚ ਇਕੱਲੇ ਸਨ। ਉਹ ਸੁਪਰੀਮ ਕੋਰਟ 'ਚ ਵਕੀਲ ਰਹੀ ਚੁੱਕੇ ਹਨ। ਕੁਮਾਰਮੰਗਲਮ ਦਾ ਪੁੱਤਰ ਕਾਂਗਰਸ ਆਗੂ ਹੈ ਅਤੇ ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਉਹ ਬੰਗਲੁਰੂ ਤੋਂ ਦਿੱਲੀ ਲਈ ਰਵਾਨਾ ਹੋ ਗਏ। ਕਿੱਟੀ ਕੇਪੀ ਰੰਗਾਰਾਜਨ ਕੁਮਾਰਮੰਗਲਮ ਇਕ ਕਾਂਗਰਸ ਨੇਤਾ ਸਨ ਤੇ ਪੀ.ਵੀ. ਨਰਸਿਮਹਾ ਰਾਓ ਦੀ ਸਰਕਾਰ 'ਚ ਮੰਤਰੀ ਸਨ। ਕੁਮਾਰਮੰਗਲਮ ਬਾਅਦ 'ਚ ਭਾਜਪਾ ਵਿੱਚ ਸ਼ਾਮਲ ਹੋਏ ਤੇ ਵਾਜਪਾਈ ਸਰਕਾਰ 'ਚ ਮੰਤਰੀ ਵੀ ਰਹੇ।